Share on Facebook

Main News Page

ਜਿੰਦਗੀ ਜਿਉੰਦਿਆਂ ਵੀ ਲੋਕਾਂ ਦੀ ਮਦਦ ਕਰਦੇ ਰਹੇ, ਤੇ ਮੌਤ ਦਾ ਕਾਰਨ ਵੀ ਕਿਸੇ ਦੀ ਮਦਦ ਹੀ ਬਣੀ...
ਕੈਨੇਡਾ ,ਅਲਬਰਟਾ ਦੇ ਸਾਬਕਾ ਮੰਤਰੀ ਨੌਜਵਾਨ ਐਮ ਐਲ ਏ ਮਨਮੀਤ ਸਿੰਘ  ਭੁੱਲਰ ਦੀ ਸੜਕ ਹਾਦਸੇ ਵਿੱਚ ਮੌਤ

ਕੈਲਗਰੀ ਦੇ ਹਲਕਾ ਗਰੀਨ ਵੇਅ ਤੋਂ ਐਮ ਐਲ ਏ ਅਤੇ ਅਲਬਰਟਾ ਦੀ ਪਿਛਲੀ ਸਰਕਾਰ ਵਿੱਚ ਮੰਤਰੀ ਰਹੇ ਸ: ਮਨਮੀਤ ਸਿੰਘ ਭੁੱਲਰ ਦੀ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਸੜਕ ਉੱਪਰ ਜਿਆਦਾ ਬਰਫਵਾਰੀ ਹੋਣ ਕਾਰਨ ਮਨਮੀਤ ਭੁੱਲਰ ਦੀ ਕਾਰ ਦੇ ਅੱਗੇ ਜਾ ਰਹੀ ਕਾਰ ਤਿਲਕ ਜਾਣ ਉਪਰੰਤ ਮਨਮੀਤ ਉਸ ਦੀ ਮੱਦਦ ਵਾਸਤੇ ਜਿਉਂ ਹੀ ਆਪਣੀ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਪਿੱਛੋ ਆ ਰਹੇ ਟਰੱਕ ਨੇ ਆਪਣਾ ਕੰਟਰੋਲ ਗੁਆ ਲੈਣ ਉਪਰੰਤ ਉਸਦੀ ਗੱਡੀ ਵਿੱਚ ਸਿੱਧੀ ਟੱਕਰ ਮਾਰ ਦਿੱਤੀ

"ਮਨਮੀਤ ਸਿੰਘ ਭੁੱਲਰ ਪਹਿਲਾ ਸਿੱਖ ਮੰਤਰੀ ਬਣਿਆ ਸੀ। ਆਪਣੇ ਕਾਰਜਕਾਲ ਦੌਰਾਨ ਉਸਨੇ ਪੰਜਾਬੀ ਭਾਈਚਾਰੇ ਅਤੇ ਹੋਰਨਾਂ ਭਾਈਚਾਰਿਆਂ ਲਈ ਦਿਲ ਖੋਲਕੇ ਮੱਦਦ ਕੀਤੀ ਸੀ,ਸੁਣਿਆਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਤੋਂ ਅਫ਼ਗ਼ਾਨਿਸਤਾਨ ਵਸਦੇ ਸਿੱਖਾਂ ਦਾ ਔਖਾ ਟਾਇਮ ਨਹੀਂ ਸੀ ਦੇਖ ਹੁੰਦਾ ਸਰਦਾਰ ਭੁੱਲਰ ਕੋਲ਼ੋਂ, ਉਹਨਾ ਦਾ ਬਹੁਤ ਵੱਡਾ ਸਹਾਰਾ ਸਨ ਭੁੱਲਰ ਸਾਹਬ, ਆਪਣਾ ਘਰ ਵੀ ਵੇਚਣ ਲਈ ਤਿਆਰ ਸੀ ਉਹਨਾਂ ਦੇ ਲਈ...

"ਸਾਲ 2008 ਵਿੱਚ ਪਹਿਲੀ ਵਾਰ ਉਹ ਕੈਲਗਰੀ ਤੋਂ 28 ਸਾਲ ਦੀ ਉਮਰ ਵਿੱਚ ਐਮ ਐਲ ਏ ਚੁਣਿਆ ਗਿਆ ਸੀ। ਅਲਬਰਟਾ ਸੂਬੇ ਦੇ ਉਸ ਵੇਲੇ ਦੇ ਮੁੱਖ ਮੰਤਰੀ ਐਡ ਸਟੈਲਮਿਕ ਨੇ ਉਸ ਨੂੰ ਐਂਡਵਾਂਸ ਐਜੂਕੇਸਨ ਮਹਿਕਮੇ ਵਿੱਚ ਪਾਰਲੀਮਾਨੀ ਅਸਿਸਟੈਂਟ ਲਗਾਇਆ ਸੀ । ਫਿਰ ਐਲੀਸਨ ਰੈਡਫੋਰਡ ਦੀ ਸਰਕਾਰ ਦੌਰਾਨ ਉਸ ਨੂੰ ਅਲਬਰਟਾ ਦਾ ਸਰਵਿਸਜ਼ ਮੰਤਰੀ ਬਣਾਇਆ ਗਿਆ ਸੀ, ਪਰ ਸਾਲ 2013 ਵਿੱਚ ਉਸ ਨੂੰ ਮਨੁੱਖੀ ਅਧਿਕਾਰ ਮੰਤਰਾਲੇ ਵਰਗਾ ਮਹੱਤਵ ਮਹਿਕਮਾ ਸੰਭਾਲਣ ਦਾ ਮੌਕਾ ਮਿਲਿਆ...!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top