Share on Facebook

Main News Page

ਲੌਟ ਕੇ ਬੁੱਧੂ ਘਰ ਨੂੰ ਆਏ, ਉਪਕਾਰ ਸਿੰਘ ਸੰਧੂ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ

ਟਿੱਪਣੀ: ਅਸਤੀਫਿਆਂ ਦੀ ਰਾਜਨੀਤੀ ਬਾਰੇ ਖ਼ਾਲਸਾ ਨਿਊਜ਼ 'ਤੇ 25 ਅਕਤੂਬਰ ਨੂੰ ਸ. ਗੁਰਿੰਦਰਪਾਲ ਸਿੰਘ ਧਨੌਲਾ ਨੇ ਲੇਖ ਲਿਖਿਆ ਸੀ, ਜੋ ਅੱਜ ਸੱਚ ਹੋ ਨਿਬੜਿਆ। ਇੱਕ ਵਾਰੀ ਜ਼ਰੂਰ ਪੜ੍ਹੋ... ਕਹਾਵਤ ਸੱਚ ਹੋਈ ਕਿ ਔਲ਼ੇ ਦਾ ਖ਼ਾਦਾ ਤੇ ਸਿਆਣੇ ਦਾ ਕਹਿਆ, ਬਾਅਦ 'ਚ ਪਤਾ ਚੱਲਦਾ ਹੈ।

ਅਸਤੀਫੇ ਪੰਥ ਪ੍ਰਸਤੀ ਦੀ ਭਾਵਨਾ ਹਨ, ਜਾਂ ਸਮੇਂ ਦੀ ਸਿਆਸਤ ਦਾ ਇੱਕ ਅੰਦਾਜ਼...?


ਅੰਮ੍ਰਿਤਸਰ 22 ਨਵੰਬਰ (ਜਸਬੀਰ ਸਿੰਘ): ਪਿਛਲੇ ਸਮੇ ਦੋਰਾਨ ਉਪਰ ਥਲੀ ਵਾਪਰੀਆਂ ਕੁਝ ਹਿਰਦੇ ਵੇਦਕ ਘਟਨਾਵਾਂ ਨੇ ਹਰੇਕ ਸਿਖ ਦੀਆਂ ਭਾਵਨਾਵਾਂ ਨੂੰ ਜਖਮੀ ਕੀਤਾ ਹੈ, ਜਿਸ ਕਾਰਨ ਲੋਕਾਂ ਦਾ ਗੁੱਸਾ ਇਸ ਕਦਰ ਫੁੱਟ ਪਿਆ ਕਿ ਪੰਜਾਬ ਦੀ ਹਾਕਮ ਧਿਰ ਨਾਲ ਸਬੰਧਿਤ ਕਈ ਅਕਾਲੀ ਆਗੂ ਵੀ ਦਲ ਛੱਡ ਗਏ, ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਿਲ੍ਹਾ ਪਰਧਾਨ ਤੇ ਪੇਡਾ ਦੇ ਚੇਅਰਮੈਨ ਸ੍ਰ. ਉਪਕਾਰ ਸਿੰਘ ਸੰਧੂ ਵੀ ਸ਼ਾਮਲ ਸਨ, ਪਰ ਅੱਜ ਲੌਟ ਕੇ ਬੁੱਧੂ ਘਰ ਨੂੰ ਆਏ ਦੀ ਕਹਾਵਤ ਅਨੁਸਾਰ, ਸੰਧੂ ਸਾਥੀਆਂ ਸਮੇਤ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਹਨ, ਜਿਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਹੇਠ ਵਚਨਬੱਧਤਾ ਪ੍ਰਗਟਾਈ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨਗੀ ਅਤੇ ਪੇਡਾ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਵਾਲੇ ਸ. ਉਪਕਾਰ ਸਿੰਘ ਸੰਧੂ ਅਤੇ ਉਹਨਾ ਦੇ ਸਾਥੀਆਂ ਨੇ ਪਾਰਟੀ ਵਿੱਚ ਵਾਪਸੀ ਮੌਕੇ ਕਿਹਾ ਕਿ ਅਕਾਲੀ ਇਕ ਸਿਧਾਂਤਕ ਵਿਚਾਰਧਾਰਾ ਹੈ, ਅਤੇ ਉਹ ਅਕਾਲੀ ਸਨ ਅਤੇ ਅਕਾਲੀ ਹੀ ਰਹਿਣਗੇ।

ਆਪਣੇ ਅਸਤੀਫੇ ਸੰਬੰਧੀ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਸਿੱਖ ਵਜੋਂ ਵਾਪਰਨ ਵਾਲੀਆਂ ਸਿੱਖ ਵਿਰੋਧੀ ਘਟਨਾਵਾਂ ਦਾ ਰੋਸ ਸੀ, ਪਰ ਜਿਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਸਮੱਸਿਆ ਦੀ ਘੜੀ ਵਿਚ ਸਿੱਖ ਮੁੱਦਿਆਂ 'ਤੇ ਹਾਂ ਪੱਖੀ ਵਤੀਰਾ ਅਪਣਾਇਆ ਹੈ। ਉਸ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਿੱਖਾਂ ਦੇ ਹਿੱਤ ਸੁਰਖਿਅਤ ਹਨ।

ਉਹਨਾ ਕਿਹਾ ਕਿ ਏਜੰਸੀਆਂ ਦੇ ਸਿੱਖ ਵਿਰੋਧੀ ਵਤੀਰੇ ਤੋਂ ਕੁੱਝ ਲੋਕਾਂ ਨੇ ਆਪਣੇ ਹਿੱਤ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਜਿਸਦੀ ਸਪਸ਼ਟ ੳਦਾਰਣ ਸਰਬੱਤ ਖਾਲਸਾ ਦੇ ਨਾਂ 'ਤੇ ਸਿੱਖਾਂ ਦੀਆਂ ਭਾਵਨਾਵਾਂ ਵਰਤਣ ਲਈ ਇਸਦੇ ਪ੍ਰਬੰਧਕਾਂ ਵਲੋਂ ਅਪਨਾਏ ਹਥਕੰਡਿਆਂ ਨੇ ਸਾਹਮਣੇ ਲੈ ਆਂਦੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਦੇ ਰੂਪ ਵਿਚ ਉਹ ਤਾਕਤਾਂ, ਜਿਨ੍ਹਾਂ 1984 'ਚ ਸਿੱਖ ਨਸਲਕੁਸ਼ੀ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਮੁੜ੍ਹ ਸਿੱਖਾਂ ਦਰਮਿਆਨ ਵਖਰੇਵੇਂ ਪੈਦਾ ਕਰਕੇ, ਆਪਣੀ ਸਿੱਖ ਵਿਰੋਧੀ ਸੋਚ ਦਾ ਮੁਜਾਹਰਾ ਕਰ ਚੁਕੀਆਂ ਹਨ।

ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਦੇਣ, ਬੇਦੋਸ਼ੇ ਨੋਜਵਾਨਾਂ ਦੀ ਤੁਰੰਤ ਰਿਹਾਈ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ 'ਤੇ ਮਾਨਸਿਕ ਮਦਦ, ਗੋਲੀ ਚਲਾਉਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਤਲ ਦਾ ਮਾਮਲਾ, ਬੇਅਦਬੀ ਦੇ ਦੋਸ਼ੀਆਂ ਲਈ ਸਜ਼ਾ ਉਮਰ ਕੈਦ ਵਿੱਚ ਤਬਦੀਲ ਜਿਹੇ ਕਦਮ ਚੁਕ ਕੇ ਆਪਣੀ ਪੰਥ ਪ੍ਰਸਤੀ ਦਾ ਸਬੂਤ ਦਿੱਤਾ ਹੈ, ਜੋ ਸਿਖਾਂ ਦੇ ਹਿੱਤਾਂ ਦੀ ਰਾਖੀ ਦੀ ਤਰਜਮਾਨੀ ਹੈ, ਉਕਤ ਸਥਿਤੀ ਦੇ ਮੱਦੇਨਜਰ ਅਸੀਂ ਸਮਝਦੇ ਹਾਂ, ਕਿ ਸਿਖਾਂ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਹੀ ਸੁਚਾਰੂ ਢੰਗ ਨਾਲ ਲੜਿਆ ਜਾ ਸਕਦਾ ਹੈ। ਅਜਿਹੇ ਵਿੱਚ ਉਹ ਸਾਰੇ ਅਕਾਲੀ ਦਲ ਨਾਲ ਆਪਣੀ ਵਫਾਦਾਰੀ ਦੀ ਵਚਨਬੱਧਤਾ ਦੁਹਰਾਉਂਦੇ ਹਨ

ਹਾਲੇ ਇਨ੍ਹਾਂ ਨੇ 24 ਅਕਤੂਬਰ 2015 ਨੂੰ ਹੀ ਅਸਤੀਫਾ ਦਿੱਤਾ ਸੀ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top