Share on Facebook

Main News Page

ਫੈਸਲਾ ਸਿੱਖ ਕੌਮ ਦੇ ਹੱਥ - ਤਖ਼ਤ ਜਾਂ ਤਖ਼ਤਾ
-: ਜਸਬੀਰ ਸਿੰਘ ਪੱਟੀ 93560 24684

ਹਿੰਦੋਸਤਾਨ ਦਾ ਜੇਕਰ ਪੁਰਾਤਨ ਇਤਿਹਾਸ ਫਰੋਲਿਆਂ ਜਾਵੇ, ਉਸ ਵਿੱਚੋ ਬਹੁਤ ਕੁਝ ਅਜਿਹਾ ਮਿਲਦਾ ਹੈ ਜਿਹੜਾ ਹਿੰਦੂ ਰਾਜਿਆਂ ਦੀ ਨਲਾਇਕੀ ਦਾ ਕਾਰਨ ਬਣਦਾ ਹੈ ਅਤੇ ਜਦੋ ਵੀ ਵਿਦੇਸ਼ੀ ਹਮਲਾਵਰ ਹਿੰਦੋਸਤਾਨ ਦੇ ਹਮਲਾ ਕਰਨ ਲਈ ਆਂਉਦੇ ਤਾਂ ਹਿੰਦੁਸਤਾਨ ਦੇ ਕਈ ਮੂਰਖ਼ ਰਾਜੇ-ਮਹਾਰਾਜੇ ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਹਥਿਆਂਰਾਂ ਨਾਲ ਮੁਕਾਬਲਾ ਕਰਨ ਦੀ ਬਜਾਏ ਵਿਦੇਸ਼ੀ ਮੁਗਲੀਆਂ ਫੌਜਾਂ ਅੱਗੇ ਗਊਆਂ ਦੇ ਵੱਗ ਹਿੱਕ ਕੇ ਕਰ ਦਿੰਦੇ ਸਨ, ਕਿ ਗਊ ਇੱਕ ਪਵਿੱਤਰ ਤੇ ਪੂਜਣਯੋਗ ਹੈ ਅਤੇ ਹਮਲਾਵਰ ਫੌਜਾਂ ਗਊਆਂ ਦੀ ਵੱਢ-ਟੁੱਕ ਨਹੀਂ ਕਰਨਗੀਆਂ, ਪਰ ਹੁੰਦਾ ਉਹਨਾਂ ਦੇ ਸੋਚ ਦੇ ਬਿਲਕੁਲ ਉਲਟ ਤੇ ਮੁਸਲਮਾਨ ਜਿਥੇ ਗਊਆਂ ਵੀ ਮਾਰ ਕੇ ਖਾ ਜਾਂਦੇ, ਉਥੇ ਬਿਨਾਂ ਕਿਸੇ ਜੰਗ ਦੇ ਉਹ ਸ਼ਹਿਰਾਂ ਵਿੱਚ ਦਾਖਲ ਹੁੰਦੇ ਤੇ ਲੁੱਟ ਮਾਰ ਕਰਨ ਦੇ ਨਾਲ ਨਾਲ ਧੀਆਂ ਭੈਣਾਂ ਨੂੰ ਵੀ ਚੁੱਕ ਕੇ ਲੈ ਜਾਂਦੇ, ਜਿਹਨਾਂ ਨੂੰ ਸਿੱਖ ਗੁਰੀਲੇ ਹਮਲੇ ਕਰਕੇ ਜਿਥੇ ਮੁਗਲਾਂ ਦਾ ਮਾਲ ਮਤਾ ਲੁੱਟ ਲੈਦੇ ਉਥੇ ਚੁੱਕ ਕੇ ਲਿਆਂਦੀਆਂ ਧੀਆਂ ਭੈਣਾਂ ਨੂੰ ਵੀ ਛੁਡਾ ਕੇ ਉਹਨਾਂ ਦੇ ਘਰਾਂ ਤੱਕ ਗੁਰੂ ਹੁਕਮ ਅਨੁਸਾਰ ਬਾਇੱਜ਼ਤ ਪਹੁੰਚਾਉਦੇ ਸਨ। ਜਿਹਨਾਂ ਵਿੱਚੋ ਕਈ ਤਾਂ ਵਾਪਸ ਘਰਾਂ ਲਈ ਜਾਣ ਲਈ ਤਿਆਰ ਨਹੀਂ ਹੁੰਦੀਆਂ ਸਨ ਤੇ ਕਈਆਂ ਨੂੰ ਉਹਨਾਂ ਦੇ ਘਰਾਂ ਵਾਲੇ ਮੁੜ ਵਾਪਸ ਲੈਣ ਲਈ ਤਿਆਂਰ ਨਾ ਹੁੰਦੇ। ਇਹਨਾਂ ਅਭਾਗਣ ਕੁੜੀਆਂ ਨੂੰ ਅੰਮ੍ਰਿਤ ਛੱਕਾ ਕੇ ਭਾਗਵਾਲੀਆਂ ਬਣਾਈਆਂ ਜਾਂਦੀਆਂ ਤੇ ਸਿੰਘਣੀਆਂ (ਸ਼ੇਰਨੀਆਂ) ਸਜਾ ਕੇ ਉਹਨਾਂ ਦੀਆਂ ਸ਼ਾਂਦੀਆਂ ਵੀ ਸਿੰਘਾਂ ਨਾਲ ਕਰਕੇ ਉਹਨਾਂ ਨੂੰ ਵੀ ਦੇਗ ਤੇਗ ਦੇ ਧੰਨੀ ਬਣਾਇਆਂ ਜਾਂਦਾ ਸੀ। ਅਜਿਹੀਆਂ ਅਹਿਮਕਾਨਾ ਹਰਕਤਾਂ ਦੇ ਫਲਸਰੂਪ ਹਿੰਦੋਸਤਾਨ ਦੇ ਮੂਰਖ਼ ਰਾਜਿਆਂ ਨੂੰ ਆਂਪਣੇ ਰਾਜ ਭਾਗ ਗਵਾਉਣੇ ਪਏ।

ਗਊ ਦੀ ਆੜ ਕੇ ਲੈ ਕੇ ਭਾਜਪਾ ਨੇ ਬੀਤੇ ਦਿਨੀ ਬਿਹਾਰ ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਭਾਜਪਾ ਨੇ ਗਊ, ਗਊ-ਮਾਸ, ਗਊ-ਪੂਜਾ, ਗਊ-ਅਪਮਾਨ ਅਤੇ ਗਊ-ਹੱਤਿਆਂ ਦੇ ਰਾਗ ਅਲਾਪ ਕੇ ਲੋਕ-ਰਾਇ ਸਾਹਮਣੇ ਬਥੇਰੀਆਂ ਗਊਆਂ ਹਿੱਕ ਕੇ ਕੀਤੀਆਂ ਪਰ ਲੋਕ-ਫ਼ਤਵੇ ਨੇ ਇਸ ਮੂਰਖ਼-ਲਾਣੇ ਦਾ ਉਹੋ ਹਾਲ ਕਰਨ ‘ਚ ਕਸਰ ਨਹੀਂ ਛੱਡੀ ਜਿਹੜਾ ਮੂਰਖ ਰਾਜਿਆਂ ਦਾ ਕੀਤਾ ਸੀ। ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਦਵਾਈਆਂ ਵਾਲਾ ਰਾਮਦੇਵ, ਪ੍ਰਵੀਨ ਤੋਂਗੜੀਏ ਅਤੇ ਸਾਕਸ਼ੀ ਮਹਾਰਜ, ਸਾਧਵੀ ਪਰਾਚੀ ਵਰਗਿਆਂ ਦੇ ਭਾਂਡੇ ਬਿਹਾਰ ਦੇ ਲੋਕਾਂ ਨੇ ਨਿਹੰਗ ਦੇ ਬਾਟੇ ਵਾਂਗੇ ਤਿੱਖੀ ਰੇਤ ਨਾਲ ਮਾਂਜ ਕੇ ਉਸ ਰੁੰਡ ਮੁੰਡ ਦਰੱਖਤ ਤੇ ਟੰਗ ਦਿੱਤੇ ਹਨ ਜਿਥੋ ਇਹ ਲੱਥਣੇ ਹੁਣ ਮੁਸ਼ਕਲ ਜਾਪਦੇ ਹਨ। ਮੋਦੀ ਮਾਰਕਾ ਆਰ.ਐਸ.ਐਸ ਦੇ ਜ਼ਹਿਰਾਂ ਵੰਡਦੇ ਲਾਣੇ ਦੇ ਮੂੰਹ ‘ਤੇ ਬਿਹਾਰ ਦੇ ਸਿਆਂਣੇ ਲੋਕਾਂ ਨੇ ਜਿਹੜੀ ਕਰਾਰੀ ਚਪੇੜ ਠਾਹ ਹ ਹ ਹ ਕਰਦੀ ਮਾਰੀ ਹੈ, ਉਸ ਦੀ ਅਵਾਜ਼ ਨਾ ਸਿਰਫ਼ ਪੂਰੇ ਮੁਲਕ ਹੀ ਸਗੋਂ ਕੌਮਾਂਤਰੀ ਗਲਿਆਂਰਿਆਂ ਵਿੱਚ ਵੀ ਸੁਣੀ ਜਾ ਰਹੀ ਹੈ। ਮੋਦੀ ਲਾਣੇ ਨੇ ਜਿਥੇ ਭਾਜਪਾ ਦੀ ਦੀਵਾਰ ਤੋਂੜ ਕੇ ਸਿੱਧੇ ਰੂਪ ਵਿੱਚ ਸਰਕਾਰ ਨੂੰ ਆਂਰ.ਐਸ.ਐਸ ਦਾ ਵਿੰਗ ਬਣਾ ਦਿੱਤਾ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਿਰਫ ਹੁਣ ਆਂਰ.ਐਸ.ਐਸ ਦੀਆਂ ਤੂਤੀਆਂ ਵਾਜੇ ਵਜਾਉਣ ਤੱਕ ਸੀਮਤ ਨਹੀਂ ਰਿਹਾ ਤੇ ਉਸ ਨੇ ਸਬਕ ਸਿੱਖ ਲਿਆਂ ਹੈ ਕਿ ਹੁਣ ਹਿੰਦੂ ਰਾਸ਼ਟਰ ਸਿਰਫ ਗਊ ਪੂਜਾ ਕਰਕੇ ਨਹੀਂ ਸਗੋ ਆਂਰ.ਐਸ.ਐਸ ਦੇ ਕਾਰਕੁੰਨਾਂ ਨੂੰ ਹਥਿਆਂਰਾਂ ਦੀ ਸਿਖਲਾਈ ਦੇ ਕੇ ਬਣਾਇਆਂ ਜਾ ਸਕਦਾ ਹੈ ਜਿਸ ਦੀ ਸ਼ੁਰੂਆਂਤ ਨੌਜਵਾਨਾਂ ਤੋਂ ਕਰ ਦਿੱਤੀ ਗਈ ਹੈ।

ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਨੇ ਇੱਕ ਨਵੀ ਖੇਡ ਖੇਡਦਿਆਂ ਜਿਥੇ ਇਹ ਐਲਾਨ ਕਰ ਦਿੱਤਾ ਹੈ ਕਿ 2020 ਤੱਕ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇਗਾ ਤੇ ਉਸ ਨੇ ਉਹ ਸਾਰੀਆਂ ਨੀਤੀਆਂ ਅਪਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਹੜੀਆਂ ਇੱਕ ਕੂਟਨੀਤੀ ਲਈ ਜਰੂਰੀ ਹੁੰਦੀਆਂ ਹਨ। ਕੂਟਨੀਤੀ ਕਹਿੰਦੀ ਹੈ ਕਿ ਆਂਪਣੇ ਆਂਪ ਨੂੰ ਕਿਸੇ ਦੇ ਮੁਕਾਬਲੇ ਖੜੇ ਕਰਨ ਲਈ ਸਭ ਤੋਂ ਪਹਿਲਾਂ ਸਾਹਮਣੇ ਵਾਲੇ ਨੂੰ ਸਮਝਣਾਂ ਤੇ ਉਸਦੀ ਤਾਕਤ ਦਾ ਵਿਸ਼ਲੇਸ਼ਣ ਕਰਨਾ ਬਹੁਤ ਜਰੂਰੀ ਹੁੰਦਾ ਹੈ।

ਸਿੱਖ ਕੌਮ ਦਾ ਵੀ ਵਾਹ ਉਸ ਕੌਮ ਨਾਲ ਪਿਆਂ ਹੈ ਜਿਸਨੇ 800 ਸਾਲ ਦੇ ਮੁਗਲ ਰਾਜ, 200 ਸਾਲ ਦੇ ਅੰਗਰੇਜ਼ੀ ਰਾਜ ਤੇ 50 ਸਾਲ ਦੇ ਸਿੱਖ ਰਾਜ ਵਿੱਚ ਰਹਿੰਦੇ ਹੋਏ ਵੀ ਆਂਪਣੀ ਸੋਚ ਨਹੀਂ ਮਰਨ ਦਿੱਤਾ ਤੇ ਅੱਜ ਓਹ ਇੰਨੇ ਤਾਕਤਵਰ ਮੁਕਾਮ ਤੇ ਕਿਵੇ ਪਹੁੰਚੇ, ਬਾਰੇ ਜਾਨਣਾ ਬਹੁਤ ਜਰੂਰੀ ਹੈ।

ਹਿੰਦੂ ਧਰਮ ਦੇ ਆਗੂ ਸਵਾਮੀ ਵਿਵੇਕਾਨੰਦ, ਅਰਬਿੰਦੋ ਘੋਸ਼, ਰਾਬਿੰਦਰਾ ਨਾਥ ਟੈਗੋਰ ਦੇ ਹਿੰਦੂ ਨਵੀਨੀਕਰਨ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ਾਂ ਕੋਲੋ ਜੇਲ ਵਿੱਚੋ ਮੁਆਂਫੀ ਮੰਗ ਕੇ ਬਾਹਰ ਆਂਏ ਜਨਾਬ ਵਿਨਾਇਕ ਸਰਵਾਕਰ ਨੇ 1906 ਵਿੱਚ ਹਿੰਦੂ ਕੌਮ ਨੂੰ ਇੱਕ ਨਵੀਂ ਸੋਚ ਵੱਲ ਲੈ ਕੇ ਗਏ ਜਿਸ ਮੁਤਾਬਕ ਹਿੰਦੂ ਅਤੇ ਇੰਡੀਆਂ ਦੋ ਅਤੁੱਟ ਅੰਗ ਹਨ ਜਿਹਨਾਂ ਨੂੰ ਇੱਕ ਕਰਨ ਦੀ ਸਖਤ ਲੋੜ ਹੈ। ਇਸੇ ਸੋਚ ਵਿੱਚੋ ਹੀ 1925 ਵਿੱਚ ਹਿੰਦੂ ਮਹਾਂ ਸਭਾ ਵਿੱਚੋ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਜਨਮ ਹੋਇਆਂ ਜਿਸ ਦਾ ਨਿਸ਼ਾਨਾਂ ਉਸ ਵੇਲੇ ਹੀ ਹਿੰਦੂ ਰਾਸ਼ਟਰ ਬਣਾਉਣ ਦਾ ਸੀ ਜਿਸ ਨੂੰ ਸਿੱਖ ਕਦੇ ਵੀ ਸਮਝ ਨਾ ਸਕੇ ਜਿਸ ਕਰਕੇ ਅੱਜ ਦੇ ਗੁਲਾਮੀ ਵਾਲੇ ਦਿਨ ਸਿੱਖਾਂ ਨੂੰ ਵੇਖਣੇ ਪੈ ਰਹੇ ਹਨ। ਮਹਾਤਮਾ ਗਾਂਧੀ ਇਸ ਧਾਰਣਾ ਦੀ ਪ੍ਰੋੜਤਾ ਕਰਨ ਤੋਂ ਇਨਕਾਰੀ ਸੀ ਜਿਸ ਕਰਕੇ ਨੱਥੂ ਰਾਮ ਗੋਡਸੇ ਜੋ ਕਿ ਆਂਰ.ਐਸ.ਐਸ ਦਾ ਵਰਕਰ ਸੀ ਨੇ ਗਾਂਧੀ ਨੂੰ ਸਦਾ ਦੀ ਨੀਂਦ ਸੁਆਂ ਦਿੱਤਾ।

ਤੱਤਕਾਲੀ ਭਾਰਤ ਦੀ ਅੰਗਰੇਜ਼ ਸਰਕਾਰ ਨੇ ਜਦੋਂ ਆਰ.ਐਸ.ਐਸ ਦੀਆਂ ਗਤੀਵਿਧੀਆਂ ਤੇ ਪੈਨੀ ਝਾਤ ਮਾਰੀ ਤਾਂ ਉਸਨੇ ਤੁੰਰਤ ਇਸ ਨੂੰ ਅੱਤਵਾਦੀ ਜਥੇਬੰਦੀ ਕਰਾਰ ਦੇ ਕੇ ਸਮੁੱਚੇ ਭਾਰਤ ਵਿੱਚ ਇਸ ‘ਤੇ ਰੋਕ ਲਗਾ ਦਿੱਤੀ ਸੀ। ਆਂਰ.ਐਸ.ਐਸ ਨੇ ਆਂਪਣੇ ਲਗਭੱਗ 90 ਸਾਲ ਦੇ ਇਤਿਹਾਸ ਦੌਰਾਨ ਅਰਜੁਨ ਦੀ ਮੱਛੀ ਦੀ ਅੱਖ ਤੇ ਅੱਖ ਵਾਂਗ ਆਂਪਣੀ ਅੱਖ ਹਿੰਦੀ ਹਿੰਦੂ ਤੇ ਹਿੰਦੂਤਵ ‘ਤੇ ਹੀ ਰੱਖੀ ਤੇ ਸਖ਼ਤ ਮਿਹਨਤ ਕਰਕੇ ਆਂਪਣੀ ਸੋਚ ਨੂੰ ਲਾਗੂ ਕਰਨ ਲਈ ਜ਼ਮੀਨ ਤਿਆਂਰ ਕੀਤੀ ਜਿਸ ਦੇ ਨਤੀਜੇ ਵਜੋਂ ਅੱਜ ਓਹਨਾਂ ਕੋਲ ਇੰਡੀਆਂ ਵਿੱਚ ਲੱਗਭਗ 1 ਕਰੋੜ ਵਰਕਰ, 50 ਹਜ਼ਾਰ ਸ਼ਾਖਾਵਾਂ, 19 ਕੈਬਿਨਟ ਮੰਤਰੀ ਤੇ ਇੱਕ ਸਿੱਧੇ ਰੂਪ ਵਿੱਚ ਆਂਰ.ਐਸ.ਐਸ ਦੀ ਪਹਿਲੀ ਕਤਾਰ ਦਾ ਆਂਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਸਿੱਖ ਭਾਂਵੇ ਹਿੰਦੂਤਵ ਨੂੰ ਆਂਪਣਾ ਦੁਸ਼ਮਣ ਮੰਨਦੇ ਹਨ, ਪਰ ਦੁਸ਼ਮਣ ਨੂੰ ਸਿਰਫ ਵਿਰੋਧਤਾ ਕੀਤਾ ਜਾਣਾ ਹੀ ਕੋਈ ਸਿਆਂਣਪ ਨਹੀਂ ਹੁੰਦੀ ਸਗੋਂ ਉਸ ਦੀ ਕਾਬਲੀਅਤ ਵੱਲ ਨੀਝ ਨਾਲ ਝਾਤੀ ਮਾਰ ਕੇ ਉਸ ਨੂੰ ਸਮਝਣ ਵਿੱਚ ਹੀ ਸਿਆਂਣਪ ਹੁੰਦੀ ਹੈ।

ਪੰਜਾਬ ਤੇ ਭਾਰਤ ਦੇ ਇਤਿਹਾਸ ਨੂੰ ਵੀ ਗਹੁ ਨਾਲ ਵੇਖਿਆਂ ਜਾਵੇ ਤਾਂ ਜਿਸ ਵੇਲੇ ਹਿੰਦੂ ਕੌਮ ਆਂਪਣਾ ਪੁਨਰ ਗਠਨ ਕਰਨ ਵਿੱਚ ਜ਼ੋਰ ਸ਼ੋਰ ਨਾਲ ਲੱਗੀ ਹੋਈ ਸੀ ਉਸ ਵੇਲੇ ਸਿੱਖ ਕੌਮ ਆਂਪਣਾ ਰਾਜ ਗਵਾ ਕੇ ਹਿੰਦੂਤਵ ਵਿੱਚ ਮਿਲਗੋਭਾ ਹੋ ਰਹੀ ਸੀ। ਸ਼ਾਹ ਮੁਹੁੰਮਦ ਨੇ ਭਾਂਵੇ ਸਭਰਾ ਦੀ ਲੜਾਈ ਨੂੰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕਹਿ ਕੇ ਪੰਜਾਬ ਨੂੰ ਇੱਕ ਵੱਖਰਾ ਦੇਸ਼ ਮੰਨਿਆਂ ਪਰ 1849 ਤੋਂ 1947 ਤੱਕ ਸਿੱਖ ਕੌਮ ਦੀ ਆਂਜ਼ਾਦੀ ਦੀ ਲੜਾਈ ਹਿੰਦੋਸਤਾਨ ਦੀ ਆਂਜ਼ਾਦੀ ਦੀ ਲੜਾਈ ਚ ਤਬਦੀਲ ਹੋ ਗਈ ਜੋ ਸਿੱਖ ਕੌਮ ਲਈ ਘਾਟੇਵੰਦਾ ਸੌਦਾ ਸਾਬਤ ਹੋਇਆਂ ਤੇ ਇਹ ਵਰਤਾਰਾ ਸਿੱਖ ਕੌਮ ਦੀ ਅਕਲ ਤੇ ਸਵਾਲੀਆਂ ਨਿਸ਼ਾਨ ਲਗਾਉਂਦਾ ਹੈ। ਸਿੱਖ ਕੌਮ ਦੇ ਆਂਗੂਆਂ ਨੂੰ ਉਸ ਵੇਲੇ ਵੀ ਅਕਲ ਨਾ ਆਂਈ ਜਦੋ ਅਜ਼ਾਦੀ ਤੋਂ ਤਿੰਨ ਸਾਲਾ ਬਾਅਦ ਹੀ1950 ਵਿੱਚ ਤੱਤਕਾਲੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਸਰਦਾਰ ਪਟੇਲ ਨੇ ਇੱਕ ਸਰਕੂਲਰ ਜਾਰੀ ਕਰਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੰਦਿਆਂ ਸਾਰੇ ਜਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਸਿੱਖਾਂ ਤੇ ਕੜੀ ਨਿਗਾਹ ਰੱਖੀ ਜਾਵੇ।

ਸਿੱਖਾਂ ਦੀ ਪੰਜਾਬੀ ਜੁਬਾਨ ਨੂੰ ਵੀ ਦੂਜੀ ਭਾਸ਼ਾ ਦਾ ਦਰਜ਼ਾ ਦਿੰਦਾ ਹੈ ਪਰ ਲਛਮਣ ਸਿੰਘ ਗਿੱਲ ਦੀ ਸਰਕਾਰ ਵੇਲੇ ਹੀ ਪੰਜਾਬੀ ਨੂੰ ਰਾਜ ਦੀ ਭਾਸ਼ਾ ਬਣਾਇਆਂ ਗਿਆਂ ਉਸੇ ਵੇਲੇ ਹਿੰਦੂਵਾਦੀਆਂ ਨੇ ਬੜਾ ਵਿਰੋਧ ਕੀਤਾ। ਗਿੱਲ ਸਰਕਾਰ ਭਾਂਵੇ ਇਹਨਾਂ ਹਿੰਦੂਵਾਦੀਆਂ ਤੇ ਉਹਨਾਂ ਦੇ ਸਿੱਖੀ ਭੇਸ ਵਿੱਚ ਹਮਾਇਤੀਆਂ ਨੇ ਨਹੀਂ ਚੱਲਣ ਦਿੱਤੀ ਸੀ ਪਰ ਉਹ ਜਿਹੜਾ ਇੱਕ ਕਾਰਜ ਕਰ ਗਿਆਂ ਉਸ ਦੀ ਬਦੌਲਤ ਹੀ ਅੱਜ ਪੰਜਾਬੀ ਜਿੰਦਾ ਹੈ। 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲੇ ਤੋਂ ਬਾਅਦ ਸਿੱਖ ਕੌਮ ਦਾ ਇੱਕ ਵਰਗ ਜਿਹੜਾ ਕੁਰਸੀਆਂ ਦੇ ਲਾਲਚ ਵਿੱਚ ਇਸ ਗੱਲ ਤੇ ਦੁਬਿਧਾ ਪੈਦਾ ਕਰ ਰਿਹਾ ਸੀ ਕਿ ਕੇ ਇਸ ਵਿੱਚ ਕਸੂਰ ਸਿੱਖ ਕੌਮ ਦਾ ਵੀ ਹੈ ਜਦ ਕਿ ਕਈ ਕਾਮਰੇਡ ਸੋਚ ਰੱਖਣ ਵਾਲੇ ਸਿੱਖਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦੀ ਨਿੰਦਾ ਕੀਤੀ ਸੀ ਤੇ ਸਰਕਾਰ ਦੇ ਇਸ ਵਰਤਾਰੇ ਨੂੰ ਗਲਤ ਦੱਸਿਆਂ ਸੀ।

ਦੁਨੀਆਂ ਦੀ ਸਭ ਤੋਂ ਵੱਧ ਪੜੀ ਲਿਖੀ ਜਮਾਤ ਯਹੂਦੀਆਂ ਨੂੰ ਸਿੱਖਾਂ ਵਾਂਗ ਦਰ ਦਰ ਠੋਕਰਾਂ ਖਾਣੀਆਂ ਪਈਆਂ ਸਨ ਦੇ ਇਤਿਹਾਸ ਤੇ ਜੇਕਰ ਪੰਛੀ ਝਾਤ ਵੀ ਮਾਰੀ ਜਾਵੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਿਟਲਰ ਨੇ ਜਿਥੇ ਆਂਪਣੇ ਰਾਜ ਵਿੱਚ ਅਪੰਗਾਂ ਨੂੰ ਖਤਮ ਕੀਤਾ ਉਥੇ ਯਹੂਦੀਆਂ ਨੂੰ ਵੀ ਕਈ ਦੇਸ਼ਾਂ ਤੋਂ ਵਾਪਸ ਮੰਗਵਾਂ ਮੰਗਵਾ ਕੇ ਕਰਵਾ ਕਤਲ ਕਰਵਾਇਆ ਸੀ ਕਿਉਕਿ ਉਸ ਨੂੰ ਸਮਝ ਆਂ ਗਈ ਸੀ ਕਿ ਇਹ ਕੌਮ ਹੀ ਉਸ ਦੇ ਗਲੇ ਦੀ ਹੱਡੀ ਬਣ ਸਕਦੀ ਹੈ। ਬਾਕੀ ਬਚੇ ਯਹੂਦੀ ਕਿਸੇ ਸੁਰੱਖਿਅਤ ਸਥਾਨ ਤੇ ਇਕੱਠੇ ਹੋਏ ਤੇ ਉਹਨਾਂ ਨੇ ਸਲਾਹ ਮਸ਼ਵਰਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਆਂਪਣੀ ਅਗਲੀ ਰਣਨੀਤੀ ਕੀ ਬਣਾਉਣੀ ਚਾਹੀਦੀ ਹੈ ਤਾਂ ਇੱਕ ਸਿਆਂਣੇ ਯਹੂਦੀ ਨੇ ਸਾਰੀ ਕੌਮ ਨੂੰ ਸਲਾਹ ਦਿੱਤੀ ਸੀ ਕਿ ਆਂਪਣੇ ਬੱਚਿਆਂ ਨੂੰ ਆਂਪਣਾ ਧਾਰਮਿਕ ਗਰੰਥ ਮੁੱਢ ਤੋਂ ਪੜਾਓ ਜਿਸ ਨਾਲ ਓਹ ਆਪਣੀ ਬੋਲੀ ਤੇ ਧਰਮ ‘ਚ ਪ੍ਰਪੱਕ ਹੋ ਜਾਣਗੇ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਸੰਸਾਰਿਕ ਵਿਦਿਆਂ ਦਿਉ ਤਾਂ ਕਿ ਉਹ ਵਿਗਿਆਂਨੀ, ਇੰਜੀਨੀਅਰ, ਪ੍ਰੋਫੈਸਰ ਤੇ ਡਾਕਟਰ ਬਣ ਸਕਣ। ਸਾਰੀਆਂ ਮਾਵਾਂ ਰਾਤ ਨੂੰ ਸੌਣ ਵੇਲੇ ਆਂਪਣੇ ਬੱਚਿਆਂ ਦੇ ਕੰਨਾਂ ਵਿੱਚ ਇਹ ਜਰੂਰ ਦੱਸਣ ਕਿ ‘‘ਜਦੋਂ ਤੁਸੀਂ ਜਾਗੋਗੇ ਤਾਂ ਤੁਹਾਡਾ ਆਪਣਾ ਦੇਸ਼ ਹੋਵੇਗਾ।’’ ਤਾਂ ਕਿ ਉਹਨਾਂ ਵਿੱਚ ਆਂਪਣਾ ਵੱਖਰਾ ਦੇਸ਼ ਬਣਾਉਣ ਦੀ ਇੱਛਾ ਵੀ ਪ੍ਰਬਲ ਹੋ ਸਕੇ।

ਅੱਜ ਯਹੂਦੀਆਂ ਦੀ ਦੁਨੀਆਂ ਭਰ ਵਿੱਚ ਅਬਾਦੀ ਸਿਰਫ ਆਟੇ ਵਿੱਚ ਲੂਣ ਬਰਾਬਰ ਹੋਣ ਦੇ ਬਾਵਜੂਦ ਵੀ ਓਹ 27 ਨੋਬਲ ਪ੍ਰਾਇਜ਼ ਜਿੱਤ ਚੁੱਕੇ ਹਨ। ਮੁਸਲਿਮ ਆਬਾਦੀ ਉਹਨਾਂ ਤੋਂ ਕਈ ਗੁਣਾਂ ਵੱਧ ਹੋਣ ਦੇ ਬਾਵਜੂਦ ਵੀ ਸਿਰਫ 12 ਨੋਬਲ ਪ੍ਰਾਈਜ ਹੀ ਜਿੱਤ ਸਕੇ ਹਨ।

ਦੁਨੀਆਂ ਤੇ ਦਾਦਾਗਿਰੀ ਕਰਨ ਵਾਲੇ ਅਮਰੀਕਾ ਦੀਆਂ ਸਿਖਰ ਯੂਨੀਵਰਸਿਟੀਜ਼ ਵਿੱਚ 20 ਪ੍ਰੋਫੈਸਰ ਯਹੂਦੀ ਹਨ, ਨਿਊਯਾਰਕ (ਦੁਨੀਆਂ ਦੇ ਖਜ਼ਾਨੇ ਦੀ ਰਾਜਧਾਨੀ) ਤੇ ਵਸ਼ਿੰਗਟਨ (ਦੁਨੀਆਂ ਦੀ ਸਿਆਂਸਤ ਦੀ ਰਾਜਧਾਨੀ) ਦੀਆਂ ਕਾਨੂੰਨ ਫਰਮ ਵਿੱਚ 40 ਮਾਲਕੀਅਤ ਯਹੂਦੀਆਂ ਦੀ ਹੈ। ਦੁਨੀਆਂ ਦੀ ਸਾਰੀ ਅਰਥ ਵਿਵਸਧਾ ਨੂੰ ਸਿਰਫ ਯਹੂਦੀ ਹੀ ਕੰਟ੍ਰੋਲ ਕਰ ਰਹੇ ਹਨ।

1940 ਵਿੱਚ 60 ਲੱਖ ਯਹੂਦੀ ਮਾਰੇ ਜਾਣ ਦੇ ਬਾਵਜੂਦ ਵੀ ਓਹਨਾਂ ਨੇ ਦੁਨੀਆਂ ਚ ਆਂਪਣੀ ਸਰਦਾਰੀ ਕਾਇਮ ਕੀਤੀ ਹੈ ਤੇ ਆਂਪਣੇ ਤੋਂ 70 ਗੁਣਾ ਵੱਡੀ ਮੁਸਲਿਮ ਕੌਮ ਨੂੰ ਪੂਰਾ ਚਾਲੂ ਕੀਤਾ ਹੈ ਤੇ ਉਹ ਯਹੂਦੀਆਂ ਦਾ ਲੋਹਾ ਮੰਨਣ ਲਈ ਮਜਬੂਰ ਹੋ ਗਈ ਹੈ। ਯਹੂਦੀਆਂ ਨੇ ਹੀ ਇੱਕ ‘‘ਔਸਟਨ’’ ਨਾਮ ਦਾ ਰਸਾਇਣ ਤਿਆਂਰ ਕੀਤਾ ਸੀ ਜਿਸ ਤੋਂ ਉਹ ਬਾਰੂਦ ਬਣਾ ਕੇ ਸਾਰੀ ਦੁਨੀਆਂ ਨੂੰ ਸਪਲਾਈ ਕਰਦੇ ਹਨ। ਅਮਰੀਕਾ ਨੂੰ ਉਹਨਾਂ ਨੇ ਇਸ ਰਸਾਇਣ ਦੀ ਬਣਤਰ ਇਸ ਸ਼ਰਤ ਤੇ ਦਿੱਤੀ ਸੀ ਕਿ ਅਮਰੀਕਾ ਉਸ ਨੂੰ ਇੱਕ ਵੱਖਰਾ ਦੇਸ਼ ਦੇਵੇਗਾ ਤੇ ਅੱਜ ਯਹੂਦੀ ਵੱਖਰਾ ਦੇਸ਼ ਇਸਰਾਈਲ ਬਣਾ ਕੇ ਦੁਨੀਆਂ ਦਾ ਧਿਆਂਨ ਆਂਪਣੇ ਵੱਲ ਖਿੱਚ ਰਹੇ ਹਨ।

ਹਿੰਦੂ ਧਰਮ ਦੇ ਲੋਕਾਂ ਨੇ ਯਹੂਦੀਆਂ ਤੋਂ ਸਬਕ ਸਿੱਖ ਕੇ ਅੱਜ ਆਪਣੇ ਬੱਚਿਆਂ ਨੂੰ ਜਿਥੇ ਮਿਆਰੀ ਪੜਾਈ ਦੇਣੀ ਸ਼ੁਰੂ ਕੀਤੀ ਹੋਈ ਹੈ, ਉਥੇ ਆਰ.ਐਸ.ਐਸ ਨੇ ਕੈਂਪ ਲਗਾ ਕੇ ਕਲਮ ਦੇ ਨਾਲ ਨਾਲ ਹਿੰਦੂ ਬੱਚੇ ਬੱਚੀਆਂ ਦੇ ਹੱਥਾਂ ਵਿੱਚ ਬੰਦੂਕ ਫੜਾ ਕੇ ਸਿਖਲਾਈ ਦੇਣੀ ਸ਼ੁਰੂ ਕਰ ਦਿੰਦੀ ਹੈ, ਜਿਹੜੀ ਸਿੱਖਾਂ ਲਈ ਵਿਸ਼ੇਸ਼ ਕਰਕੇ ਬਾਕੀ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੀ ਕਹੀ ਜਾ ਸਕਦੀ ਹੈ।

ਸਿੱਖ ਕੌਮ ਦੇ ਆਗੂਆਂ ਨੇ ਵੇਖਣਾ ਹੈ ਕਿ ਕੁਰਸੀ ਦੀ ਖਾਤਰ ਹੀ ਆਪਸ ਵਿੱਚ ਪੱਗੋ ਹੱਥੀ ਹੋਣਾ ਹੈ, ਜਾਂ ਫਿਰ ਕੌਮ ਲਈ ਵੀ ਕੁਝ ਚੰਗਾ ਕਰਨਾ ਹੈ। ਸਿਰਫ ਕੁਰਬਾਨੀਆਂ ਦੇਣ ਨਾਲ ਹੀ ਕੌਮ ਦਾ ਕੁਝ ਵੀ ਭਲਾ ਨਹੀਂ ਹੋਵੇਗਾ ਸਗੋ ਕੂਟਨੀਤੀ ਤੇ ਵਿਦਿਆਂ ਨੂੰ ਆਂਧਾਰ ਬਣਾ ਕੇ ਗੁਰੂਦੁਅਰਿਆਂ ਨੂੰ ਵਿਦਿਆਂ ਦੇ ਮੰਦਰ ਬਣਾ ਕੇ ਬੱਚਿਆਂ ਨੂੰ ਯਹੂਦੀਆਂ ਵਰਗੀ ਵਿਦਿਆਂ ਦੇਣੀ ਹੋਵੇਗੀ ਤੇ ਰਵਾਇਤੀ ਸ਼ਸਤਰਾਂ ਦੀ ਸਿਖਲਾਈ ਵੀ ਹਰ ਸਿੱਖ ਲਈ ਜਰੂਰੀ ਕਰਨੀ ਹੋਵੇਗੀ। ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸਰਦਾਰੀ ਬਖਸ਼ੀ ਪਰ ਅੱਜ ਸਿੱਖਾਂ ਦੀ ਆਪਸੀ ਧੜੇਬੰਦਕ ਲੜਾਈ ਕਾਰਨ ਸਿੱਖਾਂ ਦਾ ਰਾਜਨੀਤੀ ਦੀ ਅਗਵਾਈ ਕਰਨ ਵਾਲਾ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀ ਉਰਜਾ ਦਾ ਸੋਮਾ ਦਰਬਾਰ ਸਾਹਿਬ ਖ਼ਤਰੇ ਵਿੱਚ ਹਨ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਰ ਰੋਜ਼ ਦਸਤਾਰਾਂ ਤੇ ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾਂਦੀਆਂ ਹਨ, ਜੋ ਬੜੀ ਸ਼ਰਮ ਵਾਲੀ ਗੱਲ ਹੈ। ਦੂਜੀਆਂ ਕੌਮਾਂ ਦੇ ਤਜ਼ੁਰਬਿਆਂ ਤੋਂ ਸਿੱਖਦੇ ਜਦੋਂ ਅਸੀ ਆਪਣੇ ਬੱਚਿਆਂ ਨੂੰ ਸਿਖਰ ਦੇ ਬੈਂਕਰ, ਵਕੀਲ, ਸਾਇੰਸਦਾਨ, ਸਿਆਂਸਤਦਾਨ, ਵਿਗਿਆਂਨੀ, ਸਿਵਲ ਸਰਵਿਸਰਜ, ਸੋਚਣ ਸ਼ਕਤੀ ਦੇ ਮਾਲਿਕ, ਪ੍ਰੋਫੈਸਰ ਬਣਾਓਣ ਵਿੱਚ ਕਾਮਯਾਬ ਹੋ ਗਏ, ਤਾਂ ਸਾਡਾ ਵੀ ਯਹੂਦੀਆਂ ਵਾਂਗ ਆਪਣਾ ਦੇਸ਼ ਹੋਵੇਗਾ ਤੇ ਅਸੀਂ ਰਾਜ ਕਰਕੇ ਦੁਨੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਜਾ ਰਣਜੀਤ ਸਿੰਘ ਦੇ ਆਦਰਸ਼ ਰਾਜ ਦੀ ਅਲਖ ਜਗਾ ਸਕਾਂਗੇ।

ਸੋਚਣਾ ਹੁਣ ਸਿੱਖ ਕੌਮ ਨੇ ਹੈ ਕਿ ਯਹੂਦੀਆਂ ਵਾਂਗ ਤਖ਼ਤ ਤੇ ਬੈਠਣਾ ਹੈ ਜਾਂ ਫਿਰ ਕੁਰਬਾਨੀਆਂ ਕਰਕੇ ਤਖ਼ਤੇ ‘ਤੇ ਚੜ ਕੇ ਸਿਰਫ ਸ਼ਹੀਦਾਂ ਦੀ ਕਤਾਰ ਨੂੰ ਹੀ ਹੋਰ ਲੰਮੇਰਾ ਕਰੀ ਜਾਣਾ ਹੈ। ਆਮੀਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top