Share on Facebook

Main News Page

ਰਾਮ ਰਹੀਮ ਨੂੰ ਜਥੇਦਾਰਾਂ ਵੱਲੋਂ ਮਾਫੀ ਦਾ ਮਾਮਲਾ : ਸਿੱਖਾਂ ਨੇ ਜਥੇਦਾਰਾਂ ਦੇ ਪੁਤਲੇ ਸਾੜੇ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿਰਸੇਵਾਲੇ ਰਾਮ ਰਾਹੀਮ ਪ੍ਰਤੀ ਵਿਖਾਈ ਗਈ ਨਰਮੀ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਅਜਨਾਲਾ ‘ਚ ਪੰਥਕ ਜੱਥੇਬੰਦੀਆਂ ਨੇ ਵਿਰੋਧ ਕਰਦੇ ਸ਼ਨੀਵਾਰ ਨੂੰ ਪੰਜ ਮੁੱਖ ਗ੍ਰੰਥੀਆਂ ਦੇ ਪੁੱਤਲੇ ਫੂਕੇ ਹਨ। ਸਿੱਖ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਨੇ ਅਜਿਹਾ ਕੀਤਾ ਹੋਵੇ। ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵਉੱਚ ਤਖਤ ਹੈ ਅਤੇ ਉਥੋਂ ਜੱਥੇਦਾਰਾਂ ਵਲੋਂ ਜਾਰੀ ਹਰ ਇਕ ਹੁਕਮ ਦੁਨੀਆ ਭਰ ਦੇ ਸਿੱਖਾਂ ਲਈ ਸਭ ਤੋਂ ਪਹਿਲਾਂ ਹੁੰਦਾ ਹੈ। ਪਰ 2007 ਦੇ ਦਸਮ ਪਿਤਾ ਵਰਗੀ ਪੁਸ਼ਾਕ ਪਹਿਨਣ ਦੇ ਮਾਮਲੇ ‘ਚ ਸਿਰਸੇ ਵਾਲੇ ਨੂੰ ਜਿਸ ਤਰੀਕੇ ਨਾਲ ਆਨਨ-ਫਾਨਨ ‘ਚ ਗੁਰਬਚਨ ਸਿੰਘ ਦੀ ਅਗਵਾਈ ‘ਚ ਪੰਜ ਮੁੱਖ ਗ੍ਰੰਥੀਆਂ ਨੇ ਮੁਆਫੀ ਦੇ ਦਿੱਤੀ ਹੈ ਉਸ ਨਾਲ ਪੰਥਕ ਹਲਕੇ ‘ਚ ਬਵਾਲ ਮਚ ਗਿਆ ਹੈ।

ਦਮਦਮੀ ਟਕਸਾਲ ਅਜਨਾਲਾ ਦੇ ਸਟੂਡੈਂਟ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਪੰਜ ਮੁੱਖ ਗ੍ਰੰਥੀਆਂ ਦਾ ਪੁਤਲਾ ਫੂਕਦੇ ਹੋਏ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦਾ ਸਮਾਜਿਕ ਅਤੇ ਧਾਰਮਿਕ ਬਾਈਕਾਟ ਕੀਤਾ ਜਾਵੇ। ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਬਾਬਾ ਅਮੀਰ ਸਿੰਘ ਨੇ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਿਹੜਾ ਫੈਸਲਾ ਸੁਣਾਇਆ ਹੈ ਉਹ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਅਤੇ ਇਸ ਨਾਲ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇੰਨਾ ਹੀ ਨਹੀਂ ਵਿਰੋਧ ਕਰ ਰਹੀਆਂ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਇਸ ਫੈਸਲੇ ‘ਤੇ ਦੋਬਾਰਾ ਵਿਚਾਰ ਨਹੀਂ ਹੁੰਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top