Share on Facebook

Main News Page

ਸੌਦਾ ਸਾਧ ਨੂੰ ਬਾਦਲ ਤੇ ਉਸਦੇ ਗੁਲਾਮ ਜਥੇਦਾਰਾਂ ਨੇ ਮਾਫ ਕੀਤਾ ਹੈ, ਸਿੱਖ ਕੌਮ ਨੇ ਨਹੀਂ
-: ਭਾਈ ਜਗਤਾਰ ਸਿੰਘ ਹਵਾਰਾ

ਨਵੀਂ ਦਿੱਲੀ (26 ਸਤੰਬਰ 2015) ਅੱਜ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਬਹੁਤ ਹੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ । ਅਦਾਲਤ ਵੱਲੋਂ ਭਾਈ ਹਵਾਰਾ ਨਾਲ ਮੁਲਾਕਾਤ ਕਰਨ ਦੀ ਖੁੱਲ੍ਹ ਮਿਲਣ ਤੇ ਭਾਈ ਹਵਾਰਾ ਨੇ ਮੁਲਾਕਾਤ ਦੌਰਾਨ ਕਿਹਾ ਕਿ ਸਾਰੀ ਸਿਖ ਕੌਮ ਤੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇੱਕ ਦੂਜੇ ਤੇ ਦੂਸ਼ਣਬਾਜੀ ਛੱਡ ਕੇ ਇੱਕ ਪਲੇਟਫਾਰਮ ਤੇ ਇੱਕੱਠੀਆਂ ਹੋਣ ਤੇ ਕੌਮ ਨੂੰ ਸਾਂਝਾ ਪ੍ਰੋਗਰਾਮ ਦੇਣ ਤਾਂ ਕਿ ਸਿੱਖ ਕੌਮ ਦੀ ਚੜਦੀਕਲਾ ਹੋ ਸਕੇ

ਪੇਸ਼ੀ ਦੌਰਾਨ ਭਾਈ ਹਵਾਰਾ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਸੌਦਾ ਸਾਧ ਨੂੰ ਮਾਫੀ ਦੇਣਾ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ। ਜਿਸ ਬੰਦੇ ਕਰਕੇ 2007 ਚ ਸਾਡੇ ਗੁਰੂ ਸਾਹਿਬ ਦੀ ਨਕਲ ਕਰਨ ਤੋਂ ਬਾਅਦ ਸਾਡੇ ਤਿੰਨ ਨੌਜਵਾਨ ਸ਼ਹੀਦ ਹੋਏ ਹੋਣ ਤੇ ਕਿੰਨੇ ਹੀ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਏ ਹੋਣ ਕੌਮ ਦਾ ਇੰਨਾਂ ਨੁਕਸਾਨ ਕਰਵਾਉਣ ਤੋਂ ਬਾਅਦ ਉਸ ਬੰਦੇ ਨੂੰ ਮਾਫੀ ਦੇ ਦੇਣਾ ਜਥੇਦਾਰਾਂ ਦਾ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ। ਭਾਈ ਹਵਾਰਾ ਨੇ ਕਿਹਾ ਕਿ ਸੌਦਾ ਸਾਧ ਨੂੰ ਬਾਦਲ ਨੇ ਤੇ ਇੱਸ ਦੇ ਗੁਲਾਮ ਜਥੇਦਾਰਾਂ ਨੇ ਮਾਫ ਕੀਤਾ ਹੈ ਪਰ ਸਿੱਖ ਕੌਮ ਨੇ ਮਾਫ ਨਹੀਂ ਕੀਤਾ।

ਭਾਈ ਹਵਾਰਾ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਬੰਦੀ ਸਿੰਘ ਬਾਪੂ ਸੂਰਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਤੇ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਸਾਰੀ ਸਿੱਖ ਕੌਮ ਨੂੰ ਬਾਪੂ ਸੂਰਤ ਸਿੰਘ ਦੇ ਸੰਘਰਸ਼ ਚ ਪੂਰਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਇੱਸ ਸੰਘਰਸ਼ ਚ ਫਤਹਿ ਪ੍ਰਾਪਤ ਕੀਤੀ ਜਾ ਸਕੇ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top