Share on Facebook

Main News Page

ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਕਈ ਲੋਕ ਇਹ ਕਹਿੰਦੇ ਨੇ ਕਿ ਖ਼ਾਲਸਾ ਨਿਊਜ਼ ਅਖੌਤੀ ਜਥੇਦਾਰਾਂ, ਪਖੰਡੀ ਸਾਧ ਬਾਬਿਆਂ ਗਲਤ ਭਾਸ਼ਾ ਜਿਵੇਂ ਲੂਣਹਰਾਮੀ, ਗਧੇ, ਚੋਰ, ਦੱਲੇ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੀ ਹੈ, ਤਾਂ ਗੁਰਬਾਣੀ ਦੇ ਇਸ ਸ਼ਬਦ ਨੂੰ ਇਕ ਵਾਰੀ ਵਿਚਾਰਣ

ਸਲੋਕ ਮ: ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ 790}

ਪਦਅਰਥ: ਜਾਰ-ਵਿਭਚਾਰੀ ਮਨੁੱਖ। ਰੰਡੀ-ਵਿਭਚਾਰਨ ਇਸਤ੍ਰੀ। ਕੁਟਣੀ-ਦੱਲੀ। ਦੀਬਾਣੁ-ਮਜਲਸ, ਬਹਿਣ ਖਲੋਣ ਦੀ ਸਾਂਝ। ਵੇਦੀਨ-ਅਧਰਮੀ। ਖਾਣੁ-ਖਾਣ ਪੀਣ ਦੀ ਸਾਂਝ। ਗਦਹੁ-ਖੋਤਾ। ਚੰਦਨਿ-ਚੰਦਨ ਨਾਲ। ਖਉਲੀਐ-ਮਲੀਏ। ਸਾਹੂ-ਸੁਆਹ। ਪਾਣੁ-ਪੈਣ ਦਾ ਸੁਭਾਉ, ਵਰਤੋਂ-ਵਿਹਾਰ। ਕੂੜੈ ਕਤਿਐ-ਕੂੜ-ਰੂਪ ਸੂਤ ਕੱਤਣ ਨਾਲ। ਤਾਣੁ-ਤਾਣਾ। ਕਛੀਐ-ਕੱਛੀਦਾ ਹੈ, ਮਿਣੀਦਾ ਹੈ।

ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।

ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ, "ਕੂੜ" ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ")।੧।

ਇਹ ਸਾਰਾ ਸ਼ਬਦ ਪੜ੍ਹਨ ਤੋਂ ਬਾਅਦ ਕੀ ਇਹ ਮਹਿਸੂਸ ਨਹੀਂ ਹੁੰਦਾ ਕਿ ਅੱਜ ਜੋ ਹਾਲਾਤ ਕੌਮੀ ਲੀਡਰਾਂ, ਅਖੌਤੀ ਜਥੇਦਾਰਾਂ, ਪਖੰਡੀ ਸਾਧ ਬਾਬਿਆਂ ਨੇ ਸਿੱਖ ਕੌਮ ਦੇ ਬਣਾ ਦਿੱਤੇ ਹਨ, ਕੀ ਉਹ ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਜਾਂ ਦੱਲਿਆਂ ਦੇ ਨਹੀਂ?

ਕੀ ਜੋ ਆਰ.ਐਸ.ਐਸ. - ਬਾਦਲ - ਕਾਲੀ - ਮੱਕੜ - ਪੱਪੂ - ਧੁੰਮਾ - ਸੱਪ ਸਮਾਜ - ਸਾਧਾਂ ਦੇ ਡੇਰੇ ਆਦਿ ਦਾ ਜੋ ਆਪਸੀ ਸੰਬੰਧ ਹੈ, ਕੀ ਉਹ ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਜਾਂ ਦੱਲਿਆਂ ਦੇ ਸੰਬੰਧ ਵਰਗਾ ਨਹੀਂ ?

ਤੇ ਜਿਹੜੇ ਲੋਕਾਂ ਦੀਆਂ ਹਾਲੇ ਵੀ ਅੱਖਾਂ ਨਹੀਂ ਖੁੱਲੀਆਂ, ਤੇ ਅਜੇ ਵੀ "ਸਿੰਘ ਸਾਹਿਬ", "ਜਥੇਦਾਰ ਸਾਹਿਬ" ਆਦਿ ਲਕਬਾਂ ਨਾਲ ਇਨ੍ਹਾਂ ਦੱਲਿਆਂ ਨੂੰ ਨਵਾਜਦੇ ਹਨ, ਕੀ ਉਹ ਲੂਣਹਰਾਮੀ ਨਹੀਂ? ਗੁਰਬਾਣੀ ਅਨੁਸਾਰ:

ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ

ਅੱਜ ਕਲ ਤਾਂ ਜਿਵੇਂ ਲੂਣਹਰਾਮੀ ਬਣਨ ਦਾ ਰਿਵਾਜ਼ ਹੀ ਚੱਲ ਪਿਆ ਹੈ, ਹਰ ਕੋਈ ਗੁਰੂ ਨੂੰ, ਗੁਰਮਤਿ ਨੂੰ ਛੱਡ ਕੇ ਮਨਮਤੀ ਸਾਧ ਬਾਬਿਆਂ, ਪੱਪੂਆਂ, ਕਾਲੀਆਂ ਦੇ ਮਗਰ ਹੋ ਤੁਰਿਆ ਹੈ।

ਕੁੱਝ ਕੁ ਰਾਗੀਆਂ - ਪ੍ਰਚਾਰਕਾਂ ਦਾ ਨਾਮ ਪਿੱਛੇ ਜਿਹੇ ਨਸ਼ਰ ਕੀਤਾ ਜਾ ਚੁਕਾ ਹੈ, ਹੁਣ ਸੌਦਾ ਸਾਧ ਨੂੰ ਪੱਪੂ ਦੁਰਬਚਨ ਇੰਸਾ ਅਤੇ ਬਾਕੀ ਚੌਕੜੀ ਵੱਲੋਂ ਬਿਨਾ ਮੁੱਆਫੀ ਮੰਗੇ ਹੀ ਮੁਆਫੀ ਦੇ ਦਿੱਤੀ ਗਈ ਹੈ, ਜਿਸਦਾ ਕਈ ਮੱਕੜ, ਬੀਬੀ ਜਗੀਰ ਕੌਰ, ਤਿਰਲੋਚਨ ਸਿੰਘ, ਅਖੌਤੀ ਪ੍ਰਚਾਰਕ ਗੁਰਬਖਸ਼ ਸਿੰਘ ਉਜਾੜ, ਦਿਆਲ ਸਿੰਘ ਕੋਲਿਆਂਵਾਲੀ (ਇਹ ਉਹੀ ਕਾਲੀ ਭੇਡ ਹੈ, ਜੋ ਸੌਦਾ ਸਾਧ ਦਾ ਸਮਾਗਮ 'ਚ ਸ਼ਾਮਿਲ ਹੋਇਆ ਸੀ), ਫੈਡਰੇਸ਼ਨ ਗਰੇਵਾਲ (ਗੁਲਸ਼ਨ ਦਾ ਉਲਟ) ਆਦਿ ਨੇ ਬਹੁਤ ਸਵਾਗਤ ਕੀਤਾ ਹੈ...

ਕੀ ਇਨ੍ਹਾਂ ਸਾਰਿਆਂ ਦਾ ਸੰਬੰਧ ਕੀ ਉਹ ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਜਾਂ ਦੱਲਿਆਂ ਦੇ ਸੰਬੰਧ ਵਰਗਾ ਨਹੀਂ ? ਕੀ ਇਹ ਸਾਰੇ ਲੂਣਹਰਾਮੀ ਨਹੀਂ ?

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top