Share on Facebook

Main News Page

ਸੌਦਾ ਸਾਧ ਦੀ ਵਿਵਾਦਿਤ ਫ਼ਿਲਮ MSG 2 ਬਠਿੰਡਾ 'ਚ ਰਿਲੀਜ਼; ਸੌਦਾ ਸਾਧ ਦੀ ਮੁਆਫ਼ੀ ਤੋਂ ਬਾਅਦ ਸਾਧ ਦੇ ਚੇਲਿਆਂ ਸਿੱਖਾਂ ਨੂੰ ਲਲਕਾਰਿਆ

ਚੰਡੀਗੜ੍ਹ: ਸੌਦਾ ਸਾਧ ਦੀ ਵਿਵਾਦਿਤ ਫ਼ਿਲਮ MSG 2 ਬਠਿੰਡਾ ਚ ਰਿਲੀਜ਼ ਹੋ ਗਈ ਹੈ। ਬਠਿੰਡਾ ਦੇ ਸਿਨੇਮਾ ਘਰ ਚ ਅੱਜ ਸ਼ਾਮ 4 ਵਜੇ MSG 2 ਦਾ ਪਹਿਲਾ ਸ਼ੋਅ ਦਿਖਾਇਆ ਗਿਆ। ਇਸ ਸ਼ੋਅ ਚ ਕਰੀਬ 500 ਲੋਕਾਂ ਨੇ ਫ਼ਿਲਮ ਦੇਖੀ। ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਡੇਰਾ ਪ੍ਰੇਮੀ ਪੰਜਾਬ ‘ਚ ਵੱਖ ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਕਈ ਦਿਨ ਤੱਕ ਸੜਕੀ ਤੇ ਰੇਲ ਆਵਾਜਾਈ ਵੀ ਠੱਪ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਇਸ ਫ਼ਿਲਮ ‘ਤੇ ਪਾਬੰਦੀ ਨਹੀਂ ਲਗਾਈ ਗਈ ਸੀ, ਪਰ ਸਿਨੇਮਾ ਘਰਾਂ ਦੇ ਮਾਲਕ ਫ਼ਿਲਮ ਰਿਲੀਜ਼ ਕਰਨ ਨੂੰ ਤਿਆਰ ਨਹੀਂ ਸਨ।

ਇਸ ਦੌਰਾਨ ਪ੍ਰਸ਼ਾਸਨ ਨੇ ਸੌਦਾ ਸਾਧ ਸਮਰਥਕਾਂ ਨੂੰ ਇਹ ਭਰੋਸਾ ਦਿਵਾਉਂਦਿਆਂ ਧਰਨੇ ਤੋਂ ਉਠਾਇਆ ਸੀ ਕਿ ਜਲਦ ਹੀ ਉਨ੍ਹਾਂ ਦੀ ਫ਼ਿਲਮ ਰਿਲੀਜ਼ ਕਰਵਾਈ ਜਾਵੇਗੀ। ਡੇਰਾ ਪ੍ਰੇਮੀਆਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਫ਼ਿਲਮ ਰਿਲੀਜ਼ ਨਹੀਂ ਹੁੰਦੀ ਤਾਂ ਉਹ ਫਿਰ ਧਰਨਿਆਂ ‘ਤੇ ਬੈਠਣ ਨੂੰ ਮਜਬੂਰ ਹੋਣਗੇ।

ਇਹੀ ਕੁੱਝ ਤਾਂ ਹੋਣਾ ਹੈ, ਤੇ ਹੁਣ ਤੇ ਸਿੱਖਾਂ ਨੇ ਵਿਰੋਧ ਕੀਤਾ ਤਾਂ, ਪੁਲਿਸ ਨੇ ਡਾਂਗਾਂ, ਗੋਲ਼ੀਆਂ ਸਿੱਖਾਂ ਦੇ ਹੀ ਮਾਰਨੀਆਂ ਹਨ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top