ਸਲੋਕ
ਮ: 2 ॥
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥
ਅੱਜ ਜਦੋਂ ਅੰਨ੍ਹੇ ਦੇ ਜੱਫੇ ਵਾਂਗੂੰ ਅਕਾਲ ਤਖਤ ਦੇ ਨਾਮ 'ਤੇ ਕਬਜ਼ਾ ਕਰੀ ਬੈਠੇ ਇਸ ਅਕਲ
ਦੇ ਅੰਨ੍ਹੇ ਵਲੋਂ ਗੁਰੂ ਅਤੇ ਸਿੱਖੀ ਦੇ ਅਦਬ ਇਜ਼ਤ ਨੂੰ ਵੰਗਾਰਦਿਆਂ ਸਰਸਾ ਸਾਧ ਨੂੰ ਸਾਫ
ਬਰੀ (Clean chit) ਦੇਣ ਦੀ ਹਿਮਾਕਤ ਸੁਣੀ, ਤਾਂ ਜਿਥੇ ਉਸ ਨੂੰ ਕੁਛ ਕਹਿ ਸਕਣ ਲਈ ਮੇਰੇ
ਲਫਜ਼ ਮੁੱਕ ਗਏ।
ਉਥੇ ਵਰ੍ਹਿਆਂ ਤੋਂ
ਇਸ ਦੀਆਂ ਕਰਤੂਤਾਂ ਰੋਜ਼ ਦੇਖਦਿਆਂ, ਅਕਾਲ ਤਖ਼ਤ ਦੀ ਵਫਾਦਾਰੀ ਦਾ ਢੋਂਗ ਰੱਚ ਕੇ
ਹਰ ਕੌਮੀ ਮਸਲੇ ਲਈ ਉਸਦੀ ਅਗਵਾਈ ਮੰਗਣ ਲਈ ਉਸੇ ਦੇ ਦਰਵਾਜ਼ੇ 'ਤੇ ਲਿਲਕੜੀਆਂ ਕੱਢਣ ਵਾਲੇ
ਮੈਨੂੰ ਤਾਂ ਅਸਲ ਅੰਨ੍ਹੇ ਉਹ ਦਿਸਦੇ ਹਨ, ਜਿਨ੍ਹਾਂ ਦੀਆਂ ਅੱਖਾਂ ਹੁਣ ਭੀ ਨਹੀਂ ਖੁਲਣੀਆਂ
ਅਤੇ ਉਸੇ ਦਾ ਪੱਲਾ ਫੜਕੇ ਤੁਰਨਾ ਹੀ ਉਹਨਾਂ ਦਾ ਫਖ਼ਰ ਹੈ। ਅਰਦਾਸ ਹੈ ਗੁਰੂ ਉਹਨਾਂ ਨੂੰ
ਗਿਆਨ ਦੀਆਂ ਅੱਖਾਂ ਬਖਸ਼ੇ।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
ਮ:1, ਪੰਨਾ 469
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤਿ
ਮੁਖਹੁ ਅਲਾਈ ॥
ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ ॥ ਭਾਈ
ਗੁਰਦਾਸ
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ
ਸੁਨੀਐ ਨਾਹੀ ॥
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥1॥
ਮ:5 ਪੰਨਾ 741