Share on Facebook

Main News Page

ਅਜ ਫੇਰ ਪ੍ਰੋ. ਦਰਸ਼ਨ ਸਿੰਘ ਖਾਲਸਾ ਦੀ ਯਾਦ ਆਈ
-: ਦਲਜੀਤ ਸਿੰਘ ਇੰਡੀਆਨਾ

ਅਜ ਜਦ ਖਬਰ ਪੜੀ ਤਾਂ ਇਕ ਵਾਰੀ ਤਾਂ ਪੜ ਕੇ ਸਚ ਨਹੀਂ ਲੱਗੀ ਵੀ ਜਥੇਦਾਰ ਨੇ ਸਰਸੇ ਵਾਲੇ ਭੰਡ ਦਾ ਲਿਖਤੀ ਮੁਆਫੀ ਨਾਮਾ ਮੰਨ ਕੇ, ਉਸ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ.. ਇਹ ਫੈਸਲਾ ਜਥੇਦਾਰ ਦਾ ਹੋ ਸਕਦਾ, ਇਹ ਫੈਸਲਾ ਬਾਦਲ ਦਾ ਹੋ ਸਕਦਾ... ਇਹ ਫੈਸਲਾ ਆਰ.ਐਸ.ਐਸ ਦਾ ਹੋ ਸਕਦਾ, ਪਰ ਇਹ ਫੈਸਲਾ ਸਿੱਖ ਕੌਮ ਦਾ ਨਹੀਂ, ਕਿਉਂਕਿ ਇਹ ਲੋਕ ਸਿੱਖ ਕੌਮ ਵਿਚੋਂ ਆਪਣਾ ਵਿਸ਼ਵਾਸ ਗਵਾ ਚੁੱਕੇ ਹਨ। ਇਹ ਅਰੂੜ ਸਿੰਘ ਵਾਂਗ ਸਰਕਾਰੀ ਟੱਟੂ ਹਨ, ਇਸ ਤੋ ਵੱਧ ਕੁੱਝ ਨਹੀਂ

ਹੁਣ ਵਿਸ਼ੇ ਵੱਲ ਆਉਂਦੇ ਹਾਂ... ਜਦੋਂ ਬਾਦਲ ਦਲ ਦੇ ਇਸ਼ਾਰੇ 'ਤੇ ਪ੍ਰੋ ਦਰਸ਼ਨ ਸਿੰਘ ਖਾਲਸਾ 'ਤੇ ਗਲਤ ਇਲਜ਼ਾਮ ਲਗਾ ਕੇ, ਉਨ੍ਹਾਂ ਨੂੰ ਸਪਸ਼ਟੀਕਰਣ ਵਾਸਤੇ ਅਕਾਲ ਤਖਤ 'ਤੇ ਸੱਦਿਆ ਗਿਆ, ਤਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਅਕਾਲ ਤਖਤ 'ਤੇ ਗਏ ਅਤੇ ਆਪਣਾ ਸ਼ਪਸ਼ਟੀਕਰਨ ਲੈਕੇ ਕਿੰਨੇ ਘੰਟੇ ਅਕਾਲ ਤਖ਼ਤ ਅੱਗੇ ਬੈਠੇ ਰਹੇ, ਤਾਂ ਇਹ ਬਾਦਲਾਂ ਦੇ ਪਾਲਤੂ ਅੰਦਰੋਂ ਨਹੀਂ ਨਿਕਲੇ ਅਤੇ ਜਦੋਂ ਪ੍ਰੋ ਦਰਸ਼ਨ ਸਿੰਘ ਉਥੋਂ ਵਾਪਿਸ ਆ ਗਏ ਤਾਂ ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿੱਤਾ...ਕੀ ਗੁਨਾਹ ਸੀ ਪ੍ਰੋ ਦਰਸ਼ਨ ਸਿੰਘ ਦਾ... ਕੋਈ ਵੀ ਨਹੀਂ। ਇਨਾਂ ਗੁਨਾਹ ਸੀ ਵੀ, ਉਸ ਸਮੇਂ ਅੱਗੇ ਦਿੱਲੀ ਦੀਆਂ ਸ਼ਿਰੋਮਣੀ ਕਮੇਟੀ ਚੋਣਾਂ ਆ ਰਹੀਆਂ ਸਨ ਅਤ ਪ੍ਰੋ ਦਰਸ਼ਨ ਸਿੰਘ ਜੀ ਦਾ ਦਿਲੀ ਵਿੱਚ ਬਹੁਤ ਪ੍ਰਭਾਵ ਸੀ ਅਤੇ ਹੈ... ਪ੍ਰੋ ਦਰਸ਼ਨ ਸਿੰਘ ਖਾਲਸਾ ਦੀ ਪਰਮਜੀਤ ਸਿੰਘ ਸਰਨਾ ਨਾਲ ਕਾਫੀ ਨੇੜਤਾ ਸੀ ਅਤੇ ਬਾਦਲਾਂ ਨੂੰ ਡਰ ਸੀ ਕਿ ਜੇਕਰ ਪ੍ਰੋ ਦਰਸ਼ਨ ਸਿੰਘ ਦਿੱਲੀ ਵਿੱਚ ਸਰਨੇ ਦੀ ਮਦਦ ਕਰ ਦੇਣਗੇ, ਤਾਂ ਅਸੀਂ ਦਿੱਲੀ ਵਿਚ ਜਿੱਤ ਨਹੀਂ ਸਕਣਾ। ਸੋ, ਪ੍ਰੋ ਦਰਸ਼ਨ ਸਿੰਘ 'ਤੇ ਗਲਤ ਇਲਜ਼ਾਮ ਲਗਾ ਕੇ, ਉਨ੍ਹਾਂ ਨੂੰ ਰਸਤੇ ਵਿਚੋਂ ਹਟਾਉਣ ਵਾਸਤੇ ਇਹਨਾ ਇਹ ਸਾਰਾ ਡ੍ਰਾਮਾ ਰਚਿਆ ਸੀ, ਪਰ ਸਾਡੇ ਲਾਈ ਲੱਗ ਲੋਕ ਇਹਨਾ ਦੇ ਆਖੇ ਲੱਗ ਕੇ ਹੀ, ਪ੍ਰੋ ਦਰਸ਼ਨ ਸਿੰਘ ਦਾ ਵਿਰੋਧ ਕਰਣ ਲੱਗੇ ਹਨ, ਜਿਹਨਾ ਨੂੰ ਸੱਚਾਈ ਦਾ ਬਿਲਕੁਲ ਪਤਾ ਨਹੀਂ ਸੀ...

ਅਸਲ ਵਿਚ ਪ੍ਰੋ ਦਰਸ਼ਨ ਸਿੰਘ ਨੂੰ ਸਿਆਸੀ ਚਾਲ ਅਧੀਨ ਛੇਕਿਆ ਗਿਆ ਸੀ। ਪ੍ਰੋ ਦਰਸ਼ਨ ਸਿੰਘ ਹੀ ਅਜਿਹੇ ਜਥੇਦਾਰ ਹੋਏ ਹਨ, ਅਕਾਲੀ ਫੂਲਾ ਸਿੰਘ ਤੋਂ ਬਾਅਦ, ਜਿਹਨਾ ਸਮੇਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਥਮਲੇ ਨਾਲ ਬੰਨ ਕੇ ਸੰਗਤ ਸਾਹਮਣੇ ਸਜ਼ਾ ਸੁਣਾਈ ਸੀ।

ਵਿਸ਼ਾ ਲੰਮਾ ਹੋ ਜਾਏਗਾ, ਹੁਣ ਮੁੜਦੇ ਹਾਂ ਵਿਸ਼ੇ ਵੱਲ... ਪ੍ਰੋ ਦਰਸ਼ਨ ਸਿੰਘ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਨ ਅਤੇ ਆਪਣਾ ਸ਼ਪਸ਼ਟੀਕਰਣ ਦੇਣ ਵਾਸਤੇ ਵੀ ਗਏ ਅਤੇ ਇਸ ਦੇ ਬਾਵਜੂਦ ਵੀ ਉਨਹਾਂ ਨੂੰ ਸਰਕਾਰੀ ਫੁਰਮਾਨ ਸੁਣਾ ਕੇ ਪੰਥ ਵਿਚੋਂ ਛੇਕ ਦਿੱਤਾ ਗਿਆ... ਦੂਸਰੇ ਪਾਸੇ ਸਿੱਖੀ ਦਾ ਦੁਸ਼ਮਨ ਸਰਸੇ ਵਾਲਾ ਸਾਧ ਜਿਹੜਾ ਪੇਸ਼ ਵੀ ਨਹੀਂ ਹੋਇਆ, ਜਾਕੇ ਆਪਣੀ ਗਲਤੀ ਵੀ ਨਹੀਂ ਮੰਨੀ ਤੇ ਫੇਰ ਵੀ ਮੁਆਫੀ ਦੇ ਦਿੱਤੀ... ਕੀ ਦਰਸਾਉਂਦੀ ਹੈ ਇਹ ਸਾਰੀ ਕਹਾਣੀ??? ਕੀ ਪ੍ਰੋ. ਦਰਸ਼ਨ ਸਿੰਘ ਦਾ ਬਿਨਾ ਵਜਾਹ ਵਿਰੋਧ ਕਰਨ ਵਾਲਿਆਂ ਦੇ ਮੁੰਹ 'ਤੇ ਕਰਾਰੀ ਚਪੇੜ ਨਹੀਂ, ਜਿਹੜੇ ਪ੍ਰੋ ਦਰਸ਼ਨ ਸਿੰਘ ਦਾ ਵਿਰੋਧ ਇਸ ਕਰਕੇ ਕਰਦੇ ਸੀ, ਕਿ ਉਨ੍ਹਾਂ ਨੂੰ ਵੀ ਛੇਕਿਆ ਗਿਆ, ਉਹ ਕਿਰਪਾ ਕਰਕੇ ਦਸਣ ਹੁਣ, ਕਿ ਸਰਸੇ ਵਾਲੇ ਬਾਰੇ ਉਨ੍ਹਾਂ ਦਾ ਕੀ ਸਟੈਂਡ ਹੈ ?? ਬੱਸ ਪ੍ਰੋ ਦਰਸ਼ਨ ਸਿੰਘ ਖਾਲਸਾ ਦਾ ਇੰਨਾ ਕਸੂਰ ਹੈ ਕਿ ਉਹ ਸਿਰਫ ਗੁਰਬਾਣੀ ਦਾ ਕੀਰਤਨ ਤੇ ਵਿਆਖਿਆ ਕਰਦੇ ਹਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਸਰਬਉਚ ਮੰਨਦੇ ਹਨ ਅਤੇ ਕਿਸੇ ਸਿਆਸੀ ਬੰਦੇ ਅਤੇ ਕਿਸੇ ਸਾਧ ਦੇ ਪੈਰਾਂ ਵਿੱਚ ਨਹੀਂ ਬੈਠਦੇ... ਕਿਸੇ ਦੇ ਝੋਲਿਝੁਕ ਨਹੀਂ ਬਣਦੇ... ਇਸ ਕਰਕੇ ਅਜਿਹੇ ਸੱਚੇ ਸੁਚੇ ਬੰਦੇ ਇਹਨਾ ਨੂੰ ਚੁੱਭਦੇ ਹਨ। ਅਜ ਇਹ ਸਾਰਾ ਘਟਨਾ ਕ੍ਰਮ ਦੇਖਕੇ ਪ੍ਰੋ ਦਰਸ਼ਨ ਸਿੰਘ ਖਾਲਸਾ ਨਾਲ ਹੋਈ ਬੇਇਨਸਾਫੀ ਬਾਰੇ ਸੋਚ ਕੇ ਦੁੱਖ ਹੋਇਆ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੀ ਯਾਦ ਆਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top