Share on Facebook

Main News Page

ਹੁਣ ਸੌਦਾ ਸਾਧ ਦੀ ਫਿਲਮ ਅਕਾਲ ਤਖ਼ਤ 'ਤੇ ਦਿਖਾਓ
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਪੰਥਪ੍ਰੀਤ ਸਿੰਘ ਨੇ ਪਿੱਛੇ ਜਿਹੇ ਕਿਹਾ ਸੀ ਕਿ ਜਥੇਦਾਰ ਦਾ ਆਵਾ ਊਤ ਚੁਕਿਆ ਹੈ, ਜਿਸਦਾ ਪ੍ਰਤਖ ਪ੍ਰਮਾਣ ਪਹਿਲਾ ਵੀ ਕਈ ਵਾਰੀ ਦੇਖਿਆ ਜਾ ਚੁਕਿਆ ਹੈ, ਪਰ ਅੱਜ ਤਾਂ ਆਵਾ ਵੀ ਹੱਥ ਜੋੜ ਗਿਆ, ਕਿ ਮੇਰਾ ਨਾਮ ਐਨੇ ਘਟੀਆ ਕਿਰਦਾਰ ਦੇ ਪੱਪੂਆਂ ਨਾਲ ਨਾ ਜੋੜੋ।

ਹੁਣ ਤਾਂ ਲਾਹਨਤਾਂ ਵੀ ਘੱਟ ਗਈਆਂ ਹਨ, ਕਿ ਇਸ ਪੱਪੂਆਂ ਦੀ ਚੰਡਾਲ ਚੌਕੜੀ ਨੇ ਤਾਂ ਹੱਦ ਕਰ ਦਿੱਤੀ ਹੈ... ਸੌਦੇ ਸਾਧ ਨੂੰ ਮੁਆਫ ਕਰਣ ਦੀ ਕਰਤੂਤ ਸਿਰਫ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਬਾਦਲ ਵੱਲੋਂ ਸੁਟਿੱਆ ਗਿਆ ਇੱਕੇ ਦਾ ਪੱਤਾ ਹੈ, ਜੋ ਸਹੀ ਚਾਲ ਹੈ ਜਾਂ ਨਹੀਂ, ਇਹ ਤਾਂ ਭਵਿੱਖ ਦੱਸੇਗਾ, ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ, ਖ਼ਾਸਕਰ ਕੇ ਸਿੱਖ ਅਖਵਾਉਣ ਵਾਲਿਆਂ ਦੇ, ਉਹ ਦੇਖਕੇ ਤਾਂ 2017 ਵਿੱਚ ਵੀ ਬਾਦਲ ਦੇ ਹੀ ਰਾਜਸੱਤਾ 'ਤੇ ਕਾਬਿਜ਼ ਹੋਣ ਦਾ ਪੂਰਾ ਪੂਰਾ ਖ਼ਦਸ਼ਾ ਹੈ। ਕਿਉਂਕਿ ਸਿੱਖ ਅਖਵਾਉਣ ਵਾਲੇ ਅਤੇ ਬਾਕੀ ਪੰਜਾਬ ਦੇ ਨਿਵਾਸੀ ਖੱਸੀ ਹੋ ਚੁਕੇ ਹਨ, ਸ਼ਰਾਬ, ਪੈਸੇ ਅਤੇ ਚੌਧਰ ਦੇ ਭੁੱਖੇ ਲੋਕ, ਬਾਦਲ ਦੀ ਸੁੱਟੀ ਬੋਟੀ ਇੱਕ ਦੂਜੇ ਤੋਂ ਖੋਹਣ ਲਈ ਤਿਆਰ ਬੈਠੇ ਹਨ... ਇਨ੍ਹਾਂ ਬੇਜ਼ਮੀਰਾਂ ਕੋਲੋਂ ਬਦਲ ਦੀ ਆਸ ਰੱਖਣਾ, ਮੂਰਖਤਾ ਹੈ।

ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਸਾਧ ਨੂੰ ਅਕਾਲ ਤਖ਼ਤ 'ਤੇ ਕਾਬਿਜ਼ ਪੱਪੂਆਂ ਨੇ ਮੁਆਫ ਕੀਤਾ ਹੈ। 2002 ਵਿੱਚ ਵੀ ਪੱਪੂ ਜੋਗਿੰਦਰ ਸਿੰਘ ਵੇਦਾਂਤੀ ਨੇ ਬਲਾਤਕਾਰੀ ਸਾਧ ਧੰਨਵੰਤ ਸਿੰਘ ਨੂੰ ਰਿਸ਼ਵਤ ਲੈ ਕੇ ਬਰੀ ਕਰ ਦਿੱਤਾ ਸੀ, ਪਰ ਅਦਾਲਤ ਵੱਲੋਂ ਸਾਧ ਧੰਨਵੰਤ ਸਿੰਘ ਨੂੰ ਜੇਲ ਭੇਜਿਆ ਗਿਆ ਸੀ।

ਇੱਥੇ ਵੀ ਇਨ੍ਹਾਂ ਪੱਪੂਆਂ ਵੱਲੋਂ ਸੌਦਾ ਸਾਧ ਨੂੰ ਮੁਆਫ ਕਰ ਦਿੱਤਾ ਗਿਆ ਹੈ, ਪਰ ਅਦਾਲਤ 'ਚ ਉਸੇ ਕਰਤੂਤ ਦਾ ਕੇਸ ਚੱਲ ਰਿਹਾ ਹੈ? ਫਿਰ ਕਿਹੜੇ ਮੂੰਹ ਨਾਲ ਇਹ ਲੋਕ ਅਕਾਲ ਤਖ਼ਤ ਮਹਾਨ ਹੈ, ਸਰਵਉੱਚ ਦਾ ਰੌਲ਼ਾ ਪਾਉਂਦੇ ਨੇ ???

ਹੁਣ ਵੀ ਜਿਹੜਾ ਲੈਟਰ ਸੌਦਾ ਸਾਧ ਵੱਲੋਂ ਭੇਜਿਆ ਗਿਆ ਹੈ, ਨਾ ਤਾਂ ਉਹ ਉਸਦੇ ਡੇਰੇ ਦੇ ਲੈਟਰ ਪੈਡ 'ਤੇ ਹੈ, ਤੇ ਨਾ ਹੀ ਉਹ ਆਪ ਪੇਸ਼ ਹੋਇਆ ਹੈ, ਜਿਸ ਤੋਂ 100% ਸਾਬਿਤ ਹੁੰਦਾ ਹੈ ਕਿ ਇਹ ਸਭ ਬਾਦਲ ਦੇ ਕਹਿਣ 'ਤੇ ਇੱਕ ਰਾਜਨੀਤਿਕ ਖੇਡ ਖੇਡੀ ਗਈ ਹੈ, ਉਹ ਵੀ ਲੁੱਕ ਛੁੱਪ ਕੇ।

ਸੌਦਾ ਸਾਧ ਦੇ ਵਿਰੁਧ ਹੋਏ ਖੂਨੀ ਸੰਘਰਸ਼ 'ਚ ਸ਼ਹੀਦ ਹੋਏ ਭਾਈ ਕੰਵਲਜੀਤ ਸਿੰਘ ਨੂੰ ਇਨ੍ਹਾਂ ਬਾਦਲ ਦੇ ਟੁੱਕੜਬੋਚਾਂ ਨੇ ਟਿੱਚ ਜਾਣਿਆ ਹੈ।

ਹਰ ਕੁੱਤੇ ਦਾ ਦਿਨ ਆਉਂਦਾ ਹੈ, ਇਨ੍ਹਾਂ ਦੇ ਪੱਪੂਆਂ ਦੇ ਕੁੱਝ ਜ਼ਿਆਦਾ ਦਿਨ ਹਨ, ਪਰ ਇਨ੍ਹਾਂ ਦਾ ਵੀ ਦਿਨ ਆਵੇਗਾ, ਤੇ ਇਨ੍ਹਾਂ ਦੀ ਮਕਾਣ 'ਤੇ ਕੋਈ ਕੁੱਤਾ ਵੀ ਨਹੀਂ ਰੋਵੇਗਾ... ਹੁਣ ਤਾਂ ਇੱਕ ਕੰਮ ਹੋਰ ਕਰਣ ਸੌਦਾ ਸਾਧ ਦੀ ਫਿਲਮ ਅਕਾਲ ਤਖ਼ਤ 'ਤੇ ਵਿਖਾਉਣ ਦਾ ਪ੍ਰਬੰਧ ਕਰ ਦੇਣ, ਤਾਂ ਜੋ ਡੇਰਾ ਪ੍ਰੇਮੀ ਵਿਚਾਰੇ ਐਨਾ ਕਲਪ ਰਹੇ ਨੇ, ਉਹ ਹੀ ਪੱਪੂਆਂ ਦੇ ਗੁਣਗਾਣ ਕਰ ਲੈਣ। ਉਹ ਦਿਨ ਵੀ ਦੂਰ ਨਹੀਂ ਜਿਸ ਦਿਨ ਇਹ ਪੱਪੂ ਇਸ ਸੌਦਾ ਸਾਧ ਨੂੰ "ਫਖਰ-ਏ-ਕੌਮ - ਪੰਥ ਰਤਨ" ਅਵਾਰਡ ਨਾਲ ਸਨਮਾਨਿਤ ਕਰਣਗੇ !!!

ਲਾਹਨਤਾਂ ਪਾਉਣ ਨੂੰ ਵੀ ਜੀਅ ਨਹੀਂ ਕਰ ਰਿਹਾ ...

ਸਿੱਖ ਕੌਮ ਦੀ ਇਹ ਹਾਲਤ ਦੇਖ ਕੇ ਬਹੁਤ ਦਰਦ ਅਤੇ ਪਰੇਸ਼ਾਨੀ ਹੁੰਦੀ ਹੈ

ਇੱਕ ਦਿਲ ਹੀ ਨਹੀਂ, ਸਾਰਾ ਬਦਨ ਹੀ ਛਲਨੀ ਹੈ
ਅਬ ਤੋ ਦਰਦ ਭੀ ਪਰੇਸ਼ਾਂ ਹੈ ਕਿ ਕਹਾਂ ਉਠੂੰ ?

ਸੌਦਾ ਸਾਧ ਦਾ ਮੁਆਫੀਨਾਮਾ
(ਜੋ ਕਿ 100% Fake ਹੈ, ਇਹ ਵੀ ਇਨ੍ਹਾਂ ਪੱਪੂਆਂ ਨੇ ਆਪ ਹੀ ਲਿਖਿਆ ਜਾਪਦਾ ਹੈ)

ਸ਼ੇਰਾਂ ਦੀ ਕੌਮ ਦੇ ਗਧੇ ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਮੁਆਫੀ ਦਾ ਫੁਰਮਾਨ
ਇਸ ਫੁਰਮਾਨ ਤੋਂ ਤਾਂ ਇਹ ਲਗਦਾ ਹੈ ਕਿ ਮੁਆਫੀ ਇਹ ਪੱਪੂ ਆਪ ਮੰਗ ਰਹੇ ਨੇ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top