ਬ੍ਰਹਮਾ ਦੇ ਅਵਤਾਰਾਂ ਦੇ ਕਥਨ ਵਾਲੇ ਅਧਿਆਇ
ਵਿੱਚ ਬ੍ਰਹਮਾ ਦੇ ਬਿਆਸ ਅਵਤਾਰ ਹੇਠਾਂ ਦੀੱਤੀਆ ਰਾਜਿਆਂ ਦੀਆਂ ਕਹਾਣੀਆਂ ਲਿਖਣ ਵਾਲੇ
ਗੱਪੌੜੀ ਨੂੰ ਕੱਖ ਵੀ ਪਤਾ ਨਹੀਂ ਸੀ, ਉਹ ਪ੍ਰਿਥ, ਭਰਤ ਅਤੇ ਸਗਰ ਰਾਜਿਆਂ ਦੀਆਂ ਕਹਾਣੀਆਂ
ਦੇ ਬਾਅਦ "ਅਥ ਜੁਜਾਤ ਰਾਜਾ ਕੋ ਰਾਜ ਕਥਨੰ ॥" ਵਾਲੇ
ਭਾਗ ਦੀ ਸ਼ੁਰੂਆਤ ਵਿੱਚ ਲਿਖਦਾ ਹੈ:-
ਪੁਨ ਭਯੋ ਜੁਜਾਤ ॥ ਸੋਭਾ
ਅਭਾਤ ॥ ਦਸ ਚਾਰ ਵੰਤ ॥
ਸੋਭਾ ਸੁਭੰਤ ॥੯੦॥
ਭਾਵ:
ਕਿ ਪ੍ਰਿਥ (ਇਹ ਕਹਾਣੀ ਦੁਸ਼ਯੰਤ ਅਤੇ ਸ਼ਕੁੰਤਲਾ ਦੀ ਹੈ, ਜਿਥੇ ਲਿਖਾਰੀ ਨੇ ਪ੍ਰਿਥ ਦੇ ਨਾਮ
ਨਾਲ ਲਿਖ ਦਿੱਤੀ), ਭਰਤ ਅਤੇ ਸਗਰ ਰਾਜੇ ਦੇ ਬਾਦ ਜੁਜਾਤ ਰਾਜਾ ਹੋਇਆ। ਪਾਠਕਾਂ ਦੀ
ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਭਰਤ (ਸ਼ਕੁੰਤਲਾ ਦਾ ਪੁੱਤਰ) ਚੰਦ੍ਰਵੰਸ਼ੀ ਰਾਜਾ ਸੀ ਅਤੇ
ਜੁਜਾਤ ਵੀ ਚੰਦ੍ਰਵੰਸ਼ੀ ਰਾਜਾ ਸੀ। ਹੁਣ ਜੁਜਾਤ ਬਾਰੇ ਮਹਾਨਕੋਸ਼ ਵਿੱਚ ਦਰਜ ਜਾਣਕਾਰੀ
ਪੁਰਾਣਾ ਵਿੱਚੋਂ ਆਈ ਹੈ ਉਹ ਸਾਂਝੀ ਕਰ ਰਹਿਆ ਹਾਂ:-
ਯਯਾਤਿ -
yēāti ययाति
ਪੌਣ ਸਮਾਨ ਹੋਵੇ ਜਿਸ ਦੀ ਗਤਿ, ਐਸਾ ਨਹੁਸ ਦਾ ਪੁਤ੍ਰ, ਜੋ ਪੰਜਵਾਂ ਚੰਦ੍ਰਵੰਸ਼ੀ ਰਾਜਾ
ਸੀ। ਇਸ ਦੇ ਦੋ ਇਸਤ੍ਰੀਆਂ ਦੇਵਯਾਨੀ ਅਤੇ ਸਰਮਿਸ੍ਟਾ ਸਨ, ਜਿਨ੍ਹਾਂ ਤੋਂ ਯਦੁ ਅਤੇ ਪੁਰੁ
ਪੁਤ੍ਰ ਪੈਦਾ ਹੋਏ। ਯਦੁ ਯਦੁਵੰਸ਼ ਦਾ ਅਤੇ ਪੁਰੁ ਪੁਰੁਵੰਸ਼ ਦਾ ਮੋਢੀ ਸੀ। ਮਹਾਭਾਰਤ ਆਦਿਕ
ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਪੁਰੁ ਨੇ ਆਪਣੀ ਜੁਆਨੀ ਬਾਪ ਨੂੰ ਦੇਕੇ ਉਸ ਦਾ
ਬੁਢਾਪਾ ਲੈ ਲਿਆ ਸੀ, ਜਿਸ ਪੁਰ ਰੀਝਕੇ ਪੁਰੁ ਨੂੰ ਰਾਜ ਦੇਕੇ ਯਯਾਤਿ ਵਨ ਨੂੰ ਚਲਾ ਗਿਆ।
ਕੋਈ ਇਹ ਨਾ ਕਹ ਦੇਵੇ ਕਿ ਬਚਿੱਤਰ ਨਾਟਕ ਵਿੱਚ
"ਜੁਜਾਤ" ਨਾਮ ਲਿਖਿਆ ਹੈ, ਪਰ ਤੁਸੀਂ "ਯਯਾਤਿ"
ਰਾਜੇ ਦੀ ਕਹਾਣੀ ਪਾ ਰਹੇ ਹੋ, ਮਹਾਨਕੋਸ਼ ਵਿੱਚ ਭਾਈ ਕਹਾਨ ਸਿੰਘ ਨਾਭਾ :-
ਜੁਜਾਤਿ -
jujāti - जुजाति
ਦੇਖੋ, ਯਯਾਤਿ "ਪੁਨ
ਭ੍ਯੋ ਜੁਜਾਤ" (ਜਜਾਤਿ)
ਹੁਣ ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਵਿੱਚ ਇਕ ਮਜੇਦਾਰ ਗੱਲ
ਸਾਮ੍ਹਣੇ ਆਈ ਕਿ ਜੁਜਾਤ ਰਾਜੇ ਦਾ ਇਕ ਪੁੱਤਰ ਪੁਰੁ ਹੈ, ਜਿਸ ਤੋਂ ਪੁਰੁਵੰਸ਼ ਚਲਿਆ ਅਤੇ
ਇਸ ਪੁਰੁਵੰਸ਼ ਵਿੱਚ ਹੀ ਭਰਤ (ਸ਼ਕੁੰਤਲਾ ਦਾ ਪੁੱਤਰ) ਪੈਦਾ ਹੋਇਆ। ਭਾਈ ਕਾਹਨ
ਸਿੰਘ ਨਾਭਾ ਮਹਾਨ ਕੋਸ਼ ਵਿੱਚ ਭਰਤ ਦੀ ਇੰਦਰਾਜ ਵਿੱਚ ਇਸ ਰਾਜੇ ਬਾਰੇ ਇਹ ਜਾਣਕਾਰੀ ਦਿੱਤੀ
ਹੈ “੧੧. ਪੁਰੁਵੰਸ਼ ਦਾ ਚੰਦ੍ਰਵੰਸ਼ੀ ਰਾਜਾ, ਜੋ ਸ਼ਕੁੰਤਲਾ ਦੇ
ਪੇਟ ਤੋਂ ਦੁਸ੍ਯੰਤ ਦਾ ਪੁਤ੍ਰ ਸੀ, ਜਿਸ ਦੇ ਨਾਮ ਪੁਰ ਦੇਸ਼ ਦਾ ਨਾਮ ਭਾਰਤ ਹੋਇਆ।”
ਇਸ “ਅਥ ਜੁਜਾਤ ਰਾਜਾ ਕੋ ਰਾਜ ਕਥਨੰ ॥” ਵਾਲੇ ਭਾਗ
ਵਿੱਚ ਕਿਸੇ ਹਿੰਦੂ ਪੁਰਾਣ ਦੀ ਕਹਾਣੀ ਦਾ ਅਨੁਵਾਦ ਨਹੀਂ ਕੀਤਾ ਹੋਇਆ ਹੈ,
ਬਲਿਕ ਰਾਜੇ ਜੁਜਾਤ ਦਾ ਨਾਮ ਲਿਖ ਕੇ ਉਸ ਦੀ ਸਿਫਤ ਦੇ ਕਸੀਦੇ
ਘੜੇ ਗਏ ਹਨ। ਜੁਜਾਤ ਰਾਜੇ ਦੀ ਕਹਾਣੀ ਦਾ ਜੋ ਜਿਕਰ ਭਾਈ ਕਾਹਨ ਸਿੰਘ ਨਾਭਾ ਨੇ
ਕੀਤਾ ਹੈ, ਅਸੀਂ ਉਸ ਨੂੰ ਰਾਜੇ ਜੁਜਾਤ ਦੀ ਪੌਰਾਣਿਕ ਕਥਾ ਦਾ ਸਾਰ ਕਹਿ ਸਕਦੇ ਹਾਂ, ਸਿਰਫ
ਉਸ ਦੀ ਖਾਮਖਾਹ ਸਿਫਤ ਕੀਤੀ ਗਈ ਹੈ ਅਤੇ ਉਸ ਦੀ ਸਿਫਤ ਲਿਖਣ ਵੇਲੇ
ਲਿਖਾਰੀ ਇਹ ਵੀ ਭੁੱਲ ਗਿਆ ਕਿ ਇਹ
ਜੁਜਾਤ ਭਰਤ ਰਾਜੇ ਦਾ ਇਕ ਵਡੇਰਾ ਸੀ।
ਬਚਿੱਤਰ ਨਾਟਕ ਦਾ ਲਿਖਾਰੀ ਲਿਖ ਰਹਿਆ ਹੈ ਕਿ ਇਹ ਕਹਾਣੀਆਂ ਬਿਆਸ ਦੀਆਂ ਲਿਖਿਆਂ ਹੈ ਅਤੇ
ਉਸ ਸੰਖੇਪ ਵਿੱਚ ਲਿਖ ਰਹਿਆ ਹੈ, ਇਸ ਰਾਜੇ ਜੁਜਾਤ ਵਾਲੇ ਅਧਿਆਇ ਵਿੱਚ ਕਿਥੇ ਵੀ ਕੋਈ
ਕਹਾਣੀ ਨਜ਼ਰ ਨਹੀਂ ਆਉਂਦੀ, ਖਾਮਖਾਹ ਦੀਆਂ ਸਿਫਤਾਂ ਹਨ, ਜੋ ਸਿਰਫ ਇਸ ਬਚਿੱਤਰ ਨਾਟਕ
ਕਿਤਾਬ ਨੂੰ “ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਕਾਰ ਕਰਨ” ਵਾਸਤੇ ਲਿਖਿਆਂ ਗਿਆ ਹਨ,
ਬ੍ਰਹਮਾਂ ਦੇ ਅਵਤਾਰਾਂ ਵਾਲੇ ਭਾਗ ਨੂੰ ਪੜ੍ਹ ਕੇ ਤੇ ਇਹ ਗੱਲ ਯਕੀਨ ਵਿੱਚ ਬਦਲ ਜਾਂਦੀ
ਹੈ।
ਬਚਿੱਤਰ ਨਾਟਕ ਦਾ ਲਿਖਾਰੀ ਕਮਾਲ ਦਾ ਅਨੁਵਾਦ ਕਰ ਰਹਿਆ ਹੈ,
ਸ਼ਕੁੰਤਲਾ ਦੇ ਪਤੀ ਨੂੰ ਪ੍ਰਿਥ (ਦੁਸ਼ਯੰਤ ਨਾਮ ਸੀ) ਦੱਸ ਰਹਿਆ ਹੈ, ਰਾਜੇ ਸਗਰ ਦੇ ਇਕ ਲੱਖ
ਪੁੱਤਰ (ਅਸਲ ਗਿਣਤੀ ੬੦੦੦੧ ਹੈ) ਦੱਸ ਰਹਿਆ ਹੈ ਅੱਗੇ ਤਾਂ ਮਹਾ ਗੱਪੌੜ 'ਤੇ ਉਤਰ ਆਏ।
ਲਿਖਾਰੀ ਨੇ ਭਰਤ ਦੇ ਮਰਣ ਦੇ ਬਾਅਦ ਉਸ ਦੇ ਇਕ ਵਡੇਰੇ ਦਾ ਰਾਜ ਧਰਤੀ ਉਤੇ ਕਰਵਾ ਦਿੱਤਾ,
ਜਿਸ ਵਡੇਰੇ ਦੇ ਇਕ ਪੁੱਤਰ “ਪੁਰੁ” ਤੂੰ ਚਲੇ ਪੁਰੁਵੰਸ਼ ਵਿੱਚ ਭਰਤ ਦਾ ਜਨਮ ਹੋਇਆ ਸੀ।
ਇਨ੍ਹਾਂ ਨੂੰ ਅਨੁਵਾਦ ਨਹੀਂ ਗੱਪੌੜਾਂ
ਆਖਦੇ ਨੇ, ਤੇ ਬਚਿੱਤਰ ਨਾਟਕ ਦੇ ਹਿਮਾਇਤੀ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਇਸ ਨੂੰ
ਅਨੁਵਾਦ ਆਖਦੇ ਨੇ।
ਨੋਟ: ਜੇ
ਅਖੌਤੀ ਦਸਮ ਗ੍ਰੰਥ ਦੇ ਕਿਸੇ ਹਿਮਾਇਤੀ ਕੋਲ਼ ਇਸ ਗਪੌੜ ਦਾ ਜਵਾਬ ਹੈ ਤਾਂ ਤਾਅਨੇ ਮਾਰਣ
ਜਾਂ ਊਲ ਜ਼ਲੂਲ ਯਬਲ਼ੀਆਂ ਮਾਰਣ ਦੀ ਬਜਾਇ, ਉੱਤੇ ਲਿਖੇ ਲੇਖ 'ਤੇ ਹੀ ਕੇਂਦਰਿਤ ਰਹਿ ਕੇ ਆਪਣੇ
ਵੀਚਾਰ ਦੇਣ। ਜਾਅਲੀ ਲੋਕ, Fake Id ਵਾਲੇ ਲੋਕ, ਬਿਨਾਂ ਫੋਟੋ ਵਾਲੇ ਲੋਕ ਆਪਣੀ ਅਕਲ ਦਾ
ਜਨਾਜ਼ਾ ਕੱਢਣਗੇ, ਇਸਦੀ ਪੂਰੀ ਉਮੀਦ ਹੈ।
- ਸੰਪਾਦਕ ਖ਼ਾਲਸਾ ਨਿਊਜ਼