Share on Facebook

Main News Page

ਸਿਫ਼ਤਾਂ ਨਾਨਕਸਰ ਦੀਆਂ !!!
-: ਸੋਹਣ ਸਿੰਘ ਖ਼ਾਲਸਾ

ਸਿੱਖੀ ਦੀ ਤਬਾਹੀ ਵਾਸਤੇ ਜੋ ਸੈਂਕੜੇ (300) ਦੇ ਕਰੀਬ ਅਖੌਤੀ ਸੰਤ ਸਟਾਰ ਗਰੁੱਪ ਨੇ ਤਿਆਰ ਕੀਤੇ ਹਨ ਅਤੇ ਵਾਰੀ ਵਾਰੀ ਇਹਨਾਂ ਹਥਿਆਰਾਂ ਨੂੰ ਸਟਾਰ ਗਰੁੱਪ ਵਰਤ ਰਿਹਾ ਹੈ। ਇਹ ਨਾਨਕਸਰੀਆਂ ਦਾ ਝੁੰਡ ਸਭ ਤੋਂ ਖ਼ਤਰਨਾਕ ਹਥਿਆਰ ਹੈ, ਇਹ ਨਾਨਕਸਰੀਏ ਕੁੱਝ ਹੇਠ ਲਿਖੇ ਹੱਥਕੰਡੇ ਵਰਤ ਕੇ ਅੱਗੇ ਵਧ ਰਹੇ ਹਨ:

  1. ਇਹ ਸਿੱਖਾਂ ਨੂੰ ਹਿੰਦੂਮਤ ਦਾ ਹੀ ਇਕ ਫ਼ਿਰਕਾ ਮੰਨਦੇ ਹਨ, ਜਦ ਕਿ ਗੁਰੂ ਸਾਹਿਬ ਦਾ ਫੁਰਮਾਣ ਹੈ “ਨ ਹਮ ਹਿੰਦੂ ਨ ਮੁਸਲਮਾਨ॥”

  2. ਇਹ ਦਿਖਾਵੇ ਮਾਤਰ ਗੁਰਬਾਣੀ ਪੜ੍ਹਦੇ ਹਨ। ਗੁਰਮਤਿ ਸਿੱਖਿਆ ਨੂੰ ਇਹਨਾਂ ਕਦੇ ਨੇੜੇ ਨਹੀਂ ਆਉਣ ਦਿੱਤਾ। ਗੁਰਬਾਣੀ, ਕਰਮਕਾਂਡਾਂ ਦਾ ਭਰਪੂਰ ਖੰਡਨ ਕਰਦੀ ਹੈ। ਇਹ ਬਾਹਮਣ ਵਾਂਗੂੰ ਪੱਕੇ ਕਰਮਕਾਂਡੀ ਹਨ। ਗੁਰਬਾਣੀ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਕਰਦੀ ਹੈ, ਪਰ ਇਹ ਗਿਣਤੀਆਂ ਕਰਨ 'ਤੇ ਲੱਗੇ ਹੋਏ ਹਨ, 10 ਪਾਠ, 20 ਪਾਠ, ਮਾਲਾ 108 ਮੂਲਮੰਤਰ ਦੀਆਂ, ਇਹ ਰਾਮ ਰਾਮ ਦੇ ਜਾਪ ਵੀ ਕਰਦੇ ਕਰਵਾਉਂਦੇ ਹਨ।

  3. ਸਿੱਖਾਂ ਦਾ ਅਕਾਲ ਪੁਰਖ ਅਜੂਨੀ ਹੈ, ਪਰ ਇਹ ਹਿੰਦੂਮਤ ਦੇ ਅਵਤਾਰਵਾਦ ਨੂੰ ਸਿੱਖੀ ਵਿਚ ਵਾੜ ਰਹੇ ਹਨ। ਗੁਰੂ ਨਾਨਕ ਸਾਹਿਬ ਨੂੰ ਇਹ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ, ਬਾਬਾ ਨੰਦ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਮੰਨਦੇ ਹਨ।

  4. ਇਹ “ਗੁਰੂ ਗ੍ਰੰਥ ਸਾਹਿਬ ਜੀ” ਦੀ ਪੂਜਾ ਇਕ ਮੂਰਤੀ ਵਾਂਗ ਹੀ ਕਰਦੇ ਹਨ। ਇਹ ਨਾਨਕਸਰੀਏ, ਗੁਰੂ ਦੇ ਹੁਕਮ ਸੁਨੇਹੇ ਉਪਰ ਕੋਈ ਵਿਸ਼ਵਾਸ ਨਹੀਂ ਕਰਦੇ।

  5. ਇਹਨਾਂ ਨੇ ਗੁਰਬਾਣੀ ਵਿਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕੰਮ ਇਹ ਬੜੇ ਯੋਜਨਬਧ ਤਰੀਕੇ ਨਾਲ ਕਰ ਰਹੇ ਹਨ। ਪਹਿਲੇ ਪੜਾਅ ਵਿਚ ਇਹਨਾਂ ਗੁਰਬਾਣੀ ਵਿਚ ਸਤਿਨਾਮ ਵਾਹਿਗੁਰੂ, ਛਪੇ ਗੁਟਕਿਆਂ ਵਿਚ ਸ਼ਾਮਲ ਕੀਤਾ ਅਤੇ ਦੂਸਰੇ ਪੜਾਅ ਤਹਿਤ ਇਹਨਾਂ ਗੁਰਬਾਣੀ ਦੇ ਗੁਟਕਿਆਂ ਦੇ ਸ਼ੁਰੂ ਵਿਚ ਮਨਘੜ੍ਹਤ ਕਹਾਣੀਆਂ ਦਿੱਤੀਆਂ ਹਨ ਅਤੇ ਗੁਰੂ ਸਾਹਿਬਾਂ ਦੀ ਤੌਹੀਨ ਵੀ ਕੀਤੀ ਹੈ। ਗੁਰੂ ਸਾਹਿਬਾਂ ਨੂੰ ਕੋਹੜ ਹੋਇਆ ਵੀ ਇਹਨਾਂ ਨੇ ਕਹਾਣੀਆਂ ਵਿਚ ਲਿਖਿਆ ਹੈ।

  6. 6: ਇਹ ਅਰਦਾਸ ਉਪਰੰਤ "ਗੁਰੂ ਮਾਨਿਓ ਗ੍ਰੰਥ" ਦੋਹਰਾ ਨਹੀਂ ਪੜ੍ਹਦੇ।

  7. ਇਹ ਹਿੰਦੂਆਂ ਵਾਂਗ ਭੇਖੀ ਹਨ ਚਿੱਟੇ ਭੇਖ ਪਾਉਂਦੇ ਹਨ।

  8. ਆਪਣੇ ਗੁਰਦੁਆਰੇ ਨੂੰ ਠਾਠ (ਐਸ਼ ਕਰਨ ਦਾ ਥਾਂ) ਕਹਿੰਦੇ ਹਨ।

  9. ਸਿੱਖੀ ਵਿਚ ਗ੍ਰਹਿਸਤ ਧਰਮ ਪ੍ਰਧਾਨ ਹੈ ਪਰ ਇਹ ਬਿਹੰਗਮ ਬਣੇ ਫਿਰਦੇ ਹਨ।

  10. ਇਹ ਨਿਸ਼ਾਨ ਸਾਹਿਬ ਵੀ ਨਹੀਂ ਝੁਲਾਉਂਦੇ।

  11. ਇਹ ਗੋਲਕ ਨਹੀਂ ਰੱਖਦੇ, ਪਰ ਅੰਦਰ ਖਾਤੇ ਸਭ ਕੁਝ ਹੜੱਪ ਲੈਂਦੇ ਹਨ।

  12. ਲੰਗਰ ਨਹੀਂ ਪਕਾਉਂਦੇ। ਲੰਗਰ ਪ੍ਰਥਾ ਦੇ ਵਿਰੋਧੀ ਹਨ।

  13. ਕੜਾਹ ਪ੍ਰਸ਼ਾਦਿ ਦੀ ਥਾਂ ਜ਼ਿਆਦਾ ਮਿਸ਼ਰੀ ਪ੍ਰਸ਼ਾਦਿ ਨੂੰ ਪਹਿਲ ਦਿੰਦੇ ਹਨ। ਇਹਨਾਂ ਦੇ ਸ਼ਰਧਾਲੂ ਮਿਸ਼ਰੀ ਚੜਾਉਂਦੇ ਹਨ ਉਹੀ ਮਿਸ਼ਰੀ ਫਿਰ ਦੁਕਾਨਾਂ ਤੇ ਵੇਚ ਦਿੰਦੇ ਹਨ।

  14. ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਹਨ ਕਿ ਉਹਨਾਂ ਪੰਜਾਂ ਪਿਆਰਿਆਂ ਤੋ ਅੰਮ੍ਰਿਤ ਨਹੀਂ ਸੀ ਛਕਿਆ, ਅੰਮ੍ਰਿਤ ਵਿਚੋਂ ਖੰਡਾ ਕੱਢ ਕੇ ਬੂੰਦਾਂ ਹੱਥ ੱਤੇ ਪਾਈਆਂ। ਸੱਜਾ ਹੱਥ ਗੁਰੂ ਅਤੇ ਖੱਬਾ ਹੱਥ ਚੇਲਾ ਬਣਾਇਆ। ਇਹ ਅੰਮ੍ਰਿਤ ਛਕਣ ਦਾ ਦਿਖਾਵਾ ਕਰਦੇ ਹਨ। ਜਨੇਊ ਵਰਗੀ ਕ੍ਰਿਪਾਨ ਪਾਉਂਦੇ ਹਨ।

  15. ਇਹ ਵਾਰਾਂ-ਕਵਾਰਾਂ, ਸ਼ੁਭ-ਅਸ਼ੁਭ, ਲਗਨ-ਮਹੂਰਤਾਂ 'ਤੇ ਵਿਸ਼ਵਾਸ ਰੱਖਦੇ ਹਨ।

  16. ਸਰਕਾਰ ਵੀ ਇਹਨਾਂ ਨੂੰ ਅੱਗੇ ਲਿਆਉਣ 'ਤੇ ਲੱਗੀ ਹੋਈ ਹੈ ਜਿਵੇਂ ਸਰਕਾਰੀ ਥਾਵਾਂ 'ਤੇ ਇਹਨਾਂ ਦੇ ਗੁਰਦੁਆਰੇ (ਠਾਠ) ਬਣ ਰਹੇ ਹਨ।

  17. ਟੀ. ਵੀ. ਚੈਨਲਾਂ 'ਤੇ ਇਹਨਾਂ ਦਾ ਪ੍ਰਚਾਰ ਹੋ ਰਿਹਾ ਹੈ।

  18. ਇਹਨਾਂ ਦੇ ਰਾਗੀ ਜੋ ਕੀਰਤਨ ਕਰਦੇ ਹਨ ਉਹ ਬਾਬਾ ਨੰਦ ਸਿੰਘ ਦੀ ਹੀ ਉਸਤਤ ਕਰਦੇ ਹਨ। ਹਰਬੰਸ ਸਿੰਘ ਜਗਾਧਰੀ, ਚਮਨ ਲਾਲ, ਅਤੇ ਹੋਰ ਵੀ ਰਾਗੀ ਸਟਾਰ ਗਰੁੱਪ ਨੇ ਕਮਿਸ਼ਨ ਕਰ ਲਏ ਹਨ। ਬਾਬਾ ਨੰਦ ਸਿੰਘ ਨੂੰ ਪਾਪੂਲਰ ਕਰਨ ਬਦਲੇ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਜਰੂਰੀ ਨੋਟ : ਅਗਰ ਇਸ ਲਿਖਤ 'ਚ ਕੁਝ ਗਲਤ-ਬਿਆਨੀ ਹੋਵੇ, ਤਾਂ ਨਾਨਕਸਰ ਨੂੰ ਮੰਨਣ ਵਾਲੇ ਭੈਣ-ਭਰਾ ਜਰੂਰ ਠੀਕ ਕਰ ਦੇਣ !!!! ਭਾਸ਼ਾ ਸਭਿਅਕ ਹੋਣੀ ਜਰੂਰੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top