Share on Facebook

Main News Page

ਚਲਦੀ ਕਾਰ 'ਚ ਹੀ ਕ੍ਰਿਪਾਣ ਨਾਲ ਲੁਟੇਰਿਆਂ ਨਾਲ ਭਿੜ ਗਈ 65 ਸਾਲਾਂ ਅੰਮ੍ਰਿਤਧਾਰੀ ਬੀਬੀ ਕੁਲਦੀਪ ਕੌਰ

ਐਸ ਏ ਐਸ ਨਗਰ 21 ਸਤੰਬਰ (ਬਾਬੂਸ਼ਾਹੀ ਬਿਊਰੋ) : ਸੈਕਟਰ-78 ਵਿੱਚ 65 ਸਾਲ ਕੀ ਅੰਮ੍ਰਿਤਧਾਰੀ ਬੀਬੀ ਕੁਲਦੀਪ ਕੌਰ ਸੱਭਰਵਾਲ ਲੁਟੇਰਿਆਂ ਦੇ ਨਾਲ ਭਿੜ ਗਈਂ ਕ੍ਰਿਪਾਣ ਨਾਲ ਉਨ੍ਹਾਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਲਲਕਾਰ ਕੇ ਮੋਕੇ ਤੋਂ ਭਜਾ ਦਿੱਤਾ । ਪੁਲਿਸ ਨੇ ਮੋਕੇ ਦੀ ਜਾਣਕਾਰੀ ਮਿਲਦੇ ਹੀ ਮੋਕੇ 'ਤੇ ਪਹੁੰਚਕੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦੀ ਹੈ।

ਸੈਕਟਰ -67 ਦੀ ਰਹਿਣ ਵਾਲੀ ਕੁਲਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਹ ਸੈਕਟਰ-78 ਸਤਿਥ ਗੁਰੁਦਵਾਰਾ ਸਿੰਘ ਸ਼ਹੀਦਾ ਸੋਹਾਣਾ ਤੋਂ ਮੱਥਾ ਟੇਕ ਕੇ ਘਰ ਵਾਪਿਸ ਆ ਰਹੇ ਸਨ ਤਾਂ ਪਿਛੋਂ ਇੱਕ ਮਾਰੂਤੀ ਕਾਰ ਚ ਸਵਾਰ ਕੁੱਝ ਔਰਤਾਂ ਅਤੇ ਕਾਰ ਨੂੰ ਚਲਾ ਰਹੇ ਨੌਜਵਾਨ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਸੀ ਬਾਰੇ ਪੁੱਛਣ ਲੱਗੇ । ਇਨ੍ਹਾਂ ਔਰਤਾਂ ਨੇ ਉਨ੍ਹਾਂ ਨੂੰ ਗੱਲਾਂ ਚ ਲਗਾਉਣ ਦੀ ਕੋਸ਼ਿਸ਼ ਪਰ ਉਹ ਸ਼ੱਕ ਪੈਣ ਅਤੇ ਉਨ੍ਹਾਂ ਨੂੰ ਅੰਜਾਨ ਵਿਅਕਤੀ ਸਮਝਕੇ ਅਗੇ ਚੱਲ ਪਏ । ਉਸੀ ਸਮੇ 2 ਔਰਤਾਂ ਕਾਰ ਚੋਂ ਉਤਰੀਂਆਂ ਅਤੇ ਜਬਰਦਸਤੀ ਕੁਲਦੀਪ ਕੌਰ ਨੂੰ ਕਾਰ ਚ ਸੁੱਟ ਲਿਆ । ਜਿਸ ਤੋਂ ਬਾਅਦ ਉਨ੍ਹਾਂ ਰੌਲਾ ਵੀ ਪਾਇਆ, ਪਰ ਕਾਰ ਦੇ ਸ਼ੀਸ਼ੇ ਬੰਦ ਹੋਣ ਕਰਕੇ ਕਿਸੀ ਨੇ ਉਨ੍ਹਾਂ ਦੀ ਆਵਾਜ ਨਹੀ ਸੁੱਣੀ ।

ਉਸ ਤੋਂ ਬਾਅਦ ਉਕਤ ਔਰਤਾਂ ਨੇ ਕਾਰ ਚ ਬੀਬੀ ਕੁਲਦੀਪ ਕੌਰ ਨਾਲ ਮਾਰਪੀਟ ਸ਼ੁਰੂ ਕਰ ਉਨ੍ਹਾਂ ਦੇ ਕੰਨਾ ਚ ਪਾਈਆਂ ਸੋਨੇ ਦੀਆਂ ਵਾਲੀਆਂ ਉਤਾਰਣ ਦੀ ਕੋਸ਼ਿਸ਼ ਵੀ ਕੀਤੀ ਪਰ ਸਿਰ ਚੰਗੀ ਤਰ੍ਹਾਂ ਚੁੰਨੀ ਨਾਲ ਢੱਕਿਆ ਹੋਣ ਕਰਕੇ ਉਹ ਆਪਣੇ ਮਨਸੂਬਿਆਂ ਚ ਕਾਮਯਾਬ ਨਾ ਹੋ ਸਕੇ । ਇਸ ਤੇ ਕੁਲਦੀਪ ਕੌਰ ਨੇ ਅਪਨੀ ਸ਼੍ਰੀ ਸਾਹਿਬ ਬਾਹਰ ਕੱਢ ਲਿਆ ਅਤੇ ਉਨ੍ਹਾਂ ਦੇ ਮਾਰਨ ਦਾ ਯਤਨ ਕੀਤਾ ਤਾਂ ਜੋ ਉਹ ਉਨ੍ਹਾਂ ਦੀ ਚੁੰਗਲ ਚੋਂ ਛੁੱਟ ਸਕਣ । ਜੋਸ਼ ਚ ਆਈ ਬੀਬੀ ਕੁਲਦੀਪ ਕੌਰ ਦੇ ਹੱਥ ਕ੍ਰਿਪਾਣ ਦੇਖਕੇ ਲੁਟੇਰੀ ਔਰਤਾਂ ਘਬਰਾ ਗਈਂਆਂ ਅਤੇ ਕੁੱਝ ਕੁ ਮੀਟਰ ਦੀ ਦੂਰੀ ਤੇ ਸਟੇਡੀਅਮ ਦੇ ਕੋਲ ਉਨ੍ਹਾਂ ਨੂੰ ਕਾਰ ਚੋਂ ਥੱਲੇ ਉਤਾਰਕੇ ਮੋਕੇ ਤੋਂ ਭੱਜ ਗਈਆ ।

ਬਾਅਦ 'ਚ ਜਦ ਬੀਬੀ ਕੁਲਦੀਪ ਕੌਰ ਨੇ ਦੇਖਿਆ ਕਿ ਉਨ੍ਹਾਂ ਦੇ ਹੱਥਾਂ ਚ ਪਾਈਆਂ ਸੋਨੇ ਦੀਆਂ 4 ਚੂੜੀਆਂ ਗਾਇਬ ਸਨ | ਇਸ ਤੋਂ ਬਾਅਦ ਬੀਬੀ ਕੁਲਦੀਪ ਸੱਭਰਵਾਲ ਨੇ ਘਰ ਪੁੱਜਕੇ ਆਪਣੇ ਪਰਿਵਾਰ ਨੂੰ ਸਾਰੀ ਗੱਲਬਾਤ ਦੱਸੀ| ਜਿਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਬੇਟੇ ਜਤਿੰਦਰ ਸੱਭਰਵਾਲ ਜੋਕਿ ਚੰਡੀਗੜ੍ਹ ਤੋਂ ਟੀਵੀ ਚੈੱਨਲ ਚ ਸੀਨੀਅਰ ਪੱਤਰਕਾਰ ਹਨ ਨੇ ਤੁਰੰਤ ਇਸ ਘਟਨਾ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਬੀਬੀ ਕੁਲਦੀਪ ਕੌਰ ਦੇ ਬਿਆਨ ਲਿਖਕੇ ਥਾਣਾ ਸੋਹਾਣਾ ਵਿਖੇ ਐਫ ਆਰ ਆਈ ਦਰਜ ਕਰ ਲਈ ਹੈ ਅਤੇ ਦੋਸ਼ੀ ਠੱਗ ਅਤੇ ਲੁਟੇਰਿਆਂ ਔਰਤਾਂ ਦੀ ਜੋਰਾਂ ਸ਼ੋਰਾ ਨਾਲ ਭਾਲ ਕੀਤੀ ਜਾਂ ਰਹੀ ਹੈ |

ਅੱਜ ਦੁਪਿਹਰ ਨੂੰ ਆਸ਼ੀਸ਼ ਕਪੂਰ ਐਸਪੀ (ਸਿਟੀ) ਨੇ ਸੀਆਈਏ ਸਟਾਫ ਦੀ ਇੱਕ ਟੀਮ ਵੀ ਘਰ ਭੇਜੀ ਅਤੇ ਕੁੱਝ ਲੁਟੇਰੀ ਔਰਤਾਂ ਦੀਆਂ ਫੋਟੋਆਂ ਬੀਬੀ ਸੱਭਰਵਾਲ ਨੂੰ ਦਿਖਾਈਆਂ ਜਿਸ ਤੋਂ ਇੱਕ ਦੀ ਪਹਿਚਾਣ ਕਰ ਲਈ ਗਈ ਹੈ | ਦੱਸਣਯੋਗ ਹੈ ਗੁਰੁਦਵਾਰਾ ਸਿੰਘ ਸ਼ਹੀਦਾ ਸੋਹਾਣਾ ਵਿੱਖੇ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਬੀਤ ਚੁੱਕਿਆ ਹਨ, ਹੁਣ ਲੋੜ ਹੈ ਤਾਂ ਇਥੇ ਪੁਲਿਸ ਦੇ ਸਖਤ ਪਹਿਰੇ ਅਤੇ ਸੈਰ ਕਰਨ ਅਤੇ ਗੁਰੂ ਘਰ ਮੱਥਾ ਟੇਕਣ ਆਉਂਦੇ ਬਜੁਰਗਾਂ ਦੀ ਪੁਲਿਸ ਸੁਰੱਖਿਆ ਦੀ ਤਾਂ ਜੋ ਇਸ ਸੜਕ 'ਤੇ ਮੁੜ ਅਜਿਹਾ ਹਾਦਸਾ ਨਾ ਬੀਤ ਸਕੇ |


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top