Share on Facebook

Main News Page

ਮੈਂ ਬਚਿੱਤਰ ਨਾਟਕ ਗਰੰਥ ਨੂੰ ਕਿਉਂ ਨਹੀਂ ਮੰਨਦਾ ??
-: ਗੁਰਜਾਪ ਸਿੰਘ

ਗੁਰੂ ਪਿਆਰਿਓ ਮੈਂ ਬਚਿੱਤਰ ਨਾਟਕ ਗਰੰਥ ਦਾ ਵਿਰੋਧੀ ਨਹੀਂ ਹਾਂ, ਸਿਰਫ ਗੁਰੂ ਗਰੰਥ ਸਾਹਿਬ ਜੀ ਦਾ ਉਪਾਸ਼ਕ ਹਾਂ, ਅੱਜ ਮੈਨੂੰ ਕਿਸੇ ਹੋਰ ਗਰੰਥ ਦਾ ਵਿਰੋਧ ਤਾਂ ਕਰਨਾਂ ਪੈ ਰਿਹਾ ਹੈ, ਕਿਉਂਕਿ ਮੈ ਨਹੀਂ ਚਾਹੁੰਦਾ ਕਿ ਸਿੱਖ ਤੇ ਗੁਰੂ ਦੇ ਅਤੁਟ ਰਿਸ਼ਤੇ ਵਿੱਚ ਹੋਰ ਕੋਈ ਰਤੀ ਭੱਰ ਵੀ ਸ਼ਰੀਕ ਬਣੇ। ਕੁਝ ਸਿੱਧੇ ਤੇ ਸੌਖੇ ਸਵਾਲ ਹਨ, ਜਿਨਾਂ ਦੇ ਬਚਿੱਤਰ ਨਾਟਕ ਨੂੰ ਮੰਨਣ ਵਾਲਿਆਂ ਨੇ ਅੱਜ ਤੱਕ ਜਵਾਬ ਨਹੀਂ ਦਿੱਤੇ,

  1. ਜੇ ਪਹਿਲੇ ਨੌ ਨਾਨਕ (ਬਾਣੀ ਰਚਣ ਵਾਲੇ ਛੇ ਗੁਰੂ) ਨਾਨਕ ਪਦ ਵਰਤਦੇ ਹਨ, ਤਾਂ ਦਸਵੇਂ ਨਾਨਕ ਕਿਉਂ ਨਹੀਂ "ਨਾਨਕ" ਪਦ ਵਰਤਦੇ?

  2. ਜੇ ਪਹਿਲੇ ਗੁਰੂ ਆਪਣੇ ਲਈ ਮਹਲਾ ਸ਼ਬਦ ਵਰਤਦੇ ਹਨ, ਤਾਂ ਅਚਨਚੇਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ "ਪਾਤਸ਼ਾਹੀ ਦਸਵੀਂ" ਕਿਉਂ ਵਰਤਣਾ ਸੁਰੂ ਕਰ ਦਿੱਤਾ??

  3. ਜੇ ਪਹਿਲੇ ਗੁਰੂਆਂ ਨੇ ਗੁਰਬਾਣੀ ਵਿੱਚ ਰੱਬ ਲਈ "ਨਿਰੰਕਾਰ", "ਅਕਾਲਪੁਰਖ", ਅਦਿ ਨਾਮ ਵਰਤੇ ਹਨ, ਤਾਂ ਫਿਰ ਦਸਵੇਂ ਗੁਰੂ ਨੇ ਰੱਬ ਲਈ "ਸ੍ਰੀ ਅਸਿਪਾਨ", "ਸ੍ਰੀ ਅਸਿਧੁਜ", "ਸ੍ਰੀ ਅਸਿਕੇਤ", "ਮਹਾਕਾਲ", "ਭਗੌਤੀ"... ਅਦਿ ਨਾਮ ਕਿਉਂ ਵਰਤਣ ਲੱਗ ਪਏ??

  4. ਜੇ ਪਹਿਲੇ ਨੌ ਗੁਰੂਆਂ ਦੇ ਪਿਛਲੇ ਜਨਮ ਨਹੀਂ, ਤਾਂ ਦੱਸਵੇਂ ਨਾਨਕ ਦਾ ਪਿਛਲਾ ਜਨਮ ਕਿਉਂ ਮੰਨੀਏ??

  5. ਜੇ ਪਹਿਲੇ ਛੇ ਗੁਰੂਆਂ ਦੀ ਬਾਣੀ ਇੱਕ ਗਰੰਥ ਵਿੱਚ ਲਿਖੀ ਜਾ ਸਕਦੀ ਹੈ, ਤਾਂ ਦਸਵੇਂ ਗੁਰੂ ਦੀ ਬਾਣੀ ਉਸੇ ਗਰੰਥ ਵਿੱਚ ਕਿਉਂ ਨਹੀਂ??

  6. ਜੇ ਤਿੰਨ ਗੁਰੂ ਜਾਮੇ, ਛੇਵੇਂ, ਸੱਤਵੇਂ ਤੇ ਅੱਠਵੇਂ ਜਾਮੇ ਬਿਨਾ ਬਾਣੀ ਲਿਖਣ ਤੋਂ ਵੀ ਸਾਡੇ ਗੁਰੂ ਹਨ, ਤਾਂ ਦਸਵਾਂ ਗੁਰੂ ਜਾਮਾ ਬਿਨਾ ਬਾਣੀ ਲਿਖਣ ਤੋਂ ਕਿਉਂ ਗੁਰੂ ਨਹੀਂ ਮੰਨਿਆ ਜਾ ਸਕਦਾ ਹੈ??

  7. ਜੇ ਗੁਰੂ ਗੋਬਿੰਦ ਸਿੰਘ ਜੀ ਆਪ ਸਾਨੂੰ ਆਖਕੇ ਗਏ ਹਨ ਕਿ ‘ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ’ ਫਿਰ ਅਸੀਂ ਕਿਸੇ ਹੋਰ ਗਰੰਥ ਨੂੰ ਕਿਉਂ ਮਨੀਏ??

  8. ਜੇ ਗੁਰੂ ਗਰੰਥ ਸਾਹਿਬ ਜੀ ਆਖ ਰਹੇ ਹਨ ਕਿ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ’, ਫਿਰ ਅਸੀਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ ਹੋਰ ਕਿਸੇ ਗਰੰਥ ਦੀ ਰਚਨਾਂ ਨੂੰ ਗੁਰਬਾਣੀ ਕਿਉਂ ਮਨੀਏ??

  9. ਜੇ ਗੁਰੂ ਗਰੰਥ ਸਾਹਿਬ ਜੀ ਆਖਦੇ ਹਨ ਕਿ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’ ਫਿਰ ਅਸੀਂ ਹੋਰ ਕਿਸੇ ਗਰੰਥ ਦੀ ਕੱਚੀ ਬਾਣੀ ਕਿਉਂ ਪੜੀਏ??

  10. ਜੇ ਪਹਿਲੇ ਨੌ ਗੁਰੂ ਜਾਮਿਆਂ ਦਾ ਇੱਕੋ ਇੱਕ ਗ੍ਰੰਥ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ, ਤਾਂ ਫਿਰ ਦੱਸਵੇਂ ਗੁਰੂ ਦਾ ਵੱਖਰਾ ਗ੍ਰੰਥ ਕਿਉਂ ਹੈ??

ਸਵਾਲ ਤਾਂ ਹੋਰ ਵੀ ਬਥੇਰੇ ਨੇ... ਜੇ ਇਨ੍ਹਾਂ ਸਵਾਲਾਂ ਦੇ ਕਿਸੇ ਕੋਲ ਤਸੱਲੀ ਬਖਸ਼ ਜਵਾਬ ਨਹੀਂ ਹਨ, ਸਿਵਾਏ ਇਹ ਕਹਿਣ ਦੇ ਕਿ "ਗੁਰੂ ਦੀਆਂ ਗੁਰੂ ਜਾਣੇ", ਫਿਰ ਹਰ ਗੁਰੂ ਦੇ ਸਿੱਖ ਨੂੰ ਸੋਚਣਾ ਬਣਦਾ ਹੈ, ਕਿ ਕੀ ਅਸੀਂ ਹੋਰ ਕਿਸੇ ਗਰੰਥ ਨੂੰ ਗੁਰੂ ਦੇ ਬਰਾਬਰ ਬਿਠਾਕੇ, ਗੁਰਬਾਣੀ ਦੇ ਬਰਾਬਰ ਕੋਈ ਹੋਰ ਰਚਨਾਂ ਨੂੰ ਪੜ੍ਹਕੇ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਧੋਖਾ ਤਾਂ ਨਹੀਂ ਕਰ ਰਹੇ?

ਸਿੱਖੋ !!! ਦੁਸ਼ਮਣ ਦੀ ਚਾਲ ਨੂੰ ਸਮਝੋ, ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੇ ਨੌ ਗੁਰੂਆਂ ਤੋਂ ਵੱਖ ਕੀਤਾ ਜਾ ਰਿਹਾ ਹੈ, ਜੋ ਕਰਮਕਾਂਡ ਜੋ ਪਾਖੰਡ ਗੁਰਬਾਣੀ ਰੱਦ ਕਰਦੀ ਹੈ, ਉਹੀ ਕਰਮਕਾਂਡ ਫਿਰ ਬਚਿੱਤ੍ਰ ਨਾਟਕ ਗਰੰਥ ਰਾਹੀਂ ਸਿੱਖਾਂ ਦੇ ਗੱਲ੍ਹ ਪਾਇਆ ਜਾ ਰਿਹਾ ਹੈ,

ਗੁਰਬਾਣੀ ਦਾ ਫੈਸਲਾ ਹੈ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥”

ਜੇ ਹੋ ਸਕੇ ਤਾਂ ਬਿਨਾ ਗਾਹਲਾਂ, ਤਾਨਿਆਂ, ਮਿਸ਼ਨਰੀ, ਗੁਰੂਨਿੰਦਕ, ਫਲਾਣੇ ਦਾ ਚੇਲਾ... ਕਹਿਣ ਤੋਂ ਇਲਾਵਾ, ਹੋ ਸਕੇ ਤਾਂ ਸੁਹਿਰਦਤਾ ਨਾਲ, ਸਵਾਲ ਪੜ੍ਹਕੇ ਜਵਾਬ ਦੇਣ ਦੀ ਕਿਰਪਾਲਤਾ ਕਰਨੀ।


ਨੋਟ: ਇਸ ਲੇਖ ਥੱਲੇ ਕੁਮੈਂਟ ਇਸ ਲਈ ਹਟਾਏ ਹਨ, ਕਿਉਂਕਿ ਕੁੱਝ ਸਿਰਫਿਰੇ ਲੋਕ ਭਾਂਵੇਂ ੳਹ ਫੇਕ ਆਈ.ਡੀ. ਵਾਲੇ ਹੋਣ, ਭਾਵੇਂ ਦਿੱਲੀ ਤੋਂ ਹੋਣ, ਭਾਂਵੇਂ ਜੰਮੂ ਤੋਂ ਹੋਣ... ਇਨ੍ਹਾਂ ਦੀ ਹਾਲਤ ਉਸ ਖੋਤੇ ਵਰਗੀ ਹੈ, ਕਿ ਜਿਨਾਂ ਮਰਜ਼ੀ ਘਿਓ ਦੇਈ ਜਾਓ, ਇਨ੍ਹਾਂ ਦਾ ਕੰਮ ਖੋਤੇ ਵਾਂਗ ਢੇਂਚੂ ਢੇਂਚੂ ਕਰਨਾ ਹੀ ਹੈ। ਕੋਈ ਕੰਮ ਦੀ ਗੱਲ ਨਹੀਂ... ਇਨ੍ਹਾਂ ਵਰਗੇ ਲੋਕਾਂ ਲਈ ਗੁਰਬਾਣੀ ਫੁਰਮਾਨ ਹੈ:

ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥...
ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top