ਬਾਕੀ
ਕਹਾਣੀ ਤਾਂ ਇਸ ਇਸ਼ਤੀਹਾਰ 'ਚ ਪੜ੍ਹੀ ਜਾ ਸਕਦੀ ਹੈ, ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ
ਬਾਬਾ ਰੱਬ ਦੇ ਸੱਚੇ ਭਗਤ ਸਨ, ਜਿਨਹਾਂ ਨੇ ਜਬਰ ਜ਼ੁਲਮ ਅਤੇ ਅਨਿਆਂ ਖਿਲਾਫ ਜਿੱਥੇ ਸੰਘਰਸ਼
ਕੀਤਾ, ਉਥੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਮੈਦਾਨੇ-ਜੰਗ ਵੀ ਖੰਡਾ ਖੜਕਾ ਕੇ ਦੁਸ਼ਮਣਾਂ ਨੂੰ
ਭਾਜੜਾਂ ਪਾ ਛੱਡੀਆਂ। ਇਨ੍ਹਾਂ ਦਾ ਜਨਮ ਹਜਾਰਾਂ ਸਾਲ ਪਹਿਲਾਂ ਹੋਇਆ ਸੀ... (ਇਸ
ਤੋਂ ਹੀ ਪਤਾ ਚਲਦਾ ਹੈ ਕਿ ਇਹ ਗੱਪ ਹੈ, ਕਿਉਂਕਿ ਜਿਸਦਾ ਕੋਈ ਵਜੂਦ ਹੀ ਨਹੀਂ ਰਿਹਾ, ਉਸਦੇ
ਜਨਮ ਮਰਣ ਬਾਰੇ ਕਿੱਥੋਂ ਪਤਾ ਹੋਊ)... ਖੈਰ, ਇਸ ਬਾਬੇ
ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਕਾਲਾ ਮਹਿਰ ਕਦੀ ਮੰਜੇ 'ਤੇ ਨਹੀਂ ਸੀ ਸੌਂਦੇ, ਆਰਾਮ
ਕਰਨ ਵੇਲੇ ਵੀ ਖੂੰਡੇ 'ਤੇ ਠੋਡੀ ਰੱਖ ਨੀਂਦ ਲੈ ਲੈਂਦੇ, ਪਰ ਅੱਖਾਂ ਫਿਰ ਵੀ ਖੁੱਲੀਆਂ
ਰੱਖਦੇ ਸਨ। ਆਪ ਦੀ ਸੇਵਾ ਭਗਤੀ ਤੋਂ ਪ੍ਰਸੰਨ ਹੋ ਕੇ ਪੰਜ ਪੀਰਾਂ ਅਤੇ ਗੋਰਖਨਾਥ
ਪਾਸੋਂ ਆਪ ਨੂੰ ਬਾਬਾ ਕਾਲਾ ਮਹਿਰ ਹੋਰ ਦਾ ਵੱਰ ਮਿਲਿਆ।...
ਇਸ ਕਹਾਣੀ ਤੋਂ ਕੀ ਸਿਖਿੱਆ ਮਿਲਦੀ ਹੈ,
ਜਾਂ ਕੀ ਜਾਣਕਾਰੀ ਮਿਲਦੀ ਹੈ? ਕਿਹੜੀ ਲੜਾਈ ਲੜੀ, ਕਿਸ ਦੇ ਖਿਲਾਫ ਲੜੀ, ਕਿੱਥੇ
ਲੜੀ... ? ਕਿਉਂ ਸਿੱਖ ਅਖਵਾਉਣ ਵਾਲੇ ਐਸੀਆਂ ਗੱਪਾਂ ਦਾ ਸਹਾਰਾ ਲੈਂਦੇ ਹਨ?
ਉਸ ਤਰ੍ਹਾਂ ਤਾਂ ਕਹਿੰਦੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਪਰ
ਗੁਰੂ ਦਾ ਕਹਿਆ ਮੰਨਦੇ ਨਹੀਂ... ਮੰਨਦੇ ਆਪਣੇ ਫਰਜ਼ੀ ਜਠੇਰਿਆਂ ਦੀ ਹਾਂ, ਜਾਂ ਅਖੌਤੀ ਸਾਧ
ਲਾਣੇ ਦੀ ਹਾਂ... ਅਖਵਾਉਂਦੇ ਸਿੱਖ ਹਾਂ !!! ਹੈ ਨਾ
ਦੋਗਲਾਪਨ !!!
ਇਹ ਸਿਰਫ ਇੱਕ ਉਦਾਹਰਣ ਦੇ ਤੌਰ 'ਤੇ
ਜਠੇਰੇ ਦੀ ਗੱਲ ਕੀਤੀ ਹੈ, ਉਸ ਤਰ੍ਹਾਂ ਹੋਰ ਵੀ ਬੇਇੰਤਹਾ ਜਠੇਰੇ ਹਨ ਪੰਜਾਬ
'ਚ... ਜਿਨ੍ਹਾਂ ਨਾਲ ਐਸੀ ਕੋਈ ਗੱਪ ਕਹਾਣੀ ਜੁੜੀ ਹੋਈ ਹੈ। ਸਿੱਖ ਅਖਵਾਉਣ ਵਾਲੇ ਬਾਹਰਲੇ
ਦੇਸ਼ਾਂ 'ਚ ਵੀ ਆ ਚੁਕੇ ਹਨ, ਪਰ ਜਠੇਰੇ ਨਾਲ ਹੀ ਲਿਆਏ ਹਨ...
ਸਾਡਾ ਕਿਸੇ ਜਾਤ ਬਿਰਾਦਰੀ ਨਾਲ ਕੋਈ
ਲੈਣਾ ਦੇਣਾ ਨਹੀਂ, ਜਿਹੜਾ ਸਿੱਖ ਹੈ, ਉਸ ਦੀ ਕੋਈ
ਗੋਤ ਨਹੀਂ, ਜਿਸਦਾ ਗੋਤ ਹੈ, ਉਹ ਸਿੱਖ ਨਹੀਂ !!!