Share on Facebook

Main News Page

ਅਵਤਾਰ ਮੱਕੜ ਮੋਦੀ ਸਰਕਾਰ ਦੀ ‘ਸਵੱਛ ਭਾਰਤ ਮੁਹਿੰਮ’ ਦੇ ਬਰਾਂਡ ਅੰਬੈਸਡਰ ਬਣਾਇਆ ਗਿਆ
-: ਗੋਪਾਲ ਸਿੰਘ ਚਾਵਲਾ

ਅੰਮ੍ਰਿਤਸਰ 17 ਸਤੰਬਰ (ਜਸਬੀਰ ਸਿੰਘ) ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪਾਕਿਸਤਾਨ ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਸ੍ਰ ਗੋਪਾਲ ਸਿੰਘ ਚਾਵਲਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਆਰ.ਐਸ.ਐਸ ਦੀ ਕਮਾਂਡ ਹੇਠ ਚਲਾਈ ਜਾਣ ਵਾਲੀ ਮੋਦੀ ਦੀ ਸਵੱਛ ਭਾਰਤ ਮੁਹਿੰਮ ਦਾ Brand Ambassdor ਨਿਯੁਕਤ ਜਾਣ ਕੀਤੇ ਜਾਣ ਦੀ ਕੜੀ ਨਿਖੇਦੀ ਕਰਦਿਆਂ ਕਿਹਾ ਕਿ ਮੱਕੜ ਦੀ ਆਰ.ਐਸ.ਐਸ ਦਾ ਏਜੰਟ ਹੋਣ ਦੀ ਬਿੱਲੀ ਥੈਲਿਉਂ ਬਾਹਰ ਆ ਗਈ ਹੈ ਤੇ ਮੱਕੜ ਬਾਰੇ ਸੰਗਤਾਂ ਨੂੰ ਹੁਣ ਕੋਈ ਵੀ ਸ਼ੱਕ ਸੁਭਾ ਜਾਂ ਭੁਲੇਖਾ ਨਹੀਂ ਰਹਿ ਗਿਆ ਹੈ।

ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹਮੇਸ਼ਾਂ ਹੀ ਚਰਚਾ ਵਿੱਚ ਰਹਿਣ ਵਾਲੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਗੋਪਾਲ ਸਿੰਘ ਚਾਵਲਾ ਨੇ ਟੈਲੀਫੂਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ ਅਵਤਾਰ ਸਿੰਘ ਮੱਕੜ ਬਾਰੇ ਤਾਂ ਉਹ ਪਹਿਲਾਂ ਹੀ ਕਈ ਵਾਰੀ ਕਹਿ ਚੁੱਕੇ ਹਨ ਕਿ ਉਹ ਫਿਰਕਾਪ੍ਰਸਤ ਤੇ ਸਿੱਖ ਵਿਰੋਧੀ ਹਿੰਦੂਤਵ ਦੀ ਜਥੇਬੰਦੀ ਆਰ.ਐਸ.ਐਸ ਦਾ ਸਰਗਰਮ ਕਾਰਕੁੰਨ ਹੈ, ਜਿਸ ਕਰਕੇ ਸਹਿਜਧਾਰੀ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਕੇਸ ਚੱਲਦਾ ਰੱਖ ਕੇ ਉਸ ਨੂੰ ਪ੍ਰਧਾਨਗੀ ਦੇ ਸ਼ਗੂਫੇ ਉਡਾਉਣ ਦਾ ਖੁੱਲਾ ਮੌਕਾ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਆਰ.ਐਸ.ਐਸ ਦੀ ਦੇਖ ਰੇਖ ਵਿੱਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਦੀ ਮੋਦੀ ਵੱਲੋ ਸਕੀਮ ਦਾ ਮੱਕੜ ਨੂੰ Brand Ambassdor ਬਣਾ ਕੇ ਮੋਦੀ ਨੇ ਮੱਕੜ ਦੇ ਆਰ.ਐਸ.ਐਸ ਦਾ ਏਜੰਟ ਹੋਣ 'ਤੇ ਮੋਹਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਜਲੰਧਰ ਤੋ ਛੱਪਦੀ ਇੱਕ ਪੰਜਾਬੀ ਅਖਬਾਰ ਦੇ ਪਹਿਲੇ ਸਫੇ ਤੇ ਅਸ਼ਲੀਲ ਫੋਟੋ ਛੱਪਣ ਦੇ ਬਾਵਜੂਦ ਵੀ ਮੱਕੜ ਨੇ ਦਲਜੀਤ ਸਿੰਘ ਬੇਦੀ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਐਡੀਸ਼ਨਲ ਸਕੱਤਰ ਤੱਕ ਤਰੱਕੀ ਦੇ ਕੇ ਕਈ ਮੁਲਜ਼ਾਮਾਂ ਦਾ ਹੱਕ ਮਾਰ ਕੇ, ਅਹੁਦੇ ਬਖਸ਼ੇ ਤੇ ਉਪਰੰਤ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਸਭ ਅੱਛਾ ਨਹੀ ਹੈ। ਉਹਨਾਂ ਕਿਹਾ ਕਿ ਮੱਕੜ ਨੂੰ Brand Ambassdor ਬਣਾਏ ਜਾਣ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ 'ਤੇ ਇਹ ਖਬਰ ਪ੍ਰਕਾਸ਼ਤ ਕਰਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਮੱਕੜ ਨੇ Brand Ambassdor ਬਣ ਕੇ ਆਰ.ਐਸ.ਐਸ ਦੀ ਏਜੰਟੀ ਕਬੂਲ ਕਰ ਲਈ ਹੈ।

ਉਹਨਾਂ ਕਿਹਾ ਕਿ ਸਿੱਖਾਂ ਦੀ ਰਾਜਧਾਨੀ ਤੇ ਸਿੱਖਾਂ ਦੇ ਮੁਕੱਦਸ ਸ਼ਹਿਰ ਗਿਣੇ ਜਾਂਦੇ ਅੰਮ੍ਰਿਤਸਰ ਦੀ ਸਫ਼ਾਈ ਦੀ ਜੋ ਹਾਲਤ ਅਖਬਾਰਾਂ ਵਿੱਚ ਛੱਪੀਆਂ ਮੂੰਹ ਬੋਲਦੀਆਂ ਤਸਵੀਰਾਂ, ਵਿਸ਼ੇਸ਼ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੋ ਗੰਦ ਖਿਲਰਿਆ ਪੇਸ਼ ਕੀਤਾ ਜਾਂਦਾ ਹੈ, ਉਸ ਨੂੰ ਵੇਖ ਕੇ ਤਾਂ ਹਿਰਦੇ ਵਲੂੰਧਰੇ ਜਾਂਦੇ ਹਨ। ਉਹਨਾਂ ਕਿਹਾ ਕਿ ਕਰੀਬ 10 ਖਰਬ ਵਾਲੀ ਸ਼੍ਰੋਮਣੀ ਕਮੇਟੀ ਜੇਕਰ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸਫ਼ਾਈ ਨਹੀਂ ਕਰ ਸਕਦੀ ਤਾਂ ਫਿਰ ਸ਼ਹਿਰ ਨੂੰ ਗੰਦਾ ਰੱਖਣ ਦੀ ਇਹ ਵੀ ਇੱਕ ਸਾਜਿਸ਼ ਹੀ ਕਹੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੱਕੜ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੀ ਸਫ਼ਾਈ ਤੇ ਧੁਲਾਈ ਕਰਨ ਵਾਲੀ ਸੰਗਤ ਤੋਂ ਬਾਲਟੀਆਂ ਖੋਹ ਕੇ ਆਰ.ਐਸ.ਐਸ ਦਾ ਏਜੰਟ ਹੋਣ ਦੇ ਨਾਤੇ ਸ੍ਰੀ ਦਰਬਾਰ ਸਾਹਿਬ ਨੂੰ ਗੰਦਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ Brand Ambassdor ਬਣ ਕੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਪ੍ਰਧਾਨਗੀ ਆਰ.ਐਸ.ਐਸ ਦੀਆਂ ਫੌੜੀਆਂ ‘ਤੇ ਖੜੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top