Share on Facebook

Main News Page

ਕਈ ਹੋਰ ਰਾਗੀ / ਪਰਚਾਰਕ ਲੂਣਹਰਾਮੀ ਬਣਨ ਦੀ ਕਾਹਲੀ 'ਚ
-: ਸੰਪਾਦਕ ਖ਼ਾਲਸਾ ਨਿਊਜ਼

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਹਿੱਚਿਨ, ਯੂ.ਕੇ. ਵਿਖੇ ਮਨੋਕਲਪਿਤ ਸਾਧ ਰਾਜਾ ਨਾਭ ਕੰਵਲ ਦੇ ਸੰਬੰਧ 'ਚ ਸਮਾਗਮ ਕੀਤਾ ਜਾ ਰਿਹਾ ਹੈ।

ਇਹ ਹੈ ਉਸ ਗੋਲਕਦੁਆਰੇ ਦਾ ਪਤਾ:

50 Wilbury Way, Hitchin Herts SG4 0TP, UK

Phone: 01462-432993 info@sgssh.org

ਇਹ ਹੈ ਰਾਜਾ ਨਾਭ ਕੰਵਲ  ਦੇ ਨਾਮ 'ਤੇ ਬਣਾਇਆ ਹੋਇਆ ਡੇਰਾ ਅਤੇ ਇਸ ਵਿਚੱ ਇਹ ਪਿਆ ਸਾਜੋ ਸਮਾਨ... ਕੌਣ ਸੀ ਰਾਜਾ ਨਾਭ ਕੰਵਲ ਅਤੇ ਸਿੱਖੀ ਨਾਲ ਇਸ ਦਾ ਕੀ ਸਬੰਧ ਸੀ, ਜੇਕਰ ਕਿਸੇ ਕੋਲ ਹੋਰ ਜਾਣਕਾਰੀ ਹੋਵੇ ਤਾਂ ਸਾਂਝੀ ਕਰਿਓ ਜੀ। ਅੱਜ ਕੱਲ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਸਾਧ ਦੀ ਬਰਸੀ ਗੁਰਦਵਾਰਿਆਂ ਵਿਚ ਮਨਾਈ ਜਾ ਰਹੀ ਹੈ। ਤਸਵੀਰਾਂ ਦੇਖਣ ਤੋਂ ਤਾਂ ਕੋਈ ਸ਼ੱਕ ਨਹੀਂ ਕਿ ਇਹ ਕੋਈ ਪਖੰਡੀ ਸਾਧ ਹੀ ਸੀ।

ਵੈਬਸਾਈਟ http://www.rajasahibji.co.uk/#/shri-raja-sahib-ji/4532580677 'ਤੇ ਵੀ ਕੋਈ ਜਾਣਕਾਰੀ ਨਹੀਂ, ਸਿਰਫ ਗੱਪ ਮਿਥਿਹਾਸ ਹੀ ਲਿਖਿਆ ਹੈ ਕਿ:

"ਕਹਿਆ ਜਾਂਦਾ ਹੈ ਕਿ ਜੇ ਕੋਈ ਵੀ ਰਾਜਾ ਸਾਹਿਬ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਵੀ ਕਰਦਾ ਤਾਂ, ਅਸਫਲ ਹੋ ਜਾਂਦਾ, ਜਾਂ ਤਾਂ ਉਨ੍ਹਾਂ ਦੇ ਕੈਮਰੇ ਫੇਲ ਹੋ ਜਾਂਦੇ ਜਾਂ ਕੈਮਰੇ ਦੇ ਨੈਗੇਟਿਵ ਕਾਲੇ ਹੀ ਨਿਕਲਦੇ।

ਜਿਹੜੇ ਲੋਕਾਂ ਨੇ ਰਾਜਾ ਸਾਹਿਬ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਹ ਕਹਿੰਦੇ ਨੇ ਕਿ ਰਾਜਾ ਸਾਹਿਬ ਦੀ ਤਾਂ ਪਰਛਾਈਂ ਵੀ ਨਹੀਂ ਹੁੰਦੀ ਸੀ।

ਰਾਜਾ ਸਾਹਿਬ ਆਪਣੇ ਸੇਵਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਮੈਂਨੂੰ ਯਾਦ ਕਰਣ ਦਾ ਸਹੀ ਤਰੀਕਾ ਹੈ ਕਮਲ ਦੇ ਫੁੱਲ ਨੂੰ ਦੇਖੀ ਜਾਓ।
"

ਇੱਕ ਹੋਰ ਵੈਬਸਾਈਟ  http://www.rajasahibji.com/about.html 'ਤੇ ਲਿਖਿਆ ਹੋਇਆ ਹੈ ਕਿ

"ਰਾਜਾ ਸਾਹਿਬ ਨੂੰ ਘਰੇਲੂ ਕੰਮਾਂ 'ਚ ਕੋਈ ਖਾਸ ਦਿਲਚਸਪੀ ਨਹੀਂ ਸੀ। ਰੱਬ ਦੀ ਪੂਜਾ ਕਰਨਾ, ਸਾਧੂਆਂ ਦਾ ਸੰਗ ਕਰਨਾ, ਭੁੱਖਿਆਂ ਨੂੰ ਭੋਜਨ ਦੇਣਾ ਉਨ੍ਹਾਂ ਦਾ ਮੁੱਖ ਮੰਤਵ ਸੀ। ਰਾਜਾ ਸਾਹਿਬ ਵਰਤ ਰੱਖਿਆ ਕਰਦੇ ਸਨ, ਅਤੇ ਕਈ ਕਈ ਦਿਨਾਂ ਤੱਕ ਬਿਨਾਂ ਖਾਦੇ ਤੱਪ ਕਰਦੇ ਰਹਿੰਦੇ ਸਨ। ਪਿੰਡ ਤੇ ਲੋਕ ਜਦੋਂ ਪੁੱਛਦੇ ਕਿ ਤੁਸੀਂ ਕੀ ਖਾਂਦੇ ਹੋ, ਤਾਂ ਉਹ ਕਹਿੰਦੇ ਕਿ ਉਨ੍ਹਾਂ ਨੂੰ ਅਕਾਲਪੁਰਖ ਵਲੋਂ ਭੋਜਨ ਮਿਲਦਾ ਹੈ। ਇੱਕ ਵਾਰੀ ਕੁੱਝ ਮੁੰਡਿਆਂ ਨੇ ਪੁੱਛਿਆ ਕਿ ਉਨ੍ਹਾਂ ਨੂੰ ਭੁੱਖ ਲਗੀ ਹੈ ਤਾਂ, ਰਾਜਾ ਸਾਹਿਬ ਨੇ ਇੱਕ ਛੱਪੜ ਵੱਲ ਨਿਗਾਹ ਕੀਤੀ, ਤਾਂ ਉਸ ਮਿੱਟੀ ਨਾਲ ਭਰੇ ਛੱਪੜ 'ਚ ਪਈ ਮਿੱਟੀ ਕੜਾਹ ਪ੍ਰਸ਼ਾਦ 'ਚ ਬਦਲ ਗਈ, ਤੇ ਮੁੰਡਿਆਂ ਨੇ ਉਹ ਕੜਾਹ ਪ੍ਰਸ਼ਾਦ ਖਾਦਾ ਤੇ ਬਹੁਤ ਅਸਚਰਜ ਹੋਏ ਤੇ ਰਾਜਾ ਸਾਹਿਬ ਦੇ ਪੈਰਾਂ 'ਚ ਡਿੱਗ ਪਏ।"

ਕੀ ਗਿਆਨ ਪ੍ਰਾਪਤ ਹੋਇਆ ਇਸ ਗੱਪ ਵਿਚੋਂ, ਜਾਂ ਕੀ ਪਤਾ ਚੱਲਿਆ ਇਸ ਅਖੌਤੀ ਇਤਿਹਾਸ ਤੋਂ!!! ਹੈ ਕੋਈ ਜਵਾਬ ਇਸ ਸਾਧ ਦੇ ਚੇਲੇ ਬਾਲਕਾਂ ਕੋਲ਼?

ਕੀ ਜਵਾਬ ਹੈ ਰਾਗੀ ਗਗਨਦੀਪ ਸਿੰਘ, ਸਤਿਨਾਮ ਸਿੰਘ ਕੋਹਾੜਕਾ, ਪ੍ਰਚਾਰਕ ਧਰਮਵੀਰ ਸਿੰਘ ਕੋਲ਼, ਇਸ ਬਾਰੇ? ਕੀ ਇਨ੍ਹਾਂ ਪੈਸੇ ਪਿੱਚੇ ਧਰਮ ਵੇਚਣ ਵਾਲਿਆਂ ਨੂੰ ਹੁਣ ਸ਼ਰਮ ਹਿਆ ਨਹੀਂ ਰਹਿ ਗਈ? ਕਿਉਂ ਕਤਾਰ ਬਣਾ ਕੇ ਲੂਣਹਰਾਮੀ ਬਣਨ ਦੀ ਕਾਹਲੀ ਪਈ ਹੋਈ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top