ਹਉ ਭਾਲਿ ਵਿਕੁੰਨੀ ਹੋਈ ॥
ਆਧੇਰੈ ਰਾਹੁ ਨ ਕੋਈ ॥ ਪੰਨਾਂ 145 ਮਾਝ ਮ.1
ਸਿੱਖ
ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਪਣੇ ਸਮੇਂ ਅੰਦਰ ਲੋਕਾਈ ਨੂੰ ਸੁਭ ਉਪਦੇਸ਼
ਦੇ ਕੇ ਗੁਰਮਤਿ ਦਾ ਗਾਡੀ ਰਾਹ ਦਰਸਾਇਆ। ਜਿਸਦਾ ਸਦਕਾ ਸੰਸਾਰ ਵਿਚੋਂ ਕਰਮਕਾਂਡਾਂ ਤੇ
ਪਾਖੰਡ ਦਾ ਹਨੇਰਾ ਅਲੋਪ ਹੋ ਗਿਆ। ਗੁਰਬੱਤ ਵਿਚੋਂ ਨਿਕਲ ਕੇ ਲੋਕਾਂ ਨੇ ਚਾਨਣ ਦਾ ਸੁੱਖ
ਮਾਣਿਆ ਤੇ ਅਪਣੇ ਆਪ ਨੂੰ ਕੁੱਝ ਸੁਖਾਲਾ ਤੇ ਸੁਖੀ ਮਹਿਸੂਸ ਕਰਨ ਲਗੇ। ਪਰ ਮੈਂ ਇੱਕ ਗੱਲ
ਸਮਝਦਾ ਹਾਂ ਕਿ ਮਨੁੱਖ ਦਾ ਭੀ ਹਾਲ ਪਿੰਜਰੇ ਦੇ ਤੋਤੇ ਵਰਗਾ ਹੈ। ਬਹੁਤ ਸਮੇਂ ਤੋਂ ਜੋ
ਕੋਈ ਪੰਛੀ ਪਿੰਜਰੇ ਵਿੱਚ ਪਿਆ ਰਹੇ, ਤਾਂ ਉਸ ਦਾ ਲਗਾਉ ਪਿੰਜਰੇ ਨਾਲ ਹੀ ਬਣ ਜਾਂਦਾ ਹੈ।
ਜਦੋਂ ਕਿਤੇ ਬਾਹਰ ਭੀ ਕਢੋ ਤਾਂ ਭੱਜ ਕੇ ਫਿਰ ਪਿੰਜਰੇ ਵਿੱਚ ਹੀ ਵੜ ਜਾਂਦਾ ਹੈ। ਗੁਰੂ
ਸਹਿਬ ਜੀ ਨੇ ਸਾਨੂੰ ਕਰਮ ਕਾਂਡਾਂ ਬ੍ਰਾਹਮਣ ਦੀਆਂ ਚਾਲਾਂ ਤੇ ਜੋਤਸ਼ੀਆਂ ਦੇ ਭਰਮ ਜਾਲ ਵਿਚੋਂ
ਸੁਰਖੁਰੂ ਕੀਤਾ ਸੀ, ਪਰ ਅਸੀਂ ਫਿਰ ਉਹਨਾਂ ਹੀ ਬੰਧਨਾਂ ਵਿੱਚ ਆਪ ਮੁਹਾਰੇ ਮੁੜ ਮੁੜ ਫਸਦੇ
ਜਾ ਰਹੇ ਹਾਂ।
ਸ਼ਰਾਧ ਕਰਨੇ, ਵਿਸ਼ੇਸ਼ ਥਾਂ 'ਤੇ ਜਾ ਕੇ ਪ੍ਰਾਣੀ ਦੇ ਫੁਲ {ਅਸਥੀਆਂ}
ਪ੍ਰਵਾਹ ਕਰਨੀਆਂ, ਮਹੂਰਤ ਕੱਢਵਾਉਣੇ, ਸਾਹਾ ਸੋਧਣਾ, ਜੋਤਸ਼ੀ ਕੋਲੋਂ ਹੱਥ ਵਿਖਾਉਣਾ... ਇਹ
ਸੱਭ ਕੁੱਝ ਮੁੜ ਘਿੜ ਤੋਤੇ ਦੇ ਪਿੰਜਰੇ ਵਿੱਚ ਹੀ ਵੜਨ ਵਾਲੀਆਂ ਗੱਲਾਂ ਹਨ।
ਆਪ ਵੇਖਦੇ ਹੋਵੋਗੇ ਅਜੋਕੇ ਸਮੇਂ ਵਿੱਚ ਇਕ ਨਵੀਂ ਬੀਮਾਰੀ ਖਾਸ ਕਰਕੇ
ਸਾਡੀ ਕੌਮ ਵਿੱਚ ਬਹੁਤ ਜ਼ੋਰ ਨਾਲ ਪ੍ਰਵੇਸ਼ ਕਰ ਰਹੀ ਹੈ। {ਆਪ ਪਿਛਲੇ ਜਨਮ ਕਿਆ ਥੇ, ਆਪ ਕੇ
ਪ੍ਰਵਾਰ ਮੇਂ ਭਾਗਸ਼ਾਲੀ ਕੌਣ ਹੈ, ਆਪ ਕਬ ਮਰੋਗੇ, ਆਪ ਕਾ ਸੁਭਾਵ ਕੈਸਾ ਹੈ, ਜਾਨਿਏ ਆਪ ਕੋ
ਭਗਵਾਨ ਨੇ ਕੈਸੇ ਬਣਾਇਆ ਹੈ, ਕੌਣ ਹੈ ਜੋ ਆਪ ਕੇ ਸਾਰੇ ਰਾਜ਼ ਜਾਣਦਾ ਹੈ ਆਦਿ ਆਦਿ ਹੋਰ
ਬਹੁਤ ਕੁੱਝ ਜੋ ਆਪ ਪੱੜ ਪੱੜ ਕੇ ਹੈਰਾਨ ਹੋਵੋਗੇ। ਇਹ ਸੱਭ ਕੁਝ ਅੱਜ ਕੱਲ ਫੇਸਬੁਕ 'ਤੇ
ਪੱੜ੍ਹਨ ਨੂੰ ਮਿਲਦਾ ਹੈ। ਲੋਕ ਧੜਾ ਧੱੜ ਇਹ ਕੁਝ ਜਾਨਣ ਲਈ ਇਸ ਕਾਲਮ ਦੀ ਵਰਤੋਂ ਕਰ ਰਹੇ
ਹਨ, ਜੋ ਬਿਲਕੁਲ ਲੋਕਾਂ ਨਾਲ ਬਹੁਤ ਵੱਡਾ ਫਰਾਡ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਕਾਲਮ
ਦੀ ਵਰਤੋਂ ਸਾਡੇ ਸਿੱਖ ਭਰਾ ਤੇ ਭੈਣਾਂ ਹੀ ਕਰ ਰਹੀਆਂ ਹਨ। ਇਤਨਾਂ ਪੜ੍ਹ ਲਿਖਕੇ ਭੀ ਅਸੀਂ
ਜੇ ਅਜੇ ਨਾ ਸਮਝੇ ਤਾਂ ਕਦੋਂ ਸਮਝਾਂਗੇ। ਬਾਬੇ ਨਾਨਕ ਜੀ ਦਾ ਉਪਦੇਸ਼ ਬਹੁਤ ਹੀ ਸਰਲ ਤੇ
ਸਮਝ ਵਿੱਚ ਆਉਣ ਵਾਲਾ ਹੈ।
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ
॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ
॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਪੰਨਾਂ 648, ਮ.1
ਗੁਰੂ ਸਾਹਿਬ ਜੀ ਫੁਰਮਾਹ ਰਹੇ ਹਨ ਕੇ ਇਕ ਲੋਕ ਐਸੇ ਹਨ ਜੋ ਆਪਣੇ
ਪ੍ਰਾਣੀ ਨੂੰ ਕਬਰ ਵਿੱਚੇ ਦਬ ਰਹੇ ਹਨ। ਇਕ ਲੋਕ ਹਨ ਜੋ ਪਰਾਣੀ ਨੂੰ ਅੱਗ ਵਿੱਚ ਸਾੜ ਰਹੇ
ਹਨ। ਇਕਨਾਂ ਨੂੰ ਜੰਗਲ ਵਿੱਚ ਪਇਆਂ ਨੂੰ ਕੁੱਤੇ ਬਿੱਲੇ ਖਾਹ ਜਾਂਦੇ ਹਨ। ਕਈਆਂ ਦਾ ਸਰੀਰ
ਜਲ ਪਰਵਾਹ ਕਰ ਦੇਈਦਾ ਹੈ, ਪਾਰਸੀ ਲੋਕ ਪਰਾਣੀ ਨੂੰ ਸੁੱਕੇ ਖੁਹ ਵਿੱਚ ਰੱਖ ਦੇਦੇਂ ਹਨ,
ਉਸਨੂੰ ਗਿਰਝਾਂ, ਕਾਂ ਆਦਿ ਖਾਹ ਜਾਂਦੇ ਹਨ, ਪਰ ਇੱਕ ਗੱਲ ਦਾ ਪਤਾ ਨਹੀਂ ਲਗਦਾ, ਕਿ ਆਤਮਾਂ
ਕਿੱਥੇ ਚਲੀ ਗਈ। ਪਿਛਲੀ ਪੰਗਤੀ ਵੱਲ ਧਿਆਨ ਦੇਵੋ ਕਿ ਆਤਮਾਂ ਕਿਥੇ ਚੱਲੀ ਗਈ ?
ਇਹ ਬੋਲ ਕਿਸਦੇ ਹਨ?
ਉਤਰ: ਗੁਰੂ ਨਾਨਕ ਸਾਹਿਬ ਜੀ ਦੇ। ਹੁਣ ਇਕ ਗਲ ਵਿਚਾਰਵਾਨੋਂ ਵਿਚਾਰੋ, ਜਿਸ ਬਾਰੇ
ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਆਤਮਾਂ ਦਾ ਪਤਾ ਨਹੀਂ ਚਲਦਾ ਕਿ ਕਿੱਥੇ ਚਲੀ ਗਈ,
ਤੇ ਜੋ ਲੋਕ ਦੱਸ ਰਹੇ ਹਨ, ਆਪ ਜੀ ਪਿਛਲੇ ਜਨਮ ਮੇਂ ਜੌਹਰੀ ਥੇ, ਰਾਜਨੀਤਕ ਥੇ, ਵਿਗਿਆਨੀ
ਥੇ, ਇਹਨਾਂ ਨੂੰ ਕਿਥੋਂ ਪਤਾ ਲੱਗ ਗਿਆ ਕਿ ਆਪ ਟੀਚਰ ਥੇ, ਵਾਪਾਰੀ ਥੇ...? ਆਪ ਕਬ ਮਰੇਂਗੇ
ਦਾ ਪਤਾ ਭੀ ਇਹਨਾਂ ਨੇ ਕਿਵੇਂ ਲਗਾ ਲਿਆ ? ਜਦੋਂ ਗੁਰਬਾਣੀ ਕਹਿ ਰਹੀ ਹੈ:
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ
॥ ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ
ਹੋਇ ॥ ਪੰਨਾਂ 553 ਮਹਲਾ 3
ਤਾਂ ਇਸ ਜੋਤਸ਼ੀ ਨੇ ਕਿਵੇਂ ਜਾਣ ਲਿਆ ਕਿ ਤੂੰ ਪਿਛਲੇ ਜਨਮ ਵਿੱਚ
ਜੌਹਰੀ ਥਾ। ਸਾਨੂੰ ਇਨਹਾਂ ਗਲਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜੀਵਨ ਦੀ ਟੇਕ
ਗੁਰਬਾਣੀ ਹੀ ਹੋਣੀ ਚਾਹੀਦੀ ਹੈ। ਭਰੋਸਾ ਸਿਰਫ ਨਿੰਰਕਾਰ 'ਤੇ ਹੀ ਹੋਣਾ ਚਾਹੀਦਾ ਹੈ:
ਸਤਿਗੁਰ ਬਾਝਹੁ ਅੰਧੁ ਗੁਬਾਰੁ
॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਪੰਨਾਂ
842 ਮ, 3