Share on Facebook

Main News Page

ਲਓ ਜੀ ਹੁਣ ਨਾਮਧਾਰੀ ਠਾਕੁਰ ਦਲੀਪ ਸਿੰਘ ਵੱਲੋਂ ਆਪਣੀ ਘੱਟਦੀ ਦੁਕਾਨਦਾਰੀ ਨੂੰ ਦੇਖਦਿਆਂ ਕਿਰਪਾਨ ਪਾਉਣ ਦਾ ਐਲਾਨ
-: ਸੰਪਾਦਕ ਖ਼ਾਲਸਾ ਨਿਊਜ਼

ਜਿਸ ਤਰ੍ਹਾਂ ਜਨਵਰੀ 2012 'ਚ ਨੀਲਧਾਰੀ ਡੇਰੇ ਦੇ ਸਾਧ ਸਤਨਾਮ ਪੀਪਲੀ ਵਲੋਂ ਖ਼ਾਲਸਾ ਪੰਥ 'ਚ ਸ਼ਾਮਿਲ ਹੋਣ ਲਈ "ਅੰਮ੍ਰਿਤ" ਛਕਿਆ ਸੀ (ਇਸ ਲਿੰਕ 'ਤੇ ਕਲਿੱਕ ਕਰਕੇ ਉਹ ਖਬਰ ਵੀ ਪੜ੍ਹੀ ਜਾ ਸਕਦੀ ਹੈ), ਉਸੀ ਤਰ੍ਹਾਂ ਨਾਮਧਾਰੀ ਸੰਪਰਦਾ ਦੇ ਇੱਕ ਸ਼ਾਖਾ ਵੱਲੋਂ ਹੁਣ 3 ਫੁੱਟੀ ਕਿਰਪਾਨ ਪਾਉਣਾ, ਸਿਰਫ ਇਕ ਢੱਕਵੰਜ ਤੋਂ ਇਲਾਵਾ ਕੁੱਝ ਨਹੀਂ।

ਉਸ ਵੇਲੇ ਵੀ ਖ਼ਾਲਸਾ ਨਿਊਜ਼ ਦੀ ਸੰਪਾਦਕੀ ਟਿੱਪਣੀ 'ਚ ਇਹੀ ਕਿਹਾ ਗਿਆ ਸੀ, ਕਿ ਇਹ ਸਿਰਫ ਸਿੱਖਾਂ ਦੇ ਅਖੀਂ ਘੱਟਾ ਪਾਉਣਾ ਹੈ, ਇਸ ਤੋਂ ਵੱਧ ਕੁੱਝ ਨਹੀਂ। ਇਨ੍ਹਾਂ ਦੋਹਾਂ ਡੇਰਿਆਂ ਦੀ ਕਮਾਈ ਘੱਟਦੀ ਪਈ ਹੈ, ਇਸ ਲਈ ਇਹ ਇੱਕੋ ਇੱਕ ਤਰੀਕਾ ਹੈ "ਅੰਮ੍ਰਿਤ" ਛੱਕ ਲਵੋ, ਪਰ ਕਰੋ ਆਪਣੀ ਮਰਜ਼ੀ। ਹੁਣ ਪੱਪੂ ਗੁਰਬਚਨ ਨੇ ਇਨ੍ਹਾਂ ਨੂੰ ਵੀ ਮੁਆਫ ਕਰਕੇ ਸਿੱਖ ਪੰਥ 'ਚ ਸ਼ਾਮਿਲ ਕਰ ਲੈਣਾ ਹੈ।

ਕੀ ਇਸ ਤੋਂ ਪਹਿਲਾਂ ਖ਼ਾਲਸਾ ਪੰਥ 'ਚ ਸ਼ਾਮਿਲ ਹੋਣ ਦਾ ਢੱਕਵੰਜ ਕਰ ਚੁਕੇ -

- ਨੀਲਧਾਰੀਆਂ ਨੇ ਆਪਣੇ ਸਾਧ ਕਿੱਲੇ ਵਾਲੇ ਨੂੰ ਮੰਨਣਾ ਛੱਡ ਦਿੱਤਾ ਹੈ? ਕੀ ਉਹ ਰਾਧੇ ਕ੍ਰਿਸ਼ਨ ਕਹਿਣਾ ਛੱਡ ਦਿੱਤਾ ਹੈ? ਕੀ ਨੀਲਾ ਕਮਰ ਘੋਟ ਬੰਨਣਾ ਛੱਡ ਦਿੱਤਾ ਹੈ? ਕੀ ਰੁਮਾਲੀ ਦੀ ਥਾਂ, ਦਸਤਾਰ ਬੰਨਣੀ ਸ਼ੁਰੂ ਕਰ ਦਿੱਤੀ ਹੈ? ਕੀ ਸਤਨਾਮ ਸਿੰਘ ਅਤੇ ਉਸਦੀ ਘਰਵਾਲੀ ਨੇ ਆਪਣਾ ਆਸਣ ਲਾਉਣਾ ਛੱਡ ਦਿੱਤਾ ਹੈ? ...

- ਭੂਤਾਂ ਵਾਲੇ ਡੇਰੇ ਵੱਡਭਾਗ ਸਿੰਘ ਨੇ ਅੰਮ੍ਰਿਤ ਛੱਕਣ ਤੋਂ ਬਾਅਦ, ਭੂਤਾਂ ਪ੍ਰੇਤਾਂ ਵਾਲਾ ਆਡੰਬਰ ਬੰਦ ਕਰ ਦਿੱਤਾ ਹੈ? ਕੀ ਉਥੇ ਵਾਲ ਖਿਲਾਰਨੇ ਬੰਦ ਹੋ ਗਏ ਹਨ? ...

ਇਸੇ ਤਰ੍ਹਾਂ ਨਾਮਧਾਰੀ -

- ਕੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਗੇ?
- ਕੀ ਆਪਣੇ ਪਿਛਲੇ ਸਾਧਾਂ ਨੂੰ ਮੰਨਣਾ ਛੱਡ ਦੇਣਗੇ?
- ਕੀ ਪਿੰਡ ਭੈਣੀ ਦੇ ਡੇਰੇ 'ਚੋਂ ਆਪਣੇ ਸਾਧ ਦਾ ਆਸਣ ਚੁੱਕ ਦਿੱਤਾ ਜਾਵੇਗਾ?
- ਕੀ ਹਵਨ ਬੰਦ ਕਰ ਦਿੱਤੇ ਜਾਣਗੇ?
- ....

ਜੇ ਇਨ੍ਹਾਂ ਦੇ ਸਾਰਿਆਂ ਸਵਾਲਾਂ ਦਾ ਜਵਾਬ "ਾ" ੈ, ਤਾਂ ਫਿਰ ਇਨ੍ਹਾਂ ਨਾਮਧਾਰੀ ਠਾਕੁਰ  ਦਲੀਪ ਸਿੰਘ ਦਾ ਇਹ ਸਿਰਫ ਢੱਕਵੰਜ ਹੀ ਹੈ, ਇਸ ਤੋਂ ਵੱਧ ਕੁੱਝ ਨਹੀਂ, ਕਿਉਂਕਿ ਦੂਜਾ ਨਾਮਧਾਰੀ ਮੁੱਖੀ ਉਦੈ ਸਿੰਘ, ਇਸ ਤੋਂ ਉਲਟ ਕੰਮ ਕਰਦਾ ਹੈ। ਆਪਣੀ ਦੁਕਾਨ ਨੂੰ ਬਚਾਉਣ ਦਾ ਇਹ ਆਖਰੀ ਰਾਹ ਹੈ।

ਕਈਆਂ ਨੇ ਕਹਿਣਾ ਹੈ ਕਿ ਖ਼ਾਲਸਾ ਨਿਊਜ਼ ਨੂੰ ਤਾਂ ਕੋਈ ਕੰਮ ਚੰਗਾ ਹੀ ਨਹੀਂ ਲਗਦਾ। ਉਹ ਪਾਠਕ ਪਹਿਲਾਂ ਉਪਰ ਦਿੱਤੇ ਸਵਾਲਾਂ ਦੇ ਜਵਾਬ ਲੱਭਣ ਅਤੇ ਦੇਣ, ਫਿਰ ਸਾਡੇ 'ਤੇ ਇਲਜ਼ਾਮ ਲਗਾਉਣ।

ਗੁਰੂ ਸੁਮੱਤ ਬਖਸ਼ੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top