Share on Facebook

Main News Page

ਰਾਗੀ ਰੰਗੀਲਾ ਵੀ ਬਾਕੀ ਦਿਆਂ ਲੂਣਹਰਾਮੀਆਂ ਤੋਂ ਪਿਛੇ ਕਿਵੇਂ ਰਹੇ ?
-: ਸੰਪਾਦਕ ਖ਼ਾਲਸਾ ਨਿਊਜ਼

ਪਿਛਲੇ ਕਾਫੀ ਦਿਨਾਂ ਤੋਂ ਲੂਣਹਰਾਮੀਆਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ, ਉਹ ਵੀ ਉਹ ਲੋਕ ਨੇ ਜੋ ਖਾਂਦੇ ਤਾਂ ਗੁਰੂ ਦੀ ਗੁਰਬਾਣੀ ਵੇਚ ਕੇ ਨੇ, ਪਰ ਸਕੇ ਉਹ ਗੁਰੂ ਦ੍ਰੋਹੀਆਂ ਦੇ ਨੇ। ਰਾਗੀ ਬਲਬੀਰ ਸਿੰਘ ਆਸ਼ੂਤੋਸ਼ ਦੇ ਚਰਣਾਂ 'ਚ ਬਹਿ ਕੇ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਗਿਆ, ਤੇ ਹਾਲੇ ਵੀ ਉਸ ਬੇਸ਼ਰਮ ਨੂੰ ਸ਼ਰਮ ਨਹੀਂ ਆਈ। ਉਸਦਾ ਸ਼ਾਗਿਰਦ ਸਰਬਜੀਤ ਸਿੰਘ ਲਾਡੀ ਤੇ ਬਲਬੀਰ ਸਿੰਘ ਦਾ ਸਕਾ ਪੁੱਤ ਬਹਾਦਰ ਸਿੰਘ ਮੰਦਿਰ 'ਚ ਕੀਰਤਨ ਕਰਦਾ ਹੈ। ਦਿੱਲੀ ਵਾਲਾ ਹਰਵਿੰਦਰ ਸਿੰਘ ਗ਼ੁਲਾਮ ਅਲੀ ਦੇ ਚਰਣਾਂ 'ਚ ਬਹਿ ਕੇ ਗੁਰਬਾਣੀ ਗਾ ਰਿਹਾ ਹੈ। ਹਰਜਿੰਦਰ ਸਿੰਘ ਸ਼੍ਰੀਨਗਰ ਵਾਲਾ ਅਤੇ ਬਲਵਿੰਦਰ ਸਿੰਘ ਰੰਗੀਲਾ, ਬੀਬੀ ਬਾਦਲ ਦੇ ਭੋਗ 'ਤੇ ਬਾਦਲ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਦੇ ਹਨ... ਰੰਗੀਲਾ ਤਾਂ ਕਹਿੰਦਾ ਹੈ ਕਿ "ਮੈਂ ਬਾਦਲ ਦੇ ਮੁੱਖ ਮੰਤਰੀ ਬਣਨ ਲਈ ਮਹੀਨਾ ਭਰ ਅਖੰਡ ਪਾਠ ਕੀਤੇ..."

ਬੇਸ਼ਰਮੀ ਦੀ ਹੱਦ ਹੋ ਚੁਕੀ ਹੈ ਹੁਣ ਤਾਂ... ਐਨੀ ਗਿਰਾਵਟ !!! ਕੋਠੇ ਤੇ ਜਿਸਮ ਫਰੋਸ਼ੀ ਕਰਣ ਵਾਲੀ ਵੇਸ਼ਯਾ (ਕੰਜਰੀਆਂ) ਸਿਰਫ ਜਿਸਮ ਵੇਚਦੀ ਹੈ, ਉਹ ਵੀ ਮਜਬੂਰੀ 'ਚ... ਪਰ ਇਹ ਬਹੁਤਾਤ ਰਾਗੀ ਸ਼੍ਰੇਣੀ ਤਾਂ ਇਨ੍ਹਾਂ ਕੰਜਰੀਆਂ ਤੋਂ ਵੀ ਗਏ ਗੁਜ਼ਰੇ ਜਾਪਦੇ ਹਨ, ਜਿਹੜੇ ਸਿਰਫ ਪੈਸੇ ਦੀ ਖਾਤਿਰ ਆਪਣਾ ਦੀਨ ਇਮਾਨ ਤੇ ਗੁਰੂ ਵੀ ਵੇਚ ਛੱਡਦੇ ਹਨ

ਇਸ ਪੋਸਟਰ 'ਚ ਦੇਖੋ ਕਿਵੇਂ ਮਨਘੜਤ ਸਾਖੀਆਂ ਸੁਣਾਉਣ ਵਾਲਾ ਰੰਗੀਲਾ, ਕਿਸੇ ਪਖੰਡੀ ਸਾਧ ਬਾਬਾ "ਰਾਮ ਥੰਮਣ" ਦੇ ਡੇਰੇ 'ਤੇ 13 ਸਤੰਬਰ ਨੂੰ ਕੀਰਤਨ ਕਰਣ ਜਾ ਰਿਹਾ ਹੈ। ਹੈ ਕੋਈ ਸ਼ਰਮ ਇਸ ਨੂੰ... ਕਿਹੜਾ ਸ਼ਬਦ ਪੜੇਗਾ ਇਹ...?

ਇਹ ਹੁਣ ਗੁਰੂ ਨਾਨਕ ਸਾਹਿਬ ਦਾ ਮਸੇਰ (ਮਾਸੀ ਦਾ ਪੁੱਤ ਭਰਾ) ਕਿੱਥੋਂ ਆ ਗਿਆ? ਸਿੱਖ ਦਾ ਰਿਸ਼ਤਾ ਆਪਣੇ ਗੁਰੂ ਨਾਲ ਹੈ, ਨਾ ਕਿ ਮਸੇਰ ਨਾਲ। ਗੁਰੂ ਨਾਨਕ ਸਾਹਿਬ ਦੇ ਪੁੱਤਰ ਵੀ ਗੁਰਮਤਿ ਤੋਂ ਆਕੀ ਸਨ, ਤਾਂ ਫੇਰ ਇਹ ਨੰਗ ਧੜੰਗ ਮਸੇਰ ਕਿਸ ਖੇਤ ਦੀ ਮੂਲੀ ਹੈ?

ਕਿਉਂ ਅਸੀਂ ਗੁਰੂ ਦੇ ਸ਼ਰੀਕਾਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ ? ਸਾਡਾ ਸ਼੍ਰੀ ਚੰਦ ਨਾਲ, ਲਖਮੀਦਾਸ ਨਾਲ, ਪ੍ਰਿਥੀਚੰਦ, ਮਿਹਰਬਾਨ ਨਾਲ ਆਦਿ ਜਿਹੜੇ ਗੁਰੂ ਪੁੱਤਰ ਸਨ, ਉਨ੍ਹਾਂ ਨਾਲ ਵੀ ਕੋਈ ਵਾਸਤਾ ਨਹੀਂ, ਸਿਰਫ ਗੁਰੂ ਜਾਮਿਆਂ ਨਾਲ ਹੈ, ਉਨ੍ਹਾਂ ਵਲੋਂ ਬਖਸ਼ੀ ਗੁਰਬਾਣੀ ਨਾਲ ਹੈ। ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਉਹ ਮੂਰਖ, ਕੁੱਤੇ, ਸੂਰ, ਖੋਤੇ, ਕਾਂ, ਸੱਪ, ਦੇ ਬਰਾਬਰ (ਜਾਣੋ)।

ਗੁਰਬਾਣੀ ਦਾ ਫੁਰਮਾਨ ਹੈ:

ਮ:5 ਗੁਰ ਮੰਤ੍ਰ ਹੀਣਸ੍ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ {ਪੰਨਾ 1356}
ਅਰਥ: ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਉਹ ਮੂਰਖ, ਕੁੱਤੇ, ਸੂਰ, ਖੋਤੇ, ਕਾਂ, ਸੱਪ, ਦੇ ਬਰਾਬਰ (ਜਾਣੋ)।

ਜਿਹੜਾ ਮਨੁੱਖ ਅਕਲ ਤੋਂ ਕੰਮ ਨਾ ਲਵੇ ਉਹ ਮੂਰਖ, ਗੁਰਬਾਣੀ 'ਚ ਜਿੱਥੇ ਕੁੱਤੇ ਦੇ ਗੁਣਾਂ ਦਾ ਵਰਨਣ ਹੈ, ਉਥੇ ਅਉਗਣਾਂ ਦਾ ਵੀ ਜ਼ਿਕਰ ਹੈ।

- ਕੁੱਤੇ ਦਾ ਇੱਕ ਅਵਗਣ ਕਿ ਕੋਈ ਵੀ ਟੁੱਕੜ ਦਿਖਾਏ, ਕੁੱਤਾ ਉਸ ਪਾਸੇ ਹੀ ਪੂਛ ਹਿਲਾਉਂਦਾ ਤੁਰ ਪੈਂਦਾ ਹੈ ਅਤੇ ਗੰਦ 'ਚ ਮੂੰਹ ਮਾਰਦਾ ਹੈ।

ਮ: 5 ਨਾਮ ਬਿਨਾ ਜੋ ਪਹਿਰੈ ਖਾਇ ਜਿਉ ਕੂਕਰੁ ਜੂਠਨ ਮਹਿ ਪਾਇ ॥ ਪੰਨਾ 240
ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ (ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ।1।

- ਸੂਰ ਨੂੰ ਗੰਦ 'ਚ ਰਹਿਣ ਦੀ ਅਤੇ ਗੰਦ ਖਾਣ ਦੀ ਆਦਤ ਹੁੰਦੀ ਹੈ।

ਮ: 5 ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥ ਪੰਨਾ 1360
ਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ), ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ)।

- ਖੋਤੇ ਦੀ ਚੰਦਨ ਦਾ ਲੇਪ ਵੀ ਲਾ ਦਿਓ, ਤਾਂ ਵੀ ਉਹ ਘੱਟਾ ਮਿੱਟੀ 'ਚ ਲੋਟਣੀਆਂ ਖਾਂਦਾ ਹੈ।

ਮ: 5 ਚੰਦਨ ਲੇਪੁ ਉਤਾਰੈ ਧੋਇ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥ ਪੰਨਾ 267
ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ, ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ ।

- ਕਾਂ - ਗੰਦ 'ਚ ਚੁੰਜ ਮਾਰਕੇ ਬਹੁਤਾ ਖੁਸ਼ ਹੁੰਦਾ ਹੈ।

ਮ:4 ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥ ਪੰਨਾ 493
ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ।3।

- ਸੱਪ ਨੂੰ ਭਾਂਵੇਂ ਦੁੱਧ ਪਿਲਾਈ ਜਾਵੋ ਫਿਰ ਵੀ ਉਹ ਜ਼ਹਿਰ ਹੀ ਉਗਲਦਾ ਹੈ।

ਮ:3 ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥ ਪੰਨਾ 755
ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ।੧੬।

ਹੁਣ ਸਵਾਲ ਉੱਠਦਾ ਹੈ ਕੀ ਇਹ ਲੂਣਹਰਾਮੀ ਰਾਗੀ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ਨਹੀਂ? ਸੋਚ ਕੇ ਜਵਾਬ ਦੇਣਾ !!! ਤੇ ਵਿਸ਼ੇ 'ਤੇ ਰਹਿ ਕੇ... ਫੇਕ ਆਈ ਡੀ ਵਾਲੇ ਆਪਣੀ ਔਕਾਤ ਤਾਂ ਜ਼ਰੂਰ ਦਿਖਾਉਣਗੇ, ਇਸਦੀ ਉਮੀਦ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top