ਏਕ ਪਿਤਾ ਦੀ ਤੂੰ ਭਰਦਾ
ਸੀ ਸਾਖੀ, ਮਾਨਸ ਕੀ ਜ਼ਾਤ ਤੂੰ ਇਕੋ ਸੀ ਆਖੀ
ਭਾਈ ਨਾਲੋਂ ਭਾਈ ਅੱਜ ਵੰਡਿਆ ਪਿਆ ਹੈ, ਮਾਨਵਤਾ ਬਿਚਾਰੀ ਹੋਈ
ਟੋਟੇ ਟੋਟੇ।
ਕਿਤੇ ਧੋਤੀ ਟੋਪੀ ਕਛਹਿਰੇ ਦਾ ਝਗੜਾ, ਹਕ ਮੰਗਿਆਂ ਮਿਲਦਾ ਮੁਦਗਰ ਦਾ ਰਗੜਾ
ਖੇਤੀ ਲੁੱਟੀ ਜਾਂਦੇ ਨੇ ਖੇਤਾਂ ਦੇ ਰਾਖੇ, ਇਨਸਾਫ ਦੀ ਤਕੜੀ ਹੋ ਰਹੀ
ਟੋਟੇ ਟੋਟੇ।
ਕੋਈ ਮਸਜਿਦ ਪਿਆ ਢਾਵੇ ਮੰਦਰ ਕੋਈ ਸਾੜੇ, ਚਰਚਾਂ ਨੂੰ
ਅੱਗਾਂ ਗੋਲੀ ਗੁਰਦਵਾਰੇ
ਖੁਦਾ ਦੀ ਵੀ ਮਾਨਵ ਨੇ ਵੰਡ ਐਸੀ ਪਾਈ, ਖੁਦਾ ਦੀ ਖੁਦਾਈ ਵੀ ਹੋਈ
ਟੋਟੇ ਟੋਟੇ।
ਕੰਨਾਂ ਵਿਚ ਲੋਕਾਂ ਦੇ ਮਾਰਕੇ ਫੂਕਾਂ, ਜਨਤਾ ਨੂੰ ਬੁੱਧੂ
ਬਣਾਵਣ ਇਹ ਬਾਬੇ
ਭਰਮਾਂ ਤੇ ਵਹਿਮਾ ਵਿਚ ਐਸਾ ਜਕੜਦੇ, ਕਿ ਸੋਝੀ ਬਿਚਾਰੀ ਵੀ ਹੋਈ
ਟੋਟੇ ਟੋਟੇ।
ਗੁਰਦਵਾਰਾ ਤਾਂ ਹੈ ਗੁਰੂ ਦਾ ਦਵਾਰਾ, ਬਣਦਾ ਕਿਊਂ ਜਾਂਦਾ
ਇਹ ਜੰਗ ਦਾ ਅਖਾੜਾ
ਧੱੜੇ ਬਾਜ ਐਸੀ ਕਲਾ ਵਰਤਾਵੇ, ਪਲਾਂ ਵਿਚ ਸੰਗਤ ਫਿਰੇ ਹੋਈ
ਟੋਟੇ ਟੋਟੇ। |
ਤੇਰੇ ਪੰਥ ਵਿਚ ਅੱਜ ਮਰਿਆਦਾ ਦਾ ਰੌਲਾ, ਧੂਫਾਂ ਦਾ ਰੌਲਾ,
ਧੂਫੀਆਂ ਦਾ ਹੈ ਰੌਲਾ
ਡੇੜ ਇੱਟ ਦੀ ਮਸਜਿਦ ਹੈ ਹਰ ਇਕ ਬਣਾਈ, ਮਰਿਆਦਾ ਵੀ ਫਿਰਦੀ ਹੋਈ
ਟੋਟੇ ਟੋਟੇ।
ਜਿਹਨਾਂ ਲਈ ਅੱਕ ਦੇ ਡੋਡੇ ਸੀ ਖਾਧੇ, ਜਿਹਨਾਂ 'ਤੇ ਵਾਰੇ
ਜਿਗਰ ਦੇ ਸੀ ਟੋਟੇ
ਜੇ ਆ ਕੇ ਤੱਕੇਂਗਾ ਤਾਂ ਫਟ ਜਾਊ ਕਲੇਜਾ, ਪੰਥ ਦੀ ਢੇਰੀ ਹੋਈ
ਟੋਟੇ ਟੋਟੇ। |