Share on Facebook

Main News Page

ਮਹਾਪੁਰਖ ਕੌਣ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਇਹ ਵਿਸ਼ਾ ਕਿਉਂ ਛੁਹਿਆ ਜਾ ਰਿਹਾ ਹੈ, ਕਿਉਂਕਿ ਕਈ ਭੋਲੇ ਸਿੱਖ ਇਹ ਕਹਿੰਦੇ ਹਨ ਕਿ "ਤੁਸੀਂ ਸਾਡੇ ਮਹਾਪੁਰਖਾਂ ਬਾਰੇ ਮਾੜਾ ਕਿਉਂ ਲਿਖਦੇ ਹੋ ?" ਕੱਲ ਹੀ ਖ਼ਾਲਸਾ ਨਿਊਜ਼ 'ਤੇ ਲਗਾਈ ਗਈ ਵੀਡੀਓ 'ਚ ਪਿੰਦਰਪਾਲ ਸਿੰਘ ਵਲੋਂ ਚਿੱਟੀ ਸਿਉਂਕ ਦੇ ਹੇੜ 'ਚ ਬੈਠ ਕੇ ਇਹ ਆਖਿਆ ਗਿਆ ਕਿ "ਮਹਾਂਪੁਰਖਾਂ ਦੀ ਪੂਜਾ ਦਾ ਟਰੈਂਡ ਹੁਣ ਹੀ ਚਲਿੱਆ ਹੈ ਕਿ ਗੁਰੂ ਕਾਲ ਵੇਲੇ ਵੀ ਸੀ ?" ਤਾਂ ਉਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਬਿਤ 410 ਦਾ ਹਵਾਲਾ ਦੇਂਦਿਆਂ ਕਹਿਆ ਕਿ :

ਜੈਸੇ ਤਉ ਮਿਠਾਈ ਰਾਖੀਐ ਛਿਪਾਇ ਜਤਨ ਕੈ ਚੀਟੀ ਚਲਿ ਜਾਇ ਚੀਨਿ ਤਾਹਿ ਲਪਟਾਤ ਹੈ
ਦੀਪਕ ਜਗਾਇ ਜੈਸੇ ਰਾਖੀਐ ਦੁਰਾਇ ਗ੍ਰਿਹਿ ਪ੍ਰਗਟ ਪਤੰਗ ਤਾ ਮੈ ਸਹਜਿ ਸਮਾਤਿ ਹੈ
ਜੈਸੇ ਤਉ ਬਿਮਲ ਜਲ ਕਮਲ ਇਕਾਂਤ ਬਸੈ ਮਧੁਕਰ ਮਧੁ ਅਚਵਨ ਤਹ ਜਾਤ ਹੈ
ਤੈਸੇ ਗੁਰਮੁਖਿ ਜਿਹ ਘਟ ਪ੍ਰਗਟਤ ਪ੍ਰੇਮ ਸਕਲ ਸੰਸਾਰੁ ਤਿਹਿ ਦੁਆਰ ਬਿਲਲਾਤ ਹੈ ॥੪੧੦॥

"ਭਾਈ ਸਾਹਿਬ" ਹੁਰਾਂ ਬੜੀ ਬੇਸ਼ਰਮੀ ਨਾਲ ਇਸ ਚਿੱਟੀ ਸਿਉਂਕ ਨੂੰ "ਮਹਾਪੁਰਖ" ਅਤੇ "ਗੁਰਮੁਖ" ਨਾਮ ਨਾਲ ਨਿਵਾਜ ਰਹੇ ਹਨ। ਹੱਦ ਹੋ ਜਾਂਦੀ ਹੈ ਉਸ ਵੇਲੇ ਜਦੋਂ ਇਹੋ ਜਿਹੇ ਪ੍ਰਚਾਰਕ ਐਨਾ ਨੀਵਾਂ ਡਿੱਗ ਜਾਂਦੇ ਹਨ, ਕਿ ਗੁਰਬਾਣੀ "ਮਹਾਪੁਰਖ" ਅਤੇ "ਗੁਰਮੁਖ" ਕਿਸ ਨੂੰ ਆਖਦੀ ਹੈ, ਉਸ ਬਾਰੇ ਅੱਖਾਂ ਮੀਟ ਕੇ ਝੂਠ ਬੋਲਦੇ ਹਨ।

ਆਓ ਜਾਣੀਏ, ਗੁਰਬਾਣੀ "ਮਹਾਪੁਰਖ" ਅਤੇ "ਗੁਰਮੁਖ" ਕਿਸ ਨੂੰ ਮੰਨਦੀ ਹੈ:

ਮ:1 ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ ਪੰਨਾ 935

ਮ:3 ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥ ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥ ਪੰਨਾ 755

ਮ:3 ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਪੰਨਾ 647

ਮ:4 ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥ ਪੰਨਾ 1311

ਮ:5 ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥ ਪੰਨਾ 1208

ਇਹ ਹਾਲੇ ਕੁੱਝ ਕੁ ਉਦਾਹਰਣਾਂ ਹਨ, ਹੁਣ ਆਪ ਹੀ ਪੜ੍ਹ ਲਓ, ਵਿਆਖਿਆ ਕਰਨ ਦੀ ਵੀ ਲੋੜ੍ਹ ਨਹੀਂ, ਕਿ ਮਹਾਪੁਰਖ ਅਤੇ ਗੁਰਮੁਖ ਕੌਣ ਹੈ? ਕੀ ਇਹ ਚਿੱਟੀ ਸਿਉਂਕ ਗੁਰਬਾਣੀ ਅਨੁਸਾਰ ਮਹਾਪੁਰਖ ਅਤੇ ਗੁਰਮੁਖ ਹੈ? ਸੋਚੋ !!!

ਇਹ ਵੀ ਪ੍ਰਚਲਿਤ ਕੀਤਾ ਗਿਆ ਹੈ ਕਿ ਭਾਈ ਗੁਰਦਾਸ ਜੀ ਦੀ ਰਚਨਾ "ਗੁਰਬਾਣੀ ਦੀ ਕੂੰਜੀ ਹੈ", ਜੋ ਕਿ ਗੁਰਬਾਣੀ ਦੀ ਬੇਅਦਬੀ ਹੈਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਹੀ ਸਮਝਣਾ ਪਵੇਗਾ, ਅਤੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਵੀ ਗੁਰਬਾਣੀ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ। ਹੁਣ ਉੱਤੇ ਦਿੱਤੇ ਗੁਰਬਾਣੀ ਦੇ ਪ੍ਰਮਾਣ ਪੜ੍ਹ ਕੇ, ਗੁਰਬਾਣੀ ਅਨੁਸਾਰ "ਗੁਰਮੁਖ" ਕੌਣ ਹੈ ਪਤਾ ਚੱਲਣ ਤੋਂ ਬਾਅਦ, ਫਿਰ ਤੋਂ ਭਾਈ ਗੁਰਦਾਸ ਜੀ ਦਾ ਕਬਿੱਤ ਪੜ੍ਹੋ, ਉਸ ਵਿੱਚ ਆਏ "ਗੁਰਮੁਖ" ਨੂੰ ਸਮਝਣ ਦੀ ਸਮਝ ਲਗੇਗੀ।

ਜਦੋਂ ਤੱਕ ਸਿੱਖ ਗੁਰਬਾਣੀ ਨੂੰ ਆਪ ਨਹੀਂ ਪੜ੍ਹਦਾ, ਪੜ੍ਹਕੇ ਵੀਚਾਰ ਨਹੀਂ ਕਰਦਾ ਅਤੇ ਫਿਰ ਉਸ ਵੀਚਾਰ ਨਾਲ ਆਪਣਾ ਜੀਵਨ ਨਹੀਂ ਢਾਲਦਾ, ਗੁਰਬਾਣੀ ਦਾ ਸਿਰਫ ਪੜ੍ਹਨਾ, ਤੋਤਾ ਰਟਨ ਕਰਨਾ ਗੁਰਬਾਣੀ ਫੁਰਮਾਨ ਅਨੁਸਾਰ "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥" ਹੀ ਹੈ। ਜਿਸ ਨਾਲ ਇਸ ਤਰ੍ਹਾਂ ਦੇ ਭਰਮਾਂ 'ਚ ਫਸਿਆ ਮਨੁੱਖ ਇਸ ਚਿੱਟੀ ਸਿਉਂਕ ਤੋਂ ਆਪਣੀ ਲੁੱਟ ਕਰਵਾਉਂਦਾ ਹੈ, ਜਿਹੜੇ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ।

ਬਚੋ ਇਸ "ਚਿੱਟੀ ਸਿਉਂਕ" ਤੋਂ!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top