Share on Facebook

Main News Page

ਟਿੱਪਣੀ: ਅਗਲੀਆਂ ਚੋਣਾਂ ਲਈ ਸਮੂਹ ਪੰਥਕ ਸਿਆਸੀ ਧਿਰਾਂ ਵੱਲੋਂ ਏਕਤਾ ਹੋਣੀ ਬਹੁਤ ਹੀ ਸ਼ਲਾਘਾਯੋਗ ਹੈ। ਇੱਕਠੇ ਹੋਕੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਬਸ਼ਰਤੇ ਕਿ ਏਕਤਾ ਦੇ ਹਾਮੀ, ਸੁਹਿਰਦ ਅਤੇ ਕਾਬਿਲ ਹੋਣ। ਇੱਕ ਕਹਾਵਤ ਹੈ ਕਿ "ਹਲਵਾ (ਕੜਾਹ) ਬਣਾ ਕੇ ਉਤੇ ਸਵਾਹ ਪਾ ਦਿੱਤੀ" ਇਹੀ ਇਸ ਏਕਤਾ ਦੀ ਕੋਸ਼ਿਸ਼ 'ਚ ਕੀਤਾ ਜਾ ਰਿਹਾ ਹੈ। ਬਲਵੰਤ ਸਿੰਘ ਨੰਦਗੜ੍ਹ ਨਾ ਤਾਂ ਕੋਈ ਦੂਰਅੰਦੇਸ਼ ਨੇਤਾ ਹੈ, ਨਾ ਹੀ ਸਿੱਖੀ ਸਿਧਾਂਤਾਂ 'ਚ ਉਨ੍ਹਾਂ ਦੀ ਪਕੜ ਹੈ, ਨਾ ਹੀ ਰਾਜਨੀਤਿਕ ਪੈਂਤੜਿਆਂ ਨੂੰ ਸਮਝਣ ਦੀ ਸਮਝ... ਸਿਰਫ ਥੋੜ੍ਹੇ ਜਿਹੇ ਗਰਮ ਬਿਆਨ ਅਤੇ ਸਿਰਫ ਨਾਨਕਸ਼ਾਹੀ ਕੈਲੰਡਰ ਲਈ ਸਟੈਂਡ (ਉਹ ਵੀ ਜਿਸ ਨੂੰ ਰੱਦ ਕਰਣ 'ਤੇ ਵੀ ਇਨ੍ਹਾਂ ਦੇ ਦਸਤਖ਼ਤ ਹਨ)... ਬਾਕੀ ਉਹੀ ਪੁਜਾਰੀਆਂ ਵਾਲੀਆਂ ਆਦਤਾਂ ਹਨ। ਇਨ੍ਹਾਂ ਪੁਜਾਰੀਆਂ ਦੀ ਗ਼ੁਲਾਮੀ ਤੋਂ ਬਾਹਰ ਆਕੇ ਹੀ ਸਿੱਖਾਂ ਦਾ ਕੁੱਝ ਭਲਾ ਹੋ ਸਕਦਾ ਹੈ। ਜਿੰਨੇ ਵੀ ਇਸ ਇਕੱਠ 'ਚ ਸ਼ਾਮਿਲ ਹਨ, ਹਰ ਦੂਜੇ ਦਿਨ ਅਖੌਤੀ ਜਥੇਦਾਰਾਂ ਕੋਲ ਭੱਜੇ ਜਾਂਦੇ ਹਨ, ਫਰਿਆਦਾਂ ਲੈ ਕੇ... ਫਿਰ ਇਨ੍ਹਾਂ ਚਲੇ ਹੋਏ ਕਾਰਤੂਸਾਂ ਤੋਂ ਕੀ ਉਮੀਦ ਰੱਖਦੇ ਹੋ। ਜਦੋਂ ਤੱਕ ਧਾਰਮਿਕ ਗ਼ੁਲਾਮੀ ਤੋਂ ਆਜ਼ਾਦੀ ਨਹੀਂ ਪਾਉਗੇ, ਰਾਜਨੀਤਿਕ ਤੌਰ 'ਤੇ ਵੀ ਇਨ੍ਹਾਂ ਦਾ ਗ਼ੁਲਾਮਾਂ ਵਾਲਾ ਹੀ ਹਾਲ ਰਹੇਗਾ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top