Share on Facebook

Main News Page

ਮੱਥਾ ਕਿਸ ਨੂੰ ਟੇਕੀਏ, ਗੁਰੂ ਗ੍ਰੰਥ ਸਾਹਿਬ ਨੂੰ ਜਾਂ ਨਿਸ਼ਾਨੀਆਂ ਨੂੰ ?
-: ਸੰਪਾਦਕ ਖ਼ਾਲਸਾ ਨਿਊਜ਼

ਟਿੱਪਣੀ:

ਇਸ ਵੀਡੀਓ ਨੂੰ ਦੇਖ ਕੇ ਕਈ ਪਾਠਕਾਂ ਦੀਆਂ ਭਾਵਨਾਵਾਂ ਨੂੰ ਠੇਸ ਲਗੇਗੀ... ਕਿਉਂਕਿ ਬਹੁਤੀ ਵਾਰੀ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ "ਕਿਸੇ ਨੂੰ ਤਾਂ ਛੱਡ ਦਿਆ ਕਰੋ !!!" ਪਰ ਕੀ ਕਰੀਏ ਇਕ ਪਹਿਰੇਦਾਰ ਦੀ ਤਰ੍ਹਾਂ ਆਦਤ ਬਣ ਚੁਕੀ ਹੈ ਕਿ ਕਿਤੇ ਵੀ ਸਿੱਖੀ ਦੇ ਘੇਰੇ 'ਚ ਕੋਈ ਅਨਮਤਿ ਹੁੰਦੀ ਦਿਖਾਈ ਦਿੰਦੀ ਹੈ ਤਾਂ ਇਹ ਸਭ ਕਰਨਾ ਪੈਂਦਾ ਹੈ। ਅੰਨ੍ਹੀ ਸ਼ਰਧਾ ਦੇ ਨਾਮ ਹੇਠ ਹੋ ਰਹੇ ਅਨਮਤੀ ਕਰਮਕਾਂਡ ਸਿੱਖੀ ਦਾ ਅਕਸ ਵਿਗਾੜ ਰਹੇ ਹਨ ।

ਅੰਨ੍ਹੀ ਸ਼ਰਧਾ ਵਾਲੇ ਸੱਜਣ ਇੱਕ ਵਾਰ ਜ਼ਰਾ ਗੁਰੂ ਤੋਂ ਪੁੱਛਣ "ਸ਼ਰਧਾ" ਹੁੰਦੀ ਕੀ ਹੈ। ਗੁਰੂ ਰਾਮ ਦਾਸ ਜੀ ਕਹਿੰਦੇ ਹਨ:

ਮ:4 ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥ ਪੰਨਾ 444
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿੱਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿੱਚ ਆਪਣਾ ਚਿੱਤ ਨਹੀਂ ਜੋੜਦੇ

ਮ:4 ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥ ਪੰਨਾ 834
ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ।੪।

ਹੁਣ ਅੰਨ੍ਹੀ ਸ਼ਰਧਾ ਰੱਖਣ ਵਾਲੇ ਜਵਾਬ ਦੇਣ ਕੀ, "ਦੂਜੈ ਚਿਤੁ ਨਾ ਲਾਇਆ ਰਾਮ" ਸ਼ਰਧਾ ਹੈ, ਜਾਂ ਹੋਰ ਹੋਰ ਗ੍ਰੰਥਾਂ, ਆਪਣੀ ਮੱਤ ਅਨੁਸਾਰ ਜੋ ਵੀ ਚੰਗਾ ਲਗੇ ਉਸਨੂੰ ਮੰਨੀ ਜਾਣਾ "ਸ਼ਰਧਾ" ਹੈ।

ਸਾਹਿਬੁ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ॥1॥

ਸਿੱਖ ਅਖਵਾਉਣ ਵਾਲਿਆਂ ਨੇ ਹਰ ਕਿਸੇ ਚੀਜ਼ ਨਾਲ "ਸਾਹਿਬ" ਲਗਾ ਦਿੱਤਾ, ਜਿਸ ਦਾ ਨੁਕਸਾਨ ਇਹ ਹੋਇਆ ਕਿ ਅਸੀਂ ਅਸਲੀ ਸਾਹਿਬ ਨੂੰ ਛੱਡ ਕੇ ਬਾਕੀ ਹੋਰ ਚੀਜਾਂ ਨੂੰ ਸਤਿਕਾਰ ਅਧੀਨ ਅੰਨ੍ਹੀ ਸ਼ਰਧਾ ਹੇਠ ਸਾਹਿਬ ਬਣਾ ਧਰਿਆ... ਝੰਡੇ (ਨਿਸ਼ਾਨ) ਨੂੰ ਨਿਸ਼ਾਨ ਸਾਹਿਬ, ਚੌਰ ਨੂੰ ਚੌਰ ਸਾਹਿਬ, ਜੋੜੇ ਨੂੰ ਜੋੜਾ ਸਾਹਿਬ, ਪੀੜ੍ਹੇ ਨੂੰ ਪੀੜ੍ਹਾ ਸਾਹਿਬ, ਰੁਮਾਲੇ ਨੂੰ ਰੁਮਾਲਾ ਸਾਹਿਬ... ਤੇ ਅਸਲੀ ਸਾਹਿਬ ਦੀ ਗੱਲ ਹੀ ਭੁੱਲ ਗਏ

 ਸਤਿਕਾਰ ਕਰਨਾ ਠੀਕ ਹੈ, ਪਰ ਮੱਥਾ ਸਿਰਫ ਗੁਰੂ ਅੱਗੇ ਹੀ ਟੇਕਣਾ ਹੈ, ਕਿਉਂਕਿ ਉਸਤੋਂ ਸਾਨੂੰ ਮੱਤਿ ਚਾਹੀਦੀ, ਗੁਰੂ ਦੀ ਮੱਤ ਗ੍ਰਹਿਣ ਕਰਨੀ ਹੈ। ਝੰਡੇ ਨੂੰ ਸਲੂਟ ਤਾ ਠੀਕ ਹੈ, ਪਰ ਮੱਥਾ ਸਿਰਫ ਗੁਰੂ ਅੱਗੇ

ਸਵਾਲ ਕਰਨੇ, ਕਿੰਤੂ ਪ੍ਰੰਤੂ ਨਹੀਂ। ਕਿੰਤੂ ਪ੍ਰੰਤੂ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਜੱਪ ਦੀ ਬਾਣੀ ਤੋਂ ਹੀ ਸਿਆਇਆ ਹੈ... ਜੱਪੁ ਦੀ ਬਾਣੀ ਹੁੰਦੀ ਦੀ ਸ਼ੁਰੂਆਤ ਹੀ ਸਵਾਲ ਤੋਂ ਹੈ... ਪਹਿਲੀ ਪਉੜੀ ਹੀ ਸਵਾਲ ਹੈ ... "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥"

ਕੀ ਇਹ ਸਵਾਲ ਨਹੀਂ, ਕੀ ਇਹ ਕਿੰਤੂ ਪ੍ਰੰਤੂ ਨਹੀਂ... ਗੁਰੂ ਸਾਹਿਬ ਨੇ ਚੱਲ ਰਹੀਆਂ ਰੀਤੀਆਂ ਵੱਲ ਸਵਾਲ ਕੀਤਾ...

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥

ਫਿਰ ਸਿੱਖਾਂ ਸਵਾਲ ਕਿਉਂ ਨਾ ਕਰੇ ?

ਸਾਡਾ ਅਤੇ ਹਰ ਸਿੱਖ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਹੈ ਅਤੇ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਕੋਈ ਅਨਮਤਿ ਹੋ ਰਹੀ ਹੋਵੇ, ਉਸ ਵਿਰੁੱਧ ਗੁਰਮਤਿ ਦੇ ਦਾਇਰੇ ਅੰਦਰ ਜ਼ਰੂਰ ਬੋਲੇ, ਕੁੱਝ ਕਰੇ। ਖ਼ਾਲਸਾ ਨਿਊਜ਼ ਨੇ ਤਾਂ ਆਪਣਾ ਟਾਈਟਲ ਹੀ ਗੁਰਬਾਣੀ 'ਚੋਂ ਰੱਖਿਆ ਹੈ "ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ" ਪੰਨਾ 972, ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ !!!

ਜਿਨ੍ਹਾਂ ਵੀਰਾਂ ਨੇ ਇਹ ਵੀਡੀਓ ਬਣਾਈ ਹੈ, ਵਧਾਈ ਦੇ ਪਾਤਰ ਹਨ, ਬਹੁਤ ਹੀ ਸਟੀਕ ਤੇ ਗੁਰਮਤਿ ਦਰਸਾਉਂਦੀ ਵੀਡੀਓ ਹੈ। ਸ਼ਾਬਾਸ਼!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top