‘‘ਇਤਿਹਾਸ ਅਨੁਸਾਰ ਬਾਬਾ ਵਡਭਾਗ ਸਿੰਘ
ਅੰਮ੍ਰਿਤ ਛਕ ਕੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋ ਗਿਆ ਸੀ, ਇਸ ਲਈ ਉਨ੍ਹਾਂ ਦਾ ਜਨਮ ਦਿਨ
ਮਨਾਉਣ ਵਿੱਚ ਕੋਈ ਹਰਜ਼ ਨਹੀਂ ਹੈ।’’
ਇਹ
ਪ੍ਰਗਟਾਵਾ ਅੱਜ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਕੀਤਾ। ਪਿਛਲੇ ਕਈ ਦਿਨਾਂ ਤੋ ਵਿਵਾਦ ਦਾ ਵਿਸ਼ਾ ਬਣੇ ਬਾਬਾ ਵਡਭਾਗ ਸਿੰਘ
ਦਾ ਜਨਮ ਦਿਨ ਮਨਾਉਣ ਦੇ ਮੁੱਦੇ ’ਤੇ ਗੱਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ
ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਵਿਚ ਕੋਈ ਹਰਜ਼ ਨਹੀਂ ਹੈ, ਕਿਉਂਕਿ ਜੋ ਕੋਈ ਵੀ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਸਤਿਕਾਰ ਕਰਦਾ ਹੈ ਅਤੇ ਖੰਡੇ ਬਾਟੇ ਦੀ ਪਾਹੁਲ
ਛਕ ਕੇ ਗੁਰੂ ਵਾਲਾ ਬਣਦਾ ਹੈ, ਉਹ ਗੁਰੂ ਦਾ ਹੀ ਸਿੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਬਾ
ਵਡਭਾਗ ਸਿੰਘ ਦੇ ਉਤਰਾਧਿਕਾਰੀ ਬਾਬਾ ਸਵਰਨਜੀਤ ਸਿੰਘ ਵੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ
ਸਪੱਸ਼ਟੀਕਰਨ ਦੇ ਚੁੱਕੇ ਹਨ। ਇਸ ਲਈ ਜੇਕਰ ਉਨ੍ਹਾਂ ਦਾ ਜਨਮ
ਦਿਨ ਮਨਾ ਲਿਆ ਜਾਵੇ ਤਾਂ ਕੋਈ ਹਰਜ਼ ਨਹੀਂ।
ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਸਿੱਖ ਜਥੇਬੰਦੀਆਂ
ਦੇ ਵਿਰੋਧ ਕਾਰਨ ਦਿੱਲੀ ਕਮੇਟੀ ਵੱਲੋਂ ਇਹ ਪ੍ਰੋਗਰਾਮ ਰੱਦ ਕਰ ਦਿਤਾ ਗਿਆ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ
ਕਿ ਨਾਨਕਸ਼ਾਹੀ ਕੈਲੰਡਰ ਦਾ ਸਿੱਖੀ ਦੇ ਨਿਆਰੇਪਣ ਨਾਲ ਕੋਈ ਸਬੰਧ ਨਹੀਂ। ਜਦੋਂ ਉਨ੍ਹਾਂ
ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਇੱਕ ਸਤੰਬਰ ਦੀ ਜਗ੍ਹਾ 14 ਸਤੰਬਰ
ਨੂੰ ਮਨਾਏ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਪੁਰਬ ਪਹਿਲਾਂ ਵੀ ਭਾਦੋਂ ਸੁਦੀ
ਇੱਕ ਨੂੰ ਮਨਾਇਆ ਜਾਂਦਾ ਸੀ ਤੇ ਹੁਣ ਵੀ ਦੇਸੀ ਮਹੀਨੇ ਦੀ ਇਸੇ ਤਾਰੀਖ ਨੂੰ ਮਨਾਇਆ ਜਾਵੇਗਾ।
ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ 1 ਸਤੰਬਰ ਨੂੰ ਇਹ ਪੁਰਬ ਮਨਾਏ ਜਾਣ ਬਾਰੇ ਉਨ੍ਹਾਂ ਕਿਹਾ
ਕਿ ਕੁਝ ਲੋਕ ਇਸ ਕੈਲੰਡਰ ਦਾ ਵਿਰੋਧ ਕਰ ਰਹੇ ਹਨ, ਜਦੋਂ ਕਿ ਕੌਮ ਦੇ ਵਧੇਰੇ ਲੋਕ ਇਸ ਦੇ
ਹੱਕ ਵਿੱਚ ਹਨ। ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ ਤੋਂ ਆਕੀ ਡੇਰਿਆਂ ਵਿੱਚ ਜਾਣ ਬਾਰੇ
ਉਨ੍ਹਾਂ ਕਿਹਾ ਕਿ ਜੇਕਰ ਤਖ਼ਤਾਂ ਦੇ ਜਥੇਦਾਰ ਡੇਰਿਆਂ ਵਿੱਚ ਜਾਣਗੇ ਤਾਂ ਹੀ ਰਹਿਤ ਮਰਿਆਦਾ
ਦੀ ਗੱਲ ਹੋ ਸਕੇਗੀ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਡਾਕਟਰ ਮਰੀਜ਼ ਕੋਲ ਜਾਣਗੇ
ਤਾਂ ਹੀ ਬੀਮਾਰੀ ਦਾ ਇਲਾਜ ਹੋਵੇਗਾ। ਕਈ ਡੇਰੇ ਹੁਣ ਰਹਿਤ
ਮਰਿਆਦਾ ਨੂੰ ਮਾਨਤਾ ਦੇ ਰਹੇ ਹਨ।
ਟਿੱਪਣੀ: ਧੰਨ ਹੋ ਪੱਪੂ ਜੀ
ਤੁਸੀਂ, ਬੰਦਾ ਢੀਠ ਤੇ ਬੇਸ਼ਰਮ ਹੋਵੇ ਤਾਂ ਤੁਹਾਡੇ ਜਿਹਾ...
ਅੰਧਾ ਆਗੂ ਜੇ ਥੀਐ ਕਿਉ ਪਾਧਰੁ
ਜਾਣੈ ॥ If a blind man is made the leader, how will he
know the way?
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
He is impaired, and his understanding is inadequate; how will he
know the way?
...ਹੋਰ ਕੁੱਝ ਕਹਿਣ ਨੂੰ ਕੁੱਝ
ਨਹੀਂ ਰਿਹਾ। ... ਸੰਪਾਦਕ ਖ਼ਾਲਸਾ ਨਿਊਜ਼