Share on Facebook

Main News Page

੨੫੦ ਸਾਲ ਪੁਰਾਤਨ ਗੁਟਕੇ ਵਿੱਚ ਨਿਤ ਨੇਮ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹੈ
-: ਜਗਰੂਪ ਸਿੰਘ

ਪ੍ਰੋ. ਦਰਸ਼ਨ ਸਿੰਘ ਜੀ ਨੇ ਬਹੁਤ ਹੀ ਕੀਮਤੀ ਵਿਚਾਰ ਖ਼ਾਲਸਾ ਨਿਊਜ਼ ਦੇ ਲੇਖ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖ ਨੂੰ ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ - ਭਾਗ ਤੀਜਾ ਵਿੱਚ ਦਿੱਤੇ ਹਨ, ਜਿਸ ਵਿੱਚ ਉਹ ਲਿਖਦੇ ਹਨ - "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਨਿਤਨੇਮ ਗੁਰਬਾਣੀ ਪੜਨਾ, ਸੁਨਣਾ, ਸਮਝਣਾ ਅਤੇ ਜੀਵਨ ਵਿਚ ਧਾਰਣ ਕਰਨਾ ਹੀ ਗੁਰਬਾਣੀ ਅਭਿਆਸ ਹੈ।"

ਦਾਸ ਦੇ ਪਾਸ ਇਕ ਕਰੀਬ ੨੫੦ ਸਾਲ ਪੁਰਾਤਨ ਨਿਤ ਨੇਮ ਦਾ ਗੁਟਕਾ ਹੈ, ਜਿਸ ਵਿੱਚ ਕੋਈ ਭੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਦਰਜ ਨਹੀਂ ਹੈ।

ਨਮੂਨੇ ਲਈ ਕੁੱਛ ਫੋਟੋਆਂ ਪਾ ਰਿਹਾਂ ਹਾਂ। ਇਹ ਗੁਟਕਾ ਦਾ ਕਵਰ ਚਮੜੇ ਦਾ ਹੈ, ਕਿਉਂਕਿ ਚਮੜਾ ਮੀਂਹ ਵਗੈਰਾ ਬਰਦਾਸ਼ਤ ਕਰ ਜਾਂਦਾ ਸੀ।
ਆਪ ਫੋਟੋ 'ਚ ਦੇਖੋਗੇ, ਕਿ "ਜਪੁ" ਦੀ ਬਾਣੀ ਤੋਂ ਬਾਅਦ "ਸੋ ਦਰੁ" ਦੀ ਬਾਣੀ ਸ਼ੁਰੂ ਹੋ ਜਾਂਦੀ ਹੈ, ਉਸ ਤੋਂ ਬਾਅਦ "ਸੋਹਿਲਾ"। ਹੋਰ ਸਭ ਬਾਣੀਆਂ ਭੀ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਹਨ। ਫੋਟੋਆਂ ਵਿੱਚ ਪੰਨਾਂ ਨੰਬਰ ਜ਼ਰੂਰ ਗੌਰ ਕਰਨਾ।


ਟਿੱਪਣੀ: ਸ. ਜਗਰੂਪ ਸਿੰਘ ਜੀ ਆਪਜੀ ਨੇ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਹੈ। ਹੋ ਸਕੇ ਤਾਂ ਇਸ ਗੁਟਕੇ ਨੂੰ ਸਾਰਾ ਸਕੈਨ ਜਾਂ ਕੈਮਰੇ ਨਾਲ ਫੋਟੋ ਖਿੱਚ ਕੇ, ਸਾਂਭ ਲਿਆ ਜਾਵੇ। - ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top