Share on Facebook

Main News Page

ਹਰਿਆਣਾ ਤੋਂ ਅਕਾਲ ਤਖ਼ਤ ਸਾਹਿਬ ਤੱਕ ਮਾਰਚ ਦੀ ਕਹਾਣੀ
-: ਸੁਰਿੰਦਰ ਸਿੰਘ, ਟੀ.ਵੀ. ਰਿਪੋਰਟਰ

ਹਰਿਆਣਾ ਸਰਕਾਰ ਗੁਰਬਖਸ਼ ਸਿੰਘ ਦੇ ਅੰਦੋਲਨ ਬਾਰੇ ਬਿਲਕੁਲ ਵੀ ਗੰਭੀਰ ਨਹੀਂ ਸੀ,

8 ਜਨਵਰੀ ਦੇ ਅੰਮ੍ਰਿਤਸਰ ਦਰਸ਼ਨ ਮਾਰਚ ਦੇ ਐਲਾਨ ਦੇ ਬਾਅਦ ਵੀ ਗੰਭੀਰ ਨਹੀਂ ਹੋਈ,

ਇਹ ਮਾਰਚ ਸਵੇਰੇ ਸਾਢ਼ੇ 8 ਵਜੇ ਸ਼ੁਰੂ ਹੋਣਾ ਸੀ, ਪਰ 10 ਵਜੇ ਤੱਕ ਗੁਰਬਖਸ਼ ਸਿੰਘ ਕਾਰਾਂ ਦੀਆਂ ਝੰਡੀਆਂ ਹੀ ਚੈੱਕ ਕਰਦੇ ਰਹੇ,

ਇਸੇ ਦੌਰਾਨ ਗੁਰਦੀਪ ਸਿੰਘ ਭਾਨੋਖੇੜੀ (ਮੱਕੜ ਦਾ ਖਾਸ) ਅਤੇ ਕਰਨੈਲ ਸਿੰਘ ਪੀਰ ਮੁਹੰਮਦ ਪਹੁੰਚ ਚੁੱਕੇ ਸਨ ਅਤੇ ਅਚਾਨਕ ਫੈਸਲਾ ਹੋਇਆ ਕਿ ਪਰਚੀਆਂ ਪਾ ਕੇ ਫੈਸਲਾ ਕੀਤਾ ਜਾਵੇਗਾ ਕਿ "ਜਾਣਾ ਹੈ ਕਿ ਨਹੀਂ?"

ਉੱਤਰ ਖੰਡ, ਜੰਮੂ ਕਸ਼ਮੀਰ, ਹਰਿਆਣਾ, ਪੰਜਾਬ, ਮਧ ਪ੍ਰਦੇਸ਼, ਹਿਮਾਚਲ ਅਤੇ ਯੂਪੀ ਤੋਂ ਆਏ ਨੌਜਵਾਨ ਸਿਖ ਜਜ਼ਬਾਤੀ ਹੋ ਗਏ ਅਤੇ ਉਹਨਾਂ ਨੇ ਪੰਜ ਪਿਆਰਿਆਂ ਅੱਗੇ ਜਾ ਹਥ ਜੋੜੇ, ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ 'ਚੋਂ ਵਾਕ ਲਿਆ ਅਤੇ ਭਾਈ ਸਾਹਿਬ ਨੂੰ ਹੁਕਮ ਦਿਤਾ ਕਿ "ਅੰਮ੍ਰਿਤਸਰ ਜਾਣਾ ਹੋਵੇਗਾ", ਇਹ ਸੁਣ ਕਿ ਪੀਰ ਮੁਹੰਮਦ ਵਗੈਰਾ ਦੇ ਹੋਸ਼ ਉੱਡ ਗਏ...

ਪਰ ਇਸ ਦੇ ਬਾਅਦ ਵੀ ਢਾਈ ਘੰਟੇ ਦੀ ਦੇਰੀ ਕੀਤੀ ਗਈ, ਭਾਈ ਸਾਹਿਬ ਨੂੰ ਜਾਂ ਤੋਂ ਜਾਂ ਬੁਝ ਕੇ ਰੋਕੀ ਰਖਿਆ ਗਿਆ... ਸਪਸ਼ਟ ਸੀ ਕਿ ਪੁਲਿਸ ਦੀ ਉਡੀਕ ਕੀਤੀ ਜਾ ਰਹੀ ਸੀ... ਅੱਗੇ ਦੀ ਗੱਲ ਸਾਰੀ ਆਪ ਨੂੰ ਪਤਾ ਹੈ... ਅੱਜ ਭਗਵੰਤ ਮਾਨ ਹੋਰਾਂ ਨੇ ਬਹੁਤ ਪਾਜ਼ਿਟਿਵ ਰੋਲ ਨਿਭਾਇਆ, ਖਾਸ ਕਰਕੇ ਕਿਸੇ ਸਿਖ ਆਗੂ ਦੀ ਗੈਰਹਾਜਰੀ 'ਚ... ਜੇ ਭਗਵੰਤ ਮਾਨ ਨਾ ਹੁੰਦੇ ਤਾਂ ਕੜਾਕੇ ਦੀ ਠੰਡ 'ਚ ਲਾਠੀਚਾਰਜ ਪੱਕਾ ਸੀ... ਮਾਨ ਨੇ ਆਪਣੀ ਪੂਰੀ ਵਾਹ ਲਾਈ, ਅਤੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਵੀ ਕੀਤਾ ਅਤੇ ਵਾਸਤਾ ਪਾਇਆ ਕਿ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਰੋਕ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ... ਅੰਤ ਇਸ ਨਤੀਜੇ 'ਤੇ ਗੱਲ ਪਹੁੰਚੀ ਕਿ ਗੁਰਬਖਸ਼ ਸਿੰਘ ਵਾਪਸ ਗੁਰਦਵਾਰਾ ਲਖਨੌਰ ਸਾਹਿਬ ਵਿਖੇ ਹੀ ਬੈਠਣਗੇ... ਪੀਰ ਮੁਹੰਮਦ ਬਾਰੇ ਪਹਿਲਾਂ ਵੀ ਦੱਸ ਦਿਤਾ ਹੈ...

ਸਵਾਲ ਨੰਬਰ ਇੱਕ... ਜੇ ਹਰਿਆਣਾ ਸਰਕਾਰ ਨੂੰ 55 ਦਿਨ ਕੋਈ ਦਿੱਕਤ ਨਹੀਂ ਆਈ, ਤਾਂ 56ਵੇਂ ਦਿਨ ਕਿ ਹੋਇਆ?
ਸਵਾਲ ਨੰਬਰ ਦੋ... ਜੇ ਗੁਰਬਖਸ਼ ਸਿੰਘ ਨੇ ਪੁਲਿਸ ਦਾ ਸਾਹਮਣਾਂ ਕਰਨਾ ਹੀ ਸੀ, ਤਾਂ ਇਹ ਸਾਹਮਣਾਂ ਲਖਨੌਰ ਸਾਹਿਬ ਵਿਖੇ ਹੀ ਕਰਨ ਦੀ ਬਜਾਏ, ਸ਼ੰਭੂ ਬਾਡਰ 'ਤੇ ਕਿਉਂ ਨਾ ਕੀਤਾ ਗਿਆ?
ਸਵਾਲ ਨੰਬਰ ਤਿੰਨ... ਕੀ ਗੁਰਬਖਸ਼ ਸਿੰਘ ਦੇ ਪੰਜਾਬ 'ਚ ਦਾਖਲ ਹੋਣ ਨਾਲ ਬਾਦਲ ਸਰਕਾਰ ਦਾ ਬੇੜਾ ਪਾਰ ਹੋ ਜਾਣਾ ਸੀ?

>> ਜੇ ਥੱਲੇ ਦਿੱਤੀ ਵੀਡੀਓ ਨਾ ਚਲੇ ਤਾਂ, ਇਸ ਲਿੰਕ 'ਤੇ ਕਲਿੱਕ ਕਰੋ ਜੀ.. https://www.facebook.com/video.php?v=329396067260653


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top