Share on Facebook

Main News Page

ਗੁਰੂ ਦੇ ਦਰਸਾਏ ਮਾਰਗ 'ਤੇ ਚੱਲੀਏ, ਫਿਰ ਹੀ ਸਾਡੇ ਦਿਨ ਮਨਾਏ ਸਫਲ ਨੇ, ਨਹੀਂ ਤਾਂ ਖਾ ਪੀਕੇ ਤੇ ਹੂ ਹਾ ਕਰਕੇ ਕੁਝ ਪ੍ਰਾਪਤ ਨਹੀਂ ਹੋਣਾ
-: ਬਲਦੀਪ ਸਿੰਘ ਰਾਮੂੰਵਾਲੀਆ 96543-42039

ਗੁਰਬਾਣੀ ਦਾ ਫੁਰਮਾਣ ਹੈ "ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ"

ਭਾਵ ਕਿ ਆਪਣੇ ਬਜ਼ੁਰਗਾਂ ਦੀਆਂ ਨੇਕ ਕਮਾਈਆਂ /ਜੀਵਨ 'ਚ ਘਾਲੀਆਂ ਘਾਲਣਾਵਾਂ/ਸਮਾਜਿਕ, ਆਰਥਿਕ, ਧਾਰਮਿਕ ਖੇਤਰ 'ਚ ਪਾਏ ਪੂਰਨਿਆਂ ਨੂੰ ਯਾਦ ਕਰਕੇ ਉਹਨਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਸੁਚੱਜਾ ਬਣਾ ਸਕਦੇ ਹਾਂ।

ਤਕਰੀਬਨ ਦੁਨੀਆਂ ਦੀ ਹਰ ਇੱਕ ਕੌਮ ਆਪਣੇ ਮੁਰਸ਼ਦਾਂ ਦੇ ਦਿਨ ਮਨਾਉਂਦੀ ਹੈ। ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ (ਭਾਂਵੇ ਕਿ ਸਿਰਫ ਇੱਕ ਦਿਨ ਲਈ ਹੀ/ਬਲਕਿ ਸਿਰਫ ਕੁਝ ਘੰਟਿਆਂ ਲਈ ਹੀ, ਬਾਅਦ 'ਚ ਫਿਰ ਸਭ ਉਹ ਆਪਣੇ ਕੰਮ .......) ਸਾਡੀ ਸਿੱਖ ਕੌਮ ਵੀ ਆਪਣੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ / ਗੁਰਿਆਈ /ਜੋਤੀ ਜੋਤ / ਸ਼ਹੀਦੀ ਦਿਵਸ ਮਨਾਉਂਦੀ ਹੈ ਤੇ ਸ਼ਾਇਦ ਦੁਨੀਆਂ 'ਚ ਇਹ ਹੀ ਇੱਕ ਕੌਮ ਹੈ ਜੋ ਬਜ਼ੁਰਗਾਂ ਦੇ ਸਭ ਤੋਂ ਵੱਧ ਦਿਨ ਮਨਾਉਂਦੀ ਹੈ (ਗੱਲ ਵੱਖਰੀ ਹੈ ਅਕਲ ਇਸ ਨੂੰ ਫਿਰ ਵੀ ਨਹੀਂ ਆਉਦੀ / ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ)

ਮੈਂ ਸਿੱਧਾ ਗੱਲ 'ਤੇ ਆਵਾਂ, ਕਲਗੀਆਂ ਵਾਲੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਕੁੱਝ ਲੋਕਾਂ ਨੇ ੨੮ ਦਿੰਸਬਰ ਨੂੰ ਮਨਾਇਆ ਤੇ ਕਈਆਂ ਨੇ ੫ ਜਨਵਰੀ ਨੂੰ (ਇੱਥੇ ਮੈਂ ਕੈਲੰਡਰ 'ਤੇ ਗੱਲ ਨਹੀਂ ਕਰ ਰਿਹਾ, ਉਸਤੇ ਫਿਰ ਕਿਸੇ ਦਿਨ ਕਰਾਂਗੇ, ਉਹ ਵੀ ਜ਼ਰੂਰੀ ਮਸਲਾ ਹੈ, ਪਰ ਇੱਥੇ ਸਿਰਫ ਬਾਣੀ ਦੀ ਟੇਕ ਲੈ ਕਿ ਅਸੀਂ...ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ..ਵਿਚਾਰ ਰਹੇ ਹਾਂ) ਬਹੁਤ ਵਧਾਈਆਂ ਦਿੱਤੀਆਂ ਗਈਆਂ, ਫੇਸਬੁਕ ਵੀ ਭਰ ਦਿੱਤੀ ਵਧਾਈਆਂ ਦੇ ਦੇ ਕੇ, ਲੋਕਾਂ ਨੂੰ ਚਲੋ ਬਣਦੀਆਂ ਵੀ ਨੇ, ਪਰ ਇੱਕ ਸਵਾਲ ਦਾ ਜੁਆਬ ਪੁਛਣਾ ਚਾਹੁੰਦਾ ਹਾਂ ਗੁਰੂ ਦਾ ਦਿਨ ਮਨਾਉਣ ਵਾਲਿਆਂ ਤੋਂ...

ਜਿਨ੍ਹਾਂ ਨੇ ੨੮ ਦਿੰਸਬਰ ਨੂੰ ਪ੍ਰਕਾਸ਼ ਪੁਰਬ ਮਨਾਇਆ ਉਹਨਾਂ ਕੌਮ ਦਾ ਕੀ ਸਵਾਰਿਆ ਤੇ 05 ਤਰੀਕ ਨੂੰ ਮਨਾ ਕੇ ਹਟੇ ਨੇ, ਉਹਨਾਂ ਨੇ ਕਿਹੜਾ ਕੌਮ ਦਾ ਫਸਿਆ ਗੱਡਾ ਕੱਢਤਾ / ਕਿਹੜਾ ਝੰਡਾ ਉੱਚਾ ਕਰਤਾ? ਦੋਨੇ ਧਿਰਾਂ ਹੀ ਦੱਸਣ (ਕੈਲੰਡਰ ਦੀ ਗੱਲ ਤੋਂ ਬਿਨ੍ਹਾਂ)

ਆਹ ਕੁਝ ਸਵਾਲ ਨੇ ਜੁਆਬ ਦੇਉਗੇ ਆਸ ਹੈ ......

੧. ਕਲਗੀਆਂ ਵਾਲੇ ਸਤਿਗੁਰ ਦਾ ਕਿਹੜਾ ਬਚਨ ਕਮਾਇਆ?

੨. ਕੀ ਕੇਸਾਂ/ਰੋਮਾਂ ਦੀ ਬੇਅਦਬੀ ਬੰਦ ਕਰ ਤੀ?

੩. ਕੀ ਪੰਖਡੀਆਂ / ਦੰਭੀਆਂ / ਦੇਹਧਾਰੀਆਂ / ਔਖਤੀ ਸੰਤਾਂ / ਅਖੌਤੀ ਬ੍ਰਹਮਗਿਆਨੀਆਂ ਦੇ ਜਾਣਾ ਬੰਦ ਕਰ ਦਿੱਤਾ?

੪. ਕੀ "ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰੁ" ਦਾ ਸਿਧਾਂਤ ਅਪਣਾਇਆ?

੫. ਕੀ ਔਖਤੀ ਬਚਿੱਤਰ ਨਾਟਕ ਸਾਰੇ ਦਾ ਵਿਰੋਧ ਕੀਤਾ ਕਿ ਇਹ ਗੁਰੂ ਕ੍ਰਿਤ ਨਹੀਂ?

੬. ਜਿਨ੍ਹਾਂ ਨੇ ਨਿਸ਼ਾਨ / ਨਗਾਰਾ / ਲੰਗਰ ਪ੍ਰਥਾ ਖਤਮ ਜਾਂ ਤਬਦੀਲ ਕਰਤੀ, ਭਾਵ ਚਿੱਟੀ ਸਿਉਂਕ ਦਾ ਵਿਰੋਧ ਕੀਤਾ?

੭. ਕੀ ਅਸੀਂ ਕਿਰਾਏ ਦੇ ਪਾਠ ਕਰਾਉਣੇ ਬੰਦ ਕਰ ਦਿੱਤੇ?

੮. ਕੀ ਅਸੀਂ ਪੰਜਾਬੀ ਤੇ ਪੰਜਾਬ ਬਚਾਉਣ ਦਾ ਪ੍ਰਣ ਕੀਤਾ?

੯. ਕੀ ਅਸੀਂ ਘਰਾਂ 'ਚ ਖੜੀਆਂ ਹੋਈਆਂ ਕੰਧਾਂ ਨੂੰ ਜੋ ਸਮਾਜਿਕ ਰਿਸ਼ਤਿਆਂ ਨੂੰ ਨਿਵਾਣਤਾ ਵਲ ਲੈ ਗਈਆਂ ਉਹ ਸੁੱਟ ਦਿਤੀਆਂ? ਫਿਰ ਤੋਂ ਪਿਆਰ ਨਾਲ ਰਹਿਣਾ ਸ਼ੁਰੂ ਕੀਤਾ?

੧੦. ਅੱਜ ਪੰਜਾਬ ਇਖਲਾਕੀ / ਚਰਿੱਤਰ / ਕਿਰਦਾਰ / ਕਰੈਕਟਰ ਦੇ ਤੌਰ 'ਤੇ ਡਿੱਗ ਚੁਕਿਆ ਉਸ ਨੂੰ ਬਚਾਉਣ ਲਈ ਕੀ ਕੀਤਾ?

੧੧. ਗੁਰਧਾਮਾਂ 'ਤੇ ਕਾਬਜ਼ ਮੰਸਦਾਂ ਤੋਂ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਕੀ ਕੀਤਾ?

੧੨. ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਇਸ ਸਿਧਾਂਤ 'ਤੇ ਪਹਿਰਾ ਦਿੱਤਾ?

ਕੁਲ ਮਿਲਾ ਕੇ ਹਾਥੀ ਦੀ ਪੈੜ 'ਚ ਸਭ ਦਾ ਪੈਰ ਅਖਾਣ ਅਨੁਸਾਰ, ਅਸੀਂ ਸਮਾਜ / ਕੌਮ ਦੇ ਭਲੇ ਤੇ ਚੜਦੀਕਲਾ ਲਈ ਕੀ ਕੀਤਾ?

ਦੱਸਣਾ ਜ਼ਰੂਰ ....

ਓ ਭਲਿਓ, ਦਿਨ ਜਿਦ੍ਹੇ ਮਰਜ਼ੀ ਮਨਾ ਲਉ, ਪਰ ਕਿਤੇ ਗੁਰੂ ਨੂੰ ਵੀ ਮਨਾ ਲਈਏ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਕੇ, ਤੇ ਫਿਰ ਹੀ ਸਾਡੇ ਦਿਨ ਮਨਾਏ ਸਫਲ ਨੇ, ਨਹੀਂ ਤਾਂ ਖਾ ਪੀਕੇ ਤੇ ਹੂ ਹਾ ਕਰਕੇ ਕੁਝ ਪ੍ਰਾਪਤ ਨਹੀਂ ਹੋਣਾ, ਸਗੋਂ ਕਿਤੇ ਨਾ ਕਿਤੇ ਸਮਾਂ /ਪੈਸਾ /ਸਿਧਾਂਤ ਹੀ ਗਵਾ ਰਹੇ ਹਾਂ, ਪ੍ਰਾਪਤੀ ਜ਼ੀਰੋ ਆ!

ਦਿਨ ਮਨਾਓ, ਪਰ ਮਨਾਉਣੇ ਕਿਵੇਂ ਆ, ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਤੋਂ ਲਈਏ। ਆਸ ਹੈ ਜੁਆਬ ਜ਼ਰੂਰ ਆਉਣਗੇ, ਸਵਾਲ ਤਾਂ ਅਜੇ ਹੋਰ ਵੀ ਬਹੁਤ...

ਕੌਮ ਦੀ ਚੜਦੀਕਲਾ ਦਾ ਆਸਵੰਦ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top