Share on Facebook

Main News Page

ਸਿੱਖ ਵਿਰੋਧੀ ਪਖੰਡੀ ਵੱਡਭਾਗ ਸਿੰਘ ਜਨਮਦਿਨ ਬੰਗਲਾ ਸਾਹਿਬ ਗੁਰਦੁਆਰਾ ਵਿਖੇ
-: ਸੰਪਾਦਕ ਖ਼ਾਲਸਾ ਨਿਊਜ਼

ਡੇਰਾ ਵਡਭਾਗ ਸਿੰਘ ਜੋ ਭੂਤਾਂ ਪ੍ਰੇਤਾਂ ਦੇ ਵਹਿਮਾਂ ਭਰਮਾਂ ਨੂੰ ਬੜਾਵਾ ਦੇਣ ਲਈ ਮਸ਼ਹੂਰ (ਬਦਨਾਮ) ਹੈ, ਜਿਸਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਸਿੱਖ ਵਿਰੋਧੀ ਡੇਰੇ ਵਿਰੁੱਧ ਜਾਰੀ ਹੁਕਮ ਨੂੰ ਵਾਪਿਸ ਰਾਜਨੀਤੀ ਅਧੀਨ ਲਿਆ ਗਿਆ, ਜਿਸਦਾ ਨਤੀਜਾ ਹੁਣ ਤੁਹਾਡੇ ਸਾਹਮਣੇ ਹੈ, ਕਿ ਇਸ ਗੈਰ ਸਿਧਾਂਤਕ ਵਡਭਾਗ ਸਿੰਘ ਦੀ 300 ਸਾਲਾ ਜਨਮ ਸ਼ਤਾਬਦੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ, ਜਿਸ ਵਿੱਚ ਕੌਮ ਦੇ ਸਿਰਮੌਰ ਗੱਦਾਰ ਪੱਪੂ ਗੁਰਬਚਨ, ਸਮਲਿੰਗੀ ਧੁੰਮਾ, ਗੱਦਾਰ ਜਸਬੀਰ ਸਿੰਘ ਰੋਡੇ, ਤੇ ਹੋਰ ਕਈ ਵਿਹਲੜ ਸਾਧ ਤੇ ਗਾਉਣ ਵਾਲੇ ਕਲਾਕਾਰ (ਅਖੌਤੀ ਰਾਗੀ) ਪਹੁੰਚ ਰਹੇ ਨੇ। ਬਾਦਲ ਦੀ ਦਿੱਲੀ ਗੁਰਦੁਆਰਾ ਕਮੇਟੀ ਦੇ ਜੋ ਕਿ ਆਰ.ਐਸ.ਐਸ. ਹੇਠ ਕੰਮ ਕਰਦੀ ਹੈ, ਦੀ ਇਹ ਇੱਕ ਨਿਵੇਕਲੀ ਕਰਤੂਤ ਹੈ।

ਪੱਪੂ ਗੁਰਬਚਨ ਵੀ ਇਸ ਸਮਾਗਮ 'ਚ ਸ਼ਿਰਕਤ ਕਰ ਰਿਹਾ ਹੈ। ਹੁਣ ਤਾਂ ਪੱਪੂ ਗੁਰਬਚਨ ਨੂੰ ਲਾਹਨਤਾਂ ਪਾਉਣ ਨੂੰ ਵੀ ਜੀ ਨਹੀਂ ਕਰਦਾ, ਲਾਹਨਤਾਂ ਨੂੰ ਵੀ ਸ਼ਰਮ ਆ ਗਈ ਕਿ ਯਾਰ ਹੱਦ ਹੈ, ਲਾਹਨਤਾਂ ਦੀ ਵੀ ਕੋਈ ਹੱਦ ਹੁੰਦੀ ਹੈ, ਪਰ ਇਹ ਪੱਪੂ ਗੁਰਬਚਨ ਐਸਾ ਨੀਚ ਹੈ ਕਿ ਜਿੱਥੇ ਵੀ ਸਿੱਖ ਵਿਰੋਧੀ ਕੰਮ ਹੋਵੇ ਉਥੇ ਇਹ ਜ਼ਰੂਰ ਪਹੁੰਚਦਾ ਹੈ। ਵੇਸਵਾ ਦਾ ਵੀ ਸ਼ਾਇਦ ਕੋਈ ਦੀਨ ਧਰਮ ਹੋਵੇ, ਪਰ ਇਸ ਭੜਵੇ ਪੱਪੂ ਗੁਰਬਚਨ ਦਾ ਕੋਈ ਦੀਨ ਧਰਮ ਨਹੀਂ, ਤੇ ਨਾ ਹੀ ਬਾਕੀ ਦੇ ਨਖਿੱਦ ਲੂਣਹਰਾਮੀਆਂ ਦਾ ਕੋਈ ਹੈ।

ਪੋਸਟਰ 'ਚ ਸ਼ਾਮਿਲ ਚਮਨਜੀਤ ਸਿੰਘ ਲਾਲ ਕਿਸੀ ਬੇਇਜ਼ਤੀ ਦਾ ਮੋਹਤਾਜ ਨਹੀਂ, ਜਿਹੜਾ ਹਨੂੰਮਾਨ ਦੀ ਮੂਰਤੀ ਦੇ ਉਦਘਾਟਨ 'ਤੇ ਕੀਰਤਨ ਕਰ ਸਕਦਾ ਹੈ, ਉਹ ਇਸ ਪਖੰਡੀ ਵਡਭਾਗ ਸਿੰਘ 'ਤੇ ਨਹੀਂ ਕਰ ਸਕਦਾ !!! ... ਹੁਣ ਤੱਕ ਦਾ ਰਿਕਾਰਡ... 13 ਕਰੋੜ ਮੂਲ ਮੰਤਰ... ਵਾਹ ਕਿਆ ਬਾਤ ਹੈ... ਹੋਰ ਕਿੰਨੇ ਕਰਮਕਾਂਡ ਹੋਣਗੇ? ਗੱਲ ਕੀ ਇਸ ਸਮਾਗਮ 'ਚ ਕਰਮਕਾਂਡਾਂ ਦਾ ਰਿਕਾਰਡ ਟੁੱਟਣ ਦਾ ਖ਼ਦਸ਼ਾ ਹੈ, ਕਿਉਂਕਿ ਸਾਰੇ ਲੂਣਹਰਾਮੀ ਇੱਕਠੇ ਹੋ ਰਹੇ ਹਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top