Share on Facebook

Main News Page

ਭਾਈ ਬਲਜੀਤ ਸਿੰਘ ਨੇ ਸੰਪੂਰਨ ਆਸਾ ਕੀ ਵਾਰ ਦੀ ਵਿਆਖਿਆ ਕੀਤੀ

ਅਕਾਲਪੁਰਖ ਜੀ ਦੀ ਬਖਸ਼ਿਸ਼ ਸਦਕਾ 9 ਅਗਸਤ ਤੋਂ 29 ਅਗਸਤ 2015 ਤੱਕ ਭਾਈ ਬਲਜੀਤ ਸਿੰਘ ਦਿੱਲੀ ਨੇ ਗੁ. ਗੁਰੂ ਸਿੰਘ ਸਭਾ, 29 ਬਲਾਕ, ਪਟੇਲ ਨਗਰ, ਨਵੀਂ ਦਿੱਲੀ ਵਿੱਖੇ ਸੰਪੂਰਨ "ਆਸਾ ਕੀ ਵਾਰ" ਬਾਣੀ ਦੀ ਵਿਆਖਿਆ ਸੰਗਤਾਂ ਦੇ ਨਾਲ ਸਾਂਝੀ ਕੀਤੀ। ਇਹਨਾਂ 21 ਦਿਨਾਂ ਵਿੱਚ ਲੰਗਰ ਦਾ ਪ੍ਰਬੰਧ ਕੇਵਲ 3 ਦਿਨ ਹੀ ਸੀ, ਪਰ ਫੇਰ ਵੀ ਸਮਾਗਮ ਵਿੱਚ ਬਾਣੀ ਨੂੰ ਸਮਝਣ ਵਾਲੀ ਸੰਗਤ ਦੀ ਵੱਡੀ ਗਿਣਤੀ ਨਜਰ ਆ ਰਹੀ ਸੀ। ਸੰਗਤਾਂ ਨੇ ਇਹ ਗੱਲ ਸਿੱਧ ਕੀਤੀ ਕਿ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਕੇਵਲ ਲੰਗਰ ਖਾਣ ਹੀ ਗੁਰਦੁਆਰੇ ਆਉਂਦੇ ਹਨ।

ਆਸਾ ਕੀ ਵਾਰ ਦੀ ਬਾਣੀ ਬਹੁਤ ਸਾਰੇ ਕਰਮਕਾਂਡਾਂ ਦਾ ਖੰਡਨ ਕਰਦੀ ਹੈ ਅਤੇ ਇੱਕ ਅਕਾਲਪੁਰਖ ਨਾਲ ਜੋੜਦੀ ਹੈ ਜਦੋਂ ਇਹ ਵਿਚਾਰਾਂ ਕੁੱਝ ਹਿੰਦੂ ਨੌਜੁਆਨਾਂ ਨੇ ਸੁਣੀਆਂ ਤਾਂ ਉਹ ਹੈਰਾਨ ਹੋ ਗਏ ਅਤੇ ਕਹਿਣ ਲੱਗੇ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਅਸੀਂ ਤਾਂ ਗਲਤ ਪਾਸੇ ਤੁਰੇ ਹੋਏ ਸੀ, ਪਰ ਵੀਰ ਜੀ ਨੇ ਸਾਨੂੰ ਸਹੀ ਰਸਤਾ ਦੱਸਿਆ ਹੈ । ਉਹਨਾਂ ਨੂੰ ਕਿਹਾ ਗਿਆ ਕਿ ਸਹੀ ਰਸਤਾ ਦੱਸਣ ਵਾਲੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਅਸੀਂ ਤਾਂ ਕੇਵਲ ਬੋਲ ਕੇ ਦੱਸਣ ਵਾਲੇ ਹਾਂ। ਉਹ ਹਿੰਦੂ ਵੀਰ ਗੁਰਮਤਿ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਤ ਹੋਏ। ਪ੍ਰਬੰਧਕਾ ਅਤੇ ਸੰਗਤਾਂ ਨੇ ਕਿਹਾ ਵੱਡੇ-ਵੱਡੇ ਕੀਰਤਨ ਦਰਬਾਰ ਜਿੱਥੇ ਕਰੋੜਾਂ ਰੁਪਏ ਖਰਚ ਹੁੰਦੇ ਹਨ, ਪਰ ਆਉਟਪੁੱਟ ਕੁੱਝ ਵੀ ਨਹੀਂ ਨਿਕਲਦੀ। ਉਸ ਦੀ ਥਾਂ ਐਸੇ ਗੁਰਬਾਣੀ ਵਿਆਖਿਆ ਦੇ ਸਮਾਗਮ ਹੋਣੇ ਚਾਹੀਦੇ ਹਨ ਤਾਂ ਕਿ ਸੰਗਤਾਂ ਨੂੰ ਗੁਰਮਤਿ ਦੀ ਪ੍ਰਾਪਤੀ ਵੀ ਹੋਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top