Share on Facebook

Main News Page

ਖ਼ਵਾਜੇ ਦਾ ਗਵਾਹ ਡੱਡੂ
-: ਸੰਪਾਦਕ ਖ਼ਾਲਸਾ ਨਿਊਜ਼

ਰਾਗੀ ਸਰਬਜੀਤ ਸਿੰਘ ਲਾਡੀ, ਲੂਣਹਰਾਮੀ ਬਲਬੀਰ ਸਿੰਘ ਦੀ ਹਿਮਾਇਤ 'ਤੇ ਆਏ ਹਨ। ਉਨ੍ਹਾਂ ਨੇ ਭਾਈ ਬਲਬੀਰ ਸਿੰਘ ਦੀ ਆਸ਼ੂਤੋਸ਼ ਨਾਲ ਮਿਲਣੀ ਨੂੰ ਇੱਕ ਸਾਜਿਸ਼ ਦੱਸਿਆ, ਕਿ ਉਨ੍ਹਾਂ ਨੂੰ ਕੋਈ ਲੈ ਗਿਆ ਜਿਸ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਸੀ, ਨਾ ਹੀ ਉਨ੍ਹਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਗਏ, ਨਹੀਂ ਤਾਂ ਇਹ ਕੰਮ ਨਹੀਂ ਸੀ ਹੋਣਾ।

ਵਾਹ ਭਾਈ ਸਾਹਿਬ ਵਾਹ... ਨਾਲੇ ਚੋਰ ਨਾਲੇ ਚਤਰ। ਸਾਡਾ ਭਾਈ ਬਲਬੀਰ ਸਿੰਘ ਜਾਂ ਆਪ ਜੀ ਨਾਲ ਕੋਈ ਜਾਤੀ ਰੰਜਿਸ਼ ਨਹੀਂ... ਪਰ ਇੱਥੇ ਆਪਣੀ ਗ਼ਲਤੀ ਮੰਨਣ ਦੀ ਬਜਾਇ, ਇਸ ਸਾਰੀ ਕਰਤੂਤ ਨੂੰ ਸਾਜਿਸ਼ ਦੱਸਿਆ ਜਾ ਰਿਹਾ ਹੈ, ਜੋ ਹਾਸੋਹੀਣਾ ਹੈ। ਕਿੰਨਾਂ ਚੰਗਾ ਹੁੰਦਾ ਜੇ ਭਾਈ ਬਲਬੀਰ ਸਿੰਘ ਦਿਲੋਂ ਗੁਰੂ ਅਤੇ ਸਿੱਖ ਸੰਗਤ ਕੋਲੋਂ ਮੁਆਫੀ ਮੰਗਦੇ, ਪਰ ਨਹੀਂ... ਉਨ੍ਹਾਂ ਵਲੋਂ ਵੀ ਅਤੇ ਤੁਸੀਂ ਵੀ ਇਸ ਸਾਰੀ ਕਰਤੂਤ ਨੂੰ ਸਾਜਿਸ਼ ਦਾ ਨਾਮ ਦੇ ਰਹੇ ਹੋ!!!

ਜਿੰਨੀ ਵੀ ਗਲਬਤ ਹੋ ਰਹੀ ਸੀ, ਕਿ ਇੱਕ ਵਾਰੀ ਵੀ ਭਾਈ ਬਲਬੀਰ ਸਿੰਘ ਨਾ ਲੱਗਿਆ ਕਿ ਕੁੱਝ ਗਲਤ ਹੋ ਰਿਹਾ ਹੈ। ਜੇ ਚਲੋ ਮੰਨ ਵੀ ਲਆ ਜਾਵੇ ਕਿ ਉਨ੍ਹਾਂ ਨੇ ਨਾ ਪਤਾ ਚੱਲਿਆ ਕਿ ਇਹ ਆਸ਼ੂਤੋਸ਼ ਹੈ, ਜੋ ਭਾਈ ਬਲਬੀਰ ਸਿੰਘ ਨੇ ਗੁਰਬਾਣੀ ਉਚਾਰੀ "ਭਾਗੁ ਹੋਆ ਗੁਰਿ ਸੰਤੁ ਮਿਲਾਇਆ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥..." ਉਹ ਕੀ ਸੀ? ਕੀ ਗੁਰਬਾਣੀ ਕਿਸੇ ਵੀ ਸਾਧ ਬਾਬੇ ਦੀ ਉਪਮਾ ਲਈ ਵਰਤੀ ਜਾ ਸਕਦੀ ਹੈ? ਤੁਸੀਂ ਵੀ ਬੱਚਕਾਨੀਆਂ ਗੱਲਾਂ ਨਾ ਕਰੋ !!!

ਇੱਕ ਗੱਲ ਦਾ ਖਿਆਲ ਰੱਖਣਾ ਕਿ ਰਾਗੀ ਉਹ ਹੈ ਜੋ ਰਾਗ ਵਿਦਿਆ ਜਾਣਦਾ ਹੈ, ਪਰ ਉਹ ਕੀਰਤਨੀਆ ਨਹੀਂ ਹੈ, ਕਿਉਂਕਿ ਰਾਗੀ ਤਾਂ ਕਿਤੇ ਵੀ ਗਾ ਸਕਦਾ ਹੈ, ਪਰ ਕੀਰਤਨੀਆ ਸਿਰਫ ਗੁਰੂ ਲਈ ਅਤੇ ਗੁਰਬਾਣੀ ਹੀ ਗਾਉਂਦਾ ਹੈ। ਭਾਈ ਬਲਬੀਰ ਸਿੰਘ ਅਤੇ ਤੁਸੀਂ ਰਾਗੀ ਹੋ ਸਕਦੇ ਹੋ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਕੀਰਤਨੀਆ ਹੋਣ 'ਤੇ ਸ਼ੱਕ ਹੈ ਜੋ ਹੁਣ ਪੁੱਖ਼ਤਾ ਹੋ ਚੁਕਾ ਹੈ। ਇਹ ਗੁਰਬਾਣੀ ਦਾ ਫੈਸਲਾ ਹੈ ਰਾਗੀ (ਰਾਗ ਗਾਉਣ ਵਾਲਿਆਂ) ਬਾਰੇ:

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ

ਤੇ ਕੀਰਤਨੀਆ ਬਾਰੇ ਗੁਰਬਾਣੀ ਕਹਿੰਦੀ ਹੈ:

ਰਾਮਕਲੀ ਮਹਲਾ ੫ ॥ ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥ ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥ ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥ ਨਾਰਦੀ ਨਰਹਰ ਜਾਣਿ ਹਦੂਰੇ ॥ ਘੂੰਘਰ ਖੜਕੁ ਤਿਆਗਿ ਵਿਸੂਰੇ ਸਹਜ ਅਨੰਦ ਦਿਖਾਵੈ ਭਾਵੈ ॥ ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥ ਜੇ ਕੋ ਅਪਨੇ ਠਾਕੁਰ ਭਾਵੈ ਕੋਟਿ ਮਧਿ ਏਹੁ ਕੀਰਤਨੁ ਗਾਵੈ ਸਾਧਸੰਗਤਿ ਕੀ ਜਾਵਉ ਟੇਕ ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥ {ਪੰਨਾ 885}

ਅਰਥ: ਹੇ ਭਾਈ! ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ।੧।ਰਹਾਉ।

(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ। ਉਸ ਦੀ ਸੁਰਤਿ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ।੧।

(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ। ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ।੨।

(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ। (ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ। (ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ।੩।

ਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ। ਹੇ ਨਾਨਕ! ਆਖ-ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ, ਕਿਉਂਕਿ ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ।੪।੮।

ਕੀ ਭਾਈ ਬਲਬੀਰ ਸਿੰਘ, ਤੁਸੀਂ ਅਤੇ ਹੋਰ ਰਾਗੀ, ਸਿਰਫ ਗੁਰਬਾਣੀ ਦਾ ਕੀਰਤਨ ਕਰਦੇ ਹੋ? ਕੀ ਤੁਸੀਂ ਗੁਰਬਾਣੀ ਤੋਂ ਬਾਹਰ ਦੀ ਰਚਨਾਵਾਂ ਨੂੰ ਨਹੀਂ ਗਾਉਂਦੇ? ਫਿਰ ਬਲਬੀਰ ਸਿੰਘ, ਤੁਸੀਂ ਅਤੇ ਹੋਰ ਰਾਗੀ, ਕੀਰਤਨੀਏ ਨਾ ਹੋਕੇ, ਸਿਰਫ ਰਾਗੀ ਹੋ, ਕਿਉਂਕਿ ਕੀਰਤਨੀਆ ਸਿਰਫ ਇੱਕੋ ਦੀ ਸਿਫ਼ਤ ਸਲਾਹ ਕਰਦਾ ਹੈ।

ਭਾਈ ਬਲਬੀਰ ਸਿੰਘ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਸਾਹਮਣੇ ਤਾਂ "ਨਾਗੜਦੰਗ ਬਾਗੜਦੰਗ ਬਾਜੇ..." (ਜਿਸਦਾ ਨਾ ਤਾਂ ਕਿਸੇ ਨੂੰ ਪਤਾ ਚਲੇ ਕਿ ਕੀ ਹੈ ਉਹ...) ਹੀ ਪੜ੍ਹਦੇ ਰਹੇ, ਅਤੇ ਆਸ਼ੂਤੋਸ਼ ਸਾਹਮਣੇ "ਭਾਗੁ ਹੋਆ ਗੁਰਿ ਸੰਤੁ ਮਿਲਾਇਆ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥..." ਹੈ ਨਾ ਅਕ੍ਰਿਤਘਣਤਾ !!!

ਚਲੋ, ਭਾਈ ਬਲਬੀਰ ਸਿੰਘ ਨੂੰ ਤਾਂ ਪਤਾ ਨਾ ਚੱਲਿਆ ਕਿ ਉਹ ਆਸ਼ੂਤੋਸ਼ ਦੇ ਸਾਹਮਣੇ ਬੈਠੇ ਹਨ... ਉਨ੍ਹਾਂ ਨੂੰ ਕੋਈ ਵਰਗਲਾ ਕੇ ਲੈ ਗਿਆ!!!

ਕੀ ਤੁਹਾਨੂੰ ਵੀ ਪਤਾ ਨਾ ਚੱਲਿਆ ਜਿੱਥੇ ਕਿੰਨੀਆਂ ਹੀ ਹਿੰਦੂ ਦੇਵੀ ਦੇਵਤਿਆਂ ਦੀ ਮੂਰਤੀਆਂ, ਸਾਈਂ ਬਾਬਾ ਦੀ ਫੋਟੋ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਉਨ੍ਹਾਂ ਮੂਰਤੀਆਂ ਨਾਲ ਹੀ ਰੱਖਿਆ ਹੋਇਆ ਸੀ, ਉਥੇ ਤੁਸੀਂ ਕੀਰਤਨ ਕਰ ਰਹੇ, ਕੀ ਤੁਹਾਨੂੰ ਵੀ ਕੋਈ ਲੈ ਗਿਆ ਸੀ, ਤੁਹਾਨੂੰ ਅੰਦਰ ਵੜਕੇ ਪਤਾ ਨਾ ਚੱਲਿਆ ਕਿ ਇਹ ਗੁਰਦੁਆਰਾ ਹੈ ਯਾ ਸਿੰਧੀਆਂ ਦਾ ਮੰਦਿਰ ਹੈ ਜਾਂ ਹੋਰ ਕੁੱਝ? ਕੀ ਖਿਆਲ ਹੈ ਇਸ ਵੀਡੀਓ ਬਾਰੇ, ਕੀ ਇਹ ਵੀ ਇੱਕ ਸਾਜਿਸ਼ ਹੈ?

ਰਾਗੀ ਸਰਬਜੀਤ ਸਿੰਘ ਲਾਡੀ ਅਤੇ ਬਲਬੀਰ ਸਿੰਘ ਦੇ ਪੁੱਤਰ ਬਹਾਦਰ ਸਿੰਘ ਵੱਲੋਂ ਸਪਸ਼ਟੀਕਰਣ  ਰਾਗੀ ਬਲਬੀਰ ਸਿੰਘ ਦਾ ਸ਼ਾਗਿਰਦ ਸਰਬਜੀਤ ਸਿੰਘ ਲਾਡੀ 2013
ਨਾਗੜਦੰਗ ਬਾਗੜਦੰਗ ਬਾਜੇ... ਰਾਗੀ ਬਲਬੀਰ ਸਿੰਘ ਦਾ ਬੱਚਕਾਨਾ ਸਪਸ਼ਟੀਕਰਣ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top