Share on Facebook

Main News Page

ਸ਼੍ਰੋਮਣੀ ਕਮੇਟੀ ਅੰਦਰ ਮੁੱਖ ਸਕੱਤਰ ਦੀ ਨਿਯੁਕਤੀ ਗੈਰ ਕਾਨੂੰਨੀ

ਲੁਧਿਆਣਾ ੨੮ ਅਗਸਤ: ਅੰਗਰੇਜਾਂ ਦੇ ਪਿੱਠੂ ਮਹੰਤਾ, ਬਾਬਿਆਂ ਪਾਸੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਅਤੇ ਸਿੱਖ ਸੰਗਤਾਂ ਦੁਆਰਾ ਚੁਣੇ ਹੋਏ ਨੁੰਮਾਇਦਿਆਂ ਨੂੰ ਗੁਰਦੁਆਰੇ ਸੌਂਪਣ ਲਈ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦਿਤੀਆਂ ਸਨ, ਪਰ ਸਿੱਖ ਕੌਮ ਦੇ ਆਗੂਆਂ ਦੀ ਨਿਜਪ੍ਰਸਤੀ ਕਾਰਨ ਗੁਰਦੁਆਰਾਂ ਪ੍ਰਬੰਧ ਨੂੰ ਚਲਾਉਣ ਵਾਲੀ ਸਿੱਖਾਂ ਦੀ ਇਹ ਸਰਵ-ਉਚ ਸੰਸਥਾਂ ਆਪਣੇ ਮਨੋਰਥ ਤੋਂ ਅਵੇਸਲੀ ਹੋ ਕੇ, ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ।

ਲਗਭਗ ਤਿੰਨ ਦਰਜਨਾਂ ਸਕੱਤਰਾਂ ਤੇ ਮੀਤ ਸਕੱਤਰਾਂ ਰਾਂਹੀ ਹਜ਼ਾਰਾਂ ਅਹੁਦੇਦਾਰਾਂ, ਸੇਵਾਦਾਰਾਂ, ਮੈਨਜਰਾਂ ਦੁਆਰਾ ਗੁ: ਪ੍ਰਬੰਧ ਚਲਾ ਰਹੀ ਇਹ ਸ਼੍ਰੋਮਣੀ ਕਮੇਟੀ, ਸਿੱਖੀ ਧਰਮ ਨੂੰ ਢਾਹ ਲਾਉਣ ਦਾ ਕਾਰਨ ਬਣਦੀ ਜਾ ਰਹੀ ਹੈ।

ਹੁਣ ਤਿੰਨ ਲੱਖੀ ਮੁੱਖ ਸਕੱਤਰ ਦੀ ਗੈਰ ਕਾਨੂੰਨੀ ਨਿਯੁਕਤੀ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਦਾ ਰੁਤਬਾ ਮੁਕੰਮਲ ਤੌਰ 'ਤੇ ਮੁਕਾ ਦਿਤਾ ਗਿਆ ਹੈ, ਜੋ ਕਿ ਸਿੱਖ ਕੌਮ ਲਈ ਚਿੰਤਾ ਜਨਕ ਹੈ। ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਨੇ ਪੰਥ ਦਰਦੀਆਂ ਤੇ ਸਿਆਣੇ ਸਿੱਖਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਤੇ ਮੌਜੂਦਾਂ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ 'ਗੁਰੂ ਰਾਮਦਾਸ ਗੁਰਮਤਿ ਕਾਲਜ' ਲੁਧਿਆਣਾ ਵਿਖੇ ਬੁਲਾਉਣ ਦਾ ਫੈਸਲਾ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁੱਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਨੇ ਇਸ ਸਬੰਧੀ ਦੱਸਿਆ ਹੈ, ਕਿ ਇਸ ਇਕਤਰਤਾ ਵਿੱਚ ਸਿੱਖ ਹਿੱਤਾਂ ਲਈ ਕੋਈ ਵੱਡਾ ਤੇ ਅਹਿਮ ਫੈਸਲਾ ਲਿਆ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top