Share on Facebook

Main News Page

ਜਿਸਨੇ ਸਚੀ ਬਾਣੀ ਨੂੰ ਤਿਲਾਂਜਲੀ ਦਿੱਤੀ ਹੈ, ਉਹ ਸੱਚਾ ਸਿੱਖ ਨਹੀਂ ਹੋ ਸਕਦਾ...
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ

ਸਲੋਕੁ ਮ: ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥  ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥

ਸ਼ਬਦ ਦਾ ਕੀਰਤਨ ਅਤੇ ਗਰਮਤਿ ਵੀਚਾਰਾਂ ਕੀਤੀਆਂ।

ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਬਾਬਾ ਫਰੀਦ ਦੀ ਗਲ ਆਈ ਤਾਂ ਗੁਰੂ ਸਾਹਿਬ ਨੇ ਫਰੀਦ ਦੇ ਨਾਮ ਨਾਲ ਸ਼ੇਖ ਲਾਇਆ। ਕਿਉਂਕਿ ਸ਼ੇਖ ਧਰਮ ਦੇ ਖੇਤਰ ਵਿੱਚ ਮਜ਼ਬੂਤ ਹੈ। ਪਰਮੀ ਮਨੁੱਖ 'ਚ ਐਨੀ ਮਜ਼ਬੂਤੀ ਹੋਵੇ, ਕਿ ਆਪਣੇ ਅਲਾਹ, ਰੱਬ ਲਈ ਸਭ ਕੁੱਝ ਵਾਰ ਦੇਣ ਵਾਲਾ ਹੋਣਾ ਚਾਹੀਦਾ ਹੈ। ਬਾਬਾ ਫਰੀਦ ਕਹਿੰਦਾ ਹੈ

ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥

ਕਿੰਨੇ ਮਜ਼ਬੂਤ ਖਿਆਲ ਹੈ ਬਾਬਾ ਫਰੀਦ ਜੀ ਦਾ, ਗੁਰੂ ਅਰਜਨ ਸਾਹਿਬ ਨੇ ਵੀ ਬਾਬਾ ਫਰੀਦ ਦੇ ਨਾਮ ਨਾਲ ਸ਼ੇਖ ਫਰੀਦ ਲਿਖਿਆ। ਉਹ ਵੀ ਧਰਮੀ ਦੇਖੇ ਹਨ ਕਿ ਜਿਨ੍ਹਾਂ ਨੇ ਸਿਰਫ ਭੇਖ ਬਣਾਇਆ ਹੋਇਆ ਹੈ, ਧਰਮੀਆਂ ਵਾਲਾ ਬੈਨਰ ਲਗਾਇਆ ਹੋਇਆ, ਪਰ ਰੱਬ ਨਾਲ ਸਾਂਝ ਦੀ ਕੋਈ ਮਜ਼ਬੂਤੀ ਨਹੀਂ, ਜਿਹੜੇ ਅੱਜ ਜ਼ਿਆਦਾ ਮਿਲਦੇ ਹਨ। ਭਾਈ ਗੁਰਦਾਸ ਜੀ ਵੀ ਲਗਦਾ ਅੱਜ ਦੀ ਦੁਨੀਆ ਨੂੰ ਦੇਖ ਕੇ ਹੀ ਲਿਖਿਆ ਹੈ, ਲੋਕ ਜਿਹੜੇ ਲੋਕ ਆਪ ਭਰਮੀ ਹਨ, ਉਹ ਧਰਮੀ ਅਖਵਾਉਂਦੇ ਹਨ। ਉਨ੍ਹਾਂ ਨੇ ਸਾਰਾ ਇਲਜ਼ਾਮ ਹੀ ਧਰਮੀਆਂ 'ਤੇ ਲਾ ਦਿੱਤਾ...

ਵਾਰ 1, ਪਉੜੀ 19
ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੍ਰਮ ਉੇਪਾਏਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਏ
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏਬ੍ਰਹਮਣ ਬਹੁ ਪਰਕਾਰ ਕਰ ਸ਼ਾਸਤ੍ਰ ਵੇਦ ਪੁਰਾਣ ਲੜਾਏ
ਖਟ ਦਰਸ਼ਨ ਬਹੁ ਵੈਰ ਕਰ ਨਾਲ ਛਤੀਸ ਪਾਖੰਡ ਚਲਾਏਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਏ
ਏਕਸ ਤੇ ਬਹੁ ਰੂਪ ਕਰੂਪੀ ਘਣੇ ਦਿਖਾਏਕਲਿਜੁਗ ਅੰਦਰ ਭਰਮ ਭੁਲਾਏ ॥੧੯॥

ਸਾਰੀ ਲਿਸਟ ਬਣਾਈ, ਸਾਰੇ ਧਰਮੀ ਅਖਵਾਉਂਦੇ ਨੇ, ਆਪਣੇ ਆਪ ਨੂੰ ਧਰਮੀ ਅਖਵਉਂਦੇ ਨੇ, ਜਿਨ੍ਹਾਂ ਨੇ ਲੋਕਾਈ ਨੂੰ ਭਰਮਾਂ 'ਚ ਪਾਇਆ।

ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ

ਹੇ ਸੇਖਾ ਤੂੰ ਵੀ ਚਾਰੇ ਪਾਸੇ ਘੁੰਮਣ ਵਾਲਾ ਚੱਕ ਬਣ ਗਿਆ... ਤੂੰ ਤਾਂ ਚੌ ਵਾਇਆ ਹੈਂ, ਹਵਾ ਦੇ ਬੁੱਲੇ ਨਾਲ ਹੀ ਘੁੰਮ ਜਾਂਦਾ ਹੈਂ, ਘੁੰਮਣਾ ਛੱਡ ਦੇ.. ਇੱਕ ਦਾ ਹੋ... ਦਰਵਾਜੇ ਦਰਵਾਜੇ ਫਿਰਨ ਵਾਲਾ ਮਨੁੱਖ, ਇਹ ਤਾਂ ਚੱਕ, ਚੱਕ ਨਾਲੋਂ ਵੀ ਮਾੜਾ ਚੌ ਵਾਇਆ ਹੈ, ਮਨ ਦਾ ਇੱਕ ਟਿੱਕਾਣਾ ਬਣਾ, ਇੱਕ ਨੂੰ ਤਾਂ ਮੰਨ...

ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ

ਜਿਸ ਕੋਲੋਂ ਅਸਲੀ ਚੀਜ਼ ਗੁਆਚ ਜਾਵੇ... ਕੋਈ ਜੁਗਾੜ (ਏਹੜ ਤੇਹੜ) ਪੰਜਾਬ ਵਿੱਚ ਉਹੜ ਪੋਹੜ, ਟੈਂਪਰੇਰੀ Temporary... ਅਸਲ ਦੀ ਥਾਂ 'ਤੇ ਕੋਈ ਇੰਤਜ਼ਾਮ ਕਰੋ...

ਏਹੜ ਤੇਹੜ ਤਾਂ ਉਹ ਕਰਦਾ ਹੈ, ਜਿਸ ਕੋਲ ਅਸਲ ਚੀਜ਼ ਨਾ ਹੋਵੇ... ਗੁਰਬਾਣੀ ਦਾ ਸ਼ਬਦ ਹੈ...

ਗੁਰੂ ਕਹਿੰਦਾ ਹੈ ਕਿ ਮੈਨੂੰ ਦਿਸਦਾ ਹੈ ਕਿ ਤੇਰੇ ਕੋਲ ਅਸਲ ਚੀਜ਼ ਗੁਆਚ ਗਈ ਹੈ... ਗੁਰ ਕਾ ਸਬਦੁ ਪਛਾਣੁ... ਇਕ ਪੂੰਜੀ ਹੈ ਬਾਣੀ, ਤੇ ਅਸਲ ਹੈ, ਤੂੰ ਪਛਾਣ ਨਹੀਂ ਰਿਹਾ... ਚਲੋ ਕਿਸੇ ਹੋਰ ਗ੍ਰੰਥ 'ਚੋਂ ਲਾਈਨ ਲੈ ਲਉ...

ਸ੍ਰੀ ਗੁਰੂ ਗ੍ਰੰਥ ਸਾਹਿਬ ਅਸਲ ਬਾਣੀ ਹੈ... ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ

ਜਦੋਂ ਕਈ ਸਾਰੀਆਂ ਚਾਬੀਆਂ ਇੱਕਠੀਆਂ ਹੋ ਜਾਣ ਤਾਂ ਅਸਲ ਚਾਬੀ ਗੁਆਚ ਜਾਂਦੀ ਹੈ

ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਗੁਰੂ ਦੀ ਬਾਣੀ, ਜੇ ਸਾਡੇ ਕੋਲੋਂ ਕੋਈ ਪੁੱਛੇ ਕਿ ਤੁਹਾਡਾ ਗੁਰੂ ਕੌਣ ਹੈ, ਤਾਂ ਜਵਾਬ ਹੈ ਗੁਰੂ ਗ੍ਰੰਥ ਸਾਹਿਬ...

ਪਰ ਅਸੀਂ ਬਾਣੀ ਨੂੰ ਛੱਡ ਹੋਰ ਹੋਰ ਪਾਸੇ ਤੁਰੇ ਫਿਰਦੇ ਹਾਂ। ਸਿੱਖ ਰਹਿਤ ਮਰਿਆਦਾ ਬਾਰੇ ਵੀ ਵੱਖ ਵੱਖ ਹਨ, ਅੰਗ੍ਰੇਜ਼ੀ 'ਚ ਹੋਰ ਪੰਜਾਬੀ 'ਚ ਹੋਰ, ਉਥੇ ਕੋਈ ਨਹੀਂ ਪੁਛਦਾ ਕਿ ਉਹ ਬਦਲਾਅ ਚੇਂਜ ਕਿਸਨੇ ਕੀਤੀ...
ਪੰਜਾਬੀ / ਅੰਗ੍ਰਜੀ...

ਪੰਜਾਬੀ ਵਿੱਚ ਚੇਂਜ ਕਰਨੀ ਔਖੀ ਹੈ, ਬਜ਼ੁਰਗਾਂ ਨੇ ਪੜ੍ਹਨੀ ਪੰਜਾਬੀ ਹੈ, ਹੁਣ ਅੰਗ੍ਰੇਜੀ 'ਚ ਬਦਲਾਅ ਹੈ... (See the details at the bottom)

ਗੁਰੂ ਤਾਂ ਇਹ ਵੀ ਕਹਿ ਰਿਹਾ ਹੈ ਸਪਸ਼ਟ

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ... ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ

ਭਲਿਓ ਸਾਨੂੰ ਡਰ ਨਹੀਂ ਲੱਗਦਾ, ਸਾਡੇ ਲਈ ਵੀ ਇੱਕ ਸ਼ਬਦ ਵਰਤਿਆ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ

ਆ ਹੁਣੇ ਕੱਲ ਦੀ ਗੱਲ ਹੈ ਭਾਈ ਬਲਬੀਰ ਸਿੰਘ, ਜੋ ਕਿ 99% ਬਚਿੱਤਰ ਨਾਟਕ ਦੀਆਂ ਰਚਨਾਵਾਂ ਹੀ ਪੜ੍ਹਦੇ ਰਹੇ, ਭੰਗ ਦਾ ਗੋਲੀ ਨਾਲ ਪਾਈ ਜਾਣੀ... ਦਰਬਾਰ ਸਾਹਿਬ 'ਚ ਬੈਠੇ ਵੀ... (
ਵੀਡੀਓ ਦੇ 41ਵੇਂ ਮਿਨਟ 'ਚ ਬਲਬੀਰ ਸਿੰਘ ਬਾਰੇ ਸੁਣ ਸਕਦੇ ਹੋ)

ਜਿਸਨੇ ਸਚੀ ਬਾਣੀ ਨੂੰ ਤਿਲਾੰਜਲੀ ਦਿੱਤੀ ਹੈ, ਉਹ ਸੱਚਾ ਸਿੱਖ ਨਹੀਂ ਹੋ ਸਕਦਾ... ਸਾਡਾ ਵੀ ਲਿਹਾਜ ਨਹੀਂ ਕੀਤਾ...

ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ... ਜਿਹੜੇ ਸੁਣਦੇ ਨੇ ਉਹ ਵੀ ਕੱਚੇ... ਕਚੇ ਅਖਵਾਉਣ ਵਾਲੇ ਕਿਵੇਂ ਗੁਰੂ ਦਾ ਸੱਚੇ ਸਿੱਖ ਹੋ ਸਕਦੇ ਹਨ?

ਗੁਰੂ ਦੀ ਖੇਡ ਖੇਡਣ ਆਸਾਨ ਨਹੀਂ, ਕਈ ਛਡਣੇ ਵੀ ਪੈਂਦੇ ਨੇ, ਕੱਚੀ ਖੇਡ ਨਹੀਂ ਹੈ।

ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥

ਸਰੋਂ ਚੋਂ ਖਲ ਤੇ ਤੇਲ ਨਿਕਲਦਾ ਹੈ, ਜੇ ਸਰੋਂ ਪੱਕ ਜਾਏ... ਜੇ ਸਰੋਂ ਰਹਿ ਜਾਏ ਕਚੀ, ਤਾਂ ਖਲ ਤੇ ਤੇਲ ਨਹੀਂ ਨਿਕਲਦਾ... ਸਭ ਵਿਅਰਥ। ਇਸੇ ਤਰ੍ਹਾਂ ਜਿਸ ਸਿਖ 'ਚ ਸਿੱਖੀ ਕੱਚੀ ਰਹਿ ਗਈ, ਉਸਦਾ ਜੀਵਨ ਵਿਅਰਥ ਚਲਾ ਗਿਆ...

ਤੇ ਜੀਵਨ ਦੀ ਇਹੀ ਹਾਲਤ ਹੈ, ਤਾਂ ਗੁਰੂ ਦਾ ਪੱਕਾ ਸਿੱਖ ਹੋਣਾ ਪਵੇਗਾ... ਹਾਲੇ ਤਾਂ ਏਹੜ ਤੇਹੜ 'ਚ ਪਿਆ ਹੈਂ

ਗੁਰੂ ਨੇ ਫੈਸਲਾ ਦਿੱਤਾ ਹੈ...
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ

ਅੰਤ ਵਿੱਚ ਉਨ੍ਹਾਂ ਨੇ ਕਿਹਾ : ਬਨਾਵਟੀ ਏਹੜ ਤੇਹੜ ਨਾਲ ਅਗਿਆਨਤਾ ਦਾ ਤਾਲ਼ਾ ਨਹੀਂ ਖੁਲਣਾ, ਬਲਕਿ ਇਸ ਤਾਲੇ ਤੋਂ ਨਿਰਾਸ਼ ਹੁੰਦਾ ਜਾਏਂਗਾ... ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ, ਫਿਰ ਏਹੜ ਤੇਹੜ ਨਹੀਂ ਕਰਨਾ ਪਵੇਗਾ... ਮੂੰਹੋ ਕਹਿੰਦਾ ਮੈਂ ਗੁਰੂ ਨਾਲ ਹਾਂ... ਮਨੋਂ ਸਾਧ ਕੋਲੋਂ, ਦੂਜੇ ਗ੍ਰੰਥਾਂ ਕੋਲੋਂ ਪੁਛਦਾ ਹੈਂ... ਇਓ ਮਨ ਭਟਕਦਾ ਪਿਆ ਹੈ... ਜਿਹੜਾ ਮਜ਼ਬੂਤ ਹੈ, ਗੁਰੂ ਨਾਲ ਜੁਿੜਆ ਹੈ, ਅਸਲ ਚਾਬੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਗਿਆਨ ਦਾ ਤਾਲਾ ਖੋਲ ਕੇ ਗਿਆਨ ਦਾ ਪ੍ਰਕਾਸ਼ ਜੀਵਨ ਅੰਦਰ ਕਰਦੀ ਹੈ।

ਉਹ ਸੱਜਣ ਪੁੱਛਣ ਸ਼੍ਰੋਮਣੀ ਕਮੇਟੀ ਨੂੰ, ਜਿਹੜੇ ਪ੍ਰੋ. ਦਰਸ਼ਨ ਸਿੰਘ ਵੱਲੋਂ ਸਿੱਖ ਰਹਿਤ ਮਰਿਆਦਾ ਗੁਰਮਤਿ ਅਨੁਸਾਰੀ ਕਰਨ ਦੀ ਵੀਚਾਰ ਤੋਂ ਭੜਕ ਰਹੇ ਨੇ... ਉਥੇ ਜ਼ੁਬਾਨ ਨਹੀਂ ਖੁਲਦੀ ?

ਪੰਜਾਬੀ 'ਚ ਸਿੱਖ ਰਹਿਤ ਮਰਿਆਦਾ ਅੰਗ੍ਰੇਜ਼ੀ 'ਚ ਸਿੱਖ ਰਹਿਤ ਮਰਿਆਦਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top