Share on Facebook

Main News Page

ਸੰਘਰਸ਼ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
ਬਾਦਲ ਨੂੰ ਦਿੱਤਾ "ਪੰਥ ਰਤਨ", "ਫਖਰ-ਏ-ਕੌਮ" ਐਵਾਰਡ ਵਾਪਸ ਲੈਣ ਦੀ ਮੰਗ

ਅੰਮ੍ਰਿਤਸਰ (24 ਅਗਸਤ 2015) ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਤੇ ਚਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਕੜੀ ਵਜੋਂ ਸੰਘਰਸ਼ ਕਮੇਟੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਸੌਪਦਿਆਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤਾ ਪੰਥ ਰਤਨ ਫਖਰ-ਏ-ਕੌਮ ਐਵਾਰਡ ਵਾਪਿਸ ਲਿਆ ਜਾਵੇ ।

ੰਘਰਸ਼ ਕਮੇਟੀ ਦੇ ਮੈਂਬਰਾਨ ਸ੍ਰ ਗੁਰਦੀਪ ਸਿੰਘ ਬਠਿੰਡਾ, ਰੋਜਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸ੍ਰ ਜਸਪਾਲ ਸਿੰਘ ਹੇਰਾਂ, ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਸੁਰਜੀਤ ਸਿੰਘ ਕਾਲਾਬੂਲਾ, ਸ੍ਰ ਜਰਨੈਲ ਸਿੰਘ ਸਖੀਰਾ, ਸ੍ਰ ਲਖਵੀਰ ਸਿੰਘ ਅਤੇ ਸ੍ਰ ਹਰਬੀਰ ਸਿੰਘ ਸੰਧੂ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਕੋਈ ਇੱਕ ਘੰਟਾ ਹੋਈ ਗਲਬਾਤ ਦੌਰਾਨ ਸ੍ਰ ਜਸਪਾਲ ਸਿੰਘ ਹੇਰਾਂ, ਸ੍ਰ ਗੁਰਦੀਪ ਸਿੰਘ ਬਠਿੰਡਾ ਅਤੇ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਦੱਸਿਆ ਕਿ ਸਿੱਖ ਕੌਮਦੀ ਅਜ਼ਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾਂ ਹੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਾਲੀ ਸੁਯੋਗ ਅਗਵਾਈ ਦਿੱਤੀ ਹੈ । ਸਮੁੱਚਾ ਸਿੱਖ ਪੰਥ ਹਮੇਸ਼ਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਰਿਹਾ ਹੈ ਤੇ ਰਹੇਗਾ ।ਹਰ ਸਿੱਖ ਦੀ ਇਹ ਚਾਹਤ ਹੈ ਕਿ ਸਿੱਖ ਕੌਮ ਦਾ ਇਹ ਮਹਾਨ ਤਖਤ ਜੋਕਿ ਅਕਾਲ ਦਾ ਤਖਤ ਹੈ ਸਿੱਖਾਂ ਨੂੰ ਹਮੇਸ਼ਾਂ ਹੀ ਸੱਚੇ-ਸੁੱਚੇ ਰਾਹ ਤੇ ਤੁਰਨ ਦੀ ਰੋਸ਼ਨੀ ਦੇਣ ਲਈ ਚਾਨਣ ਮੁਨਾਰਾ ਬਣਿਆ ਰਹੇ ।

ਕਮੇਟੀ ਮੈਂਬਰਾਨ ਨੇ ਦੱਸਿਆ ਕਿ ਅੱਜ ਜਦੋਂ ਕੌਮ ਅਤੇ ਕੌਮ ਦੀ ਜਨਮ ਭੂਮੀ ਪੰਜਾਬ ਦੀ ਹੋਂਦ ਨੂੰ ਸਿੱਖ ਦੁਸ਼ਮਣ ਤਾਕਤਾਂ ਹੱਥੋਂ ਖਤਰਾ ਹੈ ਉਸ ਸਮੇਂ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਆਪ ਜੀ ਵੱਲ ਵੇਖਣਾ ਸੁਭਾਵਿਕ ਹੈ। ਜਥੇਦਾਰ ਜੀ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਵਰਤਮਾਨ ਹਾਕਮ ਸ੍ਰ ਪਰਕਾਸ਼ ਸਿੰਘ ਬਾਦਲ, ਪੰਜਾਬ ਵਿੱਚ ਸਿੱਖੀ ਦੇ ਨਿਘਾਰ ਲਈ ਸਭ ਤੋਂ ਵੱਧ ਜਿੰਮੇਵਾਰ ਹਨ, ਪੰਜਾਬ ਵਿੱਚ ਸਿੱਖੀ ਤੇ ਸਿੱਖ ਜੁਆਨੀ ਦੇ ਖਾਤਮੇ ਲਈ ਡੇਰਾਵਾਦ, ਨਸ਼ਿਆਂ, ਪਤਿਤਪੁਣੇ ਅਤੇ ਲੱਚਰਤਾ ਦੀ ਵਗਦੀ ਸੁਨਾਮੀ ‘ਚ ਉਨ੍ਹਾਂ ਦਾ ਸਭਤੋਂ ਵੱਡਾ ਹੱਥ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਹ ਵੀ ਦੱਸਿਆ ਗਿਆ ਕਿ ਸਿੱਕਾਂ ਦੀਆਂ ਚਾਰੋਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੇ ਹਰਿਆਵਲ ਦਸਤੇ ਸਿੱਖ ਸਟੂਡੇਂਟਸ ਫੈਡਰੇਸ਼ਨ ਨੂੰ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਕਰਨਾ, ਆਪਣੇ ਪਰਿਵਾਰ ਦੇ ਗਲਬੇ ਹੇਠ ਲੈਕੇ ਆਉਣਾ, ਪ੍ਰਕਾਸ਼ ਸਿੰਘ ਬਾਦਲ ਦਾ ਸਭਤੋਂ ਵੱਡਾ ਦੋਸ਼ ਹੈ ।ਵ

ਰਤਮਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਸਰਕਾਰੀ ਡੰਡਾ ਤੰਤਰ ਨਾਲ ਦਬਾਉਣਾ, ਪੰਜਾਬ ਦੇ ਅਮਨ ਚੈਨ ਨੂੰ ਆਪਣੀ ਰਾਜਸੀ ਸੱਤਾ ਲਈ ਲਾਬੁੰ ਲਾਉਣਾ ਪਰਕਾਸ਼ ਸਿੰਘ ਬਾਦਲ ਦੀ ਕੌਮ ਪ੍ਰਤੀ ਜ਼ਹਿਰੀਲੀ ਸੋਚ ਦਾ ਸਿੱਟਾ ਹੈ। ਦੱਸਿਆ ਗਿਆ ਹੈ ਕਿ ਡਾਂਗਾ, ਜੇਲ੍ਹਾਂ, ਗੋਲੀਆਂ ਸਿਰਫ ਤੇ ਸਿਰਫ ਸਿੱਖਾਂ ਲਈ ਹੀ ਹਨ । ਇਸ ਲਈ ਅਜੇਹੇ ਸਿੱਖ ਦੁਸ਼ਮਣ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ‘ਫਖਰ-ਏ-ਕੌਮ ਪੰਥ ਰਤਨ’ ਐਵਾਰਡ ਇਨ੍ਹਾਂ ਮਹਾਨ ਰੁਤਬਿਆਂ ਨਾਲ ਨਿਵਾਜ਼ੇ ਗਏ ਪੁਰਾਤਨ ਪੰਥਕ ਆਗੂਆਂ ਦੀ ਵੀ ਤੌਹੀਨ ਹੈ । ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕੱਲ੍ਹ ਦੇ ਇਤਹਾਸ ‘ਚ ਆਪਣੀ ਗਲਤੀ ਲਈ ਗੁਨਾਹਗਾਰ ਵਜੋਂ ਦਰਜ ਹੋਣ ਤੋਂ ਬਚਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ‘ਫਖਰ-ਏ-ਕੌਮ ਪੰਥ ਰਤਨ’ਐਵਾਰਡ ਤੁਰੰਤ ਵਾਪਿਸ ਲਏ ਜਾਣ

ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਆਪ ਜੀ ਵਲੋਂ 30 ਅਗਸਤ 2015 ਤੀਕ ਕੋਈ ਫੈਸਲਾ ਨਾ ਲਿਆ ਗਿਆ, ਤਾਂ ਸਮੁੱਚਾ ਪੰਥ ਅਜੇਹਾ ਫੈਸਲਾ ਲੈਣ ਲਈ ਮਜਬੂਰ ਹੋਵੇਗਾ।


ਟਿੱਪਣੀ: ਹਾ ਹਾ ਹਾ, ਜੇਕਰ ਆਪ ਜੀ ਵਲੋਂ 30 ਅਗਸਤ 2015 ਤੀਕ ਕੋਈ ਫੈਸਲਾ ਨਾ ਲਿਆ ਗਿਆ, ਤਾਂ ਸਮੁੱਚਾ ਪੰਥ ਅਜੇਹਾ ਫੈਸਲਾ ਲੈਣ ਲਈ ਮਜਬੂਰ ਹੋਵੇਗਾ।  ਸਮੁੱਚਾ ਪੰਥ ??? ਕਿਹੜਾ ? ਆਹ ਦੋ ਚਾਰ ਬੰਦੇ ਜਿਹੜੇ ਬਾਦਲ ਦੇ ਚਪੜਾਸੀ ਪੱਪੂ ਗੁਰਬਚਨ ਕੋਲ਼ ਫਰਿਆਦ ਲੈ ਕੇ ਗਏ, ਉਹ ? ਲੱਖ ਲਾਹਨਤ ਹੈ ਇਨ੍ਹਾਂ 'ਤੇ...

ਓ ਭਲਿਓ, ਜਿਹੜਾ ਆਪ ਖ਼ੁਦ ਕਹਿ ਰਿਹਾ ਹੈ ਕਿ "ਸਾਡੇ ਵੱਲੋਂ ਦਿੱਤੇ ਸੰਦੇਸ਼ ਨੂੰ ਕੌਮ ਅਤੇ ਸਰਕਾਰਾਂ ਮੰਨਦੀਆਂ ਨਹੀਂ", ਉਹ ਤੁਹਾਡਾ ਕੀ ਸਵਾਰੇਗਾ?

ਬਹੁਤਾਤ ਸਿੱਖ ਤਾਂ ਬਾਦਲ ਨੂੰ ਦਿੱਤੇ "ਫ਼ਖਰ-ਏ-ਕੌਮ" ਨੂੰ ਮਾਨਤਾ ਨਹੀਂ ਦੇਂਦੇ, ਇਨ੍ਹਾਂ ਜਥੇਬੰਦੀਆਂ (ਦੋ ਕੁ ਬੰਦਿਆਂ ਵਾਲੀ) ਦੇ ਨੁਮਾਇੰਦਿਆਂ ਦੀ ਇਹ ਕਾਰਵਾਈ ਪੱਪੂ ਦੀ ਉਸ ਕਾਰਵਾਈ ਨੂੰ ਮਾਨਤਾ ਦੇਣ ਸਮਾਨ ਹੈ। ਇਹ ਪੱਪੂ ਅਵਾਰਡ ਵਾਪਿਸ ਲਵੇ, ਨਾ ਲਵੇ, ਕੋਈ ਫਰਕ ਪੈਂਦਾ ਹੈ? ਜੇ ਅਵਾਰਡ ਵਾਪਿਸ ਲੈ ਲਿਆ ਤਾਂ ਫਿਰ ਕੀ? ਕੀ ਜੇਲ੍ਹਾਂ 'ਚ ਬੈਠੇ ਸਿੰਘ ਵਾਪਿਸ ਆ ਜਾਣਗੇ? ਸਿੱਖ ਮਸਲੇ ਹੱਲ ਹੋ ਜਾਣਗੇ? ਨਿੱਕੇ ਨਿਆਣਿਆਂ ਨੂੰ ਵੀ ਹੁਣ ਪਤਾ ਚੱਲ ਚੁਕਾ ਹੈ ਕਿ ਹਿੰਦੂ ਕੱਟੜਵਾਦੀਆਂ ਦੇ ਹੇਠ ਕੰਮ ਕਰੇ ਬਾਦਲ, ਸ਼੍ਰੋਮਣੀ ਕਮੇਟੀ, ਪੰਜਾਂ ਤਖ਼ਤਾਂ ਦੇ ਪੱਪੂ... ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ... ਤੇ ਤੁਹਾਡੀ ਸਾਰਿਆਂ ਦੀਆਂ ਦਾੜ੍ਹੀਆਂ ਵੀ ਚਿੱਟੀਆਂ ਹੋ ਗਈਆਂ, ਫਿਰ ਵੀ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ? ਇਸ ਤੋਂ ਵੱਧ ਕੁੱਝ ਲਿਖਣ ਨੂੰ ਜੀ ਨਹੀਂ ਕਰਦਾ...

ਬਾਕੀਆਂ ਦੀ ਤਾਂ ਖਾਦੀ ਕੜ੍ਹੀ... ਸ. ਜਸਪਾਲ ਸਿੰਘ ਹੇਰਾਂ ਜੋ ਕਿ ਆਪ "ਪਹਿਰੇਦਾਰ" ਅਖ਼ਬਾਰ ਦੇ ਸੰਪਾਦਕ ਹਨ, ਉਹ ਵੀ ਲੇਲੜੀਆਂ ਕੱਢ ਰਹੇ ਨੇ ਪੱਪੂ ਦੀਆਂ!!! ਜੇ ਪਹਿਰੇਦਾਰ ਹੀ ਸੁੱਤਾ ਜਾਂ ਭੁਲੇਖੇ 'ਚ ਪਿਆ ਹੋਵੇ, ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋ ਸਕਦਾ ਹੈ, ਉਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top