Share on Facebook

Main News Page

ਸਿੱਖ, ਹਿੰਦੂ ਨਹੀਂ; ਇਸ ਨੂੰ ਹੋਰ ਪੁਖ਼ਤਾ ਕਰਣ ਲਈ ਕੁੱਝ ਔਖੇ, ਪਰ ਮੁਮਕਿਨ ਸੁਝਾਅ
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਹਿੰਦੂ ਨਹੀਂ, ਇਸ ਵਿੱਚ ਸਾਨੂੰ ਕੋਈ ਸ਼ੱਕ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨਣ ਵਾਲਿਆਂ ਲਈ ਕੋਈ ਦੁਬਿਧਾ ਨਹੀਂ, ਨਾ ਹੀ ਕਿਸੇ ਦੇ ਕਹਿਣ 'ਤੇ ਅਸੀਂ ਹਿੰਦੂ ਬਣ ਜਾਣਾ ਹੈ, ਪਰ ਹਰ ਰੋਜ਼ ਕੋਈ ਨਾ ਕੋਈ ਸਿਰਫਿਰਾ, ਕੱਟੜ ਸਨਾਤਨੀ ਸੋਚ ਵਾਲਾ ਖੜਦਿਮਾਗ਼ ਬਿਆਨ ਦੇ ਦਿੰਦਾ ਹੈ ਕਿ "ਸਿੱਖ" ਹਿੰਦੂ ਧਰਮ ਦਾ ਹੀ ਹਿੱਸਾ ਹਨ। ਇਸ ਇਸ ਕਰਕੇ ਵੀ ਹੈ ਕਿਉਂਕਿ ਸਿੱਖੀ ਸਰੂਪ 'ਚ ਬਹੁਤ ਸਾਰੀਆਂ ਭੇਡਾਂ ਵੜ ਚੁਕੀਆਂ ਹਨ ਜੋ ਹਰ ਰੋਜ਼ ਕੋਈ ਨਾ ਕੋਈ ਐਸੀ ਕਰਤੂਤ ਕਰ ਦੇਂਦੀਆਂ ਹਨ, ਕਿ ਕੱਟੜ ਹਿੰਦੂ ਸੋਚ ਵਾਲੇ ਸਿੱਖੀ ਬਾਰੇ ਊਲ ਜਲੂਲ ਬਿਆਨ ਦੇ ਦਿੰਦੇ ਹਨ, ਫਿਰ ਸਿੱਖ ਅਖਵਾਉਣ ਵਾਲੇ ਦੋ ਕੁ ਦਿਨ ਸਿਰਫ ਬਿਆਨਬਾਜੀ ਤੱਕ ਸੀਮਿਤ ਰਹਿੰਦੇ ਹਨ।

ਇਸ ਮੁਸੀਬਤ ਦਾ ਹਲ ਹੈ:

1. ਸਾਰੇ ਸਿੱਖ ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਅਤੇ ਇਸ ਵਿੱਚ ਦਰਜ ਬਾਣੀ ਨੂੰ ਹੀ ਗੁਰਬਾਣੀ ਮੰਨਣ

2. ਅਖੌਤੀ ਦਸਮ ਗ੍ਰੰਥ ਅਤੇ ਹੋਰ ਇਸ ਤਰ੍ਹਾਂ ਦੇ ਕੂੜ੍ਹ ਗ੍ਰੰਥਾਂ ਨੂੰ ਮੁੱਢੋਂ ਹੀ ਰੱਦ ਕਰ ਦੇਣ ਅਤੇ ਇਨ੍ਹਾਂ 'ਚ ਦਰਜ ਕੋਈ ਵੀ ਰਚਨਾ ਨੂੰ ਆਪਣੇ ਜੀਵਨ ਦਾ ਹਿੱਸਾ ਨਾ ਬਣਾਉਣ। ਆਪਣਾ ਨਿਤਨੇਮ, ਅੰਮ੍ਰਿਤ, ਅਰਦਾਸ ਸਭ ਕੁੱਝ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਕਰੇ।

3. ਕਿਸੇ ਵੀ ਅਖੌਤੀ ਸਾਧ ਬਾਬੇ, ਭਾਂਵੇਂ ਉਹ ਕੋਈ ਵੀ ਹੈ (ਨੰਦਸਰ ਸਮੇਤ), ਅਕੌਤੀ ਟਕਸਾਲੀ, ਅਖੌਤੀ ਜਥੇਦਾਰ, ਅਖੌਤੀ ਅਕਾਲੀ ਆਦਿ ਕਿਸੇ ਵੀ ਮਨਮਤੀ ਨੂੰ ਮੂੰਹ ਨਾ ਲਾਵੇ, ਕਿਉਂਕਿ ਇਨ੍ਹਾਂ ਸਾਰਿਆਂ ਦੀ ਕਰਤੂਤਾਂ ਕਰਕੇ ਹੀ ਹੋਰਾਂ ਨੂੰ ਇਹ ਮੌਕਾ ਮਿਲਦਾ ਹੈ।

4. ਸਿੱਖ ਨਾ ਤਾਂ ਹਿੰਦੂ ਹੈ, ਨਾ ਮੁਸਲਮਾਨ ਹੈ (ਜਿਸ ਦਾ ਪ੍ਰਮਾਣ ਗੁਰਬਾਣੀ ਵੀ ਦਿੰਦੀ ਹੈ "ਨਾ ਹਮ ਹਿੰਦੂ ਨ ਮੁਸਲਮਾਨ ॥") ਸਿੱਖ ਲਈ ਨਾ ਤਾਂ "ਗਊ" ਮਾਤਾ ਨਾ "ਸੂਰ" ਵਰਜਿਤ ਹੈ, ਇਸ ਲਈ ਜੇ ਸਿੱਖ ਆਪਣੀ ਹੀ ਬਣਾਈ ਹੋਈ ਭਰਮਾਂ ਦੀ ਦੀਵਾਰ ਤੋੜ ਕੇ ਇਹ ਐਲਾਨ ਕਰ ਦੇਵੇ ਕਿ ਸਾਡੇ ਲਈ ਕੋਈ ਰੋਕ ਨਹੀਂ ਅਤੇ ਖਾਸ ਕਰਕੇ ਗਊ ਦਾ ਮਾਸ ਜ਼ਰੂਰ ਖਾਵੇ (ਜਿਸਦਾ ਜੀ ਕਰਦਾ ਹੈ ਖਾਵੇ, ਜਿਸਦਾ ਨਹੀਂ ਕਰਦਾ ਨਾ ਖਾਵੇ), ਲੰਗਰ 'ਚ ਵੀ ਇੱਕ ਪੰਗਤ ਗਊ ਦੇ ਮਾਸ (Beef) ਦੀ ਲਾਵੇ, ਫਿਰ ਦੇਖੋ ਉਸੇ ਦਿਨ ਇਹ ਲੋਕ ਕਹਿਣਾ ਹੱਟ ਜਾਣਗੇ ਕਿ "ਸਿੱਖ" ਹਿੰਦੂ ਹਨ
(*ਇਹ ਕਾਬਿਲੇ ਤਾਰੀਫ ਸੁਝਾਅ ਖ਼ਾਲਸਾ ਨਿਊਜ਼ ਦੇ ਇੱਕ ਸੁਹਿਰਦ ਪਾਠਕ, ਜੀਵਨ ਚਾਹਲ ਜੀ ਨੇ ਦਿੱਤਾ ਸੀ।) ਇਸ ਦਾ ਕੋਈ ਗਲਤ ਮਤਲਬ ਕੱਢਣ ਤੋਂ ਪਹਿਲਾਂ ਗੁਰਬਾਣੀ ਪੜ੍ਹ ਲਵੇ, ਜਿਸ ਵਿੱਚ ਮਾਸ ਬਾਰੇ ਬਹੁਤ ਸਪਸ਼ਟ ਲਿਖਿਆ ਹੋਇਆ ਹੈ ਕਿ "ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥" ਮਾਸ ਖਾਣ, ਨਾ ਖਾਣ ਦਾ ਕੋਈ ਝਗੜਾ ਹੈ ਹੀ ਨਹੀਂ, ਪਰ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਸਾਬਿਤ ਕਰਨ ਲਈ ਹੀ ਬਹੁਤ ਚਿਰ ਤੋਂ ਇਹ ਘਸੋੜਿਆ ਗਿਆ, ਕਿ ਸਿੱਖ ਵੈਸਣੋ ਹੈ... ਸਿੱਖ ਲਈ ਕੋਈ ਭਰਮ ਨਹੀਂ "ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥" ਕੀ ਮਾਸ ਹੈ ਕੀ ਸਾਗ ਹੈ, ਇਹ ਗੁਰਬਾਣੀ ਪ੍ਰਮਾਣਿਤ ਕਰ ਦਿੰਦੀ ਹੈ, ਪਰ ਬ੍ਰਾਹਮਣਵਾਦੀ ਸੋਚ 'ਚ ਗ੍ਰਸਤ ਸਿੱਖ, ਗੁਰਬਾਣੀ ਨੂੰ ਛੱਡ ਹੋਰ ਹੋਰ ਤਰਕਾਂ 'ਚ ਫਸਿਆ ਫਿਰਦਾ ਹੈ।

... ਖੈਰ ਜੇ ਇਹ ਕੁੱਝ ਕੁ ਠੋਸ ਫੈਸਲੇ ਸਿੱਖ ਅਖਵਾਉਣ ਵਾਲੇ ਕਰ ਲੈਣ ਤਾਂ, ਬਹੁਤ ਸਾਰੀਆਂ ਨਹੀਂ, ਸਾਰੀਆਂ ਹੀ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਇਹ ਸਾਡੇ ਵੱਲੋਂ ਕੁੱਝ ਸੁਝਾਅ ਹਨ, ਇਸ ਵਿੱਚ ਹੋਰ ਵੀ ਸੁਝਾਅ ਸ਼ਾਮਿਲ ਕਿਤੇ ਜਾ ਸਕਦੇ ਹਨ... ਪਰ ਇਹੀ ਸੁਝਾਅ ਬਹੁਤਿਆਂ ਦੇ ਗਲੋਂ ਨਹੀਂ ਉਤਰਨੇ, ਅਤੇ ਖਾਲਸਾ ਨਿਊਜ਼ ਖਿਲਾਫ ਊਲ ਜਲੂਲ ਤੋਹਮਤਾਂ ਲਗਾਈਆਂ ਜਾਣਗੀਆਂ, ਪਰ ਸਾਨੂੰ ਕੋਈ ਪਰਵਾਹ ਨਹੀਂ... ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top