"ਲੂਣਹਰਾਮੀ"
ਉਹ ਹੁੰਦਾ ਹੈ ਜੋ ਖਾਵੇ ਤਾਂ ਮਾਲਕ ਦਾ, ਪਰ ਮਾਲਕ ਨਾਲ ਹੀ ਵਿਸ਼ਵਾਸਘਾਤ ਕਰੇ। ਇਹ
ਲੂਣਹਰਾਮੀ ਰਾਗੀ ਬਲਬੀਰ ਸਿੰਘ ਬੜੀ ਦੇਰ ਤੋਂ ਕਰਦਾ ਆ ਰਿਹਾ ਸੀ, ਜਦੋਂ ਇਹ ਗੁਰੂ ਗ੍ਰੰਥ
ਦੇ ਦਰ 'ਤੇ ਗੁਰਬਾਣੀ ਦੀ ਬਜਾਏ ਨਾਗੜਦੰਗ ਬਾਗੜਦੰਗ...
ਪੜ੍ਹਨ ਨੂੰ ਜ਼ਿਆਦਾ ਤਰਜੀਹ ਦਿੰਦਾ ਰਿਹਾ ਹੈ।
ਇਸ ਲੂਣਹਰਾਮੀ ਨੂੰ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਰਾਗੀ ਦਾ ਅਵਾਰਡ ਦਿੱਤਾ ਹੋਇਆ ਹੈ, ਅਤੇ
ਦਿੱਲੀ ਕਮੇਟੀ ਦਾ ਵੀ ਇਹ ਚਹੇਤਾ ਰਾਗੀ ਹੈ। ਇਸ ਬਾਰੇ ਮਸ਼ਹੂਰ
ਹੈ ਕਿ ਇਹ ਭੰਗ ਖਾਦੇ ਬਿਨਾ ਕੀਰਤਨ ਨਹੀਂ ਕਰਦਾ, ਅਤੇ ਆਪਣੀ ਜੇਬ 'ਚ ਹਮੇਸ਼ਾਂ ਰਖਦਾ ਹੈ।
ਇਹ ਪੰਜ ਸਾਲ ਪਹਿਲਾਂ ਬਣੀ ਵੀਡਿਓ, ਜੋ ਹੁਣ ਨਸ਼ਰ ਹੋਈ ਹੈ, ਥੱਲੇ ਦਿੱਤੀ ਗਈ ਹੈ, ਇਸ ਵੀਡੀਓ 'ਚ ਦੇਖੋ ਕਿਵੇਂ ਇਹ ਪਖੰਡੀ ਆਸ਼ੂਤੋਸ਼ ਦੇ ਪੈਰਾਂ 'ਚ ਬੈਠਾ ਹੈ ਅਤੇ ਇਸਦਾ
ਵੈਰਾਗ ਡੁੱਲ ਡੁੱਲ ਪੈ ਰਿਹਾ ਹੈ। ਇਸ ਵਿੱਚ ਆਸੂਤੋਸ਼ ਦਾ ਚੇਲਾ ਕਹਿ ਰਿਹਾ ਹੈ "ਆਪ
35 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ ਹੈ, ਆਜ ਸਾਹਿਬ ਦੇ ਹਜ਼ੂਰੀ ਮੇਂ ਆਏ ਹੈ, ਜਿਸਦਾ ਫਲ
ਅੱਜ ਮਿਲਿਆ ਹੈ, ਜਿਸ 'ਤੇ ਬਲਬੀਰ ਸਿੰਘ ਕਹਿੰਦਾ ਹੈ
ਕਿ "ਜੀ"। ਫਿਰ ਆਪ ਹੀ ਕਹਿੰਦਾ ਹੈ ਕਿ ਪਟਨਾ ਸਾਹਿਬ,
ਹਜ਼ੂਰ ਸਾਹਿਬ, ਬੰਗਲਾ ਸਾਹਿਬ, ਔਰ ਕਹਾਂ ਕਹਾਂ...
ਹੱਦ ੳੋਦੋਂ ਹੋਈ ਜਦੋਂ ਇਸ ਲੂਣਹਾਰਮੀ
ਨੇ ਗੁਰਬਾਣੀ ਪਖੰਡੀ ਆਸ਼ੂਤੋਸ਼ ਦੀ ਉਸਤਤ 'ਚ ਉਚਾਰੀ:
ਭਾਗੁ ਹੋਆ ਗੁਰਿ ਸੰਤੁ ਮਿਲਾਇਆ
॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ
ਜੀਉ ॥੪॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ
॥
ਫਿਰ ਪਖੰਡੀ ਆਸ਼ੂਤੋਸ਼ ਨੇ ਇਸ ਲੂਣਹਰਾਮੀ
ਨੂੰ ਦੋ ਸੇਬ ਆਪਣੇ ਹੱਥੀਂ ਪ੍ਰਸ਼ਾਦ ਦਿੱਤਾ, ਜੋ ਇਸਨੇ ਪੜੇ ਪਿਆਰ ਨਾਲ ਲਿਆ 'ਤੇ ਆਸ਼ੂਤੋਸ਼
ਨੂੰ ਸਿਜਦਾ ਹੋਕੇ ਚਲੇ ਗਿਆ।
ਇਹ ਹਾਲਤ ਹੈ ਇਨ੍ਹਾਂ ਰਾਗੀਆਂ ਦੀ, ਜਿਹੜੇ ਖਾਂਦੇ ਤਾਂ ਗੁਰੂ
ਗ੍ਰੰਥ ਸਾਹਿਬ ਦਾ ਹਨ, ਪਰ ਵਫਾਦਾਰੀ ਅਖੌਤੀ ਦਸਮ ਗ੍ਰੰਥ ਅਤੇ ਇਨ੍ਹਾਂ ਪਖੰਡੀ ਸਾਧਾਂ ਦੇ
ਚਰਣਾਂ 'ਤੇ ਢਹਿ ਕੇ ਨਿਭਾਉਂਦੇ ਹਨ। ਇਹ ਹੈ ਇੱਕ ਵੱਡੇ ਅਖਵਾਉਂਦੇ ਰਾਗੀ ਦੀ
ਕਰਤੂਤ, ਜਿਸਨੇ ਸਾਰੀ ਉਮਰ ਲੰਘਾ ਕੇ, ਆਪਣੇ ਸਿਰ ਸਵਾਹ ਪਾਈ ਹੈ,
ਸਾਰੀ ਉਮਰ ਲੰਘ ਗਈ ਕੀਰਤਨ ਕਰਦਿਆਂ, ਪਰ ਪੱਲੇ ਕੱਖ ਨਹੀਂ ਪਿਆ,
ਫਿਰ ਪਖੰਡੀ ਸਾਧਾਂ ਦੇ ਚਰਣੀ... ਲੱਖ ਲਾਹਮਤ ਹੈ !!!ਬਾਕੀ ਦੇ ਨਿੱਕੇ ਨਿੱਕੇ
ਕਲਾਕਾਰਾਂ ਦਾ ਕੀ ਹਾਲ ਹੈ ਉਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਬਹੁਤ ਦੁੱਖ ਹੁਦਾ ਹੈ ਜਦੋਂ
ਇਸ ਤਰ੍ਹਾਂ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਹੈ, ਕਿ ਸਿੱਖ ਅਖਵਾਉਣ ਵਾਲੇ ਕਿਸ ਹੱਦ ਤੱਕ
ਡਿੱਗ ਸਕਦੇ ਹਨ, ਗੁਰੂ 'ਤੇ ਭੋਰਾ ਵੀ ਭਰੋਸਾ ਨਹੀਂ... ਭੰਗ ਖਾਣ ਪੀਣ ਵਾਲਿਆਂ ਤੋਂ ਹੋਰ
ਉਮੀਦ ਵੀ ਕੀ ਜਾ ਸਕਦੀ ਹੈ। ਹੁਣ ਦੇਖਦੇ ਹਾਂ ਕਿ ਬਾਦਲ ਦੀ ਕਮੇਟੀ ਇਸ ਲੂਣਹਰਾਮੀ
ਦਾ ਪੱਖ ਕਿਵੇਂ ਪੂਰਦੀ ਹੈ।
ਇਹ ਕਲਾਕਾਰ ਲੋਕ ਨੇ, ਜਿਨ੍ਹਾਂ ਦਾ ਸਿਰਫ ਇਹ ਧੰਦਾ ਹੈ, ਜਿਹੜਾ ਪੈਸੇ
ਦੀ ਖਾਤਿਰ ਆਪਣੀ ਕਲਾ ਦਾ ਜੌਹਰ ਦਿਖਾਉਂਦਾ ਹੈ, ਅਤੇ ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ
ਹੁੰਦਾ ਕਿ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਿੱਥੇ ਕਰ ਰਿਹਾ ਹੈ। ਜ਼ਿਆਦਾਤਰ ਅਜੋਕੇ ਕਲਾਕਾਰਾਂ
ਦਾ ਮਕਸਦ ਸਿਰਫ ਆਪਣੀ ਕਲਾ ਵੇਚਣਾ ਅਤੇ ਪੈਸਾ ਇੱਕਠਾ ਕਰਨਾ ਹੁੰਦਾ ਹੈ। ਇਸੇ ਲਈ ਦੇਖਿਆ
ਹੋਣਾ ਹੈ ਕਿ ਖਾਸਕਰ ਪੰਜਾਬ ਦੇ ਕਲਾਕਾਰ ਭਾਂਵੇਂ ਨਾਮ ਕੋਈ ਵੀ ਹੋਵੇ, ਕਦੀ ਮਾਤਾ ਦੀਆਂ
ਭੇਟਾਂ ਗਾਉਂਦੇ ਹੁੰਦੇ ਹਨ, ਤੇ ਕਦੇ ਸ਼ਬਦ, ਤੇ ਕਦੀ ਲੁੱਚੇ ਲਫੰਗੇ ਨਸ਼ੇੜੀ ਸਾਧਾਂ ਦੇ
ਅਖੌਤੀ ਦਰਬਾਰਾਂ ਦੀਆਂ ਹਾਜ਼ਰੀਆਂ ਭਰਦੇ ਹਨ। ਮੁਆਫ ਕਰਨਾ ਇਹ
ਸ਼ਬਦ ਵਰਤਣ ਨੂੰ ਜੀ ਨਹੀਂ ਕਰਦਾ, ਪਰ ਅਸਲ 'ਚ ਇਹ ਲੋਕ "ਕੰਜਰ" ਹਨ, ਜਿਨ੍ਹਾਂ ਦਾ ਕੋਈ
ਦੀਨ ਈਮਾਨ ਨਹੀਂ।
ਇਹੀ ਹਾਲਤ ਹੁਣ ਸਿੱਖ ਅਖਵਾਉਣ ਵਾਲੇ, ਗੁਰੂ ਦੀ ਲਿਖੀ ਗੁਰਬਾਣੀ ਨੂੰ ਧੰਦਾ ਬਣਾ ਕੇ ਪੈਸਾ
ਕਮਾਉਣ ਵਾਲਿਆਂ ਦੀ ਹੋ ਗਈ ਹੈ। ਕੁੱਝ ਕੁ ਨੂੰ ਛੱਡਕੇ,
ਬਾਕੀ 99% ਕਲਾਕਾਰ ਹੀ ਹਨ, ਭਾਂਵੇਂ ਉਨ੍ਹਾਂ ਦਾ ਰੂਪ ਕੋਈ ਵੀ
ਹੋਵੇ, ਗ੍ਰੰਥੀ ਹੋਵੇ, ਰਾਗੀ ਹੋਵੇ ਜਾਂ ਕਥਾਕਾਰ...
ਸਭ "ਕਲਾਕਾਰ" ਹਨ।
ਗ੍ਰੰਥੀ ਨੂੰ ਜਿਥੇ ਕਿਤੇ ਵੀ ਕੋਈ ਪਾਠ ਜਾਂ ਪੈਸੇ ਦੇ ਕੇ ਅਰਦਾਸ ਕਰਵਾ ਲਵੇ, ਉਨ੍ਹਾਂ
ਨੂੰ ਪੈਸੇ ਨਾਲ ਮਤਲਬ ਹੈ, ਕਥਾਕਾਰ - ਸਿਰਫ ਪ੍ਰਬਧੰਕਾਂ ਅਨੁਸਾਰ ਜਾਂ ਗੱਪਾਂ ਕਹਾਣੀਆਂ
ਸੁਣਾ ਕੇ ਬੁੱਤਾ ਸਾਰੀ ਜਾਂਦੇ ਹਨ, ਸਿਧਾਂਤ 'ਤੇ ਕੋਈ ਵਿਰਲਾ ਹੀ ਖੜਦਾ ਹੈ,
ਬਹੁਤੇ ਵਿਕਾਊ ਮਾਲ ਹੀ ਹਨ...
ਕਿ ਇਨ੍ਹਾਂ ਅਖੌਤੀ ਕੀਰਤਨੀਆਂ ਨੇ ਸਹੁੰ ਖਾਦੀ ਹੋਈ ਹੈ ਕਿ ਗੁਰਮਤਿ
ਅਨੁਸਾਰ ਕੋਈ ਕੰਮ ਨਹੀਂ ਕਰਨਾ, ਸਿਰਫ ਟਿਊਨਾਂ ਵਜਾ ਕੇ, ਕੰਨ ਰਸ ਪੈਦਾ ਕਰਕੇ, ਗੁਰਬਾਣੀ
ਕੀ ਕਹਿੰਦੀ ਹੈ, ਉਸ ਬਾਰੇ ਕੋਈ ਖਿਆਲ ਨਹੀਂ... ਕੀ ਇਹ ਕੰਮ ਗੁਰੂ ਦੇ ਕੀਰਤਨੀਏ ਅਖਵਾਉਣ
ਵਾਲਿਆਂ ਦੇ ਹੋਣੇ ਚਾਹੀਦੇ ਹਨ? ਕੀ ਇਹ ਕੀਰਤਨੀਏ ਹਨ? ਕੀ
ਇਨ੍ਹਾਂ ਦੇ ਕੰਮ ਕਲਾਕਾਰਾਂ
ਜਾਂ ਕੰ.... ਵਾਲੇ
ਨਹੀਂ??? ਪਾਠਕ ਆਪ ਸੋਚਣ...
ਇੱਕਲਾ ਇਹ ਆਪ ਹੀ ਨਹੀਂ ਇਸਦਾ
ਪੁੱਤਰਾਂ ਵਰਗਾ ਸ਼ਾਗਿਰਦ ਸਰਬਜੀਤ ਸਿੰਘ ਲਾਡੀ, ਜੋ ਕਿ
ਉਹ ਵੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਹੈ, ਉਸਨੇ ਵੀ ਪਿਛਲੇ ਸਮੇਂ 'ਚ ਗੁਰਮਤਿ ਵਿਰੁੱਧੀ
ਕਰਤੂਤ ਕੀਤੀ ਸੀ, ਜਿਸਦੀ ਖਬਰ 25 Nov 2013 ਖ਼ਾਲਸਾ ਨਿਊਜ਼ 'ਚ ਲਗਾਈ ਗਈ ਸੀ।