Share on Facebook

Main News Page

ਜੱਥੇਦਾਰ ਸ੍ਰੀ ਅਕਾਲ ਤਖਤ ਨੂੰ ਬਾਦਲ ਤੋਂ ਫਖਰ-ਏ-ਕੌਮਖਿਤਾਬ ਵਾਪਿਸ ਲੈਣ ਲਈ ਮੰਗ ਪੱਤਰ ਦਿੱਤਾ ਜਾਵੇਗਾ
-: ਪੰਥਕ ਜਥੇਬੰਦੀਆਂ

ਚੰਡੀਗੜ੍ਹ (17 ਅਗਸਤ, 2015): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ‘ਫਖ਼ਰ-ਏ-ਕੌਮ’ ਦਾ ਖਿ਼ਤਾਬ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ ।

ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ, ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ, ਅਖੰਡ ਕੀਰਤਨੀ ਜਥਾ ਤੇ ਏਕਨੂਰ ਖਾਲਸਾ ਫ਼ੌਜ ਦੇ ਆਗੂਆਂ ਨੇ ਅੱਜ ਇੱਥੇ ਇੱਕ ਇਕੱਤਰਤਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ “ਫਖ਼ਰ-ਏ-ਕੌਮ” ਖਿਤਾਬ ਵਾਪਸ ਲੈਣ ਦੀ ਮੰਗ ਕਰਨ ਦਾ ਫੈਸਲਾ ਕੀਤਾ ਹੈ।

ਪੰਥਕ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਦੇ ਰਾਮਗੜ੍ਹੀਆ ਭਵਨ ‘ਚ ਬੈਠਕ ਕਰਨ ਮਗਰੋਂ ਐਲਾਨ ਕੀਤਾ ਕਿ ਖਿਤਾਬ ਵਾਪਸ ਲੈਣ ਲਈ ਜਥੇਦਾਰ ਸੂਰਤ ਸਿੰਘ ਖ਼ਾਲਸਾ ਨਾਲ ਖੜ੍ਹੀਆਂ ਸਮੂਹ ਜਥੇਬੰਦੀਆਂ 24 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਣਗੀਆਂ।

ਬੈਠਕ ਮਗਰੋਂ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਜਥੇਦਾਰ ਸੂਰਤ ਸਿੰਘ ਦੇ ਸੰਘਰਸ਼ ਦੇ ਬਾਵਜੂਦ ਪੰਜਾਬ ਸਰਕਾਰ ਨੇ ਹੋਰਾਂ ਸੂਬਿਆਂ ਤੋਂ ਪੰਜਾਬ ‘ਚ ਤਬਦੀਲ ਕੀਤੇ ਗਏ ਸਿੱਖ ਕੈਦੀਆਂ ਨੂੰ ਪੈਰੋਲ ‘ਤੇ ਰਿਹਾਅ ਤੱਕ ਨਹੀਂ ਕੀਤਾ ਅਤੇ ਕਈ ਵਾਅਦਿਆਂ ਤੇ ਭਰੋਸਿਆਂ ਤੋਂ ਬਾਅਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਹੁਣ ਸਿੰਘਾਂ ਦੇ ਘਰਾਂ ‘ਚ ਛਾਪੇ ਮਾਰੇ ਜਾ ਰਹੇ ਹਨ । ਇਹ ਸਭ ਉਸ ਵੇਲੇ ਹੋ ਰਿਹਾ ਹੈ ਜਦੋਂ ਫ਼ਖਰ-ਏ-ਕੌਮ ਦੇ ਖਿਤਾਬ ਧਾਰਕ ਸ: ਬਾਦਲ ਸੂਬੇ ਦੇ ਮੁੱਖ ਮੰਤਰੀ ਹਨ ।

ਬੈਠਕ ‘ਚ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ 30 ਅਗਸਤ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ । ਇਸ ਮੌਕੇ ਪੰਥਕ ਆਗੂ ਆਰ. ਪੀ. ਸਿੰਘ, ਹਰਪਾਲ ਸਿੰਘ ਚੀਮਾ, ਪ੍ਰੀਤਮ ਕੌਰ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਮਨਜਿੰਦਰ ਸਿੰਘ ਜੰਡੀ, ਲਖਵੀਰ ਸਿੰਘ ਤੇ ਪ੍ਰਗਟ ਸਿੰਘ ਆਦਿ ਮੌਜੂਦ ਸਨ ।


ਟਿੱਪਣੀ: ਇਨ੍ਹਾਂ ਲੋਕਾਂ ਦਾ ਕੀ ਕਰੀਏ!!! ਸ. ਜਸਪਾਲ ਸਿੰਘ ਹੇਰਾਂ ਵਰਗੇ ਸੁਲਝੇ ਹੋਏ ਲੋਕ ਵੀ ਇਸ ਪੱਧਰ 'ਤੇ ? ਬਹੁਤ ਹੈਰਾਨੀ ਅਤੇ ਦੁੱਖ ਹੁੰਦਾ ਹੈ! ਇਨ੍ਹਾਂ ਲੋਕਾਂ ਨੂੰ ਹਾਲੇ ਤੱਕ ਇਹ ਗੱਲ ਸਮਝ 'ਚ ਨਹੀਂ ਪੈ ਰਹੀ ਕਿ ਜਿਸ ਕੋਲ ਤੁਸੀਂ ਫਰਿਆਦ ਲੈ ਕੇ ਜਾਣਾ ਹੈ, ਉਸਨੇ ਆਪ ਹੀ ਤਾਂ ਉਸ ਗੱਦਾਰ ਬਾਦਲ ਨੂੰ "ਫਖ਼ਰ-ਏ-ਕੌਮ" ਦਿੱਤਾ ਹੈ, ਜਿਹੜਾ ਆਪ ਗ਼ੁਲਾਮ ਹੈ, ਉਹ ਤੁਹਾਡਾ ਕੀ ਸੰਵਾਰੇਗਾ? ਅਫਸੋਸ ਦਰ ਅਫਸੋਸ...

ਚਲੋ, ਇਕ ਸਕਿੰਟ ਲਈ ਮੰਨ ਵੀ ਲਈਏ ਕਿ ਪੱਪੂ ਗੁਰਬਚਨ ਖ਼ਿਤਾਬ ਵਾਪਸ ਵੀ ਲੈ ਲਏ, ਤਾਂ ਫਿਰ ਕੀ? ਇਸ ਨਾਲ ਬਾਦਲ ਨੂੰ ਕੋਈ ਫਰਕ ਪੈਂਦਾ ਹੈ? ਓ ਭਲਿਓ ਕੋਈ ਠੋਸ ਕਦਮ ਚੁੱਕੋ, ਸਾਰੇ ਪੁਆੜੇ ਦੀ ਜੱੜ੍ਹ ਬਾਦਲ ਹੈ, ਬਾਦਲ ਉਹ ਸਿਸਟਮ ਬਣ ਚੁਕਿਆ ਜਿਸ ਨਾਲ ਟੱਕਰ ਲੈਣੀ ਸੌਖੀ ਨਹੀਂ, ਪਰ ਜੇ ਉਹ ਹਿਲਦਾ ਹੈ ਤਾਂ, ਪੱਪੂ ਦੀ ਕੋਈ ਔਕਾਤ ਨਹੀਂ, ਤੁਹਾਨੂੰ ਕਿਸੇ ਕੋਲ਼ ਫਰਿਆਦ ਲੈ ਕੇ ਜਾਣ ਦੀ ਲੋੜ ਨਹੀਂ ਪੈਣੀ।

ਇਹ ਭੁਲੇਖਾ ਹੈ ਤੁਹਾਨੂੰ, ਆਪਣੀ ਹੱਥੀਂ ਆਪ ਅਖੀਂ ਘੱਟਾ ਪਾ ਰਹੋ, ਆਪਣੇ ਅਤੇ ਦੁਨੀਆ ਦੇ... ਜੇ ਹੈ ਦੰਮ ਤਾਂ 2017 ਵਾਲੀ ਚੋਣਾਂ 'ਚ ਬਾਦਲ ਨੂੰ ਹਰਾਉਣ ਲਈ ਕਦਮ ਪੁੱਟੋ... ਜਦੋਂ ਤੱਕ ਬਾਦਲ ਅਤੇ ਉਸ ਵਰਗੇ ਗੱਦਾਰ ਕੋਲ ਰਾਜਸੱਤਾ ਹੈ, ਤੁਸੀਂ ਕੱਖ ਨਹੀਂ ਕਰ ਸਕਦੇ, ਜਿੰਨੇ ਮਰਜ਼ੀ ਮੰਗ ਪੱਤਰ ਦਵੋ, ਉਨ੍ਹਾਂ ਦਾ ਅੰਤ ਕੂੜੇਦਾਨ ਤੋਂ ਇਲਾਵਾ ਹੋਰ ਕਿਤੇ ਨਹੀਂ। ਸਿਰਫ ਅਖਬਾਰੀ ਬਿਆਨਬਾਜ਼ੀ ਲਈ ਤਾਂ ਠੀਕ ਹੈ, ਪਰ ਨਤੀਜਾ ਸਿਫ਼ਰ (Zero) ਹੀ ਹੋਣਾ ਹੈ। ਨਾਮ ਹੋਵੇ ਸੰਘਰਸ਼ ਕਮੇਟੀ!!! ਤੇ ਮੰਗਤਿਆਂ ਕੋਲ ਫਰਿਆਦਾਂ!!! ਵਾਹ !

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top