Share on Facebook

Main News Page

ਕਾਲੀ ਕਿਤਾਬ (ਅਖੌਤੀ ਦਸਮ ਗ੍ਰੰਥ) 'ਚ ਭਗੌਤੀ ਦੇ ਵੱਖ ਵੱਖ ਨਾਮ
-: ਇੰਦਰਜੀਤ ਸਿੰਘ, ਕਾਨਪੁਰ

ਅਕਸਰ ਜਦੋਂ ਕੋਈ ਚੋਰ ਫੜਿਆ ਜਾਂਦਾ ਹੈ, ਉਹ ਇਹੋ ਕਹੀ ਜਾਂਦਾ ਹੈ "ਮੈਂ ਚੋਰ ਨਹੀਂ, ਮੈਂ ਚੋਰੀ ਨਹੀਂ ਕੀਤੀ", ਲੇਕਿਨ ਜਦੋਂ ਕੁੱਟ ਪੈਣ ਲਗਦੀ ਹੈ ਤਾਂ ਉਹ ਅਪਣਾ ਗੁਨਾਹ ਕਬੂਲ ਕਰ ਲੈਂਦਾ ਹੈ। ਇਹ "ਕੂੜ ਕਿਤਾਬ" ਤਾਂ ਬਿਨਾਂ ਕਿਸੇ ਪੜਚੋਲ (ਕੁੱਟ) ਦੇ ਹੀ ਆਪ ਹੀ ਕਬੂਲ ਰਹੀ ਹੈ ਕਿ "ਪ੍ਰਿਥਮ ਭਗੌਤੀ" ਹੀ ਮੇਰੀ ਦੁਰਗਾ ਦੇਵੀ ਹੈ, ਇਹ ਹੀ ਭਵਾਨੀ ਹੈ, ਇਹ ਹੀ ਕਾਲੀ ਹੈ ਤੇ ਇਹ ਹੀ ਇਸ ਗ੍ਰੰਥ ਦਾ “ਇਸ਼ਟ” ਹੈ। ਕਾਲੀ ਕਿਤਾਬ ਦੇ ਲੇਖਕ ਤਾਂ ਆਪ ਕਹਿ ਰਿਹਾ ਹੈ ਕਿ ਮੈਂ ਹੁਣ ਦੇਵੀ ਜੀ ਕੀ ਉਸਤਤ ਕਰਣ ਜਾ ਰਿਹਾ ਹਾਂ, ਫੇਰ ਵੀ ਅਸੀਂ ਇਸ ਨੂੰ ਅਕਾਲ ਪੁਰਖ ਦੀ ਉਸਤੱਤ ਕਹੀ ਜਾਈਏ ਤਾਂ ਕੋਈ ਕੀ ਕਰ ਸਕਦਾ ਹੈ -

ਅਥ ਦੇਵੀ ਜੂ ਕੀ ਉਸਤਤ ਕਥਨੰ

ਤੁਹੀ ਅਸਤ੍ਰਣੀ ਆਪ “ਰੂਪਾ” ॥ ਤੁਹੀ “ਅੰਬਕਾ” ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ, ਸੀਤਲਾ ,ਤੋਤਲਾ ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥

ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ ਲਪਾਜਾ ਰਾਜਧਾਨੀ ॥ ਮਹਾ ਜੋਗ ਮਾਇਆ ਤੁਹੀ ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ ਲੋਕ ਛਾਇਆ ॥ ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈ ॥ ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ ॥ ਤੁਹੀ ਜੰਭਰਾ ਅੰਬਕਾ ਰਾਜਧਾਨੀ ॥੪੨੪॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥ ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥
ਅਖੋਤੀ ਦਸਮ ਗਰੰਥ : ਪੰਨਾ ੭੩੧ ਪੰ. ੨

ਮੋਹਣੀ ਛੰਦ
ਜੈ ਦੇਵੀ ਭੇਵੀ ਭਾਵਾਣੀ ॥ ਭਉ ਖੰਡੀ ਦੁਰਗਾ ਸਰਬਾਣੀ ॥ ਕੇਸਰੀ ਆਬਾਹੀ ਕਊ ਮਾਰੀ ॥ ਭੈਖੰਡੀ ਭੈਰਵਿ ਉੱਧਾਰੀ ॥੪੫॥
ਅਕਲੰਕਾ ਅੱਤ੍ਰੀ ਛਤ੍ਰਾਣੀ ॥ ਮੋਹਣੀਅੰ ਸਰਬੰ ਲੋਕਾਣੀ ॥ ਰਕਤਾਗੀ ਸਾਗੀ ਸਾਵਿਤ੍ਰੀ ॥ ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥ਅਖੌਤੀ ਦਸਮ ਗਰੰਥ : ਪੰਨਾ ੧੨੮੩ ਪੰ. ੮

ਪਹਿਲਾ "ਕਾਲੀ ਦੀ ਕਿਤਾਬ" ਦਾ ਇਹ ਬਿਆਨ ਦਰਜ ਕੀਤਾ ਜਾਵੇ, ਜਿਸ ਵਿੱਚ ਉਹ ਸਾਫ ਸਾਫ ਇਹ ਇਕਬਾਲ ਕਰਦੀ ਹੈ ਕਿ "ਅੱਥ ਦੇਵੀ ਜੁ ਕੀ ੳਸ਼ਤਤ ਕਥਨੰ" ॥ ਜਾਨੀ ਕਿ "ਮੈਂ ਹੁਣ ਦੇਵੀ ਜੀ ਦੀ ਉਸਤਤ ਕਰਨ ਜਾ ਰਿਹਾ ਹਾਂ"।

ਹਲੀ ਵੀ ਅਸੀਂ ਕਹੀ ਜਾਈਏ ਕਿ ਇਹ "ਅਕਾਲਪੁਰਖ” ਦੀ ਉਸਤਤ ਹੈ, ਤਾਂ ਸਾਨੂੰ ਕੋਈ ਨੀਮ ਪਾਗਲ ਹੀ ਤਾਂ ਕਹੇਗਾ ਨਾ ? ਇਸ ਸਲੋਕ ਵਿਚ ਦੇਵੀ ਦੇ ਕਿਨੇ ਨਾਮ ਹਨ, ਉਨਾਂ ਨੂੰ ਇਕੱਠਾ ਕਰ ਲਇਏ। 1428 ਪੰਨਿਆਂ ਵਾਲੀ ਇਸ ਕਿਤਾਬ ਵਿੱਚ ਜੇ "ਦੇਵੀ ਦੁਰਗਾ" ਦੇ ਸਾਰੇ ਨਾਮ ਲਿਖੀਏ ਤਾਂ ਸੈਂਕੜੇ ਹੀ ਨਾਮ ਹੋ ਜਾਣਗੇ। ਇਸ "ਕਾਲੀ ਦੀ ਕਿਤਾਬ" ਦੇ ਸਿਰਫ ਦੋ ਪੰਨਿਆਂ ਵਿੱਚ ਹੀ ਸਾਨੂੰ ਉਪਰ ਲਿਖੇ ਦੇਵੀ ਦੇ ਇਨੇ ਨਾਮ ਮਿਲ ਗਏ ਨੇ। ਪੂਰੀ ਦੇਵੀ ਉਸਤਤ ਨਾਲ ਭਰੀ ਇਸ ਕਿਤਾਬ ਵਿੱਚ ਕਿੰਨੇ ਨਾਮ ਹੋਣਗੇ ? ਇਹ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਖੈਰ, ਇਸ ਗਲ ਨੂੰ ਅੱਗੇ ਵਧਾਉਣ ਲਈ ਫਿਲਹਾਲ ਸਾਨੂੰ ਇੰਨੇ ਕੁ ਨਾਮ ਹੀ ਕਾਫੀ ਹਨ।

ਰੁਪਾ, ਅੰਬਕਾ, ਸੀਤਲਾ, ਤੋਤਲਾ, ਭਵਾਨੀ, ਕਾਲਕਾ, ਮਾਇਆ, ਜੋਗ ਮਾਇਆ, ਜੰਭਰਾ, ਭੈਰਵੀ , ਸ਼ਿਵਾ, ਕਾਲੀ, ਹਿੰਗੁਲਾ, ਪਿੰਗੁਲਾ, ਦੁਰਗਾ, ਭੈਰਵੀ, ਭੈਰਵਿ, ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ, ਮਹਾ ਬਾਹਣੀ, ਅਸਤ੍ਰਣੀ।

ਅਰਦਾਸ ਵਿੱਚ ਸ਼ਾਮਿਲ "ਪ੍ਰਿਥਮ ਭਗੌਤੀ ਜੀ" ਨੂੰ ਸਮਝਣ ਲਈ ਸਾਨੂੰ ਇਸ ਦੀਆਂ ਪਿਛਲੀਆਂ ਪੰਕਤੀਆਂ ਅਤੇ ਪੌੜੀਆਂ ਦੇ ਵੀ ਅਰਥ ਸਮਝਣੇ ਪੈਣਗੇ। "ਪ੍ਰਿਥਮ ਭਗੌਤੀ ਸਿਮਰ ਕੈ..." ਇਹ "ਚੰਡੀ ਕੀ ਵਾਰ" ਦੀ ਪਹਿਲੀ ਪੌੜੀ ਹੈ। ਇਸ "ਚੰਡੀ ਕੀ ਵਾਰ" ਦੀਆਂ ਕੁਲ 55 ਪੌੜੀਆਂ ਹਨ, ਜੋ ਦੁਰਗਾ ਦੇ ਦਾਨਵਾਂ ਨਾਲ ਹੋਏ ਯੁਧ ਦਾ ਵਰਣਨ ਹੈ। ਇਸ ਵਾਰ ਵਿੱਚ ਆਈ "ਭਗੌਤੀ" ਨੂੰ ਅਸੀਂ "ਅਕਾਲਪੁਰਖ" ਜਾਂ "ਕਿਰਪਾਨ" ਸਮਝ ਕੇ ਆਪਣੇ ਮਨ ਨੂੰ ਤਸੱਲੀ ਦੇ ਲੈਦੇ ਹਾਂ।

ਲੇਕਿਨ ਕੌੜਾ ਸੱਚ ਤਾਂ ਇਹ ਹੈ ਕਿ ਇਹ ਅਕਾਲਪੁਰਖ ਨਹੀਂ, ਇਹ "ਚੰਡੀ", "ਦੁਰਗਾ" ਦੇਵੀ ਦੀ ਉਸਤਤਿ ਹੈ। ਪੂਰੀ ਚੰਡੀ ਕੀ ਵਾਰ ਦੇ ਅਰਥ ਕਰਨ ਨਾਲ ਇਸ "ਪ੍ਰਿਥਮ ਭਗੌਤੀ ਜੀ" ਦਾ ਸਾਰਾ ਭੇਦ ਖੁਲ ਜਾਂਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top