Share on Facebook

Main News Page

ਪਾਖੰਡੀ ਤੋਂ ਛੁਟਕਾਰਾ
-: ਨਿਰਮਲ ਸਿੰਘ ਸਿਧਵਾਂ
97810 26079

ਮੈਂ ਜਦੋਂ ਅਖੌਤੀ ਸਾਧਾ, ਕਬਰਾਂ, ਪਾਖੰਡੀਆਂ ਆਦਿ ਨੂੰ ਗੁਰਬਾਣੀ ਦੇ ਓਟ ਆਸਰੇ ਨਾਲ ਛਡ ਦਿੱਤਾ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਯਤਨ ਕਰਨ ਲਗਾ, ਤਾਂ ਮੈਂ ਆਪਣੇ ਪਰਿਵਾਰ ਨੂੰ ਕਈ ਤਰੀਕਿਆਂ ਨਾਲ ਸਮਝੌਣ ਦਾ ਯਤਨ ਕੀਤਾ। ਪਰ ਮੇਰੇ ਘਰ ਦੇ ਆਖਣ ਲੱਗੇ ਕਿ ਨਿੰਦਿਆ ਨੀ ਕਰੀ ਦੀ ਕਿਸੇ ਦੀ, ਮੇਰਾ ਪਰਿਵਾਰ ਵੀ ਇਹਨਾਂ ਪਾਖੰਡੀਆਂ ਨੂੰ ਮੰਨਦਾ ਸੀ।

ਪਰ ਸਮੇਂ ਸਮੇਂ 'ਤੇ ਸੂਝਵਾਨ ਵੀਰਾਂ ਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਰੱਖਣ ਕਾਰਨ ਮੈਂ ਇਨ੍ਹਾਂ ਪਾਖੰਡੀਆਂ ਦੀਆਂ ਕਰਤੂਤਾਂ ਤੋਂ ਜਾਣੂ ਸੀ, ਮੈਂ ਐਤਵਾਰ ਨੂੰ ਸਾਡੇ ਪਿੰਡ ਤੋਂ ਥੋੜ੍ਹੀ ਦੂਰ ਪੈਂਦੇ ਇੱਕ ਪਿੰਡ ਜਿਥੇ ਇਕ ਵਿਅਕਤੀ ਜੋ ਬਾਬਾ ਬਾਲਕ ਨਾਥ ਦੀ ਗੱਦੀ ਲਾਉਂਦਾ ਹੈ, ਉਹ ਵਿਅਕਤੀ ਸਾਬਤ ਸੂਰਤ ਭਾਵ ਦਾੜ੍ਹੀ ਕੇਸਾਂ ਧਾਰੀ ਸਿੱਖ ਸੀ ਜੋ ਇਹ ਪਾਖੰਡ ਕਰਦਾ ਹੈ।

ਹੁਣ ਮੈਂ ਆਪ ਜੀ ਨਾਲ ਇਕ ਘਟਨਾ ਸਾਂਝੀ ਕਰਨ ਜਾ ਰਿਹਾ, ਕਿ ਕਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਨੂੰ ਇਸ ਪਾਖੰਡੀ ਤੋਂ ਛੁਟਕਾਰਾ ਦਿਵਾਇਆ। ਸਾਡੇ ਪਿੰਡ 4 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਹੈ ਜਿੱਥੇ ਇਕ ਬੰਦਾ ਬਾਲਕ ਨਾਥ ਗੱਦੀ ਲਗਾਉਂਦਾ ਹੈ, ਆਖਦਾ ਹੈ ਕਿ ਮੇਰੇ ਵਿਚ ਬਾਲਕ ਨਾਥ ਦੀ ਪੌਣ ਆਉਂਦੀ ਹੈ। ਵੈਸੇ ਇਹ ਭਾਰਤ ਤੋਂ ਬਾਹਰ ਕਿਸੇ ਦੇਸ਼ ਵਿਚ ਪਕੇ ਤੌਰ 'ਤੇ ਰਹਿੰਦਾ ਹੈ, ਪਰ ਆਪਣੇ ਘਰ ਵਿੱਚ ਹੀ ਗੱਦੀ ਲਾਉਂਦਾ ਹੈ, ਵਧੀਆ ਕੋਠੀ ਵੀ ਪਾਈ ਹੋਈ ਆ ਇਥੇ ਇਕ ਕਮਰਾ ਹੈ, ਜਿਥੇ ਇਸ ਨੇ ਆਪਣੀਆਂ ਅਤੇ ਬਾਲਕ ਨਾਥ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ। ਅਸੀਂ ਓਥੇ ਬਰਾਂਡੇ ਵਿੱਚ ਜਾ ਕੇ ਬੈਠ ਗਏ, ਜਿਥੇ ਹੋਰ ਵੀ ਕਈ ਲੋਕ ਬੈਠੇ ਸਨ। ਸਭ ਵਾਰੀ ਅਨੁਸਾਰ ਬਾਬੇ ਤੋਂ ਆਪਣੇ ਆਪ ਜਾ ਪਰਿਵਾਰ ਦੇ ਵਾਰੇ ਪੁਛ ਰਹੇ ਸਨ। ਜਦੋਂ ਸਾਡੀ ਵਾਰੀ ਆਈ ਤਾਂ ਮੈਂ ਬਾਬੇ ਨੂੰ ਆਪਣੀ ਪੜਾਈ ਭਾਵ ਪਾਸ ਹੋਣ ਵਾਰੇ ਪੁਛਿਆ, ਤਾਂ ਬਾਬਾ ਕਹਿੰਦਾ ਵੀ ਇਕ ਪੇਪਰ 'ਚ ਅੜਦਾ ਕੰਮ, ਬਾਕੀ ਸਾਰੇ ਠੀਕ ਆ। ਮੈਂ ਕਿਹਾ ਕਰੋ ਕੋਈ ਹੱਲ ਪਾਖੰਡੀ ਨੇ ਅਖਾਂ ਬੰਦ ਕੀਤੀਆਂ ਤੇ ਕਹਿੰਦਾ 7 ਐਤਵਾਰ ਇਥੇ ਚੌਕੀ ਭਰਨੀ ਪਊ, ਪਾਸ ਹੋ ਜੇਂ ਗਾ। ਇਸ ਤੋਂ ਪਹਿਲਾ ਮੈਂ ਕੁਝ ਬੋਲਦਾ ਮੇਰੀ ਮਾਤਾ ਜੀ ਕਹਿੰਦੇ ਠੀਕ ਹੈ ਬਾਬਾ ਪਾਸ ਤਾਂ ਹੋ ਜੂ ਮੁੰਡਾ, ਬਾਬਾ ਕਹਿੰਦਾ ਹਾ ਜੀ ਸਚੀ ਸ਼ਰਧਾ ਨਾਲ ਚੌਕੀ ਭਰੇ ਤਾਂ...

ਇਸ ਤੋਂ ਬਾਅਦ ਅਸੀਂ ਲੰਗਰ ਛਕ ਕੇ ਘਰ ਵਲ ਨੂੰ ਤੁਰ ਪਏ, ਮੈਂ ਰਸਤੇ ਵਿਚ ਮਾਤਾ ਨੂੰ ਦੱਸਿਆ ਕਿ ਮੈਂ ਤਾਂ ਇਸ ਸਾਲ ਪੇਪਰਾਂ ਦਾ ਰੋਲ ਨੰਬਰ ਵੀ ਨੀ ਲਿਆ, ਪੇਪਰ ਕਿਥੋਂ ਦੇਣੇ ਸੀ। ਮੇਰੀ ਗੱਲ ਸੁਣ ਕੇ ਮਾਤਾ ਹੈਰਾਨ ਰਹਿ ਗਈ ਕਹਿੰਦੀ ਬਾਬਾ ਜੀ ਤਾ ਕਹਿੰਦੇ ਤੂੰ ਪਾਸ ਹੋ ਜੇਂ ਗਾ। ਮੈਂ ਕਿਹਾ ਜਿਸ ਤਰ੍ਹਾਂ ਇਹਨਾਂ ਦੇ ਦਿੱਤੇ ਸੇਬਾਂ ਨਾਲ ਮੁੰਡੇ ਹੋ ਜਾਂਦੇ ਆ, ਉਸੇ ਤਰ੍ਹਾਂ ਮੈਂ ਵੀ ਪਾਸ ਹੋ ਸਕਦਾ ਬਿਨਾ ਪੇਪਰ ਦਿੱਤੇ। ਮਾਤਾ ਕਹਿੰਦੀ ਪੇਪਰ ਦਿੱਤੇ ਬਿਨਾ ਕੋਈ ਪਾਸ ਨਹੀਂ ਹੋ ਸਕਦਾ। ਮੈਂ ਕਿਹਾ ਮਾਤਾ ਇਹ ਸਾਰੇ ਪਾਖੰਡੀ ਇਸ ਤਰ੍ਹਾਂ ਹੀ ਤੁੱਕੇ ਲਾ ਕੇ ਲੋਕਾਂ ਆਪਣੇ ਨਾਲ ਜੋੜ ਦੇ ਆ, ਮੈਂ ਇਹ ਹੀ ਤੁਹਾਨੂੰ ਸਮਝਾਉਣ ਲਈ ਬਾਬੇ ਤੋਂ ਪੁੱਛਿਆ ਸੀ। ਮਾਤਾ ਕਹਿੰਦੀ ਐਵੇਂ ਹੀ ਬਾਬਾ ਝੂਠ ਬੋਲਦਾ, ਮੈਂ ਕਿਹਾ ਹਾਂ ਜੀ। ਕਹਿੰਦੇ ਅੱਜ ਤੋਂ ਬਾਅਦ ਆਪਾਂ ਕਿਸੇ ਅਖੌਤੀ ਸਾਧ ਕੋਲ ਨਹੀਂ ਜਾਣਾ, ਜੋ ਲੈਣਾ ਕੇਵਲ *ਗੁਰੂ ਗ੍ਰੰਥ ਸਾਹਿਬ ਜੀ* ਅੱਗੇ ਹੀ ਅਰਦਾਸ ਕਰਨੀ ਹੈ।

ਇਸ ਤਰ੍ਹਾਂ ਹੁਣ ਮੈਂ ਅਤੇ ਮੇਰਾ ਪਰਿਵਾਰ ਕਦੇ ਕਿਸੇ ਅਖੌਤੀ ਧਾਰਮਿਕ ਅਸਥਾਨ 'ਤੇ ਨਹੀਂ ਜਾਵੇਗਾ।

ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ 'ਤੇ,
ਗੁਰੂ ਗ੍ਰੰਥ ਸਾਹਿਬ ਜਿਹਾ ਗੁਰੂ, ਕਿਹੜਾ ਏ ਜਹਾਨ 'ਤੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top