Share on Facebook

Main News Page

ਜੇ ਕੌਮ ਮੁੜ ਸੁਰਜੀਤ ਕਰਨੀ ਹੈ, ਤਾਂ ਇਸ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਖਾਰਿਜ ਕਰੋ
-: ਇੰਦਰਜੀਤ ਸਿੰਘ, ਕਾਨਪੁਰ

ਪੰਥ (ਮਾਰਗ) ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲਣਾਂ ਸੀ, ਜਿਸਨੂੰ ਅਸੀਂ ਆਪਣਾ ਅਧੂਰਾ ਗੁਰੂ ਸਾਬਿਤ ਕਰ ਦਿੱਤਾ, ਇਸ ਕੂੜ ਪੋਥੇ ਦਾ ਲੱੜ ਫੱੜ ਕੇ। ਇਹ ਜ਼ਹਿਰ ਦੀ ਭਰੀ ਮਿੱਠੀ ਮਠਿਆਈ ਖਾ ਕੇ ਅਸੀਂ ਸਾਰੇ ਮਰ ਚੁਕੇ ਹਾਂ। ਸਾਡੀ ਅਧਿਆਤਮਿਕ ਮੌਤ ਹੋ ਚੁਕੀ ਹੈ। ਹੁਣ ਅਸੀਂ ਮੁੜ ਜ਼ਿੰਦਾ ਹੋਣ ਦੀ ਜੁਗਤ ਸੋਚ ਰਹੇ ਹਾਂ ! ਕੀ ਕੋਈ ਮਰਿਆ ਹੋਇਆ ਬੰਦਾ ਮੁੜ ਜ਼ਿੰਦਾ ਹੋ ਸਕਦਾ ਹੈ ? ਜੋ ਜਿਉਂਦੇ ਹਨ, ਉਹ ਵੀ ਇਸ ਸਲੋ ਪਾਇਜਨ Slow Poison ਨੂੰ ਨਿਤ ਪੀਵੀ ਜਾ ਰਹੇ ਹਣ। ਕੌਮ ਕਿੱਦਾਂ ਬਚੇਗੀ ? ਉਸਨੇ ਤਾਂ ਮਰਨਾਂ ਹੀ ਮਰਨਾਂ ਹੈ। ਕੌਮ ਮੁੜ ਸੁਰਜੀਤ ਨਹੀਂ ਹੋ ਸਕਦੀ, ਜਦੋਂ ਤਕ ਉਹ, ਇਸ ਜ਼ਹਰੀਲੇ ਗ੍ਰੰਥ ਨੂੰ ਪੂਰੀ ਤਰ੍ਹਾਂ ਖਾਰਿਜ ਨਹੀਂ ਕਰ ਦੇਂਦੀ। ਇਸ ਕੂੜ੍ਹ ਗ੍ਰੰਥ ਵਿੱਚ ਸ਼ਾਮਲ ਰਚਨਾਵਾਂ 'ਚ

ਚੌਵੀਹ ਅਵਤਾਰ:
ਉਏ ਭਲਿਉ ! 24 ਹੋਣ ਜਾਂ 240 ਤੁਸਾਂ ਇਨ੍ਹਾਂ ਅਵਤਾਰਾਂ ਕੋਲੋਂ ਕੀ ਲੈਣਾਂ ਹੈ ? ਕੀ ਇਹ ਤੁਹਾਡੇ ਰਿਸ਼ਤੇਦਾਰ ਲਗਦੇ ਹਨ, ਜਿਨ੍ਹਾਂ ਬਾਰੇ 554 ਪੰਨੇ ਇਸ ਕੂੜ ਕਿਤਾਬ ਦੇ ਕਾਲੇ ਕੀਤੇ ਹੋਏ ਹਨ ਅਤੇ ਅੱਤ ਦੀ ਅਸ਼ਲੀਲ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਇਸ ਰਚਨਾਂ ਦੇ "ਕ੍ਰਿਸ਼ਨ ਅਵਤਾਰ" ਵਿਚ ਜੇ ਕ੍ਰਿਸ਼ਨ ਗੋਪੀਆਂ ਦੇ ਕਪੜੇ ਚੁਰਾ ਕੇ ਲੈ ਗਿਆ, ਉਨ੍ਹਾਂ ਨਾਲ ਉਸਨੇ ਕਾਮ ਕ੍ਰੀੜਾ ਕੀਤੀ ਤੇ ਆਪੋ ਆਪਣੇ ਘੱਰ ਭੇਜ ਦਿੱਤਾ (ਪੜ੍ਹੋ ਇਸ ਰਚਨਾ ਦਾ ਕ੍ਰਿਸ਼ਨਾਂਵਤਾਰ) ਇਹੋ ਜਹੀਆਂ ਕਹਾਣੀਆਂ ਪੜ੍ਹ ਕੇ ਤੁਸੀਂ ਕਾਮਵਾਸਨਾਂ ਦੇ ਖੂਹ ਵਿਚ ਡੁਬਣਾਂ ਹੈ, ਕਿ ਇਸ ਤੋਂ ਕੁਝ ਹਾਸਿਲ ਕਰਨਾਂ ਹੈ ?

ਵਾਰ ਦੁਰਗਾ ਜੀ ਕੀ : ਚੰਡੀ ਕੀ ਵਾਰ
ਉਏ ਭੇਡੋ ! ਤੁਹਾਡਾ ਕਰਤਾਰ ਤਾਂ ਨਿਰੰਕਾਰ ਹੈ, ਉਸਨੂੰ ਛੱਡ ਕੇ ਇਸ ਸ਼ੇਰਾਂ 'ਤੇ ਬਹਿਣ ਵਾਲੀ ਦੇਵੀ ਨੂੰ ਆਪਣਾ ਰੱਬ ਬਣਾਂ ਲਿਆ ਤੁਸਾਂ ?

ਮੋਹਣੀ ਛੰਦ ॥
ਜੈ ਦੇਵੀ ਭੇਵੀ ਭਾਵਾਣੀ ਭਉ ਖੰਡੀ ਦੁਰਗਾ ਸਰਬਾਣੀ ਕੇਸਰੀ ਆਬਾਹੀ ਕਊ ਮਾਰੀਭੈਖੰਡੀ ਭੈਰਵਿ ਉੱਧਾਰੀ ॥੪੫॥ ਅਕਲੰਕਾ ਅੱਤ੍ਰੀ ਛਤ੍ਰਾਣੀਮੋਹਣੀਅੰ ਸਰਬੰ ਲੋਕਾਣੀ ਰਕਤਾਗੀ ਸਾਗੀ ਸਾਵਿਤ੍ਰੀ ॥ ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥ ਅਖੌਤੀ ਦਸਮ ਗਰੰਥ : ਪੰਨਾ ੧੨੮੩

ਸ਼੍ਰੀ ਭਗਉਤੀ ਜੀ ਸਾਹਾਇ ॥ ਬਚਿਤੱਰ ਨਾਟਕ :
ਉਏ ਕੋਈ ਨਾਟਕ ਪੜ੍ਹਨਾਂ ਜਾਂ ਮੰਨਣਾ ਹੀ ਸੀ ਤਾਂ ਅਪਣੇ ਇਤਿਹਾਸ ਤੋਂ ਪੜ੍ਹਦੇ, ਤੁਸੀਂ ਵੀ ਮੰਨਿਆ ਤਾਂ "ਬਚਿਤੱਰ", ਜੋ ਹੋ ਹੀ ਨਹੀਂ ਸਕਦਾ, ਜਿਸਦਾ ਨਾਮ ਹੀ ਹੈ "ਬਚਿੱਤਰ ਨਾਟਕ" ਕੀ ਕਹੀਏ ਤੁਹਾਨੂੰ, ਇਕ ਨਿਰੰਕਾਰ ਰੱਬ ਦਾ ਪੁਜਾਰੀ ਕਿ ਜਗਮਾਤਾ ਭਵਾਨੀ ਦਾ ਸੇਵਕ ਵੀ ਹੋ ਸਕਦਾ ਹੈ ?  ਕਾਲ ਦੇ ਕੰਨ ਵਿਚੋਂ ਨਿਕਲੀ ਮੈਲ ਨਾਲ ਇਹ ਸਾਰੀ ਦੁਨੀਆਂ ਬਣੀ, ਤੇ ਤੁਸੀਂ ਵੀ ਸਾਰੇ ਕਾਲ ਦੇ ਖੱਬੇ ਕੰਨ ਵਿਚੋਂ ਨਿਕਲੀ ਮੈਲ ਨਾਲ ਬਣੇ ਹੋ। ਕੋਈ ਸ਼ਬਦ ਗੁਰੂ ਦਾ ਸਿੱਖ ਇਹੋ ਜਿਹੀ ਗੱਪ ਨੂੰ ਗੁਰੂ ਦੀ ਬਾਣੀ ਕਹਿ ਸਕਦਾ ਹੈ ?

ਸ਼ਸ਼ਤਰ ਨਾਮਮਾਲਾ : ਉਏ ਭੋਲਿਉ ! ਸ਼ਸ਼ਤਰਾਂ ਦੇ ਨਾਮ ਦੇ ਬਹਾਨੇ, ਉਸਨੇ ਤੁਹਾਨੂੰ ਇਕ ਸੌ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਵਾ ਦਿੱਤੀ। ਤੁਹਾਨੂੰ ਪਤਾ ਹੀ ਨਾ ਲਗਿਆ। ਪਤਾ ਵੀ ਕਿਥੋਂ ਲਗਦਾ "ਜਾਗੜ ਦੰਗ ਬਾਗੜਦੰਗ..... ਹੁੜ ਦਬੰਗ ਦਬੰਗ " ਪੜ੍ਹਨ ਵਾਲਿਆਂ ਰਾਗੀਆਂ ਨੇ ਇਸ ਪੂਰੀ ਰਚਨਾਂ ਦਾ ਅਰਥ ਤਾਂ ਤੁਹਾਨੂੰ ਕਦੀ ਦਸਿਆ ਹੀ ਨਹੀਂ। ਬਸ "ਜੈ ਤੇ ਗੰਗ, ਜੈ ਤੇ ਗੰਗ"... ਪੜ੍ਹ ਪੜ੍ਹ ਕੇ, ਤਬਲੇ ਦੀ ਥਾਪ 'ਤੇ ਤੁਹਾਨੂੰ ਮੰਤਰ ਮੁਗਧ ਕਰਦੇ ਰਹੇ ਤੇ ਤੁਹਾਨੂੰ ਬੀਰ ਰੱਸ ਦਾ ਧੋਖਾ ਦੇਕੇ, ਆਪਣੇ ਬੋਝੇ ਭਰਦੇ ਰਹੇ।

ਗਿਆਨ (ਪ੍ਰਬੋਧ) ਗਪੌੜ: ਜਾਪ ਲਿਖਣ ਵਾਲੇ ਕਵੀ ਦੀ ਲਿਖੀ ਇਸ ਗਪੌੜ ਨੂੰ ਜੇ ਗਿਨਿਸ ਬੁਕ ਆਫ ਰਿਕਾਰਡ ਵਾਲੇ ਪੜ੍ਹ ਲੈਣ, ਤਾਂ ਇਸ ਰਚਨਾਂ ਦਾ ਨਾਮ ਵੀ ਇਕ ਰਿਕਾਰਡ ਬਣਾ ਦੇਣਗੇ, ਕਿ ਇਸ ਤੋਂ ਵੱਡੀ ਗੱਪ ਅੱਜ ਤਕ ਕਿਸੇ ਨੇ ਮਾਰੀ ਹੈ ਤੇ ਨਾਂ ਕਦੀ ਮਾਰੀ ਹੀ ਜਾ ਸਕੇਗੀ। ਜੇ ਇਹ ਗੱਪ ਗੁਰੂ ਦੀ ਲਿੱਖੀ ਹੈ ਤਾਂ ਬਣਾਉ ਤੁਸੀਂ ਵੀ 12 ਕੋਹ ਲੰਮਾ ਹਵਨ ਕੁੰਟ ਬਣਵਾਉ ਤੇ ਉਸ ਵਿਣ ਅੱਠ ਹਜਾਰ ਹਾਥੀ ਮਾਰਕੇ ਸੁਟੋ ਤੇ ਕਰੋੜਾਂ ਬ੍ਰਾਂਹਮਣਾਂ ਨੂੰ ਬੁਲਾ ਕੇ ਢਾਈ ਮਨ ਸੋਨਾਂ, ਦੋ ਹਜ਼ਾਰ ਹਾਥੀ, ਢਾਈ ਹਜ਼ਾਰ ਸੋਨੇ ਦੇ ਸਿੰਘਾਂ ਵਾਲੀਆਂ ਮੱਝਾਂ ਉਨ੍ਹਾਂ ਬ੍ਰਾਹਮਣਾਂ ਨੂੰ ਦਾਨ ਕਰੋ (ਜੈਸਾ ਕਿ ਇਸ ਗੱਪ ਵਿੱਚ ਲਿਖਿਆ ਹੋਇਆ ਹੈ) ਜੇ ਇਹ ਤੁਹਾਡੇ ਗੁਰੂ ਦੀ ਬਾਣੀ ਹੈ, ਤਾਂ ਕਿਉਂ ਨਹੀਂ ਕਰਦੇ ਇਹ ਸਭ ਕੁੱਝ?

ਚੌਪਈ: ਜ਼ਰਾ ਅਪਣੇ ਦਿਲ 'ਤੇ ਹੱਥ ਰੱਖ ਕੇ ਆਪਣੇ ਸ਼ਬਦ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਦਸੋ ਕਿ ਕੀ ਤੁਹਾਨੂੰ ਇਸ ਚੌਪਈ ਦੇ ਅਰਥ ਤੇ ਸ੍ਰੋਤਾਂ ਦਾ ਪਤਾ ਹੈ ? ਤੇ ਇਹ ਪਤਾ ਹੈ ਕਿ ਇਹ ਕਿਸ ਰਚਨਾਂ ਦਾ ਅਖੀਰਲਾ ਹਿੱਸਾ ਹੈ ਅਤੇ ਇਹ ਕਿਸ ਪੇਜ ਤੋਂ ਸ਼ੁਰੂ ਹੂੰਦੀ ਹੈ ? ਪਾਠ ਤਾਂ ਇਸਦੇ ਤੁਸੀਂ 500 -500 ਕਰੀ ਜਾਂਦੇ ਹੋ ? ਇਹ ਤਾਂ ਪੂਰੇ 29 ਪੇਜ ਦੀ ਚੌਪਈ ਹੈ, ਜੋ ਪੇਜ ਨੰਬਰ 1359 ਤੋਂ ਸ਼ੁਰੂ ਹੂੰਦੀ ਹੈ ਤੇ ਪੇਜ ਨੰਬਰ 1388 ਤੇ ਖਤਮ ਹੁੰਦੀ ਹੈ। ਇਸਦੇ ਕੁਲ 404 ਬੰਦ ਹਣ। ਇਨ੍ਹਾਂ 404 ਬੰਦਾ ਵਿਚ ਤਾਂ ਤੁਹਾਡੇ ਖੜਗਕੇਤੁ ਅਤੇ ਸ਼੍ਰੀ ਅਸਿਧੁੱਜ ਇਕ ਦੂਜੇ ਦੇ ਸਿਰ ਵੱਡ੍ਹ ਰਹੇ ਨੇ, ਪਰ ਤੁਸੀਂ ਹੋ ਕਿ ਇਨ੍ਹਾਂ ਨੂੰ ਨਿਰੰਕਾਰ ਸਮਝ ਕੇ ਇਨ੍ਹਾਂ ਅੱਗੇ ਬੇਨਤੀਆਂ ਕਰੀ ਜਾ ਰਹੇ ਹੋ?

ਅੱਥ ਚਰਿਤ੍ਰੋ ਪਾਖਯਾਨ ਲਿਖਯਤੇ :
ਜੋ ਬਾਕਿ 579 ਪੰਨੇ ਬਚੇ, ਉਨ੍ਹਾਂ ਵਿੱਚ ਹਣ, ਭੱਗ, ਲੰਡ, ਝਾਂਟ, ਲੌੜਾ, ਕੁੰਚਨ,ਵਰਗੇ ਅਤਿ ਦੇ ਗੰਦੇ ਗੁਪਤ ਅਂਗਾਂ ਦੇ ਖੁਲੇ ਅਸ਼ਲੀਲ ਅਤੇ ਫੂਹੜ ਸ਼ਬਦ। ਅਫੀਮ ਸ਼ਰਾਬ ਅਤੇ ਭੰਗ ਖਾਣ ਦੀ ਪ੍ਰੇਰਣਾ। ਉਸਤਰੇ ਨਾਲ ਆਪਣੇ ਗੁਪਤ ਅੰਗਾਂ ਦੇ ਰੋਮਾਂ ਨੂੰ ਸਾਫ ਕਰਨ ਦੀਆਂ ਵਿਧੀਆਂ ਵਾਲੀਆਂ 404 ਕਹਾਣੀਆਂ?

ਉਏ ਭੇਡੂਓ ! ਕੁੱਝ ਤਾਂ ਸ਼ਰਮ ਕਰੋ, ਇਸਨੂੰ ਦਸਮ ਬਾਣੀ ਕਹਿਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸਦੀ ਮੰਜੀ ਲਾ ਕੇ, ਉਸਨੂੰ ਗੁਰੂ ਦਾ ਸ਼ਰੀਕ ਬਨਾਉਣ ਵਾਲਿਓ! ਤੁਹਾਨੂੰ ਤਾਂ ਸ਼ਾਇਦ ਹੁਣ ਰੱਬ ਵੀ ਮਾਫ ਨਹੀਂ ਕਰੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top