Share on Facebook

Main News Page

ਜਰਮਨੀ ਵਿੱਚੋਂ ਉੱਠ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਜ਼ੋਰਦਾਰ ਮੰਗ
-: ਨਰਿੰਦਰ ਸਿੰਘ
(ਐਡੀਟਰ ਰੋਜ਼ਾਨਾ ਦੇਸ਼ ਪੰਜਾਬ)

ਭਾਈ ਨਿਰਮਲ ਸਿੰਘ ਹੰਸਪਾਲ ਵੱਲੋਂ ਭੁੱਖ ਹੜਤਾਲ ਦੇ ਰੂਪ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸ਼ੁਰੂ ਕੀਤੀ ਗਈ Awareness Campaign ਇਸ ਹਫਤੇ ਆਪਣੇ ਦੂਜੇ ਪੜਾਅ ਵਿੱਚ ਪਹੁੰਚ ਚੁੱਕੀ ਹੈ। ਇਸ ਚੇਤਨਾ ਲਹਿਰ ਦੀ ਅਗਵਾਈ ਇਸ ਵਾਰ ਭਾਈ ਚਰਨਜੀਤ ਸਿੰਘ ਕਰ ਰਹੇ ਹਨ। ਉਹ ਸਮੂਹ ਟੀਮ ਦੇ ਸਹਿਯੋਗ ਨਾਲ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਇੱਕ ਇੱਕ ਪ੍ਰਸਿੱਧ Tourist Spot 'ਤੇ ਪ੍ਰਸ਼ਾਸਨ ਤੋਂ ਮਨਜੂਰੀ ਲੈ ਕੇ, ਇੱਕ ਹਫਤੇ ਦੀ ਭੁੱਖ ਹੜਤਾਲ 'ਤੇ ਬੈਠੇ ਹਨ। ਇੱਥੇ ਦੁਨੀਆਂ ਦੇ ਹਰ ਕੋਨੇ ਤੋਂ ਲੋਕ ਘੁੰਮਣ ਫਿਰਣ ਲਈ ਆਉਂਦੇ ਹਨ ਅਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਅੰਗ੍ਰੇਜੀ ਅਤੇ ਜਰਮਨ ਭਾਸ਼ਾ ਵਿੱਚ ਛਪਵਾਇਆ ਇੱਕ ਨੋਟ, ਜਿਸ ਵਿੱਚ ਭਾਰਤ ਵੱਲੋਂ ਘੱਟ ਗਿਣਤੀਆਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਨੂੰ ਵੱਖ-ਵੱਖ ਮੂਲ ਦੇ ਲੋਕਾਂ ਨੂੰ ਵੰਡਿਆਂ ਜਾ ਚੁੱਕਾ ਹੈ।

ਰਾਜਸੀ ਤੌਰ 'ਤੇ ਬੰਦੀ ਸਿੰਘਾਂ ਨੂੰ ਆਜ਼ਾਦ ਕਰਵਾਉਣ ਲਈ ਨਿਰਮਲ ਸਿੰਘ ਹੰਸਪਾਲ, ਸੁਰਿੰਦਰ ਸਿੰਘ ਸੇਖੋਂ, ਗੁਰਦੀਪ ਸਿੰਘ ਪ੍ਰਦੇਸੀ, ਪਰਮਜੀਤ ਸਿੰਘ, ਨਰਿੰਦਰ ਸਿੰਘ ਗੋਤਰਾ, ਜਸਵਿੰਦਰ ਸਿੰਘ ਅਤਿਆਦਿ ਇਸ Awareness Campaign ਨੂੰ ਜਰਮਨ ਦੇ ਵੱਖ–ਵੱਖ ਸ਼ਹਿਰਾਂ ਵਿੱਚ ਲੈ ਕੇ ਜਾਣ ਲਈ ਕਾਰਜਸ਼ੀਲ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top