Share on Facebook

Main News Page

ਘੱਟ ਗਿਣਤੀ ਕੌਮਾਂ ਕਿਉਂ ਲਾਉਂਦੀਆਂ ਹਨ ਨਿੱਤ ਨਵੇਂ ਮੋਰਚੇ ?
-: ਸਤਿਨਾਮ ਸਿੰਘ ੫੧੪-੨੧੯-੨੫੨੫

ਲੋਕ ਤੰਤਰ (Democracy) ਮੁਲਕਾਂ ਵਿੱਚ ਘੱਟ ਗਿਣਤੀ ਕੌਮਾਂ ਵਲੋਂ ਲਾਏ ਜਾਂਦੇ ਮੋਰਚਿਆਂ ਅਤੇ ਲੜੇ ਜਾਂਦੇ ਸੰਘਰਸ਼ਾਂ ਪਿਛੇ ਸਿੱਧਾ ਜਾ ਅਸਿੱਧਾ ਬਹੁ ਗਿਣਤੀ ਕੌਮਾਂ ਦੀਆਂ ਸਰਕਾਰਾਂ ਦਾ ਹੀ ਹੱਥ ਹੁੰਦਾ ਹੈ...

ਕਿਉਂਕਿ ਘੱਟ ਗਿਣਤੀ ਕੌਮਾਂ ਬਹੁ ਗਿਣਤੀ ਦੀਆਂ ਕੌਮ ਦੀ ਅੱਖ ਵਿੱਚ ਹਮੇਸ਼ਾਂ ਰੜਕ ਦੀਆਂ ਰਹਿੰਦੀਆਂ ਹਨ, ਬਹੁ ਗਿਣਤੀ ਕੌਮਾਂ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਘੱਟ ਗਿਣਤੀ ਕੌਮਾਂ ਸ਼ਾਂਤੀ ਨਾਲ ਬੈਠਕੇ ਆਪਣੇ ਧਰਮ ਪ੍ਰਤੀ ਅਤੇ ਕੌਮ ਦੀ ਆਜ਼ਾਦੀ ਬਾਰੇ ਸੋਚ ਸਕਣ, ਸਹੀ ਫੈਸਲੇ ਲੈ ਸਕਣ, ਕਿਉਂਕਿ ਸ਼ਾਂਤੀ ਨਾਲ ਬੈਠ ਕੇ ਅਤੇ ਸਹਿਜ ਨਾਲ ਵਿਚਾਰ ਕੇ ਲਏ ਗਏ ਫੈਸਲੇ ਹੀ ਸਹੀ ਫੈਸਲੇ ਹੁੰਦੇ ਹਨ...

ਸਰਕਾਰੀ ਏਜੰਸੀਆਂ ਵਲੋਂ ਪਹਿਲਾਂ ਆਪ ਹੀ ਘੱਟ ਗਿਣਤੀ ਕੌਮਾਂ ਵਿੱਚ ਮਸਲੇ ਖੜੇ ਕੀਤੇ ਜਾਂਦੇ ਹਨ, ਫਿਰ ਆਪ ਹੀ ਹਥਿਆਰ ਚੁਕਣ ਲਈ ਉਕਸਾਇਆ ਜਾਂਦਾ ਹੈ, ਫਿਰ ਅੱਤਵਾਦੀ ਵੱਖਵਾਦੀ ਨਾਮ ਦੇਕੇ ਕਤਲੇਆਮ ਕੀਤਾ ਜਾਂਦਾ ਹੈ...

ਇਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਜਿਹੜੇ ਘੱਟ ਗਿਣਤੀ ਕੌਮਾਂ ਦੇ ਲੀਡਰ ਗੱਲ ਗੱਲ 'ਤੇ ਹਥਿਆਰ ਚੁਕਣ ਦੀਆਂ ਡੀਂਗਾਂ ਮਾਰਦੇ ਹੋਣ, ਅਸਲ ਵਿੱਚ ਉਹ ਸਰਕਾਰ ਦੇ ਆਪਣੇ ਹੀ ਬੰਦੇ ਹੁੰਦੇ ਹਨ...

ਕਿਉਂਕਿ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਦਾ ਬਹੁ ਗਿਣਤੀ ਸਰਕਾਰਾਂ ਕੋਲ ਇਹੀ ਇੱਕ ਵਧੀਆ ਤਰੀਕਾ ਹੈ...

ਰੱਬ ਨਾ ਕਰੇ, ਜੇ ਕਿਸੀ ਕੌਮ ਨਾਲ ਕੋਈ ਦੁਖਾਂਤ ਵਾਪਰ ਜਾਂਦਾ ਹੈ, ਤਾਂ ਕੌਮੀ ਕਤਲੇਆਮ ਤੋਂ ਬਾਅਦ ਜ਼ਰੂਰੀ ਹੈ ਕਿ ਉਹ ਕੌਮ ਆਪਣੇ ਨਾਲ ਵਾਪਰੇ ਦੁਖਾਂਤ ਦਾ ਲੇਖਾ ਜੋਖਾ ਕਰੇ, ਤਾਂ ਕਿ ਅੱਗੇ ਤੋਂ ਐਸਾ ਨਾ ਵਾਪਰੇ...

ਪਰ ਨਾ ਸਮਝ ਕੌਮਾਂ ਛੋਟੀਆਂ ਛੋਟੀਆਂ ਉਲਝਣਾ ਵਿੱਚ ਉਲਝ ਕੇ ਆਪਣਾ ਨੁਕਸਾਨ ਕਰਵਾਉਂਦੀਆਂ ਹੀ ਰਹਿੰਦੀਆਂ ਹਨ, ਦੂਜੇ ਪਾਸੇ ਸਮਝਦਾਰ ਤੇ ਗਿਆਨਵਾਨ ਕੌਮਾਂ ਕੋਈ ਵੱਡਾ ਨੁਕਸਾਨ ਹੋਣ ਤੋ ਬਾਅਦ ਸਭਲ ਜਾਂਦੀਆਂ ਹਨ,

ਯਹੂਦੀਆਂ ਦੀ ਮਿਸਾਲ ਸਾਡੇ ਸਾਮ੍ਹਣੇ ਹੈ:

ਯਹੂਦੀਆਂ ਨੇ ਆਪਣੇ ਕਤਲੇਆਮ ਤੋਂ ਬਾਅਦ ਧਰਮ ਯੁੱਧ ਮੋਰਚੇ ਨਹੀਂ ਲਾਏ ਸੀ, ਨਾਹੀਂ ਭੁੱਖ ਹੜਤਾਲਾਂ ਰਖੀਆਂ ਸੀ, ਸਗੋਂ ਉਹਨਾਂ ਦੇ ਵਿਦਵਾਨਾਂ ਨੇ ਬੈਠਕੇ ਆਪਣੇ ਧਰਮ ਦਾ ਅਤੇ ਆਪਣੇ ਨਾਲ ਹੋਏ ਕਤਲੇਆਮ ਦਾ ਡੁੰਘਾਈ ਨਾਲ ਅਧਿਐਨ ਕੀਤਾ, ਅੱਗੇ ਤੋਂ ਆਪਣਾ ਸਾਰਾ ਪੈਸਾ ਧਰਮ ਦੇ ਪ੍ਰਚਾਰ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ (Education) 'ਤੇ ਖਰਚ ਕੀਤਾ, ਅੱਜ ਉਸ ਕੌਮ ਕੋਲ ਆਪਣੀ ਵਖਰੀ ਸਟੇਟ ਵੀ ਹੈ ਤੇ ਪੜ੍ਹਾਈ ਅਤੇ ਪੈਸੇ ਵਿੱਚ ਵੀ ਲਗਭਗ ਸਾਰੀ ਦੁਨੀਆ ਤੋਂ ਅੱਗੇ ਹੈ।

ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਆਣ ਵਾਲੇ ਵੀਹ (੨੦) ਸਾਲ ਤੱਕ ਕੋਈ ਮੋਰਚਾ ਨਾ ਲਾਉਣ, ਕੋਈ ਭੁਖ ਹੜਤਾਲ਼ ਨਾ ਰਖਣ, ਕੋਈ ਨਾਅਰੇ ਬਾਜੀ ਨਾ ਕਰਨ, ਛੋਟੇ ਛੋਟੇ ਮਸਲਿਆਂ ਨੂੰ ਛੱਡ ਕੇ ਬਿਲਕੁਲ ਸ਼ਾਂਤ ਹੋਕੇ ਸਾਰੇ ਦਾ ਸਾਰਾ ਧਿਆਨ ਦੋ ਗੱਲਾਂ ਵੱਲ ਕੇਂਦਰਿਤ ਕਰਨ।

੧. ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਘਰ ਵਿੱਚ ਚੰਗੀ ਤਰਾਂ ਅਧਿਐਨ (Study) ਕਰਨ, ਅਤੇ ਆਪਸ ਵਿੱਚ ਜੁੜ ਬੈਠਕੇ ਗੁਰਬਾਣੀ ਦੇ ਇੱਕ ਇੱਕ ਵਿਸ਼ੇ ਨੂੰ ਕਈ ਕਈ ਬਾਰ ਵਿਚਾਰਨ...

੨. ਸਿੱਖ ਆਪਣੀ ਮੇਹਨਤਾਂ ਨਾਲ ਕਮਾਇਆ ਹੋਇਆ ਪੈਸਾ ਗੁਰਦਵਾਰਿਆਂ ਵਿੱਚ ਸੰਗਮਰਮਰ ਲਗਾਉਣ ਅਤੇ ਸੋਨੇ ਦੇ ਗੁੰਮਟ ਚੜ੍ਹਾਉਣ ਦੇ ਬਜਾਇ, ਸਿੱਖ ਬੱਚਿਆਂ ਦੀ ਪੜ੍ਹਾਈ (Education) ਉਤੇ ਖਰਚ ਕਰਨ, ਅਤੇ ਸਿੱਖ ਅਸੂਲਾਂ ਦੀ ਸਹੀ ਸਹੀ ਜਾਣਕਾਰੀ ਘਰ ਘਰ ਪਹੁੰਚਾਉਣ ਦੇ ਉਤੇ ਖਰਚ ਕਰਨ।

ਰੋਜ਼ ਲਾਏ ਜਾਂਦੇ ਮੋਰਚਿਆਂ ਵਿੱਚੋ ਅਤੇ ਰੋਜ਼ ਕੀਤੀ ਜਾਂਦੀ ਨਾਅਰੇ ਬਾਜ਼ੀ ਨਾਲ ਕਦੇ ਕਰਾਂਤੀ ਨਹੀਂ ਆਉਂਦੀ...

ਤੁਫਾਨ ਜਦੋਂ ਵੀ ਉਠਦਾ ਹੈ, ਸ਼ਾਂਤ ਵਾਤਾਵਰਨ ਵਿੱਚੋਂ ਹੀ ਉਠਦਾ ਹੈ, ਰੋਜ਼ ਦੇ ਬੁੱਲਿਆਂ ਵਿੱਚ ਚਲਣ ਵਾਲੀ ਹਵਾ ਕਦੇ ਤੁਫਾਨ ਨਹੀਂ ਬਣਦੀ।


ਟਿੱਪਣੀ: ਸਤਿਨਾਮ ਸਿੰਘ ਜੀ, ਤੁਹਾਡੀ ਕੀਤੀ ਹੋਈ ਸਿੱਖ ਅਖਵਾਉਣ ਵਾਲਿਆਂ ਅੱਗੇ ਬੇਨਤੀ... ਮੱਝ ਅੱਗੇ ਬੀਨ ਵਜਾਉਣ ਵਰਗੀ ਹੈ... ਜਿਸ ਤਰ੍ਹਾਂ ਥੋੜ੍ਹੇ ਦਿਨਾਂ ਪਹਿਲਾਂ ਸਿੱਖ ਤੇ ਅੱਕਲ!!! ਇਹ ਦੋਵੇਂ ਚੀਜ਼ਾਂ ਵੀਪਰੀਤ ਅਰਥ ਹਨ... ਅੱਜ ਦਾ ਸਿੱਖ ਅਖਵਾਉਣ ਵਾਲਾ ਸਿਰਫ ਤੇ ਸਿਰਫ ਦਿਖਾਵਾ ਹੀ ਕਰ ਰਿਹਾ ਹੈ, ਇਸ ਤੋਂ ਵੱਧ ਕੁੱਝ ਨਹੀਂ... ਜਿਸ ਤਰ੍ਹਾਂ ਗ਼ਾਲਿਬ ਨੇ ਲਿਖਿਆ ਹੈ ਕਿ "ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯੇ ਖ਼ਿਆਲ ਅੱਛਾ ਹੈ...", ਜਿਨ੍ਹਾਂ ਕੋਲੋਂ ਆਜ਼ਾਦੀ ਭਾਲੀ ਜਾ ਰਹੀ ਹੈ, ਵਖ਼ਰਾ ਸਿੱਖ ਰਾਜ ਲਈ ਸੰਘਰਸ਼ ਕਰਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਕੋਲੋਂ ਹੀ ਭੁੱਖ ਹੜਤਾਲਾਂ ਰੱਖਕੇ ਭੀਖ ਮੰਗੀ ਜਾ ਰਹੀ ਹੈ, ਇਹ ਗੱਲ ਸਮਝ ਤੋਂ ਪਰੇ ਹੈ... ਪਰ ਤੁਹਾਡੀ ਲਿਖੀਆਂ ਗੱਲਾਂ ਵੱਲ ਜੇ ਸਿੱਖ ਧਿਆਨ ਦੇ ਲੈਣ ਤਾਂ, ਤਾਂ ਵਾਕਿਆ ਹੀ ਸਿੱਖ ਰਾਜ ਸਥਾਪਿਤ ਹੋ ਸਕਦਾ ਹੈ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top