ਸਾਡੇ ਲੋਕਾਂ ਨੂੰ ਜਿਥੇ ਪਾਖੰਡੀ ਸਾਧਾਂ ਨੇ ਲੁੱਟਣ ਦੀ ਕੋਈ ਕਸਰ
ਨਹੀਂ ਛੱਡੀ, ਉਥੇ ਹੀ ਇਹ ਸਾਧਣੀਆਂ ਵੀ ਆਪਣੇ ਠੱਗੀ ਜਾਲ ਨੂੰ ਪੂਰਾ ਕਾਮਯਾਬ ਕਰਨ ਲੱਗੀਆਂ
ਹੋਈਆਂ ਹਨ। ਇਸ ਤਰ੍ਹਾਂ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਦੇ ਦੋਰੰਗਲਾ ਪਿੰਡ ਦੀ ਰਹਿਣ ਵਾਲੀ
"ਸੁਖਵਿੰਦਰ ਕੌਰ" ਦੀ ਹੈ, ਜਿਸਦਾ ਵਿਆਹ ਮੁਕੇਰੀਆਂ
ਦੇ ਮਨਮੋਹਨ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੁਖਵਿੰਦਰ ਦੇ ਪਤੀ ਕਤਰ ਦੀ ਰਾਜਧਾਨੀ
ਦੋਹਾ ਵਿਚ ਨੌਕਰੀ ਕਰਨ ਲਈ ਚਲੇ ਗਏ।
ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਸੁਖਵਿੰਦਰ ਨੇ ਕਾਫੀ ਸਮਾਂ ਮੰਦਹਾਲੀ
ਵਿਚ ਗੁਜਾਰਿਆ। ਉਹ ਲੋਕਾਂ ਦੇ ਕੱਪੜੇ ਸਿਉਂ ਕੇ ਗੁਜਾਰਾ ਕਰਦੀ ਸੀ। ਸੁਖਵਿੰਦਰ 21 ਸਾਲ
ਦੀ ਉਮਰ ਵਿਚ ਮਹੰਤ ਰਾਮਦੀਨ ਪਰਮਹੰਸ ਦੀ ਸ਼ਰਨ ਵਿਚ ਗਈ। ਪਰਮਹੰਸ ਨੇ ਸੁਖਵਿੰਦਰ ਨੂੰ ਛੇ
ਮਹੀਨਿਆਂ ਤੱਕ ਦੀਕਸ਼ਾ ਦਿੱਤੀ ਅਤੇ ਉਹ ਸੁਖਵਿੰਦਰ ਤੋਂ "ਰਾਧੇ ਮਾਂ" ਬਣ ਗਈ।
ਹੁਣ ਰਾਧੇ ਮਾਂ ਦੇ ਨਾਂ 'ਤੇ ਪੰਜਾਬ, ਦਿੱਲੀ, ਮੁੰਬਈ ਆਦਿ
ਸੂਬਿਆਂ ਵਿਚ ਟਰੱਸਟ ਚੱਲਦੇ ਹਨ। ਵਿਦੇਸ਼ਾਂ ਵਿਚ ਵੀ ਰਾਧੇ ਮਾਂ ਦੇ ਭਗਤ ਹਨ। ਅਮਰੀਕਾ,
ਕੈਨੇਡਾ ਤੇ ਜਾਪਾਨ ਵਿਚ ਰਾਧੇ ਮਾਂ ਦੇ ਆਸ਼ਰਮ ਹਨ। ਰਾਧੇ ਮਾਂ ਲੱਖਾਂ ਦੇ ਗਹਿਣੇ ਪਹਿਨਦੀ
ਹੈ। ਦੁਲਹਨ ਵਾਂਗ ਸੱਜਦੀ ਹੈ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਸ਼ਾਹੀ ਢੰਗ ਨਾਲ
ਹੁੰਦਾ ਹੈ।
ਮੁੰਬਈ ਵਿਚ ਬੋਰੀਵਲੀ ਪੱਛਮ ਵਿਚ ਰੇਲਵੇ ਸਟੇਸ਼ਨ 'ਤੇ 10 ਮਿੰਟਾਂ
ਦੀ ਦੂਰੀ 'ਤੇ ਸਥਿਤ 'ਰਾਧੇ ਮਾਂ' ਦਾ ਭਵਨ ਹੈ, ਜਿਸ ਨੂੰ ਗਲੋਬਲ ਮੀਡੀਆ ਕੰਪਨੀ ਦੇ ਮਾਲਕ
ਨੇ ਬਣਵਾਇਆ ਹੈ। ਇਸ ਭਵਨ ਦੇ ਗਰਾਊਂਡ ਫਲੋਰ 'ਤੇ ਇਕ ਵੱਡਾ ਜਿਹਾ ਹਾਲ ਹੈ, ਜਿਸ ਨੂੰ 'ਮਾਤਾ
ਦੀ ਚੌਂਕੀ' ਕਿਹਾ ਜਾਂਦਾ ਹੈ। ਇਸ ਸਾਧਣੀ ਦੀ ਇਕ ਨਿਊਜ਼ ਚੈਨਲ ਨੇ ਫਿਲਮੀ ਗਾਣਿਆਂ
'ਤੇ ਡਾਂਸ ਕਰਨ ਦੀ ਵੀਡੀਓ ਵੀ ਪ੍ਰਸਾਰਤ ਕੀਤੀ ਹੈ ਙ ਇਸ ਸਾਧਣੀ ਤੇ ਮੁੰਬਈ ਵਿਚ ਕਿਸੇ
ਲੜਕੀ ਨੂੰ ਦਾਜ ਲਈ ਉਸਦੇ ਸਹੁਰੇ ਪਰਿਵਾਰ ਪਾਸੋ ਤੰਗ ਪਰੇਸ਼ਾਨ ਕਰਵਾਉਣ ਦੇ ਨਾਲ ਨਾਲ ਹੋਰ
ਵੀ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਹਨ। ਸੋ ਸੰਗਤ ਜੀ ਬਚੋ ਇਸ ਤਰਾ ਦੇ ਪਾਖੰਡੀ ਸਾਧ
ਸਾਧਣੀਆਂ ਤੋਂ!!!