Share on Facebook

Main News Page

ਅੰਮ੍ਰਿਤਸਰ ਵਿੱਚ ਨਿਰੰਕਾਰੀ ਡੇਰੇ 'ਤੇ ਹਮਲਾ, ਇੱਕ ਦੀ ਮੌਤ, ਤਨਾਅ ਵਧਿਆ

ਟਿੱਪਣੀ: ਇੱਕ ਹੋਰ ਸਾਜਿਸ਼ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ। ਬੜੀ ਤੇਜ਼ੀ ਨਾਲ ਦਿਨ ਬ ਦਿਨ ਐਸੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਫਿਰ ਤੋਂ ਖੂਨੀ ਮੰਜ਼ਰ ਵੱਲ ਧੱਕਿਆ ਜਾਵੇ... ਸਿੱਖੋ ਜਾਗੋ!!! - ਸੰਪਾਦਕ ਖ਼ਾਲਸਾ ਨਿਊਜ਼

ਅੰਮ੍ਰਿਤਸਰ 4 ਅਗਸਤ (ਜਸਬੀਰ ਸਿੰਘ ਪੱਟੀ): ਬੀਤੇ ਕਲ ਅੰਮ੍ਰਿਤਸਰ ਦੇ ਬਾਹਰਵਰ ਨਿਰੰਕਾਰੀ ਮਿਸ਼ਨਰੀਆਂ ਦੇ ਇੱਕ ਡੇਰੇ ਵਿੱਚ ਕੰਧ ਟੱਪ ਕੇ ਦਾਖਲ ਹੋ ਕੇ ਕੁਝ ਵਿਅਕਤੀਆਂ ਨੇ ਨਿਰੰਕਾਰੀਆਂ ਦੇ ਇੱਕ ਗਾਰਡ ਨੂੰ ਮਾਰ ਦਿੱਤਾ ਤੇ ਦੋ ਹੋਰ ਨੂੰ ਫੱਟੜ ਕਰਕੇ ਦੌੜ ਗਏ, ਜਿਸ ਨੂੰ ਲੈ ਕੇ ਪੁਲੀਸ ਕਾਫੀ ਗੰਭੀਰ ਤੇ ਕਮਿਸ਼ਨਰ ਸ੍ਰੀ ਜਤਿੰਦਰ ਸਿੰਘ ਔਲਖ ਨੇ ਖੁਦ ਜਾ ਕੇ ਜਾਇਜਾ ਲਿਆ ਤੇ ਨਿਰੰਕਾਰੀਆਂ ਨੂੰ ਸੁਰੱਖਿਆ ਪਰਦਾਨ ਕਰਨ ਦੇ ਨਾਲ ਨਾਲ ਦੋਸ਼ੀਆਂ ਫੜ ਲੈਣ ਦਾ ਭਰੋਸਾ ਵੀ ਦਿੱਤਾ।

ਨਿਰੰਕਾਰੀ ਸੰਪਰਦਾ ਤੇ ਸਿੱਖਾਂ ਵਿੱਚਕਾਰ 13 ਅਪ੍ਰੈਲ 1978 ਦੀ ਵਿਸਾਖੀ ਵਾਲੇ ਦਿਨ ਉਸ ਵੇਲੇ ਝਗੜਾ ਹੋ ਗਿਆ ਸੀ, ਜਦੋ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਆਪਣੇ ਸੈਕੜੇ ਸਾਥੀਆਂ ਨਾਲ ਪੰਥਕ ਪਰੰਪਰਾਵਾਂ ਨੂੰ ਵਿਸਾਰ ਕੇ ਆਪਣੇ ਤਰੀਕੇ ਨਾਲ ਜਲੂਸ ਕੱਢਣਾ ਚਾਹੁੰਦਾ ਸੀ, ਜਿਸ ਦੇ ਵਿਰੋਧ ਅਖੰਡ ਕੀਤਰਨੀ ਜਥੇ ਤੇ ਆਗੂ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਵਿਰੋਧ ਕੀਤਾ ਤਾਂ ਇਸ ਦੌਰਾਨ ਹੋਈ ਗੋਲਾਬਾਰੀ ਦੌਰਾਨ 13 ਸਿੰਘ ਮਾਰੇ ਗਏ ਤਾਂ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਤੇ ਉਸ ਦੇ 60 ਪੈਰੋਕਾਰਾਂ ਦੇ ਖਿਲਾਫ ਪਰਚਾ ਵੀ ਦਰਜ ਹੋਇਆ, ਪਰ 1980 ਵਿੱਚ ਬਾਬਾ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ। ਰੋਸ ਵਜੋ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ ਨੇ ਨਿਰੰਕਾਰੀ ਮੁੱਖੀ ਤੇ ਉਸ ਦੇ ਪੈਰੋਕਾਰਾਂ ਨੂੰ ਪੱਕੇ ਤੌਰ 'ਤੇ ਪੰਥ ਵਿੱਚੋ ਖਾਰਜ ਕਰਦਿਆ ਤੇ ਹਰੇਕ ਸਿੱਖ ਨੂੰ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕਰ ਦਿੱਤੇ ਹੈ ਕਿ ਉਹ ਇਸ ਸੰਪਰਦਾ ਦੇ ਲੋਕਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ।

ਪਿੰਡ ਖਾਨਕੋਟ ਵਿਖੇ ਹੋਏ ਨਿਰੰਕਾਰੀ ਮਿਸ਼ਨ ਦੇ ਡੇਰੇ ਵਿੱਚ ਕਾਤਲਾਨਾ ਹਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚਿੰਤੁਤ ਹੈ ਤੇ ਦੀਨਾਨਗਰ ਦੀ ਘਟਨਾ ਤੋ ਬਾਅਦ ਸਰਕਾਰ ਕਿਸੇ ਕਿਸਮ ਦਾ ਖਤਰਾ ਮੁੱਲ ਲੈਣ ਲਈ ਤਿਆਰ ਨਹੀਂ ਹੈ। ਕੰਧ ਟੱਪ ਕੇ ਡੇਰੇ ਅੰਦਰ ਦਾਖਲ ਹੋਏ ਬਦਮਾਸ਼ਾਂ ਨੇ ਸੁਰੱਖਿਆ ਕਰਮਚਾਰੀ ਕਾਰਜ ਸਿੰਘ ਤੇ ਤੇਜਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਜਦ ਕਿ ਬਾਕੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਤੇ ਇੱਕ ਦੇ ਤਾਂ ਮਿਹਦੇ ਵਿੱਚ ਕਾਫੀ ਡੂੰਘਾ ਜਖਮ ਹੈ।

ਜਿਲ੍ਹਾ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਵੱਖ ਵੱਖ ਤਰੀਕਿਆ ਨਾਲ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਉਹ ਕਿਸੇ ਸਿੱਟੇ ਤੇ ਪਹੁੰਚ ਜਾਣਗੇ। ਭਾਂਵੇ ਔਲਖ ਨੇ ਸਿੱਖਾਂ ਤੇ ਨਿਰੰਕਾਰੀਆ ਦੇ ਆਪਸੀ ਟਕਰਾ ਹੋਣ 'ਤੇ ਇਨਕਾਰ ਕੀਤਾ ਹੈ, ਪਰ ਸ਼ੱਕ ਦੇ ਘੇਰੇ ਵਿੱਚ ਜੇਕਰ ਪੁਲੀਸ ਕਿਸੇ ਸਿੱਖ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਅੰਮ੍ਰਿਤਸਰ ਵਿੱਚ ਤਨਾਅ ਪੈਦਾ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਕਿ ਕੱਟੜਪੰਥੀ ਇਸ ਕਾਂਡ ਵੱਲ ਪੂਰੀ ਤਰ੍ਹਾਂ ਨਿਗਾਹ ਟਕਾਈ ਬੈਠੇ ਹਨ।

13 ਅਪ੍ਰੈਲ 1978 ਦੇ ਕਾਂਡ ਦੇ ਕਥਿਤ ਦੋਸ਼ੀ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਨੂੰ ਜਦੋ ਕਰਨਾਲ ਦੇ ਸ਼ੈਸ਼ਨ ਜੱਜ ਨੇ ਬਰੀ ਕਰ ਦਿੱਤਾ ਸੀ ਤਾਂ ਭਾਈ ਰਣਜੀਤ ਸਿੰਘ ਨੇ ਇਸ ਦਾ ਬਦਲਾ ਲੈਣ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸਹੁੰ ਖਾਧੀ ਤੇ ਉਹਨਾਂ ਨੇ ਬਰੀ ਹੋਣ ਤੋ ਥੋੜੇ ਸਮੇਂ ਬਾਅਦ ਹੀ ਨਿਰੰਕਾਰੀ ਮੁੱਖੀ ਨੂੰ ਗੋਲੀਆ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਸੀ ਤੇ ਕਈ ਸਾਲ ਜੇਲ ਵਿੱਚ ਕੇਸ ਚੱਲਣ ਉਪਰੰਤ ਉਸ ਨੂੰ 20 ਸਾਲ ਦੀ ਸਜਾ ਹੋਈ ਸੀ ਪਰ ਸਾਢੇ ਤੇਰਾ ਸਾਲਾ ਬਾਅਦ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਨਿੰਰਕਾਰੀ ਗੁਰਬਚਨ ਸਿੰਘ ਨੂੰ ਮਾਰਨ ਵਾਲੇ ਨੂੰ ਸੋਨੇ ਨਾਲ ਤੋਲਣ ਦਾ ਐਲਾਨ ਕੀਤਾ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ ਸੀ ਜੋ ਇੱਕ ਵੱਖਰੀ ਕਹਾਣੀ ਹੈ ਜਿਸ ਦੀ ਫਿਰ ਕਦੇ ਚਰਚਾ ਕੀਤੀ ਜਾਵੇਗੀ।

ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਬੱਬਰ ਖਾਲਸਾ ਨੇ ਕਾਤਲਾਨਾ ਹਮਲਾ ਕੀਤਾ ਸੀ ਤਾਂ ਇੱਕ ਡਰਾਈਵਰ ਤੇ ਇੱਕ ਸੁਰੱਖਿਆ ਕਰਮੀ ਮਾਰੇ ਗਏ ਸਨ ਤੇ ਜਥੇਦਾਰ ਟੌਹੜਾ ਦੇ ਹੱਥ ਦਾ ਇੱਕ ਅੰਗੂਠਾ ਉ¤ਡ ਗਿਆ ਸੀ ਤਾਂ ਜਥੇਦਾਰ ਟੌਹੜਾ ਨੇ ਸੰਕਟਕਾਲੀਨ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਹਸਪਤਾਲ ਵਿੱਚ ਹੀ ਬੁਲਾ ਕੇ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾ ਦਿੱਤਾ ਸੀ ਤਾਂ ਕਿ ਖਾੜਕੂ ਸੁਰ ਰੱਖਣ ਵਾਲਿਆ ਨੂੰ ਠੱਲ ਪਾਈ ਜਾ ਸਕੇ। 1996 ਵਿੱਚ ਭਾਈ ਰਣਜੀਤ ਸਿੰਘ ਜੇਲ ਤੋ ਜ਼ਮਾਨ ‘ਤੇ ਰਿਹਾਅ ਹੋਏ ਤਾਂ ਉਹਨਾਂ ਨੂੰ ਕਾਰਜਭਾਰ ਸੰਭਾਲ ਦਿੱਤਾ ਗਿਆ ਸੀ। ਉਹਨਾਂ ਦੀ ਗੈਰ ਹਾਜਰੀ ਵਿੱਚ ਪ੍ਰੋ ਮਨਜੀਤ ਸਿੰਘ ਤੱਤਕਾਲੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵਜੋ ਕੰਮ ਕਰਦੇ ਰਹੇ ਸਨ।

ਨਿਰੰਕਾਰੀ ਸੰਪਰਦਾ ਦੇ ਲੋਕ ਭਾਂਵੇ ਇਸ ਨੂੰ ਅਭਾਗੀ ਘਟਨਾ ਦੱਸ ਰਹੇ ਹਨ ਪਰ ਫਿਰ ਵੀ ਪੁਲੀਸ ਦੋਹਾਂ ਫਿਰਕਿਆ ਵਿੱਚ ਕਿਸੇ ਵੀ ਕਿਸਮ ਦੇ ਟਕਰਾ ਨੂੰ ਰੋਕਣ ਲਈ ਹਰ ਪ੍ਰਕਾਰ ਦੇ ਪ੍ਰਬੰਧ ਕਰ ਰਹੀ ਹੈ। 1978 ਤੋ ਬਾਅਦ ਕਾਫੀ ਸਮਾਂ ਨਿਰੰਕਾਰੀਆ ਨੇ ਆਪਣੀਆ ਗਤੀਵਿਧੀਆ ਸਿਰਫ ਪੰਜਾਬ ਤੋ ਬਾਹਰ ਹੀ ਸੀਮਤ ਕਰ ਦਿੱਤੀਆ ਸਨ, ਪਰ 1995 ਤੋ ਬਾਅਦ ਨਿਰੰਕਾਰੀ ਮਿਸ਼ਨਰੀਆ ਨੇ ਲੋਕ ਭਲਾਈ ਦੇ ਕੰਮ ਸ਼ੁਰੂ ਕੀਤੇ ਤੇ ਆਪਣੇ ਡੇਰੇ ਵੀ ਪੰਜਾਬ ਵਿੱਚ ਮੁੜ ਬਣਾਉਣੇ ਸ਼ੁਰੂ ਕੀਤੇ। ਨਿਰੰਕਾਰੀ ਮਿਸ਼ਨ ਵਿੱਚ ਹੋਏ ਕਤਲ ਦੀ ਜਾਂਚ ਕਿਸ ਪਾਸੇ ਵੱਲ ਜਾਂਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਸਰਕਾਰ ਇਸ ਕਾਂਡ ਨੂੰ ਲੈ ਕੇ ਪੂਰੀ ਤਰ੍ਹਾਂ ਚੌਕੰਨੀ ਤੇ ਫੂਕ ਫੂਕ ਕੇ ਪੈਰ ਰੱਖ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top