Share on Facebook

Main News Page

ਪੰਜਾਬ ਦੇ ਹਿੰਦੂ ਅਖ਼ਬਾਰੀ ਘਰਾਣੇ ਵਲੋਂ ਸਿੱਖਾਂ ਵਿਰੁਧ ਇਕ ਵਾਰ ਫਿਰ ਨਫ਼ਰਤ ਦੀ ਅੱਗ, ਪੰਜਾਬ ਨਾਲ ਵਿਤਕਰਿਆਂ ਤੇ ਸਿੱਖਾਂ ਨਾਲ ਜ਼ਿਆਦਤੀਆਂ ਲਈ ਸਭ ਤੋਂ ਵੱਧ ਜੁੰਮੇਵਾਰ ਪੰਜਾਬ ਦੇ ਫਿਰਕੂ ਹਿੰਦੂ !

ਪੰਜਾਬ ਦੇ ਜੰਮੂ-ਕਸ਼ਮੀਰ ਦੀ ਹੱਦ ਨਾਲ ਲਗਦੇ ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ‘ਚ ਪੁਲੀਸ ਥਾਣੇ ਉੱਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਬਾਰੇ ਜਿਸ ਤਰ੍ਹਾਂ ਦੇ ਤੱਟਫਟ ਪ੍ਰਤੀਕਰਮ ਭਾਰਤ ਦੇ ਇਲੈਟਰਾਨਿਕ ਮੀਡੀਆ ਵਿੱਚ ਵੇਖਣ/ਸੁਣਨ ਨੂੰ ਮਿਲੇ ਉਹ ਸਮੁਚੇ ਭਾਰਤੀ ਮੀਡੀਏ ਦੇ ‘ਹਿੰਦੂਤਵੀ ਲਬਾਦੇ’ ਦਾ ਪਰਦਾਫਾਸ਼ ਕਰਦੇ ਹਨ। ਪੰਜਾਬ ਵਿੱਚ ਕਿਸੇ ਵੀ ਹਿੰਸਕ ਵਾਰਦਾਤ ਨੂੰ ਜਿਹੜੇ ਨਜ਼ਰੀਏ ਤੋਂ ਭਾਰਤ ਦਾ ਅਖੌਤੀ ਆਜ਼ਾਦ ਅਤੇ ਨਿਰਪੱਖ ਮੀਡੀਆ ਵੇਖਦਾ ਅਤੇ ਅਕਸਰ ਹੀ ਪੇਸ਼ ਕਰਦਾ ਹੈ ਉਸਨੇ ਪੰਜਾਬ ਅਤੇ ਸਿੱਖਾਂ ਦਾ ਜਿਹੜਾ ਨੁਕਸਾਨ ਅੱਜ ਤੱਕ ਕੀਤਾ ਹੈ, ਉਹ ਸਮਝਦਾਰ ਲੋਕਾਂ ਤੋਂ ਬਹੁਤਾ ਲੁਕਿਆ ਛਿਪਿਆ ਨਹੀਂ। ਇਸਦੇ ਬਾਵਜੂਦ ਪੰਜਾਬ ਸਮੱਸਿਆ ਦੀ ਅਸਲ ਜੜ੍ਹ ਬਣੇ ਆ ਰਹੇ ਫਿਰਕੂ ਹਿੰਦੂ ਪੱਤਰਕਾਰਾਂ ਵਲੋਂ ਕੀਤੀਆਂ ਸਾਜ਼ਿਸ਼ਾਂ ਦਾ ਪੂਰਾ ਲੇਖਾਜੋਖਾ ਕਰਨਾ ਬੜਾ ਔਖਾ ਹੈ।

ਪੰਜਾਬੀ ਸੂਬੇ ਦੀ ਮੰਗ ਨੂੰ ਲੈਕੇ ਪੰਜਾਬੀਆਂ ਵਲੋਂ ਆਰੰਭੇ ਜਾਇਜ਼ ਲੋਕ ਰਾਜੀ ਅਤੇ ਸਾਂਤਮਈ ਅੰਦੋਲਨ ਨੂੰ ਸਭ ਤੋਂ ਪਹਿਲਾਂ ਜਲੰਧਰ ਸਥਿੱਤ ਇੱਕ ਕੱਟੜ ਅਤੇ ਫਿਰਕੂ ਹਿੰਦੂ ਅਖ਼ਬਾਰੀ ਘਰਾਣੇ ਨੇ ਜਿਸ ਤਰ੍ਹਾਂ ‘ਦੇਸ਼ ਵਿਰੋਧੀ’ ਰੰਗਤ ਦੇ ਕੇ ਪੇਸ਼ ਕੀਤਾ ਉਹ ਕੇਵਲ ਸਿੱਖ ਵਿਰੋਧੀ ਘਿਣਾਉਣੀ ਚਾਲ ਨਹੀਂ ਸੀ ਬਲਕਿ ਉਹ ਹਿੰਦੂ ਭਾਈਚਾਰੇ ਵਲੋਂ ਅਪਣੀ ਜਨਮ ਭੂਮੀ ਪੰਜਾਬ ਅਤੇ ਅਪਣੀ ਮਾਂ ਬੋਲੀ ਪੰਜਾਬੀ ਨਾਲ ਕੀਤੀ ਨੰਗੀ ਚਿੱਟੀ ਗੱਦਾਰੀ ਸੀ।

ਇਹ ਵੀ ਅੱਤਕਥਨੀ ਨਹੀਂ ਹੋਵੇਗੀ ਕਿ ਜੇ ਪੰਜਾਬ ਨਾਲ ਹੁੰਦੇ ਵਿਤਕਰੇ ਅਤੇ ਸਿੱਖਾਂ ਉੱਤੇ ਜ਼ਿਆਦਤੀਆਂ ਲਈ ਸਭ ਤੋਂ ਵੱਧ ਜੁੰਮੇਵਾਰ ਉੱਤਰੀ ਭਾਰਤ ਖ਼ਾਸ ਕਰ ਪੰਜਾਬ ਦੇ ਫਿਰਕੂ ਹਿੰਦੂਆਂ ਨੂੰ ਕਿਹਾ ਜਾਵ। ਉਸਤੋਂ ਬਾਅਦ ਪੰਜਾਬ ਦੇ 80ਵਿਆਂ ਅਤੇ 90ਵਿਆਂ ਦੇ ਸਿੱਖ ਸੰਘਰਸ਼ ਦਾ ਮੂਲ ਕਾਰਨ ਵੀ ਪੰਜਾਬ ਨੂੰ ਇਸਦੇ ਦਰਿਆਵਾਂ ਦੇ ਪਾਣੀਆਂ ਦਾ ਪੂਰਾ ਹਿੱਸਾ ਦੇਣ ਅਤੇ ਦੂਜੀਆਂ ਹੱਕੀ ਮੰਗਾਂ ਦਾ ਪੰਜਾਬ ਵਿਚਲੇ ਹਿੰਦੂ ਵਲੋਂ ਕੱਟੜ ਵਿਰੋਧ ਅਤੇ ਅੱਗੋਂ ਕੇਂਦਰ ਵਿਚਲੀ ਇੰਦਰਾ ਗਾਂਧੀ ਦੀ ਅਗਵਾਈ ਕਾਂਗਰਸ ਸਰਕਾਰ ਦਾ ਵੀ ਪੰਜਾਬ ਅਤੇ ਸਿੱਖ ਮਸਲਿਆਂ ਨੂੰ ਸੁਹਿਰਦਤਾ ਨਾਲ ਹੱਲ ਕਰਨ ਦੀ ਬਜਾਏ ਅਪਣੇ ਅਖੌਤੀ ਧਰਮ ਨਿਰਪੇਖ, ਲੋਕਰਾਜੀ ਅਤੇ ਮਾਨਵਵਾਦੀ ਦਾਅਵਿਆਂ ਦੇ ਐਨ ਉਲਟ ਫਿਰਕੂ ਪਹੁੰਚ ਅਪਣਾ ਕੇ ‘ਦੁਸ਼ਮਣੀ ਵਾਲਾ’ ਰਵੱਈਆ ਅਖ਼ਤਿਆਰ ਕਰਨਾ ਸੀ। ਸਿੱਖਾਂ ਪ੍ਰਤੀ ਭਾਰਤੀ ਹਿੰਦੂ ਬਹੁਗਿਣਤੀ ਵਲੋਂ ਅਜਿਹਾ ਰਵੱਈਆ ਅਖ਼ਤਿਆਰ ਕਰਨਾ ਆਮ ਲੋਕਾਂ ਦੀ ਸਮਝ ਤੋਂ ਭਾਵੇਂ ਬਾਹਰਾ ਹੈ।

ਸਿੱਖ ਕਿਉਂਕਿ ਲਗਾਤਾਰ ਇਸ ਵਿਤਕਰੇ ਨੂੰ ਝਲਦੇ ਆ ਰਹੇ ਹਨ ਇਸ ਲਈ ਇਸ ਵਿਰੁਧ ਸਿੱਖਾਂ ਦਾ ਉਭਾਰ ਸੁਭਾਵਕ ਹੈ ਜਿਹੜਾ ਸਾਂਤਮਈ ਧਰਮਯੱਧ ਮੋਰਚੇ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਦਿੱਲੀ ਦਰਬਾਰ ਦੇ ਜੁਲਮਾਂ ‘ਚ ਵਾਧੇ ਦੇ ਫਲਸਰੂਪ ਸਿੱਖ ਸੰਘਰਸ਼ ਦੇ ਰੂਪ ਵਿੱਚ ਪ੍ਰਗਟ ਹੋਇਆ । ਇਸ ਸਭ ਕੁਝ ਨੂੰ ਇਤਹਾਸਕ ਪਿਛੋਕੜ ਵਿੱਚ ਜਾ ਕੇ ਸਮਝਿਆ ਜਾ ਸਕਦਾ ਹੈ । ਭਾਰਤ ਦੇ ਇਤਿਹਾਸ ਦੇ ਅਣਗਿਣਤ ਪੰਨੇ ਜੁਝਾਰੂ ਖਾਲਸੇ ਵਲੋਂ ਮੁਗਲ ਰਾਜ ਸਮੇਂ ਧਾੜਵੀਆਂ ਵਲੋਂ ਹਿੰਦੂਆਂ ਦੀ ਕੀਤੀ ਜਾਂਦੀ ਬੇਪਤੀ, ਹਿੰਦੂ ਔਰਤਾਂ ਦੇ ਅਗਵਾ ਅਤੇ ਸਰਕਾਰੀ ਜਬਰ ਤੋਂ ਬਚਾਉਣ ਲਈ ਕੀਤੇ ਜਾਂਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਭਰੇ ਪਏ ਹਨ। ਟੱਲੀਆਂ ਖੜਕਾਉਣ ਅਤੇ ਮੂਰਤੀਆਂ ਪੂਜਣ ਵਾਲੇ ਬੇਵਸ ਹਿੰਦੂਆਂ ਅਤੇ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ ਨੌਵੇਂ ਗੁਰੁ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਕਿਸੇ ਦੂਜੇ ਧਰਮ ਦੀ ਰਖਿਆ ਲਈ ਦੂਜੇ ਧਰਮ ਦੇ ਮੋਹਰੀ ਵਲੋਂ ਸ਼ਹੀਦ ਹੋਣ ਦੀ ਵਿਲੱਖਣ ਮਿਸਾਲ ਹੈ।

ਇੰਨਾ ਹੀ ਨਹੀਂ ਭਾਰਤ ਦੀ ਆਜ਼ਾਦੀ ਅਤੇ ਉਤੋਂ ਪਿੱਛੋਂ ਗਵਾਂਢੀ ਮੁਲਕਾਂ ਨਾਲ ਫੌਜੀ ਲੜਾਈਆਂ ‘ਚ ਅਥਾਹ ਕੁਰਬਾਨੀਆਂ ਕਰਕੇ ਕੇਵਲ ਜਨਮ ਭੋਂਇ ਹੀ ਨਹੀਂ ਬਲਕਿ ਹਿੰਦੂ ਬਹੁਗਿਣਤੀ ਸਮੇਤ ਸਭਨਾਂ ਫਿਰਕਿਆਂ ਦੇ ਲੋਕਾਂ ਦੀ ਜਾਨ ਮਾਲ ਦੀ ਰਖਿਆ ਕਰਨ ਵਾਲੇ ਬਹਾਦਰ ਅਤੇ ਸਰਬਤ ਦਾ ਭਲਾ ਮੰਗਣ ਵਾਲੇ ਸਿੱਖ ਭਾਈਚਾਰੇ ਨਾਲ ਪਹਿਲਾਂ ਜੂਨ 84 ਦੇ ਘੱਲੂਘਾਰੇ ਅਤੇ ਫਿਰ ਨਵੰਬਰ 1984 ਵਿੱਚ ਜਿਹੜਾ ਦੁਸ਼ਮਣਾਂ ਵਾਲਾ ਵਿਵਹਾਰ ਕੀਤਾ ਗਿਆ ਉਹ ਬਾਦਸਤੂਰ ਜਾਰੀ ਹੈ। ਇਸ ਲਈ ਦੀਨਾ ਨਗਰ ਸ਼ਹਿਰ ‘ਚ ਥਾਣੇ ਉੱਤੇ ਪਾਕਿਸਤਾਨ ਦੇ ਅਤਵਾਦੀ ਗਰੁਪ ਵਲੋਂ ਕੀਤੇ ਹਥਾਅਰਬੰਦ ਹਮਲੇ ਦੇ ਤੱਟਫਟ ਬਾਅਦ ਇਸ ਵਿੱਚ ਸਿੱਖਾਂ ਦਾ ਹੱਥ ਹੋਣ ਦੇ ਦੋਸ਼ ਕੌਮੀ ਪੱਧਰ ਉੱਤੇ ਮੀਡੀਆ ਉੱਤੇ ਵਾਰ ਵਾਰ ਦੁਹਰਾਉਣੇ ਸਿੱਖਾਂ ਵਿਰੁਧ ਘਿਣਾਉਣੀ ਸੋਚ ਨਹੀਂ ਤਾਂ ਕੀ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਜਿਹੇ ਨਾਜਕ ਹਾਲਾਤ ਵਿੱਚ ਸਿੱਖਾਂ ਦਾ ਨਾਂ ਲੈਣ ਵੇਲੇ ਅਖੌਤੀ ਨਿਊਜ਼ ਵਿਸਲੇਸ਼ਕਾਂ ਅਤੇ ਟਿਪਣੀਕਾਰਾਂ ਨੇ ਇਨ੍ਹਾਂ ਦੇ ਹੀ ਭਾਈਵਾਲ ਅਤੇ ਹਿੰਦੂ ਸ਼ਾਸ਼ਕਾਂ ਦੇ ਨੌਕਰ ਸੁਰੱਖਿਆ ਅਧਿਕਾਰੀਆਂ ਅਤੇ ਪੰਜਾਬ ਪੁਲੀਸ ਦੇ ਮੋਹਰੀਆਂ, ਜਿੰਨ੍ਹਾਂ ਦਾ ਸਿੱਖ ਵਿਰੋਧੀ ਕਿਰਦਾਰ ਕਿਸੇ ਤੋਂ ਲੁਕਿਆ-ਛੁਪਿਆ ਨਹੀਂ, ਕੋਲੋਂ ਪੁਸ਼ਟੀ ਕਰਨ ਦੀ ਉਡੀਕ ਤਾਂ ਕੀ ਕਰਨੀ ਸੀ, ਨੈਤਿਕ ਜੁੰਮੇਵਾਰੀ ਲੋੜ ਤੱਕ ਨਹੀਂ ਸਮਝੀ।

ਲੰਘੇ ਐਤਵਾਰ ਨੂੰ ਇਹ ਹਮਲਾ ਹੁੰਦਿਆਂ ਹੀ ਉੱਥੇ ਤਾਇਨਾਤ ਅਖੌਤੀ ਹਿੰਦੂ ਯੋਧੇ ਹੋਮ ਗਾਰਡੀਏ ਜਿਸ ਤਰ੍ਹਾਂ ‘ਚਿੱਤੜੀਂ ਅੱਡੀਆਂ’ ਲਾ ਕੇ ਭੱਜੇ ਤੇ ਹਮਲਾ ਜਾਰੀ ਰਹਿਣ ਤੱਕ ਥਾਣੇ ਦੀਆਂ ਪਿਛਲੀਆਂ ਕੰਧਾਂ ਨਾਲ ਪਏ ਕੂੜ ਕਬਾੜ ਹੇਠ ਵੜ ਕੇ ਲੁਕੇ ਰਹੇ ਉਸਤੋਂ ਨਿੱਕਰਧਾਰੀਆਂ ਦੀ ‘ਬਹਾਦਰੀ’ ਜੱਗ ਜਾਹਿਰ ਹੋ ਜਾਂਦੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ‘ਦੇਸ਼ ਭਗਤ’ ਟੀਵੀ ਪੱਤਰਕਾਰ ਉਸ ਗਿੱਦੜ ਦੇ ਮੂੰਹੋਂ ਵਾਰ ਵਾਰ ਹਮਲਾਵਰਾਂ ਵਿੱਚ ਇੱਕ ਸਿੱਖ ਹੋਣ ਦੀ ਗੱਲ ਅਖ਼ਵਾ ਕੇ ਭਾਰਤ ਭਰ ਵਿੱਚ ਸਿੱਖ ਵਿਰੋਧੀ ਨਫ਼ਰਤ ਅਤੇ ਹਿੰਸਾ ਨੂੰ ਹਵਾ ਦੇਣ ਦਾ ਫਿਰਕੂ ਕਾਰਾ ਕਰ ਰਹੇ ਸਨ। ਵੈਸੇ ਇਨ੍ਹਾਂ ਦਾ ਸ਼ਰਮ ਸਿਰ ਨਾਲ ਝੁਕ ਜਾਣਾ ਚਾਹੀਦਾ ਹੈ ਕਿ ਹਮਲੇ ‘ਚ ਮੁਕਾਬਲੇ ਦੌਰਾਨ ਜਾਨ ਵਾਰ ਦੇਣ ਵਾਲਾ ਪੁਲੀਸ ਅਫ਼ਸਰ ਵੀ ਸਿੱਖ ਸੀ ਅਤੇ ਆਖ਼ਰੀ ਹੱਲੇ ਲਈ ਹੰਭਲਾ ਮਾਰਨ ਵਾਲੇ ਕਮਾਂਡੋਜ਼ ਵਿੱਚ ਵੀ ਬਹੁਗਿਣਤੀ ਸਿੱਖ ਜਵਾਨਾਂ ਦੀ ਸੀ। ਉਨ੍ਹਾਂ ਵਲੋਂ ਗੂੰਜਾਏ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਭਾਵੇਂ ਹਿੰਦੂ ‘ਮਾਲਕਾਂ’ ਦੇ ਹੱਕ ਵਿੱਚ ਹੀ ਜਾਂਦੇ ਹਨ, ਪਰ ਖਾਲਸਈ ਬੋਲਾਂ ਦੀ ਸਰਾਹਨਾ ਤਾਂ ਕੀ ਉਲਟਾ ਫਿਰਕੂ ਭਾਜਪਾਈਆਂ ਦੀਆਂ ਹਿੱਕਾਂ ਉੱਤੇ ਸੱਪ ਲੇਟਣ ਵਰਗਾ ਅਸਰ ਹੋਣਾ ਹੈ। ਇਸ ਲਈ ਸਿੱਖਾਂ ਉੱਤੇ ਸ਼ੱਕ ਦਾ ਰੁਝਾਣ ਘਟ ਹੋਣ ਦੀ ਥਾਂ ਵਧਣਾ ਹੈ । ਸਿੱਖ ਭਾਈਚਾਰੇ ਪ੍ਰਤੀ ਭਾਰਤੀ ਸ਼ਾਸ਼ਕਾਂ ਅਤੇ ਮੀਡੀਏ ਤੋਂ ਨਿਰਪੱਖਤਾ ਅਤੇ ਸੱਚਾਈ ਦੀ ਆਸ ਰੱਖਣੀ ਬੇਮਾਅਨਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top