Share on Facebook

Main News Page

ਰਹਿਤਨਾਮਾ ਭਾਈ ਪ੍ਰਹਲਾਦ ਸਿੰਘ ਦਾ ਸੱਚ
-:
ਗੁਰਦੀਪ ਸਿੰਘ ਬਾਗੀ gurdeepsinghjohal@yahoo.co.in

ਟਿੱਪਣੀ: ਰਹਿਤ ਨਾਮਿਆਂ ਦੇ ਸੰਪਾਦਕ ਪਿਆਰਾ ਸਿੰਘ ਪਦਮ ਨੇ ਸਪਸ਼ਟ ਲਿਖ ਦਿਤਾ ਕੇ ਰਹਿਤ ਨਾਮਿਆਂ ਦੇ ਲਿਖਾਰੀਆਂ ਦੇ ਵਰਤੇ ਗਏ ਨਾਮ ਜਾਅਲੀ ਹਨ। ਹੁਣ ਤੱਕ ਗੁਰਬਾਣੀ ਨੂੰ ਤਿਆਗ ਕੇ ਜਿਹਨਾ ਰਹਿਤ ਨਾਮਿਆਂ 'ਤੇ ਸਿੱਖੀ ਦਾ ਜੀਵਨ ਆਧਾਰਿਤ ਕੀਤਾ ਗਿਆ, ਉਹਨਾ ਰਹਿਤ ਨਾਮਿਆਂ ਦਾ ਸੱਚ ਕੀ ਹੈ, ਇਹ ਜਾਨਣ ਦੀ ਲੋੜ ਹੈ। ...ਸੰਪਾਦਕ ਖ਼ਾਲਸਾ ਨਿਊਜ਼


ਇਹ ਰਹਿਤਨਾਮਾ ਪਿਆਰਾ ਸਿੰਘ ਪਦਮ ਦੀ ਕਿਤਾਬ ਰਹਿਤਨਾਮੇ ਵਿੱਚ ਦਿੱਤਾ ਹੈ, ਇਹ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ :

ਰਹਿਤਨਾਮਾ ਭਾਈ ਪ੍ਰਹਲਾਦ ਸਿੰਘ
ਹੁਕਮ ਹੋਆ ਸੀਰੀ ਮੁਖ ਵਾਕ ਪਾ:10 ਲਾਲ ਦਰਿਆਈ ਕੇ ਪ੍ਰਥਾਇ

ਅਬਚਲ ਨਗਰ ਬੈਠੇ ਗੁਰੂ, ਮਨ ਮੇ ਕਿਆ ਬੀਚਾਰ
ਬੋਲਿਆ ਪੁਰਾ ਸਤਿਗੁਰੂ, ਕਰਿ ਨਮਸਕਾਰ ਕਰਤਾਰ
।1।
ਹੁਕਮ ਹੋਯਾ ਪ੍ਰਹਿਲਾਦ ਸਿੰਘ ਬਿਪ੍ਰ ਜਾਤਿ ਹੰਸਰਾਇ
ਨਿਕਟ ਬੁਲਾਯਾ ਗੁਰੂ ਜੀ, ਲੀਨਉ ਕੰਠ ਲਗਾਇ
।2।
ਪੰਥ ਚਲਯੋ ਹੈ ਜਗਤ ਮੈ ਗੁਰ ਨਾਨਕ ਪ੍ਰਸਾਦਿ
ਰਹਿਤ ਬਤਾਇਏ ਖਾਲਸੇ, ਸੁਣ ਭਾਈ ਪ੍ਰਹਿਲਾਦ
।3।

ਇਸ ਰਹਿਤਨਾਮੇ ਦਾ ਅੰਤ ਇਸ ਤਰ੍ਹਾਂ ਹੈ :

ਸਤਿ ਅਕਾਲ ਸ੍ਰੀ ਵਾਹਿਗੁਰੂ, ਧਰਮ ਬੀਜ ਯਹ ਮੰਤ
ਸਰਬ ਜਾਪ ਕਓ ਜਾਪੁ ਇਹ, ਕਹਿਉ ਆਦਿ ਅਰ ਅੰਤ
।37।

ਸੰਬਤ ਸਤ੍ਰਹ ਸੈ ਭਏ, ਬਰਖ ਬਵੰਜਾ ਨਿਹਾਰ
ਮਾਘ ਵਦੀ ਥਿਤੀ ਪੰਚਮੀ, ਰਵਿਵਾਰ ਸੁਭ ਵਾਰ
।38।

ਅਖੀਰਲੀਆਂ ਪੰਕਤਿਆਂ ਇਸ ਲਿਖਾਰੀ ਦਾ ਅਣਜਾਣ-ਪੁਣਾ ਸਾਮ੍ਹਣੇ ਲੈ ਆਉਂਦੀਆਂ ਹਨ, ਕਿ ਇਸ ਨੂੰ ਖਾਲਸਾ ਪ੍ਰਗਟ ਕਰਨ ਦੀ ਤਾਰੀਖ ਅਤੇ ਸਥਾਨ ਦਾ ਬਿਲਕੁਲ ਨਹੀਂ ਪਤਾ ਸੀ। ਇਹ ਅਖੀਰਲੀਆਂ ਪੰਕਤਿਆ ਦੱਸ ਦੀਆਂ ਹਨ ਕਿ ਇਹ ਰਹਿਤਨਾਮਾ ਸੰਬਤ 1752 ਯਾਨਿ 1695 ਇ ਵਿੱਚ ਲਿਖਿਆ ਗਿਆ ਸੀ, ਜੋ ਇਸ ਦੇ ਲਿਖਾਰੀ ਦਾ ਮੰਨਣਾ ਹੈ ਕਿ ਖਾਲਸਾ ਸਾਜਣਾ ਇਸ ਸਾਲ ਹੋਈ ਸੀ ਅਤੇ ਇਸ ਰਹਿਤਨਾਮੇ ਦੇ ਹਿਸਾਬ ਨਾਲ ਇਹ ਅਬਿਚਲ ਨਗਰ ਯਾਨਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ-ਜੋਤ ਸਮਾਉਣ ਵਾਲੇ ਨਗਰ ਵਿੱਚ 1695 ਇ. ਨੂੰ ਖਾਲਸਾ ਪ੍ਰਗਟ ਕਿਤਾ ਗਿਆ ਸੀ ਅਤੇ ਤਾਰੀਖ ਜੋ ਇਸ ਦੇ ਲਿਖਾਰੀ ਨੇ ਦਿੱਤੀ ਹੈ ਉਹ ਵੀ ਗਲਤ ਹੈ, ਮਾਘ ਵਦੀ ਪੰਚਮੀ ਨੂੰ ਰਵਿਵਾਰ ਨਹੀਂ, ਸ਼ੁਕਰਵਾਰ ਸੀ। ਗੁਰੂ ਗੋਬਿਂਦ ਸਿੰਘ ਸਾਹਿਬ ਜਿਸ ਜਗ੍ਹਾ 1708 ਇ. ਵਿੱਚ ਜੋਤੀ-ਜੋਤ ਸਮਾਏ ਸੀ, ਉਸ ਦਾ ਨਾਮ "ਅਬਿਚਲ ਨਗਰ" ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਦੇ ਬਹੁਤ ਬਾਅਦ ਪਿਆ ਸੀ। ਖਾਲਸਾ ਸਾਜਣ ਦੀ ਤਾਰੀਖ ਮੰਗਲਵਾਰ 29 ਮਾਰਚ, 1698 ਇ ਹੈ, ਜਿਸਦਾ ਸੰਮਤ 1755 ਬਣਦਾ ਹੈ ਅਤੇ ਖਾਲਸਾ ਆਨੰਦ ਪੁਰ ਸਾਹਿਬ ਵਿੱਚ ਪ੍ਰਗਟ ਕੀਤਾ ਸੀ।

ਇਸ ਰਹਿਤਨਾਮੇ ਵਿੱਚ ਇਹ ਪੰਕਤੀਆਂ ਦਰਜ ਹਨ :

ਦੋਹਰਾ
ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹੁ
।24।
========
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ।
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ
।30।

ਇਹ ਪੰਕਤੀਆ ਇਕ ਭੱਟ ਵਹੀ ਵਿੱਚ ਦਰਜ ਹਨ, ਜਿਸ ਵਿੱਚ ਉਸ ਇਤਿਹਾਸਿਕ ਘਟਨਾ ਦਾ ਜਿਕਰ ਹੈ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਥ ਨੂੰ ਸ਼ਬਦ ਗੁਰੂ "ਗੁਰੂ ਗ੍ਰੰਥ ਸਾਹਿਬ" ਸਾਹਿਬ ਦੇ ਲੜ੍ਹ ਲਾਇਆ ਸੀ, ਇਹ ਦੋਹਰਾ ਬਦਲਿਆ ਰੂਪ ਹੈ, ਅਸਲ ਦੋਹਰਾ ਇੰਝ ਹੈ :

ਸ੍ਰੀ ਮੁਖਵਾਕ ਪਾਤਸ਼ਾਹੀ 10
ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ ।1।
ਗੁਰੂ ਗ੍ਰੰਥ ਮਾਨੀੳ ਪ੍ਰਗਟ ਗੁਰਾਂ ਕੀ ਦੇਹ
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੇਂ ਲੇਹ

ਇਸ ਲਿਖਤ ਦਾ ਲਿਖਾਰੀ ਵਹੀ ਬਾਚਾ ਭਾਈ ਨਰਬੁਦ ਸਿਘ 'ਭੱਟ' ਬੇਟਾ ਕੇਸ਼ੋ ਸਿੰਘ ਦਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ-ਜੋਤ ਸਮਾਉਣ ਦੇ ਵੇਲੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗਦੀ ਦੇਣ ਦੇ ਵੇਲੇ ਗੁਰ-ਚਰਨਾਂ ਵਿੱਚ ਹਾਜ਼ਰ ਸੀ।

ਭਾਈ ਨਰਬੂਦ ਸਿੰਘ ਬਾਰੇ ਇਕ ਜਾਣਕਾਰੀ ਹੋਰ ਪਾਠਕਾਂ ਨਾਲ ਸਾਂਝੀ ਕਰਨੀ ਬਣਦੀ ਹੈ। ਭਾਈ ਨਰਬੂਦ ਸਿੰਘ ਭਾਈ ਕੇਸੋ ਸਿੰਘ ਦੇ ਪੁੱਤਰ ਸਨ, ਭਾਈ ਬੋਹਥ ਦੇ ਪੋਤੇ ਸਨ ਅਤੇ ਸ਼ਹੀਦ ਭਾਈ ਕੀਰਤ ਭੱਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਦੇ ਪੜਪੋਤੇ ਸਨ। ਭਾਈ ਨਰਬੂਦ ਸਿੰਘ ਅਤੇ ਉਨ੍ਹਾਂ ਦੇ ਪਿਤਾ ਕੋਸੋ ਸਿੰਘ ਨੂੰ 11 ਅਕਤੂਬਰ 1711 ਇ. ਨੂੰ ਜਿੰਦਾ ਜਮੀਨ ਵਿੱਚ ਗੱਡ ਕੇ ਸ਼ਹੀਦ ਕੀਤਾ ਗਿਆ ਸੀ।

ਇਸ ਰਹਿਤਨਾਮੇ ਦੇ ਲਿਖਾਰੀ ਨੇ ਇਸ ਵਿੱਚ ਜੋ ਰਹਿਤ ਲਿਖੀ ਹੈ, ਉਹ ਸ੍ਰੀ ਗੁਰਸੋਭਾ ਕ੍ਰਿਤ ਸੈਨਾਪਤੀ ਅਤੇ ਭਾਈ ਨੰਦ ਲਾਲ ਦੇ ਨਾਮ ਨਾਲ ਜੋੜੇ ਜਾਣ ਵਾਲੇ ਰਹਿਤਨਾਮੇ ਵਿੱਚੋਂ ਲਈ ਹੈ।

ਇਸ ਰਹਿਤਨਾਮੇ ਦੇ ਲਿਖਾਰੀ ਨੇ ਇਸ ਵਿੱਚ ਜੋ ਰਹਿਤ ਲਿਖੀ ਹੈ, ਉਹ ਸ੍ਰੀ ਗੁਰਸੋਭਾ ਕ੍ਰਿਤ ਸੈਨਾਪਤੀ ਅਤੇ ਭਾਈ ਨੰਦ ਲਾਲ ਦੇ ਨਾਮ ਨਾਲ ਜੋੜੇ ਜਾਣ ਵਾਲੇ ਰਹਿਤਨਾਮੇ ਵਿੱਚੋਂ ਲਈ ਹੈ।

ਹੁਣ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋ ਕਿ ਇਹ ਰਹਿਤਨਾਮਾ ਕਿੰਨਾ ਕੁ ਸੱਚਾ ਹੈ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top