ਪਰਸ਼ੂਰਾਮ ਦੀ ਚੇਅਰ ਪੰਜਾਬੀ ਯੁਨੀਵਰਸਿਟੀ 'ਚ ਸਥਾਪਿਤ ਕਰਨ ਮੌਕੇ
ਕੀਤੇ ਗਏ ਸਮਾਗਮ ਦੌਰਾਨ ਜਦੋਂ ਗੱਦਾਰ-ਏ-ਕੌਮ ਪ੍ਰਕਾਸ਼ ਬਾਦਲ ਬੋਲਣ ਲਈ ਆਇਆ ਤਾਂ ਸਿੰਘਾਂ
ਵਲੋਂ ਉਸਦਾ ਨਾਅਰਿਆਂ ਨਾਲ ਵਿਰੋਧ ਕੀਤਾ ਗਿਆ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਖਿੱਚ ਧੂਹ
ਕਰਦੇ ਹੋਏ ਹਾਲ ਤੋਂ ਬਾਹਰ ਲਿਜਾਇਆ ਗਿਆ।
ਜਿਹੜੇ (ਅ) ਕਾਲੀ ਇਹ
ਦਮਗੱਜੇ ਮਾਰ ਰਹੇ ਸਨ ਕਿ ਬਾਹਰਲੇ ਸਿੱਖ ਐਵੇਂ ਹੀ ਬਾਦਲ ਦੀ
ਵਿਰੋਧਤਾ ਕਰ ਰਹੇ ਹਨ, ਉਨ੍ਹਾਂ ਨੂੰ ਕੰਨ ਹੋ ਜਾਣੇ ਚਾਹੀਦੇ ਹਨ, ਕਿ ਹਾਲੇ ਸਿੱਖਾਂ 'ਚ
ਥੋੜ੍ਹੀ ਬਹੁਤੀ ਜ਼ਮੀਰ ਜ਼ਿੰਦਾ ਹੈ।
ਪਟਿਆਲਾ, 26 ਜੁਲਾਈ: ਪੰਜਾਬੀ ਯੂਨੀਵਰਿਸਟੀ ਵਿੱਚ ਅੱਜ ਭਗਵਾਨ ਪਰਸੂਰਾਮ ਦੀ ਚੇਅਰ
ਸਥਾਪਿਤ ਕਰਨ ਮੌਕੇ ਹੋਏ ਸਮਾਗਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਉਂ ਹੀ ਬੋਲਣ
ਲੱਗੇ ਤਾਂ ਹਾਲ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਬਾਦਲ ਮੁਰਦਾਬਾਦ’ ਦੇ ਨਾਅਰੇ ਲੱਗਣੇ
ਸ਼ੁਰੂ ਹੋ ਗਏ। ਇਸ ਕਾਰਨ ਪੂਰੇ ਸਮਾਗਮ ਵਿੱਚ ਹਲਚਲ ਮੱਚ ਗਈ। ਮੌਕੇ ’ਤੇ ਮੌਜੂਦ ਪੁਲੀਸ ਨੇ
ਨਾਅਰੇ ਲਾ ਰਹੇ ਕਾਰਕੁਨਾਂ ਨੂੰ ਕਾਬੂ ਕਰ ਲਿਆ। ਬਾਦਲ ਨੇ ਇਨ੍ਹਾਂ ਕਾਰਕੁਨਾਂ ਬਾਰੇ ਮੌਕੇ
’ਤੇ ਹੀ ਸਟੇਜ ਤੋਂ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ।
ਨਾਅਰੇ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ
ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾ, ਕਿਸਾਨ ਵਿੰਗ
ਦੇ ਆਗੂ ਰਾਜਿੰਦਰ ਸਿੰਘ ਛੰਨਾ, ਗੁਰਧਿਆਨ ਸਿੰਘ ਧਨੇਠਾ, ਦਰਸ਼ਨ ਸਿੰਘ ਸਨੌਰ ਸਨ ਨੂੰ
ਪੁਲੀਸ ਮੌਕੇ ’ਤੇ ਹੀ ਫੜ ਕੇ ਲੈ ਗਈ।
ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਲੋਕਾਂ
ਦਾ ਕੰਮ ਹੀ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਹੈ। ੳੁਨ੍ਹਾਂ ਕਿਹਾ ਕਿ ਪੰਜਾਬ ਨੇ ਅਜਿਹੀਆਂ
ਸਾਜ਼ਿਸ਼ਾਂ ਕਰਕੇ ਪਹਿਲਾਂ ਹੀ ਬਹੁਤ ਸੰਤਾਪ ਝੱਲਿਆ ਹੈ ਪਰ ਹੁਣ ਅਕਾਲੀ-ਭਾਜਪਾ ਗੱਠਜੋੜ
ਸਰਕਾਰ ਨੇ ਸਖ਼ਤ ਕਦਮ ਉਠਾਉਂਦਿਆਂ ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ’ਤੇ ਨਜ਼ਰ ਰੱਖਦੇ ਹੋਏ
ਰਾਜ ਦੀ ਸ਼ਾਂਤੀ ਅਤੇ ਵਿਕਾਸ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ
ਨਿੱਜੀ ਸਵਾਰਥਾਂ ਕਰਕੇ ਰਾਜ ਵਿੱਚ ਕਾਲੇ ਦਿਨਾਂ ਨੂੰ ਵਾਪਸ ਲਿਆਉਣ ਵਿੱਚ ਲੱਗੇ ਹੋੲੇ ਹਨ,
ਪਰ ਇਨ੍ਹਾਂ ਦੇ ਮਾੜੇ ਇਰਾਦਿਆਂ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ
ਮੀਡੀਆ ਅਤੇ ਲੋਕਾਂ ਤੋਂ ਇਸ ਕਾਰਜ ਵਿੱਚ ਸਮਰਥਨ ਦੀ ਉਮੀਦ ਕੀਤੀ।ਉਨ੍ਹਾਂ ਭਰੋਸਾ ਦਿੱਤਾ
ਕਿ ਉਹ ਆਪਣੇ ਆਖ਼ਰੀ ਸਾਹਾਂ ਤੱਕ ਇਨ੍ਹਾਂ ਲੋਕਾਂ ਦੇ ਮਾੜੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ
ਦੇਣਗੇ।