Share on Facebook

Main News Page

ਅਕਾਲੀ ਭਾਜਪਾ ਸਰਕਾਰ ਦੀ ਚੇਅਰਾਂ ਤੇ ਇਕ ਹੋਰ ਸਿਆਸਤ
ਪੰਜਾਬੀ ਯੁਨੀਵਰਸਿਟੀ 'ਚ ਕੱਸ਼ਤਰੀ ਕੌਮ ਦਾ ਕਤਲੇਆਮ ਕਰਣ ਵਾਲੇ ਪਰਸ਼ੂਰਾਮ ਦੀ ਚੇਅਰ ਸਥਾਪਿਤ

* ਭਗਵਾਨ ਪਰਸ਼ੂ ਰਾਮ ਦੀ ਚੇਅਰ ਤੇ ਵਿਦਵਾਨਾਂ ਨੇ ਕੀਤਾ ਇਤਰਾਜ਼
* ਭਗਵਾਨ ਪਰਸ਼ੂ ਰਾਮ ਦੀ ਕਿਸੇ ਭਾਸ਼ਾ ਤੇ ਅਕਾਦਮਿਕ ਤੌਰ 'ਤੇ ਕੋਈ ਦੇਣ ਨਹੀਂ : ਡਾ. ਚਮਨ ਲਾਲ
* ਭਗਵਾਨ ਪਰਸ਼ੂ ਰਾਮ ਦੀ ਚੇਅਰ ਸਥਾਪਤ ਕਰਨ ਦੀ ਯੂਨੀਵਰਸਿਟੀ ਵਿਚ ਕੋਈ ਤੁਕ ਨਹੀਂ : ਡਾ. ਪੰਨੂ
* ਭਗਵਾਨ ਪਰਸ਼ੂ ਰਾਮ ਬਾਰੇ ਗਲਤ ਧਾਰਨਾਵਾਂ ਖ਼ਤਮ ਕਰਨ ਲਈ ਖੋਜ ਜ਼ਰੂਰੀ : ਡਾ. ਰਵੀ

ਪਟਿਆਲਾ, 25 ਜੁਲਾਈ: ਪੰਜਾਬੀ ਯੂਨੀਵਰਸਿਟੀ ਵਿਚ ਭਗਵਾਨ ਪਰਸ਼ੂ ਰਾਮ ਦੀ ਸਥਾਪਤ ਕੀਤੀ ਜਾ ਰਹੀ ਚੇਅਰ ਤੇ ਹੁਣੇ ਹੀ ਚਰਚਾ ਹੋਣ ਲੱਗ ਪਈ ਹੈ ਜਿਸ ਨੂੰ ਵਿਦਵਾਨ ਅਕਾਲੀ ਭਾਜਪਾ ਦੀ ਸਰਕਾਰ ਵੱਲੋਂ ਵੋਟਾਂ ਦੀ ਸਿਆਸਤ ਨਾਲ ਜੋੜ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਕ ਹੋਰ ਸਥਾਪਤ ਕਰਕੇ ਚੇਅਰਾਂ ਦੀ ਸਿਆਸਤ ਵਿਚ ਵਾਧਾ ਕੀਤਾ ਜਾ ਰਿਹਾ ਹੈ। 26 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬੀ ਯੂਨੀਵਰਸਿਟੀ ਇਸ ਚੇਅਰ ਦੀ ਸਥਾਪਨਾ ਕਰਨ ਲਈ ਆ ਰਹੇ ਹਨ।

ਭਗਵਾਨ ਪਰਸ਼ੂ ਰਾਮ ਚੇਅਰ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਚ ਸ਼ੁਰੂ ਹੋ ਰਹੀ ਹੈ, ਹਿੰਦੀ ਦੇ ਵਿਦਵਾਨ ਡਾ. ਚਮਨ ਲਾਲ ਨੇ ਕਿਹਾ ਕਿ ਹਿੰਦੀ ਵਿਭਾਗ ਵਿਚ ਭਗਵਾਨ ਪਰਸ਼ੂ ਰਾਮ ਦੀ ਚੇਅਰ ਸਥਾਪਤ ਕਰਨ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਦਾ ਕਿਸੇ ਵੀ ਭਾਸ਼ਾ ਦੇ ਸਬੰਧ ਵਿਚ, ਸਮਾਜ ਦੇ ਸਬੰਧ ਵਿਚ, ਇਤਿਹਾਸਕ ਪਰਿਪੇਖ ਦੇ ਸਬੰਧ ਵਿਚ ਕੋਈ ਵੀ ਕੰਮ ਕੀਤਾ ਹੋਇਆ ਨਹੀਂ ਮਿਲਦਾ। ਇਹ ਚੇਅਰ ਜੇਕਰ ਸਥਾਪਤ ਕਰਨੀ ਹੀ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਚ ਸਿਰਫ਼ ਹਿੰਦੂ ਧਰਮ ਦੇ ਵਿਭਾਗ ਵਿਚ ਸ਼ੁਰੂ ਕੀਤੀ ਜਾ ਸਕਦੀ ਸੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਦੇ ਵਿਦਵਾਨ ਡਾ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਭਗਵਾਨ ਪਰਸੁ ਰਾਮ ਨੇ ਉਨ੍ਹਾਂ ਦਾ ਕਤਲੇਆਮ ਕੀਤਾ ਹੈ ਕਸ਼ੱਤਰੀਆਂ ਨੇ ਹਮੇਸ਼ਾ ਬ੍ਰਾਹਮਣਾ ਦੀ ਰਖਿਆ ਕੀਤੀ ਹੈ। ਇਕ ਰਾਜੇ ਵੱਲੋਂ ਇਕ ਬ੍ਰਾਹਮਣ ਦੀ ਕੀਤੀ ਹੱਤਿਆ ਕਰਕੇ ਪੂਰੀ ਕੱਸ਼ਤਰੀ ਕੌਮ ਦਾ ਕਤਲੇਆਮ ਕਰਨਾ ਇਕ ਤਰਾਂ ਇਕ ਨਸਲ ਨੂੰ ਖ਼ਤਮ ਕਰਨ ਬਰਾਬਰ ਹੀ ਮੰਨਿਆ ਜਾਵੇਗਾ ਜੋ ਇਨਸਾਨੀ ਕਦਰਾਂ ਕੀਮਤਾਂ ਤੇ ਉਲਟ ਹੈ, ਉਨ੍ਹਾਂ ਕਿਹਾ ਕਿ ਔਰੰਗਜ਼ੇਬ ਸਿਰਫ਼ ਮੁਸਲਮਾਨਾਂ ਨੂੰ ਜਿੰਦਾ ਦੇਖਣਾ ਚਾਹੁੰਦਾ ਸੀ, ਉਸ ਲਈ ਬਾਕੀ ਸਾਰੀਆਂ ਕੌਮ ਧਰਤੀ ਦੇ ਨਕਸ਼ੇ 'ਤੇ ਨਜ਼ਰ ਆਉਣੀਆਂ ਕਬੂਲ ਨਹੀਂ ਸਨ, ਇਸੇ ਤਰ੍ਹਾਂ ਭਗਵਾਨ ਪਰਸ਼ੂ ਰਾਮ ਦਾ ਕਿਰਦਾਰ ਸਾਹਮਣੇ ਆਉਂਦਾ ਹੈ।

ਡਾ. ਪੰਨੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿਹੀ ਸੰਸਥਾ ਵਿਚ ਇਹ ਚੇਅਰ ਸਥਾਪਤ ਕਰਨ ਮਹਿਜ਼ ਵੋਟ ਰਾਜਨੀਤੀ ਹੀ ਹੈ। ਇਸ ਬਾਬਤ ਚੇਅਰ ਦੇ ਪਹਿਲੇ ਮੁਖੀ ਬਣ ਰਹੇ ਹਿੰਦੀ ਵਿਭਾਗ ਦੇ ਮੁਖੀ ਡਾ. ਰਵੀ ਕੁਮਾਰ ਨੇ ਕਿਹਾ ਕਿ ਭਗਵਾਨ ਪਰਸ਼ੂ ਰਾਮ ਬਾਰੇ ਗਲਤ ਧਾਰਨਾਵਾਂ ਬਣੀਆਂ ਹਨ ਇਸ ਕਰਕੇ ਉਨ੍ਹਾਂ ਦੇ ਪੂਰੀ ਖੋਜ ਹੋਣੀ ਚਾਹੀਦੀ ਹੈ। ਉਨ੍ਹਾਂ ਬਾਰੇ ਆ ਰਿਹਾ ਹੈ ਕਿ ਉਸ ਨੇ 21 ਵਾਰ ਕਸ਼ੱਤਰੀਆਂ ਦਾ ਵਧ ਕੀਤਾ, ਪੂਰੀ ਕੌਮ ਦਾ ਕਤਲੇਆਮ ਕੀਤਾ, ਪਰ ਇਹ ਗਲਤ ਹੈ। ਉਨ੍ਹਾਂ ਨੇ ਤਾਂ ਉਸ ਰਾਜੇ ਨੂੰ ਸਜਾ ਦਿਤੀ ਸੀ ਜਿਸ ਨੇ ਉਸ ਦੇ ਪਿਤਾ ਜਗਦਗਨੀ ਰਿਸ਼ੀ ਨੂੰ ਮਾਰਿਆ ਸੀ। ਇਸ ਸਬੰਧ ਵਿਚ ਸਾਰੀ ਖੋਜ ਹੋਵੇਗੀ।

ਇਸ ਸਬੰਧ ਵਿਚ ਭਗਵਾਨ ਪਰਸ਼ੂ ਰਾਮ ਚੇਅਰ ਸਥਾਪਤ ਕਰਨ ਲਈ ਕਾਰਜਸ਼ੀਲ ਬ੍ਰਾਹਮਣ ਸਭਾ ਪੰਜਾਬ ਦੇ ਮੁਖੀ ਦੇਵੀ ਦਿਆਲ ਪਰਾਸ਼ਰ ਨੇ ਕਿਹਾ ਕਿ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂ ਰਾਮ ਦਲਿਤਾਂ, ਮਜਲੂਮਾਂ, ਗ਼ਰੀਬਾਂ ਦੇ ਪੱਖ ਵਿਚ ਸਨ, ਜਿਨ੍ਹਾਂ ਕੱਸ਼ਤਰੀ ਰਾਜਿਆਂ ਨੇ ਇਨਸਾਨੀਅਤ ਦਾ ਨੁਕਸਾਨ ਕੀਤਾ ਉਨ੍ਹਾਂ ਕੱਸ਼ਤਰੀ ਰਾਜਿਆਂ ਨੂੰ 21 ਵਾਰ ਭਗਵਾਨ ਪਰਸ਼ੂ ਰਾਮ ਨੇ ਖ਼ਤਮ ਕੀਤਾ। ਕੋਈ ਸਮਾਜ ਪ੍ਰਤੀ ਜਾਂ ਦਲਿਤਾਂ ਨੂੰ ਮੰਦਰਾਂ ਵਿਚ ਪ੍ਰਵੇਸ਼ ਕਰਾਉਣ ਲਈ ਭਗਵਾਨ ਪਰਸ਼ੂ ਰਾਮ ਨੇ ਕੀ ਕੰਮ ਕੀਤਾ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਵੱਡਾ ਵਿਸ਼ਾ ਹੈ ਇਸ ਬਾਰੇ ਵਿਸਥਾਰ ਵਿਚ ਦਸਿਆ ਜਾਵੇਗਾ, ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂ ਰਾਮ ਦਾ ਹਰੇਕ ਹਿੰਦੂ ਗ੍ਰੰਥ ਵਿਚ ਜ਼ਿਕਰ ਆਉਂਦਾ ਹੈ, ਉਸ ਨੇ ਗੁਰੂ ਗੋਬਿੰਦ ਸਿੰਘ ਵਾਂਗ ਹੀ ਮਜ਼ਲੂਮਾਂ ਦੀ ਰੱਖਿਆ ਕੀਤੀ, ਜਿਸ ਬਾਰੇ ਖੋਜ ਹੋਣੀ ਜ਼ਰੂਰੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top