Share on Facebook

Main News Page

ਕੇਵਲ ਲਾਹਨਤਾਂ ਪਾਉਣ ਨਾਲ ਲੱਚਰ ਗਾਇਕੀ ਨੂੰ ਠੱਲ ਨਹੀਂ ਪੈਣੀ
-: ਸ. ਗੁਰਸੇਵਕ ਸਿੰਘ

* ਸਿੰਘ ਰੌਕਸ ਇੰਟਰਨੈਸ਼ਨਲ ਤੇ ਗੁਰਸਿੱਖ ਫੈਮਿਲ਼ੀ ਕਲਬ ਲੁਧਿਆਣਾ ਨੇ ਸਭਿਆਚਾਰਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ
(ਜਸਪ੍ਰੀਤ ਕੌਰ : ਲੁਧਿਆਣਾ 8 ਜੁਲਾਈ 2015)
ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਸਿੰਘ ਰੌਕਸ ਇੰਟਰਨੈਸ਼ਨਲ (ਲੁਧਿ.) ਅਤੇ ਗੁਰਸਿੱਖ ਫੈਮਿਲੀ ਕਲੱਬ ਲੁਧਿ. ਵੱਲੋਂ ਸਭਿਆਚਾਰਕ ਸੰਗੀਤਕ ਸ਼ਾਮ ਦਾ ਆਯੋਜਨ ਅਮੰਤਰਣ ਵਿਲਾ ਦਾਣਾ ਮੰਡੀ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿਚ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਤੋਂ ਨਿੱਕੇ ਨਿੱਕੇ ਬੱਚਿਆਂ ਨੇ ਸਭਿਅੱਕ ਗੀਤਾਂ ਨੂੰ ਪੇਸ਼ ਕੀਤਾ। ਵਿਸ਼ੇਸ਼ ਤੌਰ ’ਤੇ ਸਿੰਘ ਰੌਕਸ ਦੀ ਟੀਮ ਨੇ ਸਭਿਅਕ ਗੀਤਾਂ ਦੀ ਪੇਸ਼ਕਾਰੀ ਰਾਹੀਂ ਸੰਗੀਤਕ ਸ਼ਾਮ ਵਿਚ ਰੌਣਕਾਂ ਲਾ ਦਿੱਤੀਆਂ। ਇਸ ਸਮੇਂ ਸਿੰਘ ਰੌਕਸ ਡਾਟ ਕਾਮ (www.singhrocks.com) ਦੀ ਨਵੀਂ ਬਣੀ ਵੈਬਸਾਈਟ ਨੂੰ ਵੀ ਸੰਗਤਾਂ ਦੇ ਰੁ-ਬ-ਰੂ ਕੀਤਾ ਜਿਸ ਦੀ ਅਰੰਭਤਾ ਸਿੰਘ ਰੌਕਸ ਦੇ ਡਾਇਰੈਕਟਰ ਹਰਮਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਸਿੱਖ ਫੈਮਿਲੀ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਸੁਖਜਿੰਦਰ ਸਿੰਘ, ਗੁਰਬਚਨ ਸਿੰਘ, ਸ. ਉਪਕਾਰ ਸਿੰਘ, ਡਾ. ਗੁਰਪ੍ਰੀਤ ਸਿੰਘ, ਸ. ਤਨਵੀਰ ਸਿੰਘ, ਡਾ. ਆਤਮਜੀਤ ਸਿੰਘ ਨੇ ਕੀਤਾ ਇਸ ਮੌਕੇ ਸਰਦਾਰ ਕੁਲਵਿੰਦਰ ਪਾਲ ਸਿੰਘ, ਹਰਨੂਰ ਸਿੰਘ, ਸ. ਮਨਿੰਦਰ ਸਿੰਘ ਕਿਲ੍ਹਾ ਰਾਏਪੁਰ, ਦਲਜੀਤ ਸਿੰਘ, ਸ. ਸਤਿੰਦਰ ਸਿੰਘ, ਲਖਵਿੰਦਰ ਸਿੰਘ ਬੀਬੀ ਮਹਿੰਦਰ ਕੌਰ, ਹਰਪ੍ਰੀਤ ਕੌਰ, ਹਰਬੰਸ ਕੌਰ, ਭੁਪਿੰਦਰ ਕੌਰ, ਰਵਲੀਨ ਕੌਰ ਆਦਿ ਵੀਰ ਭੈਣ ਵੀ ਹਾਜ਼ਰ ਸਨ।

ਸਿੰਘ ਰੌਕਸ ਦੇ ਮੁਖੀ ਸ. ਗੁਰਸੇਵਕ ਸਿੰਘ ਮਦਰਸਾ ਨੇ ਕਿਹਾ ਕਿ ਲੱਚਰ ਗਾਇਕੀ ਕੇਵਲ ਲਾਹਨਤਾਂ ਪਾਉਣ ਨਾਲ ਨਹੀਂ ਰੁਕਣੀ, ਸਗੋਂ ਇਸ ਦਾ ਬਦਲ ਦੇਣ ਦਾ ਮਨੋਰਥ ਸਾਹਮਣੇ ਰੱਖ ਕੇ ਸਿੰਘ ਰੌਕਸ ਨੇ ਇਸ ਦਿਸ਼ਾ ਵਲ ਦੋ ਕੁ ਸਾਲ ਪਹਿਲਾਂ ਕਦਮ ਪੁਟਿਆ ਸੀ ਤੇ ਅੱਜ ਇਹ ਕਦਮ ਇਕ ਨਵੇਂ ਮੁਕਾਮ ’ਤੇ ਪੁੱਜ ਚੁੱਕਿਆ ਹੈ, ਜਿਸ ਨੇ ਹੁਣ ਤਕ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿਚ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਸੇਧ ਲੈਂਦਿਆ ਸਾਫ ਸੁਥਰੀ ਗਾਇਕੀ ਪੇਸ਼ ਕਰਕੇ ਲੱਚਰ ਗਾਇਕੀ ਨੂੰ ਠੱਲ ਪਾਉਣ ਦਾ ਇਕ ਜਤਨ ਕੀਤਾ ਹੈ। ਇਸ ਰਾਹੀਂ ਕੀਤੀ ਪੇਸ਼ਕਾਰੀ ਅਜਿਹੀ ਹੈ ਜਿਸ ਨੂੰ ਸੁਣ ਵੇਖ ਕੇ ਸ਼ਰਮ ਨਹੀਂ ਬਲਕਿ ਮਾਣ ਮਹਿਸੂਸ ਹੁੰਦਾ ਹੈ। ਇਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਨੇ ਸਾਫ ਸੁਥੱਰੀ ਗਾਇਕੀ ਦਾ ਬਦੱਲ ਪੇਸ਼ ਕਰਨ ਲਈ ਰੌਕਸ ਇੰਟਰਨੈਸ਼ਨਲ ਦੀ ਸਮੁੱਚੀ ਟੀਮ ਨੂੰ ਸਨਮਾਨਤ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top