Share on Facebook

Main News Page

ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨਦੇ ਨਾਅਰੇ ਗਜਾਉਣ ਵਾਲੇ ਸਿੱਖ, ਅੱਜ ਬਾਦਲ ਦੇ ਗੁਲਾਮ ਜਥੇਦਾਰ ਵਿਰੁੱਧਅਕਾਲ ਤਖ਼ਤ ਦਾ ਜਥੇਦਾਰ, ਕੌਮ ਦਾ ਗ਼ੱਦਾਰ ਹੈਦੇ ਨਾਅਰੇ, ਲਗਾਉਣ ਲੱਗ ਪੈਣ ਇਸ ਤੋਂ ਹੋਰ ਕਿਹੜੀ ਸ਼ਰਮਨਾਕ ਗੱਲ ਹੈ ?
-: ਗੁਰਚਰਨ ਸਿੰਘ ਗੁਰਾਇਆਂ ਜਰਮਨੀ

ਅੱਜ ਕਲਮ ਲਿਖਣ ਤੋਂ ਇਨਕਾਰੀ ਹੈ? ਪੁੱਛਦੀ ਹੈ ਕੀ ਅਜਿਹੀ ਸ਼ਰਮਨਾਕ ਘਟਨਾ ਦਾ ਬਿਆਨ ਕੀਤਾ ਜਾ ਸਕਦਾ ਹੈ? ਸਿੱਖ ਆਪਣੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਲਈ ‘‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’’ ਨਾਅਰੇ ਗੂੰਜਾਉਂਦੇ ਹਨ। ਜੇ ਉਸ ਮਹਾਨ, ਸਰਵਉੱਚ ਸੰਸਥਾ ਦੇ ਜਥੇਦਾਰ ਵਿਰੁੱਧ ‘ਅਕਾਲ ਤਖ਼ਤ ਦਾ ਜਥੇਦਾਰ, ਕੌਮ ਦਾ ਗ਼ਦਾਰ ਹੈ’’ ਦੇ ਨਾਅਰੇ, ਉਹ ਵੀ ਵਿਦੇਸ਼ਾਂ ਦੀ ਧਰਤੀ ਤੇ ਲੱਗਣ ਲੱਗ ਪੈਣ, ਫ਼ਿਰ ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ? ਆਖ਼ਰ ਇਹ ਸ਼ਰਮਨਾਕ ਕਾਂਡ ਕਿਉਂ ਵਾਪਰਿਆ? ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼ੋ੍ਰਮਣੀ ਗੁ. ਪ੍ਰਬੰਧਕ ਕਮੇਟੀ ਨੂੰ ਅਤੇ ਹਰ ਸਿੱਖ ਨੂੰ ਆਪਣੇ ਮਨ ’ਚ ਝਾਤੀ ਮਾਰਨੀ ਪਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਹੈ, ਕੋਈ ਸੱਚਾ ਸਿੱਖ ਇਸ ਮਹਾਨ ਪਵਿੱਤਰ ਸੰਸਥਾ ਤੇ ਕਿੰਤੂ-ਪ੍ਰੰਤੂ ਸਬੰਧੀ ਸੁਫ਼ਨੇ ’ਚ ਵੀ ਵਿਚਾਰ ਨਹੀਂ ਕਰ ਸਕਦਾ। ਪਰ ਜੇ ਇਸ ਮਹਾਨ ਸੰਸਥਾ ਦੇ ਮੁੱਖ ਸੇਵਾਦਾਰ ਦਾ ਅਪਮਾਨ ਖੁੱਲੇ ਰੂਪ ’ਚ ਹੋਣ ਲੱਗ ਪਵੇ ਤਾਂ ਇਹ ਸੁਆਲ ਖੜਾ ਹੋਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਆਦੇਸ਼ ਤੇ ਸਿਧਾਂਤ ਸਿੱਖ ਕੌਮ ਲਈ ਬੁਨਿਆਦ ਹਨ, ਉਸ ਮਹਾਨ ਪਵਿੱਤਰ ਤਖ਼ਤ ਦੀ ਸਰਵਉੱਚਤਾ ਦੀ ਰਾਖ਼ੀ ਕਿਵੇਂ ਹੋਵੇਗੀ? ਸੁਭਾਵਿਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਪ੍ਰਤੀ ਕੌਮ ਅੱਜ ਤੱਕ ਅਵੇਸਲੀ ਕਿਵੇਂ ਰਹੀ ਹੈ? ਇਸ ਸੁਆਲ ਦਾ ਜਵਾਬ ਸਾਨੂੰ ਉਨਾਂ ਜਥੇਦਾਰਾਂ ਤੋਂ ਜਿਹੜੇ ਸ਼ੋ੍ਰਮਣੀ ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮ ਹਨ ਤੋਂ ਜਵਾਬਦੇਹੀ ਲੈਣ ਤੋਂ ਪਹਿਲਾ, ਹਰ ਸਿੱਖ ਨੂੰ ਖ਼ੁਦ ਤੋਂ ਪੁੱਛਣਾ ਪਵੇਗਾ। ਜਿਹੜਾ ਜਥੇਦਾਰ ਸ਼ੋ੍ਰਮਣੀ ਕਮੇਟੀ ਦਾ ਤਨਖ਼ਾਹਦਾਰ ਮੁਲਾਜ਼ਮ ਹੈ, ਜਿਹੜਾ ਜਥੇਦਾਰ ਇਕ ਪਰਿਵਾਰ ਦੇ ਹੁਕਮਾਂ ਦਾ ਬੰਨਿਆ ਹੋਇਆ ਹੈ, ਉਸ ਜਥੇਦਾਰ ਤੋਂ ਅਸੀਂ ਅਜ਼ਾਦ ਫੈਸਲਿਆਂ ਦੀ ਆਸ ਕਿਵੇਂ ਰੱਖਦੇ ਹਾਂ?

ਅਸੀਂ ਕੌਮ ਨੂੰ ਨਿਰੰਤਰ ਹੋਕਾ ਦੇ ਕੇ ਜਗਾਉਣ ਦਾ ਯਤਨ ਕਰਦੇ ਆ ਰਹੇ ਹਾਂ ਕਿ ਜਦੋਂ ਤੱਕ ਅਸੀਂ ਛੇਵੇਂ ਪਾਤਿਸ਼ਾਹ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਪਹਿਰੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਨੂੰ ਸਥਾਪਿਤ ਨਹੀਂ ਕਰਦੇ ਉਦੋਂ ਤੱਕ ਕੌਮ ਧਾਰਮਿਕ ਤੇ ਰਾਜਸੀ ਗੁਲਾਮੀ ਤੋਂ ਬਾਹਰ ਨਹੀਂ ਆ ਸਕਦੀ। ਜਿਹੜੇ ਆਗੂ ਦੀ ਸੋਚ ਅਜ਼ਾਦ ਨਹੀਂ, ਉਸਤੋਂ ਅਜ਼ਾਦ ਫੈਸਲਿਆਂ ਦੀ ਉਮੀਦ ਕਰਨੀ ਮੂਰਖਾਂ ਦੀ ਦੁਨੀਆ ’ਚ ਰਹਿਣ ਵਰਗਾ ਹੈ। ਉਹ ਕੌਮ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਵਾਰਿਸ ਹੈ, ਉਹ ਕੌਮ ਜਿਸ ਨੂੰ ਦਸ਼ਮੇਸ਼ ਪਿਤਾ ਨੇ ‘ਸਿਰਦਾਰੀ’ ਬਖ਼ਸ਼ੀ ਹੈ, ਉਹ ਕੌਮ ਜਿਸ ਪਾਸ ਗੁਰਬਾਣੀ ਦਾ ਮਹਾਨ ਫਲਸਫ਼ਾ ਹੈ, ਉਸ ਕੌਮ 'ਤੇ ਦੁਨੀਆ ਹੱਸੇ? ਕੌਮ ਨੂੰ ਪਹਿਲਾ ਹੀ ਚਾਰੇ ਪਾਸਿਆਂ ਤੋਂ ਗੰਭੀਰ ਚੁਣੌਤੀਆਂ ਦਰਪੇਸ਼ ਹਨ ਅਤੇ ਇਨਾਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਇੱਕੋ-ਇੱਕ ਹੱਲ ਹੈ। ਜਦੋਂ ਕੌਮ ਨੂੰ ਸਹੀ ਸੇਧ ਤੇ ਅਗਵਾਈ ਮਿਲਣ ਲੱਗ ਪਈ, ਕੌਮ ਦੇ ਸਿਰ ਤੇ ਕੁੰਡਾ ਆ ਜਾਵੇਗਾ, ਉਸ ਤੋਂ ਬਾਅਦ ਆਪ ਹੁਦਰੀਆਂ ਤੇ ਮਨਮੱਤ ਨੂੰ ਖ਼ੁਦ-ਬ-ਖ਼ੁਦ ਨਕੇਲ ਪੈ ਜਾਵੇਗੀ।

ਅਸੀਂ ਪਹਿਲਾ ਵੀ ਵਾਰ-ਵਾਰ ਲਿਖਿਆ ਹੈ ਤੇ ਫਿਰ ਸਮੁੱਚੀ ਕੌਮ ਤੇ ਖ਼ਾਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਅਜ਼ਾਦ ਪ੍ਰਭੂ ਸੱਤਾ ਦੀ ਸਥਾਪਤੀ ਲਈ ਕੌਮ ’ਚ ਪਹਿਲਾ ਵਿਆਪਕ ਚਰਚਾ ਸ਼ੁਰੂ ਕਰਵਾਈ ਜਾਵੇ ਅਤੇ ਫ਼ਿਰ ਕੌਮ ਦੇ ਧਾਰਮਿਕ ਆਗੂ ਤੇ ਬੁੱਧੀਜੀਵੀ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਛੇਵੇਂ ਪਾਤਸ਼ਾਹ ਦੇ ਸਿਧਾਂਤਾਂ ਦੀ ਰੋਸ਼ਨੀ ’ਚ ਵਿਧੀ-ਵਿਧਾਨ ਦੀ ਰੂਪ-ਰੇਖਾ ਉਲੀਕਣ, ਜਿਸ ਨੂੰ ਸਰਬੱਤ ਖਾਲਸਾ ਪਾਸ ਕਰਕੇ, ਸ੍ਰੀ ਅਕਾਲ ਤਖ਼ਤ ਦੀ ਅਜ਼ਾਦ ਪ੍ਰਭੂਸੱਤਾ ਦੀ ਸਥਾਪਤਾ ਕਰੇ। ਫਿਰ ਜਥੇਦਾਰ ਦੀ ਚੋਣ, ਅਧਿਕਾਰ ਅਤੇ ਸੇਵਾ ਮੁਕਤੀ ਬਾਰੇ ਨਿਯਮ ਘੜੇ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੱਖਰੀ ਸੰਸਥਾ ਲਈ ਆਮਦਨ ਦਾ ਸਰੋਤ ਵੀ ਪੈਦਾ ਕੀਤਾ ਜਾਵੇ। ਜਦੋਂ ਅਸੀਂ ਸੱਚੀ ਮੁੱਚੀ ਕੌਮ ਦਾ ਜਥੇਦਾਰ ਚੁਣ ਲਵਾਂਗੇ, ਫ਼ਿਰ ਉਸ ਤੋਂ ਕੌਮ ਜਵਾਬਦੇਹੀ ਵੀ ਲੈ ਸਕੇਗੀ ਅਤੇ ਉਹ ਜਵਾਬ ਦੇਣ ਦੇ ਸਮਰੱਥ ਵੀ ਹੋਵੇਗਾ।

Source: http://sikhsangharsh.com/25238


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top